ਭਾਗ 24 ਅੱਗ ਲੱਗੀ ਕਿਵੇਂ ਬੁੱਝੇਗੀ? ਮਨ ਵਿੱਚ ਕੀ?

ਅੱਗ ਲੱਗੀ ਕਿਵੇਂ ਬੁੱਝੇਗੀ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਜਦੋਂ ਅੱਗ ਲਗਦੀ ਹੈ। ਕੰਟਰੋਲ ਕਰਨੀ ਬਹੁਤ ਔਖੀ ਹੈ। ਅੱਗ ਦਾ ਸੇਕ ਜਿਸ ਨੂੰ ਲੱਗਦਾ ਹੈ। ਉਹੀ ਜਾਣਦਾ ਹੈ। ਜਿੱਥੇ ਅੱਗ ਲਗਦੀ ਹੈ। ਸਬ ਸੁਆਹ ਕਰ ਦਿੰਦੀ ਹੈ। ਕੁੱਝ ਨਹੀਂ ਹੱਥ ਲੱਗਦਾ। ਅੱਗ ਤਬਾਹੀ ਕਰਦੀ ਹੈ। ਅੱਗ ਲੱਗੀ ਫੈਲ ਜਾਏ, ਬੁਝਾਉਣੀ ਬਹੁਤ ਮੁਸ਼ਕਲ ਹੈ। ਅੱਗ ਬਹੁਤ ਤਰਾਂ ਦੀ ਹੈ। ਕਈ ਬੰਦਿਆਂ ਦੇ ਬੋਲ ਐਸੇ ਹੁੰਦੇ ਹਨ। ਗੱਲ ਮੂੰਹ ਤੇ ਕਹਿ ਕੇ, ਗੱਲ ਅੱਗੇ ਕਰ ਕੇ ਅੱਗ ਲੱਗਾ ਦਿੰਦੇ ਹਨ। ਇਹ ਅੱਗ ਬੰਦੇ ਦੇ ਸਰੀਰ ਵਿੱਚ ਵੀ ਹੈ। ਦੂਜੇ ਸਰੀਰ ਨੂੰ ਛੇੜਨ ਨਾਲ ਕਰੰਟ ਲੱਗਦਾ ਹੈ ਬਿਜਲੀ ਤੋਂ ਵੀ ਤੇਜ਼ ਤਰੰਗਾ ਚੱਲ ਜਾਂਦੀਆਂ ਹਨ। ਕਈ ਕਹਿੰਦੇ ਹਨ, “ ਸਰੀਰ ਨੂੰ ਅੱਗ ਲੱਗ ਗਈ ਹੈ। “ “ ਉਹ ਤਾਂ ਨਿਰੀ ਅੱਗ ਹੈ। ਅੱਗ ਬ੍ਰਹਿਮੰਡ ਵਿੱਚ ਵੀ ਹੈ। ਜਦੋਂ ਕੋਈ ਚੀਜ਼ ਲੱਕੜੀ-ਲੱਕੜੀ ਨਾਲ, ਬਾਂਸ-ਬਾਂਸ ਨਾਲ, ਪੱਥਰ-ਪੱਥਰ ਨਾਲ, ਲੋਹੇ ਨਾਲ ਲੋਹਾ, ਲੋਹਾ ਕਾਸੇ ਨਾਲ ਵੀ ਘੱਸੇ ਅਚਾਨਕ ਅੱਗ ਲੱਗਦੀ ਹੈ। ਕਈ ਬੰਦੇ ਐਸੇ ਹੁੰਦੇ ਹਨ। ਜਾਣ ਕੇ ਅੱਗ ਲਗਾਉਂਦੇ ਹਨ। ਉਨ੍ਹਾਂ ਅੰਦਰ ਇੰਨੀ ਅੱਗ ਹੁੰਦੀ ਹੈ। ਆਪ ਤਾਂ ਜਲਦੇ ਹੀ ਹਨ। ਦੂਜੇ ਨੂੰ ਵੀ ਫ਼ੂਕ ਦਿੰਦੇ ਹਨ। ਸੀਖ ਘੱਸਾ ਕੇ ਸਿੱਟ ਦਿੰਦੇ ਹਨ। ਕਈ ਤਾਂ ਜਲ਼ਦੀ ਸਿਗਰਟ ਇੱਧਰ-ਉੱਧਰ ਸਿੱਟ ਦਿੰਦੇ ਹਨ। ਐਸੇ ਬੰਦੇ ਆਪ ਤਾਂ ਆਪ ਦਾ ਅੰਦਰ ਫੂਕਦੇ ਹੀ ਹਨ। ਬਾਹਰ ਦੀ ਪ੍ਰਕਿਰਤੀ ਨੂੰ ਮਚਾ ਦਿੰਦੇ ਹਨ। ਜਦੋਂ ਕਦੇ ਵੀ ਕਿਤੇ ਵੀ ਅੱਗ ਲੱਗਦੀ ਹੈ। ਕਾਰਨ ਭਾਵੇਂ ਕੋਈ ਵੀ ਹੋਵੇ। ਦੂਜੇ ਕਿਸੇ ਨੂੰ ਬਚਾਉਣ ਦਾ ਪੱਖ ਕਰ ਕੇ ਲੋਕਾਂ ਨੂੰ ਕੁੱਝ ਹੋਰ ਦੱਸਿਆ ਜਾਂਦਾ ਹੈ।

ਕਈ ਬਾਰ ਘਰ ਜਾਂ ਬਿਜ਼ਨਸ ਨੂੰ ਅੱਗ ਲੱਗ ਜਾਂਦੀ ਹੈ। ਬਹੁਤ ਨੁਕਸਾਨ ਹੋ ਜਾਂਦਾ ਹੈ। ਜਦੋਂ ਜੰਗਲ ਨੂੰ ਅੱਗ ਲੱਗਦੀ ਹੈ। ਲੱਕੜੀ ਨਾਲ ਲੱਕੜੀ ਘਸ ਕੇ ਅੱਗ ਲੱਗਣ ਦਾ ਕਾਰਨ ਦੱਸਿਆ ਜਾਂਦਾ ਹੈ। ਪਰ ਕਾਰਨ ਕੁੱਝ ਵੀ ਹੋ ਸਕਦਾ ਹੈ। ਕੋਈ ਉੱਥੇ ਲੱਕੜੀਆਂ ਬਾਲ ਕੇ ਭੋਜਨ ਪਕਾਉਂਦਾ ਹੋ ਸਕਦਾ ਹੈ। ਜਲ਼ਦੀ ਹੋਈ ਸਿਗਰਟ ਸਿੱਟੀ ਹੋ ਸਕਦੀ ਹੈ। ਜੰਗਲ ਦੀ ਅੱਗ ਐਸੀ ਫੈਲਦੀ ਹੈ। ਸਬ ਪਾਸੇ ਤਬਾਹੀ ਮਚਾ ਦਿੰਦੀ ਹੈ। ਜਦੋਂ ਜੰਗਲ ਨੂੰ ਅੱਗ ਲੱਗਦੀ ਪੰਛੀ, ਜਾਨਵਰ, ਦਰਖ਼ਤ ਹੋਰ ਬਹੁਤ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਲੱਗੀ ਅੱਗ ਤੇ ਕਾਬੂ ਕਰਨਾ ਬਹੁਤ ਔਖਾ ਹੈ। ਐਮਰਜੈਂਸੀ ਕਰਮਚਾਰੀ ਅੱਗ ਬੁਝਾਉਣ ਵਾਲੇ ਕਰਮਚਾਰੀ, ਪੁਲੀਸ ਵਾਲੇ ਹੋਰ ਸਾਰੇ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੰਗਲ ਦੀ ਅੱਗ ਲੱਗੀ ਕਿਵੇਂ ਬੁੱਝੇਗੀ? ਇਹ ਬੰਦਿਆਂ ਦੇ ਪਾਣੀ ਪਾਇਆ ਨਹੀਂ ਬੁੱਝਦੀ। ਜੇ ਕੁਦਰਤੀ ਮੀਂਹ ਪੈ ਜਾਵੇ। ਤਾਂ ਕਿਤੇ ਜਾ ਕੇ ਅੱਗ ਤੋਂ ਰਾਹਤ ਮਿਲਦੀ ਹੈ।

