ਭਾਗ 22 ਮਾੜੇ ਬੰਦੇ ਦਾ ਅੰਤ ਛੇਤੀ ਆ ਜਾਂਦਾ ਹੈ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਸੋਨੂੰ ਦੇ ਪਿੱਛੇ ਹੀ ਬੰਤਾ ਕੈਨੇਡਾ ਆ ਗਿਆ ਸੀ। ਡਾਕਟਰ ਦੀ ਡਿਗਰੀ ਮਨੀਲਾ ਵਿੱਚੋਂ ਲੈ ਕੇ ਵੀ ਉਸ ਨੂੰ ਕੈਨੇਡਾ ਵਿੱਚ ਪੜ੍ਹਨਾ ਪੈ ਰਿਹਾ ਸੀ। ਇਹ ਸੋਨੂੰ ਦੇ ਕਿਰਾਏ ਦੇ ਮਕਾਨ ਵਿੱਚ ਹੀ ਉਸ ਦਾ ਰੂਮ-ਮੇਟ ਬਣ ਗਿਆ ਸੀ। ਇੰਨਾ ਨਾਲ ਦੋ ਮੁੰਡੇ ਰਹਿੰਦੇ ਸਨ। ਇੱਕ ਕਾਲਾ, ਇੱਕ ਗੋਰਾ ਸੀ। ਵਿੱਚੇ ਮਕਾਨ ਮਾਲਕ ਰਹਿੰਦਾ ਸੀ। ਸਾਰਿਆ ਦੇ ਕਮਰੇ ਦਾ ਕਿਰਾਇਆ ਆਪੋ ਆਪਣਾ ਸੀ। ਸੋਨੂੰ, ਬੰਤੇ ਨੂੰ ਵੀ ਬਦਮਾਸ਼ੀ ਸਿਖਾ ਰਿਹਾ ਸੀ। ਉਸ ਨੇ ਬੰਤੇ ਨੂੰ ਕਿਹਾ, “ ਜੇ ਆਪਾਂ ਦੋਨੇਂ ਮਿਲ ਕੇ, ਕੋਈ ਕਿਰਾਏ ਦਾ ਮਕਾਨ ਲੈ ਲਈਏ। ਉਸ ਵਿੱਚ ਆਪਾਂ ਕਿਰਾਏਦਾਰ ਰੱਖ ਸਕਦੇ ਹਾਂ। ਮੈਨੂੰ ਇੱਕ ਘਰ ਪਸੰਦ ਹੈ। 15 ਤਰੀਕ ਨੂੰ ਉੱਥੇ ਮੂਵ ਹੋਣਾ ਪੈਣਾ ਹੈ।  ਬੰਤੇ ਨੇ ਕਿਹਾ, “ ਅੱਜ ਤਾਂ 13 ਤਰੀਕ ਹੈ। ਆਪਣਾ ਭਾੜਾ ਮਹੀਨੇ ਦੇ ਅਖੀਰ ਤੱਕ ਦਿੱਤਾ ਹੋਇਆ ਹੈ। ਆਪਣੇ ਪੈਸੇ ਖ਼ਰਾਬ ਹੋ ਜਾਣਗੇ। ਮਕਾਨ ਮਾਲਕ ਨੂੰ ਘੱਟ ਤੋਂ ਘੱਟ 20 ਦਿਨ ਪਹਿਲਾਂ ਦੱਸਣਾ ਪੈਂਦਾ ਹੈ। “ “ ਗੋਰਾ ਆਪਣੇ ਨਾਲ ਮੂਵ ਹੋਣ ਨੂੰ ਤਿਆਰ ਹੈ। ਮਕਾਨ ਮਾਲਕ ਨੂੰ ਕਾਨੂੰਨਾਂ ਦਾ ਕੀ ਪਤਾ ਹੈ? ਇੱਕ ਦੋ ਧਮਕੀਆਂ ਦੇਵਾਂਗੇ। ਆਪੇ ਪੈਸੇ ਮੋੜ ਦੇਵੇਗਾ। ਬਹੁਤੀ ਗੱਲ ਹੋਈ, ਪੁਲਿਸ ਸੱਦ ਲਵਾਂਗੇ। ਪੁਲੀਸ ਨੂੰ ਦੇਖ ਕੇ, ਐਸੇ ਬੰਦੇ ਦੀ ਫ਼ੂਕ ਨਿਕਲ ਜਾਂਦੀ ਹੈ। “ “ ਮੈਂ ਡਾਕਟਰ ਦੀ ਸਰਵਿਸ ਕਰਨੀ ਹੈ। ਆਪ ਦਾ ਰਿਕਾਰਡ ਖ਼ਰਾਬ ਨਹੀਂ ਕਰਨਾ। ਸੋਨੂੰ ਮੈਂ ਐਸੇ ਲਫੜੇ ਵਿੱਚ ਨਹੀਂ ਪੈਂਦਾ। ਕਰੀ ਚੱਲ, ਤੇਰੀ ਜਿਵੇਂ ਮਰਜ਼ੀ ਹੈ। ਮੈਨੂੰ ਪਤਾ ਹੈ। ਮਕਾਨ ਮਾਲਕ ਤੇ ਕਿਰਾਏਦਾਰ ਦੇ ਝਗੜੇ ਵਿੱਚ, ਪੁਲਿਸ ਦਾ ਕੋਈ ਲੇਕਾ ਦੇਕਾ ਨਹੀਂ ਹੈ। ਮਾਲਕ ਤੇ ਕਿਰਾਏਦਾਰ ਦੇ ਪੈਸੇ ਦੇ ਦੇਣ-ਲੈਣ ਵਿੱਚ, ਪੁਲਿਸ ਵਾਲੇ ਵਿੱਚ ਦਖ਼ਲ ਨਹੀਂ ਦੇ ਸਕਦੇ। ਸੋਨੂੰ ਨੇ ਦੋਨੇਂ ਬਾਂਹਾਂ ਦੇ ਕਫ਼ ਉੱਪਰ ਨੂੰ ਚੜ੍ਹਾ ਲਏ। ਜਿਵੇਂ ਹੁਣੇ ਕਿਸੇ ਨਾਲ ਘੁਲਣਾ ਹੋਵੇ। ਉਸ ਨੇ ਕਿਹਾ,  ਮਾਮਾ ਤੇਰਾ ਵੀ ਸੱਚੀ ਦਾ ਡਾਕਟਰ ਪੜ੍ਹਾਕੂ, ਡਰੂ ਦਿਮਾਗ਼ ਹੈ। ਦਿਮਾਗ਼ ਉੱਤੇ ਹੀ ਜ਼ੋਰ ਦੇਈਂ ਜਾਂਦਾ ਹੈ। ਹੱਥ-ਪੈਰ ਮਾਰੇ ਬਗੈਰ ਬੰਦੇ ਤੋਂ ਕੋਈ ਨਹੀਂ ਡਰਦਾ। ਦੋ ਕੁ ਕੰਧਾਂ ਵਿੱਚ ਮੁੱਕੀਆਂ ਮਾਰੀਆਂ ਉਸ ਨੇ ਡਰ ਜਾਣਾ ਹੈ। ਪੁਲਿਸ ਨੂੰ ਦੇਖ ਕੇ ਕਈਆਂ ਦਾ ਮੂਤ ਵਿੱਚੇ ਨਿਕਲ ਜਾਂਦਾ ਹੈ। “ “ ਭਾਣਜੇ ਸਾਰੇ ਬੰਦੇ ਪੁਲੀਸ ਤੋਂ ਨਹੀਂ ਡਰਦੇ। ਪੁਲਿਸ ਵਾਲੇ ਵੀ ਤਾਂ ਇਸੇ ਦੁਨੀਆ ਦੇ ਬੰਦੇ ਹਨ। ਕੋਈ ਜਮਦੂਤ ਥੋੜ੍ਹੀ ਹਨ। ਕਈ ਪੁਲਿਸ ਵਾਲੇ ਧੱਕਾ ਕਰ ਵੀ ਜਾਂਦੇ ਹਨ। ਉਹ ਵੀ ਕਾਨੂੰਨ ਦੀ ਉਲੰਘਣਾ ਕਰਦੇ ਹਨ। ਗ਼ਲਤ ਕਾਰਵਾਈ ਕਰਨ ਵਾਲੇ ਪੁਲਿਸ ਵਾਲੇ ‘ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਮਾੜੇ, ਚੰਗੇ ਅਫ਼ਸਰ ਨੂੰ ਲੋਕ ਸਬ ਜਾਣਦੇ ਹੁੰਦੇ ਹਨ। ਮਾੜੇ ਬੰਦੇ ਦਾ ਅੰਤ ਛੇਤੀ ਆ ਜਾਂਦਾ ਹੈ।

