ਸੋਨੇ ਉੱਤੇ ਸੁਹਾਗਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

satwinder_7@hotmail.com

ਜੇ ਕਿਸੇ ਔਰਤ ਦੇ ਧੀ-ਪੁੱਤਰ ਵੀ ਹੋ ਜਾਵੇ। ਹੋਰ ਵੀ ਸਿਆਣੀ ਮੰਨੀ ਜਾਂਦੀ ਹੈ। ਪਰ ਕਈ ਪੋਤੇ-ਪੋਤੀਆਂ ਵਾਲੀਆਂ ਵੀ, ਕੁੱਛੜ ਜੁਆਕ, ਪੋਤੇ-ਪੋਤੀਆਂ ਚੱਕ ਲੈਂਦੀਆਂ ਹਨ। ਘਰ-ਘਰ ਲੋਕਾਂ ਦੇ ਕੌਲੇ ਕੱਛਣ ਚਲੀਆਂ ਜਾਂਦੀਆਂ ਹਨ। ਲੋਕ ਪੋਤੇ-ਪੋਤੀਆਂ, ਦੋਹਤੇ, ਦੋਹਤੀਆਂ ਵਾਲਿਆਂ ਉੱਤੇ ਛੱਕ ਨਹੀਂ ਕਰਦੇ। ਲੋਕ ਨੂੰ ਲੱਗਦਾ ਹੁੰਦਾ ਹੈ। ਇਸ ਦੇ ਬੱਚਿਆਂ ਦੀ ਖਾਣ-ਪੀਣ ਦੀ ਉਮਰ ਹੈ। ਰਸਤੇ ਵਿੱਚ ਕਦੇ ਬੰਤੇ ਕੋਲ, ਕਦੇ ਜੈਲੇ ਕੋਲ ਖੜ੍ਹਦੀਆਂ, ਗੱਲਾਂ-ਬਾਤਾਂ ਮਰਦੀਆਂ, ਹੱਸਦੀਆਂ, ਖੇਡਦੀਆਂ, ਮਨ ਪਰਚਾਵਾ ਕਰਦੀਆਂ ਫਿਰਦੀਆਂ ਹਨ। ਸੋਨੇ ਉੱਤੇ ਸੁਹਾਗਾ ਬੁੱਢੇ ਮਰਦ ਵੀ ਬੇਝਿਜਕ ਆਪ ਦੀਆਂ ਹਾਣ ਦੀਆਂ ਦਾ ਹਾਲ-ਚਾਲ ਪੁੱਛਦੇ ਫਿਰਦੇ ਹਨ। ਹਾਣ ਨੂੰ ਹਾਣ ਪਿਆਰਾ ਹੁੰਦਾ ਹੈ। ਜੇ ਮਰਦ, ਹਾਣ ਦੀਆਂ ਦਾ ਹਾਲ ਨਹੀਂ ਪੁੱਛਣਗੇ। ਤਾਂ ਗੁਰੀ ਵਰਗੇ ਮੁੰਡਿਆਂ ਨੂੰ ਹੀ ਖ਼ਿਆਲ ਰੱਖਣਾ ਪੈਣਾ ਹੈ। ਇਸ ਉਮਰ ਵਿੱਚ ਜਕ ਦਾ ਝਾਕਾ ਵੀ ਮੁੱਕ ਜਾਂਦਾ ਹੈ। ਔਰਤ-ਮਰਦ  ਲੋਕਾਂ ਤੋਂ ਡਰਦੇ-ਡਰਦੇ,  ਨਿਡਰ ਬਣ ਜਾਂਦੇ ਹਨ। ਬਹਾਨਾ ਜੁਆਕ ਦਾ ਹੁੰਦਾ ਹੈ। ਮਨ ਬਹਿਲਾਉਣਾ ਆਪ ਦਾ ਹੁੰਦਾ ਹੈ। ਹੁਣ ਸੰਤੇ, ਬੰਤੇ, ਗੁਰਜੋਤ ਨਾਲ ਠਰਕ ਭੋਰਨ ਲਈ ਫੇਸ ਬੁੱਕ ਹੈ। ਫੇਸ ਬੁੱਕ ਉੱਤੇ ਆਪ ਦੇ ਲੱਛਣ ਛੁਪਾਉਣ ਲਈ  ਚਾਹੇ ਪੋਤੇ-ਪੋਤੀਆਂ, ਸਾਰੇ ਟੱਬਰ ਦੀਆ ਫ਼ੋਟੋ ਚਿਪਕਾ ਦੇਵੋ। ਕਰਤੂਤਾਂ ਲੋਕਾਂ ਦੇ ਸਾਹਮਣੇ ਆ ਹੀ ਜਾਂਦੀਆਂ ਹਨ। ਦੁਨੀਆ ਸਬ ਜਾਣਦੀ ਹੈ। ਕੌਣ, ਕਿੰਨੇ ਪਾਣੀ ਵਿੱਚ ਹੈ?

