ਭਾਗ 23 ਅਖ਼ਬਾਰਾਂ ਇੰਟਰਨੈੱਟ , ਟੀਵੀ, ਰੇਡੀਉ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ

ਬੁੱਝੋ ਮਨ ਵਿੱਚ ਕੀ?

ਅਖ਼ਬਾਰਾਂ ਇੰਟਰਨੈੱਟ , ਟੀਵੀ, ਰੇਡੀਉ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਸਾਡੀ ਜ਼ਿੰਦਗੀ ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈੱਟ ਤੇ ਨਿਰਭਰ ਕਰਦੀ ਹੈ। ਸਵੇਰੇ ਉੱਠ ਕੇ ਜ਼ਿਆਦਾਤਰ ਲੋਕ ਅਖ਼ਬਾਰ, ਟੀਵੀ, ਇੰਟਰਨੈੱਟ ਤੇ ਦੇਖਦੇ ਰੇਡੀਉ ਸੁਣਦੇ ਹਨ। ਅੱਜ ਦੇ ਸਮੇਂ ਵਿੱਚ ਕੋਈ ਵੀ ਬੰਦਾ ਇਕੱਲਾ ਕੁੱਝ ਨਹੀਂ ਕਰ ਸਕਦਾ। ਜ਼ਿਆਦਾਤਰ ਕੰਮ ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਨਾਲ ਜੁੜੇ ਹੋਏ ਹਨ। ਇਸ ਲਈ ਅਖ਼ਬਾਰ, ਟੀਵੀ, ਰੇਡੀਉ ਇੰਟਰਨੈੱਟ ਜਿੱਥੇ ਨਹੀਂ ਹੁੰਦੇ। ਕਿਸੇ ਕਾਰਨ ਕਰ ਕੇ ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਤੋਂ ਵੱਖਰੇ ਹੋ ਕੇ ਰਹਿਣਾ ਪੈ ਜਾਵੇ। ਜਿਸ ਦਿਨ ਕੰਪਿਊਟਰ, ਰੇਡੀਉ, ਟੀਵੀ, ਸੈਲਰ ਫ਼ੋਨ ਨਹੀਂ ਚੱਲਦੇ। ਖ਼ਰਾਬ ਹੋ ਜਾਂਦੇ ਹਨ। ਬੰਦਾ ਬਾਹਰ ਦੀ ਖ਼ਬਰ ਨਹੀਂ ਦੇਖ ਸਕਦਾ। ਇਸ ਤਰਾ ਲੱਗਦਾ ਹੈ। ਕੋਲੋਂ ਕੁੱਝ ਗੁਆਚ ਗਿਆ ਹੈ। ਹਨੇਰਾ ਜਿਹਾ ਲੱਗਦਾ ਹੈ। ਜਿਥੇ ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਉੱਥੇ ਰਹਿਣਾ ਵੀ ਬਹੁਤ ਮੁਸ਼ਕਲ ਲੱਗਦਾ ਹੈ। ਇੰਨਾਂ ਬਗੈਰ ਸਮਾਂ ਨਹੀਂ ਗੁਜ਼ਰਦਾ। ਸਾਡੀ ਜ਼ਿੰਦਗੀ ਅਖ਼ਬਾਰਾਂ, ਟੀਵੀ, ਰੇਡੀਉ, ਇੰਟਰਨੈੱਟ ਤੇ ਨਿਰਭਰ ਕਰਦੀ ਹੈ।

