ਭਾਗ 16 ਦੇਸ਼ ਦਾ ਕਾਨੂੰਨ ਆਪ ਹੀ ਭੁੱਖਾ ਨੰਗਾ, ਬਲਾਤਕਾਰੀ, ਕਾਤਲ ਹੋਵੇ ਜਾਨੋਂ ਮਹਿੰਗੇ ਯਾਰ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਪੰਜਾਬ ਤੋ ਦਿੱਲੀ ਤੱਕ ਦਾ ਸਾਰਾ ਸਫ਼ਰ ਕਰਦਾ, ਬੰਦਾ ਜਾਨ ਮੁੱਠੀ ਵਿੱਚ ਫੜੀ ਰੱਖਦਾ ਹੈ। ਵੈਸੇ ਤਾਂ ਸਾਰੇ ਭਾਰਤ ਵਿੱਚ ਇਹੀ ਹਾਲ ਹੈ। ਬੰਦਾ, ਘੋੜਾ, ਪਸੂ, ਰਿਕਸ਼ਾ ਤੇ ਮੋਟਰਾਂ ਇੱਕੋ ਸੜਕ ਤੇ ਚੱਲਦੇ ਹਨ। ਪਤਾ ਨਹੀਂ ਕਿਥੇ ਸੜਕ ਦੇ ਵਿਚਕਾਰ ਖੱਡਾ ਆ ਜਾਵੇ? ਪੁਲ ਟੁੱਟ ਜਾਵੇ। ਐਕਸੀਡੈਂਟ ਹੋਇਆ ਪਿਆ ਹੋਵੇ। ਜਿਉਂਦੇ ਡਿੱਗੇ ਹੋਏ, ਮਰੇ ਬੰਦੇ ਵਿੱਚ ਕੋਈ ਫ਼ਰਕ ਨਹੀਂ ਹੈ। ਗੱਡੀਆਂ ਉੱਤੋਂ ਦੀ ਲੰਘੀ ਜਾਂਦੀਆਂ ਹਨ। ਬੰਦੇ ਜਿਉਂਦੇ ਡਿੱਗੇ ਹੋਏ ਨੂੰ ਮਾਰ ਦਿੰਦੇ ਹਨ। ਸੋਚਦੇ ਹੋਣੇ ਹਨ। ਹੋਰ ਬਥੇਰੀ ਜਨਤਾ ਹੈ। ਸ਼ੜਕ ‘ਤੇ ਐਕਸੀਡੈਂਟ ਹੋਏ ਨੂੰ ਕੋਈ ਛੇਤੀ ਸਾਫ਼ ਨਹੀਂ ਕਰਦਾ। ਐਕਸੀਡੈਂਟ ਹੋਏ ਨੂੰ ਉਦੋਂ ਹੀ ਸਾਫ਼ ਨਹੀਂ ਕੀਤਾ ਜਾਂਦਾ। ਉਸ ਵਿੱਚ ਕੁੱਝ ਹੋਰ ਆ ਕੇ ਵੱਜਦਾ ਹੈ। ਕਈ ਗੱਡੀਆਂ ਬਗੈਰ ਹੈਡ ਲਾਈਟ ਤੋਂ ਚੱਲਦੀਆਂ ਹਨ।

ਕਈ ਗੱਡੀਆਂ ਸੜਕ ਤੇ ਦੋਨੇਂ ਪਾਸੇ ਐਕਸੀਡੈਂਟ ਹੋਣ ਨਾਲ ਮੂਦੀਆਂ ਹੋਈਆਂ ਪਈਆਂ ਸਨ। ਕਈਆਂ ਐਕਸੀਡੈਂਟ ਹੋਈਆਂ ਖੜ੍ਹੀਆਂ ਗੱਡੀਆਂ ਨੂੰ ਜੰਗ ਲੱਗਿਆ ਹੋਇਆ ਸੀ। ਪਤਾ ਨਹੀਂ ਕਦੋਂ ਦੀਆਂ ਖੜ੍ਹੀਆਂ ਸਨ। ਪੰਜਾਬ ਪੁਲਿਸ ਤੋਂ ਮਸਾਂ ਹੈਪੀ ਨੇ ਖਹਿੜਾ ਛਡਾਇਆ ਸੀ। ਰਸਤੇ ਵਿੱਚ ਦਿੱਲੀ ਦੇ ਰਸਤੇ ਵਿੱਚ ਮੋਟਰ-ਸਾਇਕਲਾਂ ਕੋਲ ਹੋਰ ਵੀ ਦੋ-ਦੋ ਪੁਲਿਸ ਵਾਲੇ ਨਾਕੇ ਲਾਈ ਖੜ੍ਹੇ ਮਿਲੇ। ਜੋ ਲੋਕਾਂ ਦਾ ਸਮਾਂ ਖ਼ਰਾਬ ਕਰਨ ਨੂੰ ਖੜ੍ਹੇ ਸਨ। ਲੋਕਾਂ ਤੋਂ ਪੈਸੇ ਬਟੋਰ ਰਹੇ ਸਨ। ਕਈ ਪੁਲਿਸ ਵਾਲਿਆਂ ਨੂੰ ਗੱਡੀਆਂ ਦੇ ਪੇਪਰ ਤਾਂ ਸ਼ਾਇਦ ਦੇਖਣੇ ਵੀ ਨਹੀਂ ਆਉਂਦੇ ਹੋਣੇ। ਬਈ ਕਿਹੜੀ ਤਰੀਕ ਨੂੰ ਇਸ਼ੂ ਹੋਏ ਹਨ? ਕਦੋਂ ਤੱਕ ਇਕਸਪੈਇਰੀ ਡੇਟ ਹੈ? ਕਈ ਤਾਂ ਪੁਲਿਸ ਵਾਲੇ ਸਪਾਰਸ਼ ਨਾਲ ਜਾਂ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਵਿੱਚ ਭਰਤੀ ਹੋਏ ਹਨ। ਹੁਣ ਲੋਕਾਂ ਦੀਆਂ ਹੀ ਜੇਬਾਂ ਕੱਟਣੀਆਂ ਹਨ। ਜਿਸ ਦੇਸ਼ ਦੇ ਜਿਆਦਾਤਰ ਕਾਨੂੰਨ ਵਾਲੇ ਆਪ ਹੀ ਭੁੱਖੇ-ਨੰਗੇ, ਬਲਾਤਕਾਰੀ, ਕਾਤਲ ਹੋਣ। ਬਹੁਤੇ ਪੁਲਿਸ ਵਾਲੇ , ਜੱਜ, ਵਕੀਲ ਐਸੇ ਹੀ ਤਾਂ ਹਨ। ਉੱਥੇ ਬਾਕੀ ਜਨਤਾ ਵੀ ਵਿੱਚ ਵੀ ਚੋਰ, ਲੁਟੇਰੇ, ਬੇਈਮਾਨ, ਬਲਾਤਕਾਰੀ, ਕਾਤਲ ਹੋਣਗੇ।

ਹੈਪੀ ਆਪ ਗੱਡੀ ਚਲਾ ਰਿਹਾ ਸੀ। ਉਸ ਨੂੰ ਕੋਈ ਕਾਹਲ ਨਹੀਂ ਸੀ। ਹੋਰ ਟਰੱਕ, ਕਾਰਾਂ, ਬੱਸਾਂ ਉਸ ਕੋਲੋਂ ਦੀ ਤੇਜ਼ ਰਫ਼ਤਾਰ ਵਿੱਚ ਲੰਘ ਰਹੇ ਸਨ। ਇੱਕ ਦੂਜੇ ਨੂੰ ਹਾਰਨ ਮਾਰ ਰਹੇ ਸਨ। ਇੰਨੇ ਹਾਰਨ ਸੁਣਾਈ ਦੇ ਰਹੇ ਸਨ। ਕਿਸੇ ਨੂੰ ਕੁੱਝ ਪਤਾ ਨਹੀਂ ਸੀ। ਇਹ ਹਾਰਨ ਕਿਉਂ ਤੇ ਕੀਹਦੇ ਲਈ ਵਜਾਏ ਜਾ ਰਹੇ ਹਨ? ਤੇਜ਼ ਜਾਂਦੀ ਗੱਡੀ ਅੱਗੋਂ ਵੀ ਲੋਕ ਭੱਜ ਕੇ ਲੰਘਣ ਦੀ ਕੋਸ਼ਿਸ਼ ਕਰ ਸਨ। ਦੁਪਹਿਰ ਹੋਣ ਨਾਲ ਬਹੁਤ ਗਰਮੀ ਹੋ ਗਈ ਸੀ। ਭੋਲੀ ਤੇ ਪ੍ਰੀਤ ਦੀ ਖਾਣ ਵੱਲ ਸੁਰਤ ਸੀ। ਹੈਪੀ ਨੇ ਦੋ ਬਾਰ ਕਾਰ ਹੋਟਲ ਤੇ ਖੜ੍ਹਾਈ ਸੀ। ਰੋਟੀ ਸਾਰਿਆਂ ਨੇ ਖਾ ਲਈ ਸੀ। ਜੂਸ ਠੰਢੇ ਪੀ ਕੇ ਵੀ ਪਿਆਸ ਨਹੀਂ ਬੁਝ ਰਹੀ ਸੀ। ਪ੍ਰੀਤ ਨੇ ਕਿਹਾ, “ ਵਿਰੇ ਹੋਰ ਜੂਸ ਪੀਣਾ ਹੈ। ਫਿਰ ਨਹੀਂ ਕਾਰ ਰੋਕਣ ਨੂੰ ਕਹਿੰਦੀ। ਹੈਪੀ ਨੇ ਕਿਹਾ, “ ਹੁਣ ਗੱਡੀ ਦਿੱਲੀ ਜਾ ਕੇ ਹੀ ਰੁਕੇਂਗੀ। ਇੰਨੀ ਤਾਂ ਬਰਫ਼ ਲੈ ਕੇ ਦਿੱਤੀ ਹੈ। ਇਸ ਨੂੰ ਖਾਈ ਜਾਵੋ।   ਭੋਲੀ ਨੇ ਕਿਹਾ, “ ਬਰਫ਼ ਵੀ ਕਿਤੇ ਖਾ ਹੁੰਦੀ ਹੈ। ਦੰਦਾਂ ਨੂੰ ਠੰਢੀ ਲੱਗਦੀ ਹੈ। ਰਾਣੋਂ ਨੇ ਕਿਹਾ, “ ਉਹ ਸਾਹਮਣੇ ਜੂਸ ਦੀ ਰੇੜੀ ਵਾਲਾ ਦਿਸ ਰਿਹਾ ਹੈ। ਉਸ ਕੋਲੋਂ ਹੀ ਜੂਸ ਪੀ ਲੈਂਦੇ ਹਾਂ। ਹੈਪੀ ਜੂਸ ਵਾਲੇ ਨੂੰ ਦੇਖਣ ਲੱਗ ਗਿਆ। ਇੱਕ ਸਾਈਕਲ ਵਾਲਾ ਹੈਪੀ ਦੀ ਕਾਰ ਵਿੱਚ ਵੱਜ ਕੇ ਡਿਗ ਗਿਆ। ਉਸ ਕੋਲ ਹੋਰ ਕੋਈ ਨਹੀਂ ਰੁਕਿਆ। ਲੋਕ ਪਾਸੇ ਦੀ ਹੋ ਕੇ, ਟਰੱਕ, ਕਾਰਾਂ, ਬੱਸਾਂ ਲੰਘਾਉਣ ਲੱਗ ਗਏ ਸੀ। ਹੈਪੀ ਦੀ ਕਾਰ ਹੋਲੀ ਹੋਣ ਕਰਕੇ, ਉਹ ਬੰਦਾ ਬਚ ਗਿਆ। ਹੈਪੀ ਨੇ ਕਾਰ ਰੋਕ ਲਈ ਸੀ। ਉਸ ਨੂੰ ਪੁੱਛਿਆ, “ ਕਿੰਨੀ ਕੁ ਸੱਟ ਲੱਗੀ ਹੈ?” ਉਸ ਬੰਦੇ ਨੇ, ਫਟਾਫਟ ਆਪਦਾ ਸਾਈਕਲ ਖੜ੍ਹਾ ਕਰ ਲਿਆ। ਉਸ ਨੇ ਕਿਹਾ, “ ਕੋਈ ਸੱਟ ਨਹੀਂ ਲੱਗੀ। “ ਸਾਈਕਲ ਦੇ ਪੈਡਲ ਮਰਦਾ ਹੋਇਆ ਉਹ ਅੱਗੇ ਲੰਘ ਗਿਆ। ਪੰਮੀ ਹੁਣਾਂ ਨੂੰ ਪੀਣ ਲਈ ਜੂਸ ਮਿਲ ਗਿਆ।

ਹੈਪੀ ਸੋਚਦਾ ਸੀ। ਦਿੱਲੀ ਪਹੁੰਚਣ ਵਾਲੇ ਹਾਂ। ਅੱਗੇ ਰਸਤੇ ਵਿੱਚ ਹੜ੍ਹ ਆਏ ਹੋਏ ਸਨ। ਸਾਰੀਆਂ ਸੜਕਾਂ ਮੀਂਹ ਦੇ ਪਾਣੀ ਨਾਲ ਬੰਦ ਸਨ। ਖੇਤਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਸਨ। ਦੂਰ-ਦੂਰ ਤੱਕ ਟਰੱਕ, ਕਾਰਾਂ, ਬੱਸ ਖੜ੍ਹੇ ਸਨ। ਚਾਰੇ ਪਾਸੇ ਬੰਦੇ ਫਿਰਦੇ ਦਿਸ ਰਹੇ ਸਨ। ਲੋਕਾਂ ਨੂੰ ਪਾਣੀ ਵਿਚੋਂ ਨਿਕਲਣ ਦਾ ਰਾਹ ਨਹੀਂ ਦਿਸ ਰਿਹਾ। ਪਾਣੀ ਦਾ ਵਹਾ ਹੋਰ ਤੇਜ਼ ਹੋ ਰਿਹਾ ਸੀ। ਹਲਕੀਆਂ ਚੀਜ਼ਾਂ ਪਾਣੀ ਵਿੱਚ ਤਰਦੀਆਂ ਫਿਰਦੀਆਂ ਸਨ। ਲੋਕ ਗੱਡੀਆਂ ਪਿੰਡਾਂ ਵਿੱਚ ਦੀ ਕੱਢਣ ਦਾ ਯਤਨ ਕਰ ਰਹੇ ਸਨ। ਸੜਕਾਂ ਦਿਸ ਨਹੀਂ ਰਹੀਆਂ ਸਨ। ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਉੱਥੇ ਹੀ ਥਾਉਂ ਥਾਂਈਂ ਖੜ੍ਹ ਗਏ ਸਨ। ਪਾਣੀ ਥੱਲੇ ਜਾਣ ਦਾ ਇੰਤਜ਼ਾਰ ਕਰ ਰਹੇ ਸਨ। ਆਲ਼ੇ ਦੁਆਲੇ ਗ਼ਰਕਣ ਹੋਈ ਪਈ ਸੀ। ਕੁੱਝ ਕੁ ਘੰਟਿਆਂ ਵਿੱਚ ਗੰਦੀ ਹਵਾੜ ਮਾਰਨ ਲੱਗ ਗਈ ਸੀ। ਬਹੁਤ ਜਾਨਵਰ ਪਾਣੀ ਵਿੱਚ ਮਰ ਗਏ ਸਨ। ਕਈ ਬੰਦੇ ਵੀ ਮਰ ਗਏ ਸਨ। ਲੋਕ ਭੁੱਖ ਪਿਆਸ ਨਾਲ ਕੁਰਲਾ ਰਹੇ ਸਨ। ਅਜੇ ਤੱਕ ਕੋਈ ਮਦਦ ਲਈ ਨਹੀਂ ਪਹੁੰਚਿਆਂ ਸੀ। ਜੋ ਲੋਕ ਏਅਰਪੋਰਟ ਤੇ ਜਾ ਰਹੇ ਸਨ। ਉਹ ਸਬ ਤੋਂ ਕਾਹਲੇ ਸਨ। ਲੋਕਾਂ ਨੂੰ ਦਿੱਲੀ ਨਾਂ ਪਹੁੰਚਣ ਕਰਕੇ, ਜਹਾਜ਼ ਨਿਕਲਣ ਦਾ ਡਰ ਸੀ। ਸਬ ਨੂੰ ਆਪੋ ਆਪਣੀ ਪਈ ਸੀ। ਸਬ ਕੋਸਿਸਾਂ ਬੇਕਾਰ ਸਨ। ਕੋਈ ਕਿਨਾਰਾ ਨਹੀਂ ਦਿਸ ਰਿਹਾ ਸੀ। ਲੋਕ ਉੱਥੇ ਹੀ ਖੜ੍ਹੇ ਸਨ।

Comments

Popular Posts