ਔਰਤਾਂ ਨੂੰ ਗੁਰੀ ਤਾਂ ਦਾਣਾ ਪਾਉਂਦਾ ਹੀ ਸੀ। ਗੁਰਜੋਤ ਦੀ ਫੇਸ ਬੁੱਕ ਪੇਜ ਉੱਤੇ ਅੱਜ ਕਲ ਚੂੜੇ ਪਾ ਕੇ, ਮਹਿੰਦੀ ਲਾ ਕੇ, ਸਾੜੀਆਂ, ਲਹਿੰਗੇ, ਲਾਚੇ ਪਾ ਕੇ, ਇੱਕ ਦੂਜੇ ਤੋਂ ਮੂਹਰੇ, ਪਹਿਲਾਂ ਪਾਉਣ ਆ ਰਹੀਆਂ ਹਨ। ਹੱਥਾਂ ਪੈਰਾਂ ਤੇ ਸਾਰੇ ਸਰੀਰ ਉੱਤੇ ਮਹਿੰਦੀ ਨਾਲ ਲੇਪੀ ਕਰੀ ਫਿਰਦੀਆਂ ਹਨ। ਇੰਨਾ ਦੇ ਪਤਾ ਨਹੀਂ, ਐਨੇ ਸਰੀਰ ਕਿਉਂ ਤਪਦੇ ਹਨ। ਜੋ ਸਾਰੇ ਪਾਸੇ, ਠੰਢੀ ਮਹਿੰਦੀ ਲਗਾਉਣ ਤੋਂ ਪਿੱਛੋਂ ਵੀ, ਠੰਢ ਪਵਾਉਣ ਲਈ, ਗੁਰਜੋਤ ਦੀ ਫੇਸ ਬੁੱਕ ਤੇ ਜਾਣਾ ਪੈਂਦਾ ਹੈ। ਨਾਲ ਲਿਖਦੀਆਂ ਹਨ। ਅਸੀਂ ਵਿਆਹੀਆਂ ਹੋਈਆਂ ਹਾਂ। ਵਿਆਹੀਆਂ ਹੋਈਆਂ ਦਾ ਲਾਇਸੈਂਸ ਦਿਖਾ ਕੇ, ਤਜਰਬਾ ਦੱਸਣਾ ਹੁੰਦਾ ਹੈ। ਜਦੋਂ ਨੌਕਰੀ ਵੀ ਲੱਭਦੇ ਹਾਂ। ਤਜਰਬੇ ਕਰ ਕੇ  ਨੌਕਰੀ ਸੌਖੀ ਮਿਲ ਜਾਂਦੀ ਹੈ। ਜੇ ਉਹੀ ਕੰਮ ਪਹਿਲਾਂ ਕੀਤਾ ਹੋਵੇ। ਜਾਨ ਸੌਖੀ ਰਹਿੰਦੀ ਹੈ। ਬੰਦਾ ਅੱਖਾਂ ਮੀਚ ਕੇ ਵੀ, ਕੰਮ ਕਰੀ ਜਾਂਦਾ ਹੈ। ਜਦੋਂ ਤਜਰਬੇ ਕਾਰ ਨੂੰ ਤਜਰਬੇ ਕਾਰ ਮਿਲਦਾ ਹੈ। ਸੋਨੇ ਉੱਤੇ ਸੁਹਾਗਾ ਹੁੰਦਾ ਹੈ। ਨਹਿਲੇ ਉੱਤੇ, ਦਹਿਲਾ ਬੱਜ ਦਾ ਹੈ।

ਜੁੱਗ ਨੂੰ ਜੁੱਗ ਮਿਲਿਆ ਹੈ। ਇੰਨਾ ਔਰਤਾਂ ਨੂੰ ਕੋਈ ਪੁੱਛੇ, ਗੁਰੀ ਇੱਕ ਵਿਆਹ ਕੇ ਇੰਡੀਆ ਛੱਡ ਆਇਆਂ ਹੈ। ਦੋ ਬੱਚੇ ਹਨ। ਉਨ੍ਹਾਂ ਨੂੰ ਛੱਡ ਕੇ, ਕੀ ਤੁਹਾਡੇ ਨਾਲ ਫੇਰੇ ਲੈ ਲਵੇ? ਔਰਤਾਂ, ਸਾੜੀਆਂ, ਲਹਿੰਗੇ, ਲਾਚੇ ਪਾ ਕੇ, ਘੁੰਡ ਕੱਢ-ਕੱਢ ਕੇ, ਪਤੀ ਵਰਤਾ ਵੀ ਗੁਰਜੋਤ ਦੀ ਫੇਸ ਬੁੱਕ ਤੇ ਫੇਰੇ ਪਾਉਂਦੀਆਂ ਹਨ। ਜੇ ਫੇਸ ਬੁੱਕ ਉੱਤੇ ਔਰਤਾਂ ਸਾੜੀਆਂ, ਲਹਿੰਗੇ, ਲਾਚੇ ਪਾ ਕੇ, ਲੱਕ ਲਚਕਾਉਣ ਲੱਗ ਗਈਆਂ ਹਨ। ਆਪ ਦੇ ਸਰੀਰ ਦਾ ਪ੍ਰਦਰਸ਼ਨ ਕਰਦੀਆਂ ਹਨ। ਔਰਤਾਂ ਐਸੇ ਪੋਜ਼ ਬਣਾ ਕੇ, ਆ ਰਹੀਆਂ ਹਨ। ਕਿਸੇ ਨੇ  ਲੰਬੀ ਪਈ ਦੀਆਂ ਫ਼ੋਟੋ ਲਾਈਆਂ ਹਨ। ਕੋਈ ਅੱਖਾਂ ਮਾਰਦੀ ਹੈ। ਕੋਈ ਬੁੱਲ੍ਹ ਟੁੱਕਦੀ ਹੈ। ਕੋਈ ਕਾਸੇ ਉੱਤੇ ਦੰਦੀ ਵੱਢਦੀ ਹੈ। ਇਹ ਦੇਖ ਕੇ, ਸਾਰੇ ਮੁੰਡਿਆਂ, ਬੁੱਢਿਆਂ ਨੇ ਗੁਰੀ ਵਾਲੇ ਲੱਛਣ ਫੜ ਲੈਣੇ ਹਨ। ਫਿਰ ਪਛਾਣਨਾ ਔਖਾ ਹੋ ਜਾਣਾ ਹੈ। ਦਰ ਉੱਤੇ ਗੁਰੀ ਆਇਆ ਜਾ ਦੂਜਾ ਕੋਈ ਆਇਆ ਹੈ। ਜੇ ਲੱਗਦਾ ਹੈ। ਗੁਰੀ ਕੋਲੋਂ ਬਾਰੀ, ਛੇਤੀ ਨਹੀਂ ਆਉਂਦੀ, ਤਾਂ ਭਾਵੇਂ ਸਾਰਾ ਪਿੰਡ ਮਿੱਤਰਾਂ ਦਾ ਬਣਾਂ ਲਵੋ।

ਔਰਤ ਜਵਾਨ ਹੀ ਰਹਿਤੀ ਹੈ, ਮਰਦ ਬੁੱਢਾ ਹੋ ਜਾਤਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ 
satwinder_7@hotmail.com
ਵਿੰਦਰ ਦੇ ਕਹਿੱਣ ਉਤੇ ਵੀ, ਗੁਰੀ ਇਮਲੀ ਲੈਣ ਨਹੀਂ ਤੁਰਿਆ ਸੀ। ਉਸ ਨੇ ਕਹਿ ਦਿੱਤਾ ਸੀ, " ਇਹੋ ਜਿਹੇ ਖੇਖਨ ਮੈਨੂੰ ਸਹਿੱਣੇ ਨਹੀਂ ਆਉਂਦੇ। ਐਸੇ ਕੰਮ ਆਪੇ ਕਰਿਆ ਕਰ। " ਵਿੰਦਰ ਨੇ ਕਿਹਾ, " ਮੇਰੇ ਬੱਚਾ ਹੋਣ ਵਾਲਾ ਹੈ। ਤੈਨੂੰ ਖੇਖਨ ਲੱਗਦਾ ਹੈ। ਮੈਨੂੰ ਬੱਚਾ ਗਿਰਾਉਣ ਨੂੰ ਕਹਿੰਦਾ ਹੈ। ਬਾਜਵਾਂ ਦੇ ਵਿਆਹੀ ਹੋਈ ਦੇ, ਆਪ ਬੱਚਾ ਜੰਮਾਉਂਦਾ ਫਿਰਦਾ ਸੀ। " ਉਸ ਨੇ ਕਿਹਾ, " ਕੌਣ ਬਾਜਵਾ? ਤੈਨੂੰ ਕਿਹਨੇ ਕਿਹਾ ਹੈ? " ਵਿੰਦਰ ਨੇ ਕਿਹਾ, " ਤੇਰੀ ਕਾਪੀ ਪੜ੍ਹੀ ਹੈ। ਬਾਜਵਾ ਦੀ ਬੜੀ ਸੇਵਾ ਕਰਦਾਂ ਰਿਹਾਂ ਹੈ। ਤਾਂਹੀ ਹੁਣ ਵੀ ਸਬ ਤੋਂ ਪਹਿਲਾਂ, ਉਹੀ ਤੇਰੀ ਫੋਟੋ ਲਈਕ ਕਰਦੀ ਹੈ। " ਗੁਰਜੋਤ ਨੇ ਕਿਹਾ, " ਸੱਚੀ ਉਸ ਨੂੰ, ਮੈਂ ਬਹੁਤ ਲੁੱਟਿਆ ਹੈ। ਦਿਲ ਦੀ ਬਹੁਤ ਖੁੱਲੀ ਹੈ। ਉਸ ਨੂੰ ਕਨੇਡਾ ਸੱਦਣ ਦਾ ਲਾਰਾ ਵੀ ਲਾਇਆ ਹੈ। ਅਸੀਂ ਦੋ ਦੋਸਤ, ਉਸ ਕੋਲ ਜਾਂਦੇ ਹੁੰਦੇ ਸੀ। ਉਦੋਂ ਸਾਡੀਆਂ ਦੋਨਾਂ ਦੋਸਤਾਂ ਦੀਆਂ, ਗੋਡੀਆਂ ਲੱਗ ਗਈਆਂ। ਪਰ ਉਹ ਸਾਲੀ ਪੇਟ ਤੋਂ ਨਹੀਂ ਹੋਈ। ਤੂੰ ਝੱਟ ਮਾਂ ਬੱਣਨ ਵਾਲੀ ਹੋ ਗਈ। ਕਈਆਂ ਨੂੰ ਤਾਂ ਸੁਆਉਣ ਦੀ ਲੋੜ ਹੈ। ਹੋਰ ਪਤਾ ਨਹੀਂ, ਮੇਰੇ ਕੋਲੋ, ਕਿੰਨੀਆਂ, ਅਸ਼ੀਰਬਾਦ ਲੈ ਚੁਕੀਆਂ ਹਨ। ਬਾਜਵਾ ਨੇ, ਕਦੇ ਮੱਥੇ ਉਤੇ ਤਿਉੜੀ ਨਹੀਂ ਪਾਈ ਸੀ। ਉਹ ਕਦੇ-ਕਦੇ ਹਿੰਦੀ ਵੀ ਬੋਲਣ ਲੱਗ ਜਾਂਦੀ ਸੀ। ਕਈ ਬਾਰ ਕਹਿ ਚੁੱਕੀ ਸੀ, " ਔਰਤ ਜਵਾਨ ਹੀ ਰਹਿਤੀ ਹੈ। ਮਰਦ ਬੁੱਢਾ ਹੋ ਜਾਤਾ ਹੈ। ਮੇਰਾ ਪਤੀ ਕੁੱਕੜੀ ਵਾਂਗ, ਮੂੰਹ, ਸਿਰ ਤੋਂ ਚਿੱਟਾ ਹੋਇਆ ਪਿਆ ਹੈ। ਅੱਗੇ ਨਾਲੋ ਛੋਟਾ ਹੁੰਦਾ ਜਾਂਦਾ ਹੈ। ਉਸ ਨੂੰ ਦੇਖ ਕੇ, ਧੁੜਧੜੀਆ ਆਉਂਦੀਆਂ ਹਨ। ਆਪ ਜੈਸੇ ਹੈਡਸਮ ਮਜ਼ਬੂਤ ਜਵਾਨ, ਕੀ ਬਰਾਬਰੀ ਮੇਰਾ ਪਤੀ ਕੈਸੇ ਕਰ ਸਕਤਾ ਹੈ? ਆਪ ਪੰਜਾਬੀ ਮੁੰਡੇ ਬੜੇ ਸੋਹਣੇ ਸੁਨੱਖੇ ਗਬਰੂ ਹੋਤੇ ਹੈ। " 
ਵਿੰਦਰ ਨੇ ਕਿਹਾ, " ਫਿਰ ਅੱਗੇ ਕੀ ਹੋਇਆ? ਬਾਜਵਾ ਨੇ ਤੇਰੇ ਕੋਲੋ ਬੱਚਾ ਲੈ ਲਿਆ। ਕੀ ਤੂੰ ਬੱਚਾ ਦੇਣ ਦਾ, ਪੁੰਨ ਖੱਟ ਲਿਆ? " ਜੋਤ ਨੇ ਕਿਹਾ, " ਜਦੋਂ ਅਸੀਂ ਦੋਂਨੇ ਦੋਸਤ, ਹੇਠ ਉਤਾ ਕਰਦੇ ਹੰਬ ਗਏ। ਉਸ ਨੇ ਸਾਡੀ ਬਸ ਕਰਾ ਦਿੱਤੀ। ਸਾਲੀ ਸਾਨੂੰ, ਕੁੱਤੇ ਵਾਂਗ ਹੌਕਣ ਲਾ ਦਿੰਦੀ ਸੀ। ਸਾਡੀ ਹਾਲਤ ਦੇਖ ਕੇ, ਉਹ ਮੁਸ਼ਕਰੀਆਂ ਹੱਸਦੀ ਰਹਿੰਦੀ ਸੀ। ਸਾਡਾ ਅੱਡੀਆਂ ਚੱਕ-ਚੱਕ ਕੇ, ਸਾਰਾ ਜ਼ੋਰ ਲੱਗ ਗਿਆ। ਬਾਜਵਾ ਨੂੰ ਨਿਆਣਾਂ ਨਾਂ ਠਹਿਰਿਆ। ਮੈਂ ਕਿਹਾ, " ਬਾਜਵਾ ਤੈਨੂੰ ਕੁਟੀਆ ਵਾਲੇ ਸਾਧ ਕੋਲ ਲੈ ਚਲਦੇ ਹਾਂ। ਉਸ ਕੋਲ ਹੋਰ ਵੀ, ਬਥੇਰੇ ਸੇਵਾਦਾਰ ਹਨ। ਧਰਮ ਨਾਲ ਉਹ ਗਾਡਰ ਵਰਗਾ, ਝੋਟੇ ਵਰਗਾ, ਬਹੁਤ ਤੱਕੜਾ ਬੰਦਾ ਹੈ। ਇਕੋ ਰਾਤ ਜ਼ਨਾਨੀ ਕੋਲ ਰੱਖਦਾ ਹੈ। ਬਾਜੇ ਵੱਜਣ ਲਾ ਦਿੰਦਾ ਹੈ। ਉਸ ਤੋਂ ਕਈਆਂ ਦੇ, ਤਾਂ ਜੌੜੇ ਲਾਲ ਵੀ ਹੋਏ ਹਨ। ਇੱਕ ਜ਼ਨਾਨੀ ਦੇ, ਇਕੋ ਬਾਰ ਵਿੱਚ 6 ਪੁੱਤ ਜੁੰਮੇ ਹਨ। ਔਰਤਾਂ ਤਾਂ ਉਸ ਕੋਲ ਮਿੱਠੇ ਤੇ ਮੱਖੀਆਂ ਵਾਂਗ ਚੁੰਬੜੀਆਂ ਰਹਿੰਦੀਆਂ ਹਨ। " ਉਹ ਮੇਰੀ ਗੱਲ ਸੁਣ ਕੇ, ਹੱਸਦੀ ਹੋਈ ਬਾਸ਼ਰੂਮ ਚਲੀ ਗਈ। ਬਾਸ਼ਰੂਮ ਵਿੱਚ ਜਾ ਕੇ ਬੋਲੀ, ਬਾਜਵਾ ਨੇ ਕਿਹਾ, " ਮੈਂ ਕਿਸੇ ਜਵਾਨ ਮਰਦ ਦਾ ਬੱਚਾ ਜੰਮਣਾਂ ਚਹੁੰਦੀ ਹਾਂ। ਕੀ ਸਾਧ ਜੁਵਾਨ ਹੈ? ਤਾਂ ਟਰਾਈ ਕਰ ਲੈਂਦੀ ਹਾਂ। " ਮੈਂ ਪਿੰਨ ਨਾਲ ਖੇਡ ਰਿਹਾ ਸੀ। ਮੇਰੇ ਹੱਥੋਂ ਪਿੰਨ ਛੁੱਟ ਕੇ, ਬੈਡ ਤੋਂ ਪਿਛੇ ਜਾ ਡਿੱਗਾ। ਮੈਂ ਪਿੰਨ ਚੱਕਣ ਲੱਗਾ। ਉਥੇ ਸ਼ੀਸੇ ਵਿੱਚ ਜੜੀਆਂ, ਫੋਟੋ ਰੱਖੀਆਂ ਹੋਈਆਂ ਸਨ। ਮੈਂ ਫੋਟੋ ਕੱਢ ਕੇ ਦੇਖਣ ਲੱਗ ਗਿਆ। ਫੋਟੋ ਵਿੱਚ ਬਾਜਵਾ ਦੇ ਨਾਲ ਜਵਾਨ ਮੁੰਡਾ ਖੜ੍ਹਾ ਸੀ। ਦੂਜੇ ਪਾਸੇ ਮੁਟਿਆਰ ਕੁੜੀ ਖੜ੍ਹੀ ਸੀ। ਨਾਲ ਹੀ ਬਾਜਵਾ ਆਪ ਖੜ੍ਹਾ ਸੀ। ਫੋਟੋ ਉਤੇ ਲਿਖਿਆ ਸੀ। ਮੰਮੀ ਡੈਡੀ ਸਾਡੇ ਦੋਨਾਂ ਭੈਣ ਭਰਾਵਾਂ ਵੱਲੋਂ ਮੁਕਬਲ ਪਰਿਵਾਰ ਬੱਣਾਉਣ ਦਾ ਬਹੁਤ ਧੰਨਵਾਦ ਹੈ। 
ਪਹਿਲਾਂ ਮੈਂ ਸੋਚਿਆ, ਇਹ ਫੋਟੋ ਕੀ ਕਹਿੰਦੀ ਹੈ, ਮੈਂ ਬਾਜਵਾ ਨੂੰ ਕੀ ਪੁੱਛਣਾਂ ਹੈ? ਪਰਦਾ ਹੀ ਰੱਖ ਲਵਾਂ। ਮੈਨੂੰ ਵੀ ਮੁਫ਼ਤ ਦੀ ਜ਼ਨਾਨੀ ਲੱਭੀ ਹੈ। ਪੂਰੀ ਖੁੱਲ ਖੇਡ ਹੈ। ਬੱਚਾ ਹੋਣ ਦੇ, ਬਹਾਨੇ ਨਾਲ ਮਿਲਦੀ ਰਹੇਗੀ। ਜੇ ਪੁੱਛ ਲਿਆ ਗੁੱਸਾ ਹੀ ਨਾਂ ਕਰ ਜਾਵੇ। ਫੋਟੋ ਮੇਰੇ ਹੱਥ ਵਿੱਚ ਸੀ। ਮੈਨੂੰ ਪਤਾ ਹੀ ਨਹੀਂ ਲੱਗਾ, ਬਾਜਵਾ ਕਦੋਂ ਮੇਰੇ ਕੋਲੇ ਆ ਕੇ ਖੜ੍ਹ ਗਈ। ਉਸ ਨੇ ਮੈਨੂੰ ਕਿਹਾ, " ਇਹ ਬੱਚੇ ਹਨ। ਬਾਹਰ ਪੜ੍ਹਦੇ ਹਨ। ਤੂੰ ਬਹੁਤ ਸ਼ੈਤਾਨ ਹੈ। ਸਬ ਕੁੱਝ ਜਾਂਣ ਗਿਆ ਹੈ। ਜੇ ਮੈਂ ਇਹ ਬਹਾਨਾਂ ਨਾਂ ਲਗਾਉਂਦੀ। ਤੂੰ ਮੈਨੂੰ ਕਿਥੇ ਮਿਲਣਾਂ ਸੀ? ਤੂੰ ਤਾਂ ਮੇਰਾ ਇਕੱਲਾ-ਪਣ ਦੂਰ ਕਰ ਦਿੱਤਾ। ਬੜਾ ਮਜ਼ੇਦਾਰ ਬੰਦਾ ਹੈ। ਕਿਤੇ ਮੈਨੂੰ ਛੱਡ ਕੇ ਨਾਂ ਚਲਾਂ ਜਾਵੀ? " ਮੈਂ ਬਾਜਵਾ ਨੂੰ ਕਿਹਾ, " ਜੇ ਮੈਂ ਤੇਰੀ ਐਡੀ ਜਰੂਰਤ ਪੂਰੀ ਕਰਦਾ ਲੱਗਦਾ ਸੀ। ਤੂੰ ਮੈਨੂੰ ਉਝ ਹੀ ਕਹਿ ਦਿੰਦੀ। ਮੈਂ ਤਾਂ ਪੁੰਨ ਖੱਟਣ ਨੂੰ ਤਿਆਰ ਹੀ ਰਹਿੰਦਾਂ ਹਾਂ। ਬੱਚੇ ਦਾ ਬਹਾਨਾਂ ਬੱਣਾਉਣ ਦੀ ਕੀ ਲੋੜ ਸੀ? ਤੂੰ ਅੰਨਦ ਲੈਂਦੀ ਰਹੀ। ਮੈਂ ਬੱਚਾ ਜੰਮਾਉਂਦਾ, ਝਮੇਲੇ ਵਿੱਚ ਫਸਿਆ ਰਿਹਾ। " ਮੈਨੂੰ ਉਸ ਦੇ ਘਰ ਦੀ ਮੌਜ਼ ਬਹੁਤ ਸੀ। ਦਿਨੇ ਕਨੇਡਾਂ ਨੂੰ ਆਉਣ ਦੇ ਕਾਗਜ਼ ਬੱਣਾਉਂਦਾ ਫਿਰਦਾ ਸੀ। ਪ੍ਰਬਾ ਵੀ ਉਥੇ ਹੀ ਨੇੜੇ ਰਹਿੰਦੀ ਸੀ ਉਸ ਵੱਲ ਗੇੜਾ ਮਾਰ ਆਉਂਦਾ ਸੀ। ਹੋਰ ਕਾਲਜ਼਼ਾ ਮੂਹਰੇ ਖੜ੍ਹ ਕੇ, ਖਾਂਣ-ਪੀਣ ਦੇ ਸਮੇਂ, ਮੈਂ ਬਾਜਵਾ ਕੋਲ ਆ ਜਾਂਦਾ ਸੀ। ਇਸ ਦਾ ਪਤੀ, ਬਾਜਵਾ ਆਪ, ਤਾਂ ਬਹੁਤੀ ਬਾਰ ਘਰ ਹੀ ਨਹੀਂ ਆਉਂਦਾ ਸੀ। ਰਾਤ ਨੂੰ ਦਾਰੂ ਨਾਲ ਰੱਜ ਕੇ, ਸੌਂ ਜਾਂਦਾ ਸੀ। ਬਾਜਵਾ ਮੇਰੇ ਹੀ ਕੋਲ ਸੌਂਦੀ ਸੀ। ਵਿੰਦਰ, ਜਿਵੇਂ ਤੂੰ ਮੇਰਾ ਖਹਿੜਾ ਨਹੀਂ ਛੱਡਦੀ। 
ਗੱਲਾਂ ਬਾਤਾਂ ਵਿੱਚ ਲੋਕ ਫੜਾਂ ਮਾਰਦੇ ਹਨ। ਔਰਤ ਕਿਸੇ ਬਗਾਨੇ ਮਰਦ ਤੋਂ ਹੱਥ ਨਹੀਂ ਲਵਾਉਂਦੀ। ਬੜੀ ਅੱਣਖੀਲੀ ਹੈ। ਔਰਤਾਂ ਵਿੱਚ, ਮੈਨੂੰ ਐਸਾ ਕੁੱਝ ਨਹੀਂ ਦਿਸਦਾ। ਸਗੋਂ ਜੇ ਮੈਂ ਕਿਸੇ ਔਰਤ ਤੋਂ ਪਰੇ-ਪਰੇ ਰਹਿੱਣ ਦੀ ਕੋਸ਼ਸ਼ ਕਰਾਂ। ਔਰਤਾਂ ਮੇਰੀ ਪਿੱਠ ਉਤੇ, ਹੱਥ ਫੇਰ ਕੇ ਹੀ, ਪਿਆਰ ਦੇਈ ਜਾਂਦੀਆਂ ਹਨ। ਬਾਜਵਾ ਨੇ ਵੀ ਮੇਰੀ ਪਿੱਠ ਉਤੇ, ਹੱਥ ਫੇਰ ਕੇ, ਹੀ ਮੈਂਨੂੰ ਬੜਾਵਾ ਦਿੱਤਾ ਸੀ। ਮੈਨੂੰ ਵੀ ਦਿਸਦਾ ਸੀ। ਉਹ ਮੇਰੇ ਤੋਂ ਦੂਗਣੀ ਉਮਰ ਦੀ ਹੈ। ਜਦੋਂ ਡੂਮਣਾਂ ਚੋਈਦਾ ਹੈ। ਮੱਖੀਆਂ ਦੇ ਢੰਗ ਨਹੀਂ ਦੇਖੀਦੇ। ਆਪਾਂ ਗਾਂ ਦੇ ਦੰਦਾ ਤੋਂ ਕੀ ਲੈਣਾਂ ਹੈ? ਥਾਪੀ ਦੇ ਕੇ ਚੋ ਲਈਦੀ ਹੈ। ਜੇ ਔਰਤ ਹੀ ਹੌਸਲਾ ਬੜਾਈ ਕਰਦੀ ਹੋਵੇ। ਮਰਦਨਗੀ ਕਾਬੂ ਵਿੱਚ ਨਹੀਂ ਰਹਿੰਦੀ। ਕਈ ਔਰਤਾਂ ਮੇਰੀ ਪਿੱਠ ਉਤੇ, ਹੱਥ ਫੇਰ ਕੇ, ਪੁੱਤ-ਪੁੱਤ ਕਰਦੀਆਂ। ਜੱਫ਼ੀਆਂ ਪਾ ਕੇ, ਬੁਗੀਆਂ ਲੈ ਜਾਂਦੀਆਂ ਹਨ। ਮੂੰਹ ਚੁੰਮ ਲੈਂਦੀਆਂ ਹਨ। ਕਈ ਬਾਰ ਉਸ ਸਮੇਂ ਜੇ ਦਾਰੂ ਦੇ ਪਿਗ ਲੱਗੇ ਹੋਣ। ਆਲਾ-ਦੁਆਲਾ ਦੇਖ ਕੇ, ਮੈਂ ਵੀ ਹਿੰਮਤ ਕਰਕੇ, ਜੁਆਬ ਵਿੱਚ ਜੱਫ਼ੀ ਪੱਪੀ ਦੇ ਦਿੰਦਾ ਹਾਂ। ਸੰਗ ਖੁੱਲ ਜਾਂਦੀ ਹੈ। ਉਮਰਾਂ ਵਿੱਚ ਕੀ ਰੱਖਿਆ ਹੈ? ਗੱਲ ਤਾਂ ਮਨ-ਤਨ ਮਿਲਣ ਨਾਲ, ਬੱਣਦੀ ਹੈ। ਔਰਤ ਦੀ ਚਾਬੀ ਮੇਰੇ ਹੱਥ ਵਿੱਚ ਹੈ। ਉਸ ਦੇ ਪੈਰਾਂ ਵਿੱਚ, ਗੋਡਿਆਂ ਨਾਲ ਲੱਗ ਕੇ, ਹਰ ਇੱਛਾ ਪੂਰੀ ਕਰ ਲੈਂਦਾਂ ਹਾਂ। ਅੱਗਲੀ ਮੈਨੂੰ ਬਿਚਾਰਾ ਜਿਹਾ ਸਮਝ ਕੇ, ਸਬ ਕੁੱਝ ਲੁੱਟਾ ਦਿੰਦੀ ਹੈ। ਵਿੰਦਰ ਨੇ ਕਿਹਾ, " ਤੂੰ ਬੰਦਾ ਬਹੁਤ ਠੱਰਕੀ ਹੈ। ਤੇਰੀ ਬਾਜਵਾ, ਬੜੀ ਰੌਮਾਂਟਿਕ ਹੈ। ਜੇ ਤੁਹਾਡੇ ਇਹੀ ਲੱਛਣ ਹਨ। ਐਸੀਆਂ ਨੂੰ ਕਨੇਡਾ ਲੈ ਆ। ਬਹੁਤ ਬਿਜ਼ਨਸ ਚੱਲੇਗਾ। ਕਨੇਡਾ ਵਿੱਚ ਨੌਕਰੀ ਕਰਨ ਆਏ, ਮਰਦ ਬਹੁਤੇ ਹਨ। ਔਰਤਾਂ ਘੱਟ ਹਨ। ਟਰੱਕ ਦੀ ਕਮਾਂਈ ਤੋਂ ਕਿਤੇ ਵੱਧ ਹੈ। "

Comments

Popular Posts