ਸੋਨੂੰ ਨੇ ਮਕਾਨ ਮਾਲਕ ਨੂੰ ਕਿਹਾ, “ ਅਸੀਂ ਇੱਥੇ ਹੋਰ ਨਹੀਂ ਰਹਿਣਾ। 15 ਤਰੀਕ ਨੂੰ ਚਲੇ ਜਾਣਾ ਹੈ। ਮੇਰੇ ਮਾਮੇ ਤੇ ਗੋਰੇ ਤੇ ਮੈਨੂੰ ਬਕਾਇਆ ਮੋੜ ਦੇਵੋ। “ “ ਕੋਈ ਪੈਸਾ ਨਹੀਂ ਵਾਪਸ ਮਿਲਣਾ। ਮੇਰੇ ਵੱਲੋਂ ਚਾਹੇ ਮਹੀਨੇ ਦੇ ਅਖੀਰ ਨੂੰ ਜਾਂ ਹੁਣੇ ਮੂਵ ਹੋ ਜਾਵੋ। ਸੋਨੂੰ ਨੇ ਕੰਧ ਉੱਤੇ ਇੱਕ ਘੁਸਨ ਮਾਰਿਆ। ਗਿੱਠ ਦਾ ਮਗੋਰਾ ਹੋ ਗਿਆ। ਮਕਾਨ ਮਾਲਕ ਨੇ, ਫ਼ੋਨ ਕਰਕੇ ਪੁਲਿਸ ਨੂੰ ਸੱਦ ਲਿਆ। ਪੁਲਿਸ ਵਾਲੇ ਨੇ ਕਿਹਾ, “ ਤੂੰ ਇਸ ਨੂੰ ਪੈਸੇ ਨਹੀਂ ਮੋੜੇ। ਇਸ ਲਈ ਗ਼ੁੱਸੇ ਵਿੱਚ ਇਸ ਨੇ ਕੰਧ ਭੰਨ ਦਿੱਤੀ ਹੈ। ਕੰਧ ਤੇ ਸਫ਼ਾਈ ਦੇ 100 ਡਾਲਰ ਰੱਖ ਕੇ, ਬਾਕੀ ਪੈਸੇ ਮੋੜ ਦੇ। ਮਕਾਨ ਮਾਲਕ ਨੇ ਪੁਲਿਸ ਵਾਲੇ ਨੂੰ ਕਿਹਾ, “ ਇਹ ਆਡਰ ਦੇਣ ਦਾ ਤੇਰਾ ਕੋਈ ਕੰਮ ਨਹੀਂ ਹੈ। ਕੀ ਤੂੰ ਜੱਜ ਲੱਗਾ ਹੈ? ਜੇ ਇੰਨਾ ਨੂੰ ਪੈਸੇ ਮਿਲਣ ਦੀ ਝਾਕ ਹੈ। ਅਦਾਲਤ ਵਿੱਚ ਜਾ ਸਕਦੇ ਹਨ। ਗੋਰੇ ਨੇ ਕਿਹਾ, “ ਮਕਾਨ ਮਾਲਕ ਸਾਨੂੰ ਹਰ ਰੋਜ਼ ਮੇਲ ਬੋਕਸ ਵਿੱਚੋਂ ਕੱਢ ਕੇ, ਮੇਲ-ਡਾਕ ਵੀ ਨਹੀਂ ਦਿੰਦਾ। ਪੁਲਿਸ ਵਾਲੇ ਨੇ ਕਿਹਾ, “ ਇਸ ਦੀਆਂ ਚਿੱਠੀਆਂ ਇਸ ਨੂੰ ਹਰ ਰੋਜ਼ ਬੋਕਸ ਵਿੱਚੋਂ ਕੱਢ ਕੇ ਦਿਆਂ ਕਰ। ਪੁਲਿਸ ਵਾਲਾ ਗੋਰੇ ਦਾ ਪੱਖ ਕਰ ਰਿਹਾ ਸੀ ਮਕਾਨ ਮਾਲਕ ਨੇ ਕਿਹਾ, “ ਇਸ ਨੇ ਕਮਰਾ ਕਿਰਾਏ ‘ਤੇ ਲਿਆ ਹੈ। ਉਹ ਮੇਰਾ ਪਰਸਨਲ ਮੇਲ ਬੋਕਸ ਹੈ। ਮੈਂ ਕੋਈ ਇਸ ਦਾ ਡਾਕੀਆਂ ਨਹੀਂ ਹਾਂ। ਇਹ ਡਾਕ ਖ਼ਾਨੇ ਜਾ ਕੇ, ਮੇਲ ਬੋਕਸ 50 ਡਾਲਰ ਦੇ ਕੇ ਖਰੀਦ ਸਕਦੇ ਹਨ। ਪੈਰ ਧਰਤੀ ਉੱਤੇ ਮਾਰ ਕੇ,  ਸੋਨੂੰ ਗਾਲ਼ਾ ਕੱਢਣ ਲੱਗ ਗਿਆ। ਗੋਰਾ ਮਕਾਨ ਮਾਲਕ ਨੂੰ ਚੁੰਬੜਨ ਲੱਗਾ ਸੀ। ਮਕਾਨ ਮਾਲਕ ਪਿੱਛੇ ਹੱਟ ਗਿਆ। ਗੋਰਾ ਮੂੰਹ ਪਰਨੇ ਡਿਗ ਗਿਆ। ਪੁਲਿਸ ਵਾਲੇ ਉਨ੍ਹਾ ਨੂੰ ਘਰ ਤੋਂ ਬਾਹਰ ਲੈ ਗਏ। ਪੁਲਿਸ ਵਾਲੇ ਨੇ ਕਿਹਾ, “ ਤੁਸੀਂ ਸਾਰੇ ਸਮਾਨ ਚੱਕ ਕੇ ਬਾਹਰ ਹੋ ਜਾਵੋ। ਅਸੀਂ ਤੁਹਾਡੇ ਪੈਸੇ ਦੁਆ ਦਿੰਦੇ ਹਾਂ। ਉਨ੍ਹਾਂ ਨੇ ਫਟਾਫਟ ਅਟੈਚੀ ਤੇ ਭਾਂਡੇ ਚੱਕ ਲਏ।

ਪੁਲੀਸ ਵਾਲੇ ਨੇ ਕਿਹਾ , “ ਇਹ ਹੁਣ ਚੱਲੇ ਹਨ। ਇੰਨਾ ਨੂੰ ਅੱਜ ਦਾ ਰਾਤ ਮੋਟਲ ਵਿੱਚ ਰਹਿਣ ਦਾ ਖ਼ਰਚਾ ਦੇਂਦੇ। “ “ ਇੰਨਾ ਨੂੰ ਦੇਣ ਲਈ ਮੇਰੇ ਕੋਲ ਇੱਕ ਪੈਸਾ ਨਹੀਂ ਹੈ। ਉਨ੍ਹਾਂ ਨੂੰ ਤੋਰ ਕੇ, ਉਸ ਨੇ ਬਾਰ ਬੰਦ ਕਰ ਲਿਆ। ਰਾਤ ਦੇ 12 ਵਜੇ ਘਰ ਤੋਂ ਬਾਹਰ ਦੋ ਧਮਾਕੇ ਹੋਏ। ਮਕਾਨ ਮਾਲਕ ਨੇ ਬਾਹਰ ਦੇਖਿਆ। ਸੋਨੂੰ ਤੇ ਗੋਰੇ ਦੀਆਂ ਕਾਰਾਂ ਗਰਾਜ ਵੱਲੋਂ ਸੜਕ ਵੱਲ ਜਾ ਰਹੀਆਂ ਹਨ। ਉਸ ਨੇ ਬਾਹਰ ਜਾ ਕੇ ਦੇਖਿਆ। ਗਰਾਜ ਦਾ ਡੋਰ ਟੁੱਟ ਕੇ, ਤੋਰੀ ਵਾਂਗ ਲਮਕ ਰਿਹਾ ਸੀ। ਪੁਲਿਸ ਨੂੰ ਗੁਆਂਢੀਆਂ ਨੇ ਹੀ ਫ਼ੋਨ ਕਰ ਦਿੱਤਾ ਸੀ। ਉਨ੍ਹਾਂ ਨੇ ਹੀ ਰਿਪੋਰਟ ਲਿਖਾ ਦਿੱਤੀ ਸੀ। ਗੁਆਂਢੀ ਨੇ ਕਿਹਾ, “ ਉਹ ਸਾਡੀ ਵੀ ਪ੍ਰਾਪਰਟੀ ਤੋੜ ਸਕਦੇ ਹਨ। “ ਪੁਲਿਸ ਨੂੰ ਕਾਰਾਂ ਦੇ ਨੰਬਰ ਦਿੱਤੇ ਸਨ। ਪੁਲਿਸ ਵਾਲੇ ਦੋਨੇਂ ਗੱਡੀਆਂ ਨੂੰ ਭਾਲਣ ਲਈ ਚਲੇ ਗਏ ਸਨ। ਇੱਕ ਗੱਲ ਇੰਨਾ ਦੀ ਚੰਗੀ ਹੈ। ਬੰਦਾ ਬੜੀ ਛੇਤੀ ਲੱਭ ਲੈਂਦੇ ਹਨ।

 

Comments

Popular Posts