ਭਾਗ 44 ਕੌਮ ਦੇ ਸੇਵਾਦਾਰ ਜਾਂ ਗ਼ੱਦਾਰ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਹੁਕਮਨਾਮਾ ਲੈਣ ਪਿੱਛੋਂ ਕਮੇਟੀ ਵਾਲੇ ਸਟੇਜ ਦੁਆਲੇ ਇਕੱਠੇ ਹੋ ਗਏ। ਇੰਨਾ ਦੀ ਵੋਟਾਂ ਪੈਣ ਦੀ ਮੀਟਿੰਗ ਰੱਖੀ ਹੋਈ ਸੀ। ਇੰਨਾ ਵਿੱਚ ਉਹ ਸਨ। ਜੋ ਪਿਛਲੇ ਮੈਂਬਰ ਕਮੇਟੀ ਚਲਾ ਰਹੇ ਸਨ। ਅਗਲੇ ਸਾਲ ਲਈ ਬਣਨ ਜਾ ਰਹੇ ਸਨ। ਹੁਣ ਵਾਲੇ ਗੁਰਦੁਆਰੇ ਦੇ ਆਗੂ ਸਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਸੀ। ਬਈ ਹੁਣੇ-ਹੁਣੇ ਨੌਜਵਾਨ ਮੁੰਡੇ ਦਾ ਭੋਗ ਪਿਆ ਹੈ। ਜੋ ਡਰੱਗ ਦੇ ਧੰਦੇ ਵਿੱਚ ਫਸਿਆ ਹੋਇਆ ਸੀ। ਬਦੇਸ਼ਾਂ ਵਿੱਚ ਆ ਕੇ, ਨੌਜਵਾਨ ਮੁੰਡੇ-ਕੁੜੀਆਂ ਗੱਲ਼ਤ ਪਾਸੇ ਜਾ ਰਹੇ ਹਨ। ਗੁਰਦੁਆਰਿਆਂ ਨੂੰ ਤਾਂ ਲੁਟੇਰਿਆਂ ਨੇ,  ਐਸੇ ਲੋਕਾਂ ਨੇ, ਬਿਜ਼ਨਸ ਬਣਾਂ ਲਿਆ ਹੈ। ਜੋ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਲੋਕਾਂ ਵਿਚਾਲੇ ਰੱਖ ਕੇ, ਅੱਛੀ ਖ਼ਾਸੀ 15, 20, 25 ਫੁੱਟ ਤੋਂ ਵੀ ਵੱਧ ਲੰਬੀ 3, 4, 6 ਫੁੱਟ ਤੋ ਵੀ ਵੱਧ ਚੌੜੀ ਪੇਟੀ ਰੱਖਦੇ ਹਨ। ਜਿਸ ਨੂੰ ਗੋਲਕ ਕਹਿੰਦੇ ਹਨ। ਲੋਕ ਬਹੁਤ ਵੱਡੇ ਦਾਨੇ ਬੱਣਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਭਿਖਾਰੀ ਵਾਗ ਸਮਝਦੇ ਹਨ। ਲੋਕ ਇੱਕ-ਇੱਕ ਪੈਸਾ ਸਿੱਟਦੇ ਹਨ। ਕਈ ਤਾਂ ਊਈ-ਮਿਚੀ ਮੁੱਠੀ ਗੋਲਕ ਉੱਤੇ ਕਰ ਦਿੰਦੇ ਹਨ। ਕਈ ਲੋਕਾਂ ਨੂੰ ਦਿਖਾਕੇ 100, 50, 10, 5 ਦੇ ਨੋਟ ਗੋਲਕ ਵਿੱਚ ਪਾਉਂਦੇ ਹਨ। ਭਾਵੇਂ ਲੋਕਾਂ ਦਾ ਹੱਕ ਮਾਰ ਕੇ ਹੀ ਪੈਸਾ ਕਮਾਇਆ ਹੋਵੇ। ਸੋਨੂੰ ਵਾਂਗ ਡਰੱਗ ਵੇਚ ਕੇ, ਲੋਕਾਂ ਦੀ ਜਾਨ ਲੈ ਕੇ, ਡਾਲਰ ਬਣਾਏ ਹੋਣ।

ਜਰਨਲ ਬੋਰਡ ਦੀ ਮੀਟਿੰਗ ਸ਼ੁਰੂ ਹੋ ਗਈ ਸੀ। ਦੋ ਸਾਲ ਪਹਿਲਾਂ ਵਾਲਾ ਸਾਬਕਾ ਪ੍ਰਧਾਨ ਉੱਠਿਆ। ਉਸ ਨੇ ਕਿਹਾ, “ ਮੈਂ ਸੰਗਤ ਨੂੰ ਦੱਸ ਦਿਆਂ। ਹੁਣ ਵਾਲਾ ਪ੍ਰਧਾਨ ਗੁਰਦੁਆਰੇ ਦੀ ਮਾਇਆ ਵਿੱਚੋਂ 40 ਲੱਖ ਡਾਲਰ ਖਾ ਗਿਆ ਹੈ। ਮੈਂ ਦੋ ਸਾਲ ਦਾ ਰੌਲਾ ਪਾ ਰਿਹਾ ਹਾਂ। ਇਸ ਨੇ ਮੇਰੇ ਉੱਤੇ ਕੇਸ ਕਰ ਦਿੱਤਾ ਹੈ। ਚਾਰ ਜਥਿਆਂ ਦੇ ਰੂਪ ਵਿੱਚ 15 ਬੰਦੇ ਮੰਗਾ ਕੇ, ਕੈਨੇਡਾ ਵਿੱਚ ਪੱਕੇ ਕਰਾ ਦਿੱਤੇ ਹਨ। ਆਪਦੇ ਹੀ ਰਿਸ਼ਤੇਦਾਰਾਂ ਨੂੰ ਡੋਲਕੀਆਂ, ਛੈਣੇ, ਚਿਮਟੇ ਵਜਾਉਣੇ ਸਿਖਾ ਕੇ, ਕੈਨੇਡਾ ਸੱਦੀ ਜਾਂਦਾ ਹੈ। ਉਹ ਜਥੇ ਹੁਣ ਲੱਭਦੇ ਹੀ ਨਹੀਂ ਹਨ। ਵੈਨਕੂਵਰ ਖੇਤਾਂ ਵਿੱਚ ਚੈਰੀ, ਸਟਾਬਰੀ ਤੋੜਦੇ ਹਨ। ਸਟੇਜ ਦੇ ਮੂਹਰੇ 40 ਕੁ ਉਹੀ ਬੰਦੇ ਬੈਠੇ ਸਨ। ਜੋ ਦੋ ਸਾਲ ਪਹਿਲਾਂ ਹਾਰ ਗਏ ਸਨ। ਹੁਣ ਦੀ ਕਮੇਟੀ ਵਾਲੇ ਸਨ। ਨਵੇਂ ਬਣਨ ਵਾਲੇ ਸਨ। ਇਹੀ ਬੰਦੇ ਮੁੜ-ਮੁੜ ਕੇ ਹਰ 2 ਸਾਲਾਂ ਪਿੱਛੋਂ ਆਈ ਜਾਂਦੇ ਸਨ। ਇੰਨਾ ਨੂੰ ਇਹ ਸੰਗਤ ਕਹਿੰਦੇ ਹਨ। ਤਿੰਨਾਂ ਗਰੁੱਪਾਂ ਦੇ ਕਈ ਬੰਦੇ ਵਾਪਸ ਵਿੱਚ ਗੂੜ੍ਹੇ ਯਾਰ-ਵੇਲੀ ਸਨ। ਇੰਨਾ ਦੀ ਮਿਹਰਬਾਨੀ ਨਾਲ ਇੰਨੇ ਕੁ ਬੰਦਿਆਂ ਵਿੱਚੋਂ, ਹਰ ਬਾਰ ਨਵੀਂ ਕਮੇਟੀ ਚੁਣੀ ਜਾਂਦੀ ਸੀ। ਹੁਣ ਵਾਲਾ ਪ੍ਰਧਾਨ ਬੋਲਿਆ, “ ਜੇ ਮੈਂ ਕੋਈ ਪੈਸਾ ਖਾਂਦਾ ਹੈ। ਮੈਨੂੰ ਸਬੂਤ ਦੇਵੋ। ਇਕੱਠ ਵਿਚੋਂ ਕਿਸੇ ਨੇ ਕਿਹਾ, “ ਚੋਰ ਪਾੜ ਵਿਚੋਂ ਭੱਜ ਜਾਵੇ। ਸਬੂਤ ਕੀ ਕਰ ਲੂ? “ ਹੁਣ ਵਾਲਾ ਪ੍ਰਧਾਨ ਬੋਲਿਆ, “ ਤੁਹਾਨੂੰ ਤਾਂ ਸਾਰਿਆਂ ਨੂੰ ਮੈਂ ਅਦਾਲਤ ਵਿੱਚ ਐਸਾ ਖਿੱਚਾਂਗਾ। ਕਿਸੇ ਉੱਤੇ ਉਂਗਲੀਂ ਚੱਕਣੀ ਭੁੱਲ ਜਾਵੋਗੇ। ਮੈਂ ਕੇਸ ਦਾ ਸਾਰਾ ਖ਼ਰਚਾ ਗੋਲਕ ਵਿੱਚੋਂ ਕੱਢਾਂਗਾ। ਨਵਾਂ ਪ੍ਰਧਾਨ, ਸੈਕਟਰੀ ਹੋਰ ਮੈਂਬਰ ਚੁਣ ਕੇ, ਖੜ੍ਹੇ ਕਰਨ ਨੂੰ 5 ਮੈਂਬਰੀ ਕਮੇਟੀ ਬਣਾਈਂ ਗਈ ਸੀ। ਉਨ੍ਹਾਂ ਵਿੱਚੋਂ ਇੱਕ ਸਿਆਣੇ ਬੰਦੇ ਨੇ ਕਿਹਾ, “ ਅੱਜ ਆਪਾਂ ਕੀਹਨੂੰ ਪ੍ਰਧਾਨ ਤੇ ਸੈਕਟਰੀ ਖੜ੍ਹੇ ਕਰੀਏ? “ ਬੈਠੇ ਬੰਦਿਆਂ ਵਿੱਚੋਂ ਕਿਸੇ ਨੇ ਕਿਹਾ, “ ਜਿਹੜੇ ਬੰਦੇ ਹੁਣ ਵਾਲੇ ਪ੍ਰਧਾਨ ਨੂੰ ਕੁੱਟ ਦੇਣਗੇ। ਉਨ੍ਹਾਂ ਨੂੰ 2 ਸਾਲਾਂ ਲਈ ਗੁਰਦੁਆਰੇ ਦਾ ਪ੍ਰਧਾਨ ਤੇ ਸੈਕਟਰੀ ਬਣਾਂ ਦਿਆਂਗੇ। ਜੇ ਇੱਕ ਨੂੰ ਕੁੱਟਣਗੇ, ਤਾਂ ਹੀ ਪਬਲਿਕ ਨੂੰ ਕਾਬੂ ਕਰ ਸਕਣਗੇ। ਸ਼ਰੀਫ਼ ਬੰਦੇ ਤੋਂ ਤਾਂ ਘਰ ਦੇ ਚਾਰ ਜੀਅ ਕਾਬੂ ਨਹੀਂ ਆਉਂਦੇ। ਸਾਊ ਬੰਦਾ ਲੋਕਾਂ ਨੂੰ ਗੋਲਕ ਰੱਖ ਕੇ, ਲੁੱਟ ਨਹੀਂ ਸਕਦਾ। ਐਸੇ ਕੰਮ ਲਈ ਵੈਲੀ ਬੰਦੇ ਚਾਹੀਦੇ ਹਨ।

 ਸਾਬਕਾ ਪ੍ਰਧਾਨ ਨੇ ਕਿਹਾ, “ ਐਤਕੀਂ ਅਸੀਂ ਵੀ ਖੜ੍ਹਨਾ ਹੈ। ਵੋਟਾਂ ਪੈਣ ਗੀਆਂ। ਸ੍ਰੀ ਗੁਰੂ ਗ੍ਰੰਥਿ ਸਾਹਿਬ ਤੋਂ 10 ਫੁੱਟ ਦੀ ਦੂਰੀ ਉੱਤੇ ਇਹ ਝੱਜੂ ਪਾਉਣ ਵਾਲਿਆਂ ਦੀ ਸੰਗਤ ਇਕੱਠੀ ਹੋਈ ਬੈਠੀ ਸੀ। ਕਈਆਂ ਨੇ ਇੱਕ ਦੂਜੇ ਦੀਆਂ ਪਗਾਂ ਲਾਹ ਦਿੱਤੀਆਂ ਸਨ। ਸ੍ਰੀ ਸਾਹਿਬ, ਕਿਰਪਾਨਾ ਨਾਲ ਵਾਰ ਕੀਤੇ ਗਏ ਸਨ। ਕਈਆਂ ਦੇ ਪਿੰਡੇ ਵਿੱਚੋਂ ਲਹੂ ਵਹਾ ਦਿੱਤਾ ਸੀ। ਸ਼ੈਲਰ ਫ਼ੋਨ ਖੜਕ ਗਏ ਸਨ। ਕਈ ਲੰਡੂ ਜਿਹੇ ਮਸਟੰਡੇ ਕਾਰ ਪਾਰਕਿੰਗ ਵੱਲੋਂ 3 ਫੁੱਟੀਆਂ ਕਿਰਪਾਨਾਂ ਲਈ ਭੱਜੇ ਆ ਰਹੇ ਸਨ। ਕਈ ਬੋਲੇ ਸੋ ਨਿਹਾਲ ਦੇ ਨਾਅਰੇ ਲਾ ਰਹੇ ਸਨ। ਕਈਆਂ ਨੇ ਵਾਹਿਗੁਰੂ-ਵਾਹਿਗੁਰ ਊਚੀ-ਊਚੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਕਈ ਦਾੜ੍ਹੀਆਂ ਉੱਤੇ ਹੱਥ ਫੇਰ ਕੇ, ਸਾਹਮਣੇ ਵਾਲੇ ਦੀਆਂ ਮਾਂਵਾਂ-ਭੈਣਾਂ ਨੂੰ ਨੰਗੀਆਂ ਕਰਨ ਦੀਆਂ ਗਾਲ਼ਾਂ ਕੱਢ ਰਹੇ ਸਨ। ਇਹ ਦਿੱਲੀ ਦੇ ਕਤਲੇਆਮ ਵਾਲਾ ਮਾਹੌਲ ਲੱਗ ਰਿਹਾ ਸੀ। ਬਾਹਰੋਂ ਹੋਰ ਪ੍ਰਾਪੇ ਗੰਡਾ ਕਰਨ ਵਾਲੇ ਅੰਦਰ ਨਾਂ ਆਉਣ। ਪੁਲਿਸ ਨੇ ਸਾਰੇ ਰਸਤੇ ਬਲੋਕ ਕਰ ਦਿੱਤੇ ਸਨ। ਪੁਲੀਸ ਦੇ 20 ਕੁ ਨੌਜਵਾਨ ਇੰਨਾ ਆਦਮਖ਼ੋਰ ਬੱਗਿਆੜਾ ਨੂੰ ਕਾਬੂ ਕਰਨ ਆ ਗਏ ਸਨ। ਉਹ ਦਗੜ-ਦਗੜ ਕਰਦੇ ਬੂਟਾਂ ਸਣੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਅੱਗੇ-ਪਿੱਛੇ ਗਸ਼ਤ ਕਰਦੇ ਭੱਜ ਨੱਠ ਰਹੇ ਸਨ। ਸ਼ਰਾਰਤੀਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇੰਨਾ ਬੁੱਧੀ-ਜੀਵੀਆਂ ਵਿਚੋਂ ਹੀ ਅਵਾਜ਼ਾ ਆ ਰਹੀਆਂ ਸਨ, “ ਪਰਸੋਂ ਐਤਵਾਰ ਨੂੰ ਰਿਸਟੋਰਿੰਟ ਵਿੱਚ ਮੀਟਿੰਗ ਹੈ। ਕਿਤੇ ਭੁੱਲ ਨਾਂ ਜਾਇਉ। ਜ਼ਰੂਰ ਪਹੁੰਚ ਜਾਇਉ। ਪੁਲਿਸ ਵਾਲੇ ਜੁੱਤੀਆਂ ਸਣੇ ਫਿਰ ਰਹੇ ਹਨ। ਇੰਨਾ ਨੂੰ ਵੀ ਦਬੋਚ ਲਵੋ। ਕਈ ਪੁਲਿਸ ਆਫ਼ੀਸਰਾਂ ਉੱਤੇ ਵਰ ਪਏ। ਪੁਲੀਸ ਨੂੰ ਗੋਲ਼ੀ ਚਲਾਉਣੀ ਪਈ।