ਅੱਗ ਸਭ ਕੁੱਝ ਫ਼ੂਕ ਦਿੰਦੀ ਹੈ। ਜਿੱਥੇ ਵੀ ਕਿਤੇ ਅੱਗ ਲੱਗੀ ਹੈ। ਸਬ ਕੁੱਝ ਤਬਾਹ ਕਰ ਦਿੱਤਾ ਹੈ। ਅੱਗ ਲੱਗਣ ਨਾਲ ਧੂੰਆਂ ਉੱਠਦਾ ਹੈ। ਜੋ ਵਾਤਾਵਰਨ ਨੂੰ ਖ਼ਰਾਬ ਕਰਦਾ ਹੈ। ਸਾਹ ਲੈਣਾ ਔਖਾ ਹੋ ਜਾਂਦਾ ਹੈ। ਜਿਸ ਨਾਲ ਬਿਮਾਰੀਆਂ ਫੈਲਦੀਆਂ ਹਨ।  ਕੈਨੇਡਾ ਅਲਬਰਟਾ ਦੇ ਫੋਰਟ ਮੈਕਮਰੀ ਸ਼ਹਿਰ ਕੋਲ ਜੰਗਲ ਨੂੰ ਅੱਗ ਲੱਗੀ ਸੀ। ਹਫ਼ਤੇ ਵਿੱਚ ਸਾਰਾ ਸ਼ਹਿਰ ਤੇ ਬਹੁਤ ਸਾਰਾ ਜੰਗਲ ਸੜ ਗਿਆ ਹੈ। ਫੋਰਟ ਮੈਕਮਰੀ ਦੀ ਅਜੇ ਉਸਾਰੀ ਚੱਲ ਰਹੀ ਸੀ। ਬਹੁਤ ਸਾਰੀਆਂ ਬਿਲਡਿੰਗਾਂ ਬਣ ਰਹੀਆਂ ਸਨ। ਹੁਣ ਫਿਰ ਸ਼ੁਰੂ ਤੋਂ ਉਸਾਰੀ ਕਰਨੀ ਪਵੇਗੀ। ਥੋੜ੍ਹੀ ਜਿਹੀ ਕਿਸੇ ਦੀ ਅਣਗਹਿਲੀ, ਸ਼ਰਾਰਤ ਨਾਲ ਵੱਸਦਾ ਸ਼ਹਿਰ ਤਬਾਹ ਹੋ ਗਿਆ। ਪਤਾ ਨਹੀਂ ਕਿੰਨੀ ਜਾਨਾਂ ਵੀ ਗਈਆਂ ਹੋਣਗੀਆਂ। ਜੀਵ, ਜੰਤੂ ਤਾਂ ਬਹੁਤ ਮਰੇ ਹੋਣੇ ਹਨ। ਤਬਾਹੀ ਵਾਧੂ ਦੀ ਹੋਣੀ ਹੈ। ਹੋਇਆ ਨੁਕਸਾਨ ਪੂਰਾ ਹੋਣ ਵਾਲਾ ਨਹੀਂ ਹੈ। ਲੋਕ ਮੱਚ ਰਹੇ ਸ਼ਹਿਰ ਤੇ ਜੰਗਲ ਨੂੰ ਦੇਖਦੇ ਹੀ ਰਹਿ ਗਏ। ਅੱਗ ਦੀਆਂ ਲਾਟਾਂ ਬਹੁਤ ਉੱਚੀਆਂ ਸਨ। ਹਵਾ ਵੀ ਤੇਜ਼ ਚੱਲ ਰਹੀ ਸੀ। ਮੀਂਹ ਵੀ ਨਹੀਂ ਪਿਆ। ਇੰਨੀ ਮਾਤਰਾ ਵਿੱਚ ਅੱਗ ਲੱਗੀ ਹੋਈ ਸੀ। ਪਾਣੀ ਪਾਈਪਾਂ ਨਾਲ ਸਿੱਟਿਆਂ ਹੋਇਆ। ਕੋਈ ਖ਼ਾਸ ਅੱਗ ਬੁਝਾਉਣ ਦੇ ਲਈ ਕੰਮ ਨਹੀਂ ਕਰ ਰਿਹਾ ਸੀ। ਅਨੇਕਾਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਕੈਨੇਡਾ ਵਰਗੇ ਪਾਵਰ ਫ਼ੁਲ ਦੇਸ਼ ਦਾ ਫੋਰਟ ਮੈਕਮਰੀ ਸ਼ਹਿਰ ਸੁਆਹ ਹੋ ਗਿਆ। ਅਰਬਾਂ ਡਾਲਰਾਂ ਦਾ ਨੁਕਸਾਨ ਤਾਂ ਹੋਇਆ ਹੀ ਹੈ। ਹੋਰ ਲੱਗਣ ਨੂੰ ਥਾਂ ਹੋ ਗਈ। ਇਸ ਕੈਨੇਡਾ ਦੇ ਬਾਕੀ ਸਬ ਸ਼ਹਿਰਾਂ ਨਾਲੋਂ ਫੋਰਟ ਮੈਕਮਰੀ ਮਜ਼ਦੂਰ ਦੀ ਮਜ਼ਦੂਰੀ ਤਿੰਨ ਗੁਣਾਂ ਪਹਿਲਾਂ ਹੀ ਵੱਧ ਸੀ। ਜੇ ਹੋਰ ਥਾਵਾਂ ਤੇ 20 ਡਾਲਰ ਘੰਟੇ ਦੇ ਬਿਲਡਿੰਗ ਜਾਂ ਪੁਲ ਬਣਾਉਣ ਵਾਲੇ ਨੂੰ ਮਿਲਦੇ ਹਨ। ਫੋਰਟ ਮੈਕਮਰੀ ਵਿੱਚ 60 ਡਾਲਰ ਘੰਟੇ ਦੇ ਸਨ। ਰਹਿੱਣ ਤੇ ਖਾਣ ਲਈ ਮੁਫ਼ਤ ਮਿਲਦਾ ਸੀ। ਹੁਣ ਤਾਂ ਉੱਥੇ ਕੁੱਝ ਵੀ ਨਹੀਂ ਬਚਿਆ। ਹੁਣ ਫੋਰਟ ਮੈਕਮਰੀ ਨੂੰ ਜਦੋਂ ਮੁੜ ਉਸਾਰਨ ਲੱਗੇ। ਮਜ਼ਦੂਰ ਦੀਆਂ ਕੀਮਤਾਂ ਹੋਰ ਵੀ ਵੱਧ ਹੋਣਗੀਆਂ।

Comments

Popular Posts