ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ

ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ


ਤੇਰੇ ਦਿਲ ਵਿੱਚ ਕੁੱਝ ਹੋਰ ਬੁੱਲ੍ਹਾਂ ਉੱਤੇ ਹੋਰ ਵੇ। ਟੇਡਾ-ਟੇਡਾ ਝਾਕੇ ਸਾਡੇ ਵੱਲ ਸ਼ੱਕ ਨਾਲ ਵੇ।

ਮੇਰੇ ਅੱਗੇ ਪਿੱਛੇ ਰਹਿੰਦਾ ਡਿਟੈਕਟਿਵ ਵਾਂਗ ਵੇ। ਕਰਦਾ ਇੰਨਕੁਆਰੀਆਂ ਠਾਣੇਦਾਰ ਵਾਂਗ ਵੇ।

ਨਾਲ-ਨਾਲ ਚੱਲੇ ਮੇਰੇ ਬੋੜੀ ਗਾਡ ਵਾਂਗ ਵੇ। ਚੱਕੇ ਮੇਰਾ ਸੂਟ ਕੇਸ ਸੱਚੀਂ ਚਾਕਰਾਂ ਦੇ ਵਾਂਗ ਵੇ।

ਠੁਮਕ-ਠੁਮਕ ਤੁਰੇ ਮੇਰੇ ਅੱਗੇ ਤੂੰ ਮੇਰੇ ਯਾਰ ਵੇ। ਸਾਡੇ ਉੱਤੋਂ ਨੋਟ ਬਾਰੇ ਸ਼ਾਹੂਕਾਰ ਵਾਂਗ ਵੇ।

ਖਾਣ-ਪੀਣ ਦੇ ਚੋਜ ਕਰਦਾਂ ਅਮੀਰਾਂ ਵਾਂਗ ਵੇ। ਕਦੇ ਪਾਸਾ ਵੱਟ ਲੈਂਦਾ ਬੇਗਾਨਿਆਂ ਵਾਂਗ ਵੇ।

ਕਦੇ ਮੂਹਰੇ ਬੈਠਾ ਤੱਕਦਾ ਸਾਨੂੰ  ਰੱਬ ਵਾਂਗ ਵੇ। ਸਮਝ ਨਾਂ ਲੱਗੇ ਇਹ ਨਫ਼ਰਤ ਜਾਂ ਪਿਆਰ ਵੇ।

ਦੋਨਾਂ ਦੇ ਵਿੱਚੋਂ ਵੀ ਸਾਨੂੰ ਆਵੇ ਬੜਾ ਕਰਾਰ ਵੇ। ਹਰ ਵੇਲੇ ਕਰਾਂ ਇੱਕ ਤੇਰਾ ਹੀ ਦੀਦਾਰ ਵੇ।

ਸਾਡੀ ਗੱਲ ਸੁਣ ਤੂੰ ਕਰਕੇ ਇੱਧਰ ਕੰਨ ਵੇ। ਵਿਆਹ ਹੋ ਜਾਂਦਾ ਹੈ ਸਾਹੇ ਦਿਨ ਬੰਨ੍ਹ ਵੇ।

ਤੈਨੂੰ ਇੱਕ ਟਿੱਕ ਤੱਕਾਂ ਮੈਂ ਚਕੋਰ ਵਾਂਗ ਵੇ। ਸੱਚੀ ਤੂੰ ਤਾਂ ਸਾਨੂੰ ਲੱਗਦਾ ਏ ਪੂਰੇ ਚੰਦ ਵਾਂਗ ਵੇ।

ਹੇਰਾ ਫੇਰੀਆਂ ਤੂੰ ਕਰੇਂ ਸਾਡੇ ਨਾਲ ਚੰਨ ਵੇ। ਛੱਡ ਠੱਗੀਆਂ ਤੂੰ ਸਾਡੀ ਇੱਕ ਗੱਲ ਮੰਨ ਵੇ।

ਸਾਫ਼ ਨੀਅਤ ਨਾਲ ਹੋਊ ਸੱਚੀ ਧੰਨ-ਧੰਨ ਵੇ। ਉਸ ਰੱਬ ਦਾ ਭਾਣਾ ਸਿਰ ਮੱਥੇ ਮੰਨ ਵੇ।

ਸੱਤੀ ਨੂੰ ਤੋਰ ਦਿੱਤਾ ਤੇਰੇ ਲੜ ਬੰਨ੍ਹ ਵੇ। ਸਤਵਿੰਦਰ ਨੇ ਦਿੱਤਾ ਤੇਰਾ ਘਰ-ਬਾਰ ਬੰਨ੍ਹ ਵੇ।

Comments

Popular Posts