ਤਾਰੋ ਨੇ ਗਾਮੇਂ ਨੂੰ ਕਿਹਾ, “ ਐਸੇ  ਬੰਦਿਆਂ ਨੂੰ ਇਹ ਨਹੀਂ ਸ਼ਰਮ, ਹੁਣੇ ਹੀ ਮਰਗ ਦਾ ਭੋਗ ਪਿਆ ਹੈ। ਗਾਮੇ ਨੇ ਕਿਹਾ, “ ਤੇਰਾ, ਮੇਰਾ ਪੁੱਤ ਮਰਿਆ। ਇੰਨਾ ਦਾ ਪੁੱਤ ਨਹੀਂ ਮਰਿਆ। ਇੰਨਾ ਨੂੰ ਤਾਂ ਲਾਟਰੀ ਲੱਗੀ ਹੋਈ ਹੈ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਰੁਜ਼ਗਾਰ ਦਾ ਸਾਧਨ ਬਣਾਈਂ ਫਿਰਦੇ ਹਨ। ਮੈਂ ਤਾਂ ਸੋਚਿਆ ਸੀ, ਇਹ ਕੰਜ਼ਰਖਾਨਾਂ ਮਨੀਲਾ ਦੇ ਗੁਰਦੁਆਰੇ ਚਲਾਉਣ ਵਾਲੇ ਹੀ ਕਰਦੇ ਹਨ। “ “ ਮੈਂ ਇਹ ਡਰਾਮਾਂ, ਕੈਨੇਡਾ ਗੁਰਦੁਆਰੇ ਵਿੱਚ ਪਹਿਲੀ ਬਾਰ ਦੇਖਿਆ ਹੈ। ਇਹ ਡਰੱਗ ਖਾਣ, ਵੇਚਣ ਵਾਲਿਆਂ ਤੋਂ ਵੀ ਖ਼ਤਰਨਾਕ ਹਨ। ਗੁਰੂ ਦਾ ਕੜਾਹ ਤੇ ਮੁਫ਼ਤ ਦਾ ਲੰਗਰ ਖਾ ਕੇ, ਐਸਾ ਕੁੱਝ ਕਰ ਸਕਦੇ ਹਨ। ਜੇ ਨਸ਼ੇ ਖਾਂ ਲੈਣ, ਦੁਨੀਆ ਦਾ ਨਾਸ਼ ਕਰ ਦੇਣਗੇ। ਇਹ ਸਿੱਖ ਕੌਮ ਦੇ ਆਗੂ, ਕੌਮ ਨੂੰ ਸਹੀ ਸੇਧ ਕਿਵੇਂ ਦੇ ਦੇਣਗੇ? ਇਹ ਕੌਮ ਦੇ ਸੇਵਾਦਾਰ ਜਾਂ ਗ਼ੱਦਾਰ ਹਨ। ਗਾਮੇ ਤੇ ਤਾਰੋ ਨੂੰ ਸਾਹਮਣੇ ਮੌਤ ਦਾ ਨੰਗਾ ਨਾਚ ਦੇਖ ਕੇ, ਪੁੱਤਰ ਦੀ ਮੌਤ ਭੁੱਲ ਗਈ ਸੀ। ਸੋਨੂੰ ਦੇ ਭੋਗ ਤੇ ਪਹੁੰਚੇ, ਅੰਗਰੇਜ਼ੀ, ਪੰਜਾਬੀ ਮੀਡੀਏ ਵਾਲੇ ਅਜੇ ਉੱਥੇ ਹੀ ਸਨ। ਸਿਮਰਨ ਨੇ ਵੀ ਕੈਮਰਾ ਉੱਧਰ ਨੂੰ ਗੁੰਮਾਂ ਦਿੱਤਾ ਸੀ।

Comments

Popular Posts