ਅਖ਼ਬਾਰ , ਟੀਵੀ, ਰੇਡੀਉ, ਇੰਟਰਨੈੱਟ ਦਾ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਹੈ। ਹਰ ਪਾਸੇ ਤੋਂ ਅਸੀਂ ਅਖ਼ਬਾਰਾਂ, ਟੀਵੀ, ਰੇਡੀਉ ਇੰਟਰਨੈੱਟ ਜੁੜੇ ਹੋਏ ਹਾਂ। ਅਖ਼ਬਾਰ ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਰਾਹੀ ਅਸੀਂ ਖ਼ਬਰਾਂ ਦੇਖਦੇ, ਪੜ੍ਹਦੇ, ਸੁਣਦੇ ਹਾਂ। ਹੋਰ ਬਹੁਤ ਤਰਾਂ ਦੇ ਵਿਆਹ. ਕੰਮ, ਬਿਜ਼ਨਸ, ਚੀਜ਼ਾਂ ਵੇਚਣ, ਖ਼ਰੀਦਣ ਦੇ ਇਸ਼ਤਿਹਾਰ ਦੇਖਦੇ, ਸੁਣਦੇ ਹਾਂ। ਅਖ਼ਬਾਰ, ਟੀਵੀ, ਰੇਡੀਉ ਇਹ ਸਾਰੇ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਜੁੜੇ ਹੋਏ ਹਨ। ਕਈ ਪੰਜਾਬੀ ਭਾਸ਼ਾ ਦੀ ਸੇਵਾ ਕਰਦੇ ਹਨ। ਲੋਕਾਂ ਨੂੰ ਦੁਨੀਆ ਤੋਂ ਜਾਣੂ ਕਰਾਉਂਦੇ ਹਨ। ਅਖ਼ਬਾਰ, ਟੀਵੀ, ਰੇਡੀਉ ਇੰਟਰਨੈੱਟ ਰਾਹੀ ਮਸ਼ਹੂਰੀ ਹੁੰਦੀ ਹੈ। ਫਿਲਮਾਂ ਦੀ ਜਾਣਕਾਰੀ ਮਿਲਦੀ ਹੈ। ਹਰ ਤਰਾ ਦੇ ਲਿਖਤਾ ਆਰਟੀਕਲ ਛੱਪਦੇ ਹਨ। ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਤੋਂ ਲੋਕਾਂ ਨੂੰ ਬਹੁਤ ਰਾਹਤ ਮਿਲਦੀ ਹੈ। ਸਕੂਨ ਮਿਲਦਾ ਹੈ। ਬਹੁਤ ਲੋਕਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹਲ ਹੁੰਦੀਆਂ ਹਨ। ਲੋਕਾਂ ਦਾ ਇਕੱਲਾਪਨ ਖਤਮ ਹੁੰਦਾ ਹੈ। ਲੋਕਾਂ ਦੀ ਸਟਰਿਸ ਆਊਟ ਹੁੰਦੀ ਹੈ। ਪਰ ਕਈ ਲੋਕ ਹਰ ਰੋਜ਼ ਬੁਰੀਆਂ ਖ਼ਬਰਾਂ ਦੇਖ-ਦੇਖ ਕੇ ਸਹਿਕੇ ਜਿਹੇ ਪਾਗਲਪਨ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕਾਂ ਨੂੰ ਜੀਵਨ ਜਿਉਣ ਦਾ ਰਸਤਾ ਲੱਭਾ ਹੈ। ਨੌਕਰੀਆਂ ਲੱਭਦੀਆਂ ਹਨ। ਕੈਨੇਡਾ, ਅਮਰੀਕਾ ਵਰਗੇ ਬਾਹਰਲੇ ਦੇਸ਼ਾਂ ਦੇ ਵਿਜੇ ਲੱਗਣ ਦੇ ਇਧਤਿਹਾਰ ਲੱਗਦੇ ਹਨ। ਕਈ ਸੱਚੀ ਕੈਨੇਡਾ, ਅਮਰੀਕਾ ਵਰਗੇ ਬਾਹਰਲੇ ਦੇਸ਼ਾਂ ਵਿੱਚ ਚਲੇ ਜਾਂਦੇ ਹਨ। ਕਈ ਧੋਖੇਵਾਜ਼ ਏਜ਼ਡ ਲੋਕਾਂ ਦਾ ਪੈਸਾ ਖਾ ਜਾਂਦੇ ਹਨ। ਜਿਸ ਕਰ ਕੇ ਕਈਆਂ ਦੀ ਜਿੰਦਗੀ ਖ਼ਰਾਬ ਹੋ ਗਈ ਹੈ।

ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਰਾਹੀ ਬਹੁਤ ਲੋਕਾਂ ਦੀਆਂ ਨੌਕਰੀਆਂ ਜੁੜੀਆਂ ਹਨ। ਲੋਕਾਂ ਦਾ ਦਿਨ ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਦੁਆਰਾ ਸ਼ੁਰੂ ਹੁੰਦਾ ਹੈ। ਦੂਰ ਬੈਠੇ ਲੋਕਾਂ ਦਾ ਸੁਨੇਹਾ ਇੱਕ ਦੂਜੇ ਤਕ ਪਹੁੰਚਦਾ ਹੈ। ਹਰ ਖੇਤਰ ਵਿੱਚ ਗਿਆਨ ਹਾਸਲ ਹੁੰਦਾ ਹੈ। ਅੱਜ ਕਲ ਲੋਕ ਇੱਕ ਦੂਜੇ ਨੂੰ ਕੋਈ ਮੁਸ਼ਕਲ ਨਹੀਂ ਦੱਸਣਾ ਚਾਹੁੰਦੇ। ਹਰ ਹੱਲ ਅਖ਼ਬਾਰ, ਟੀਵੀ, ਰੇਡੀਉ ਇੰਟਰਨੈੱਟ ਤੋਂ ਲੱਭ ਲੈਂਦੇ ਹਨ। ਮਾਪਿਆਂ ਤੇ ਟੀਚਰ ਤੋਂ ਵੀ ਗਿਆਨ ਲੈਣ ਦੀ ਲੋੜ ਨਹੀਂ ਰਹਿ ਗਈ। ਸਬ ਕੁੱਝ ਅਖ਼ਬਾਰ, ਟੀਵੀ, ਰੇਡੀਉ ਇੰਟਰਨੈੱਟ ਤੋਂ ਲੱਭ ਜਾਂਦਾ ਹੈ। ਹਰ ਤਰਾਂ ਦੀ ਪੜ੍ਹਾਈ ਗਿਆਨ ਇੰਟਰਨੈੱਟ ਤੋਂ ਹਾਸਲ ਕੀਤਾ ਜਾ ਸਕਦਾ ਹੈ। ਕਈ ਲੋਕ ਅਖ਼ਬਾਰ ਦੇ ਦੀਵਾਨੇ ਹੁੰਦੇ ਹਨ। ਸਵੇਰੇ ਉੱਠਦੇ ਹੀ ਅਖ਼ਬਾਰ ਵਾਲੇ ਦੀ ਰਾਹ ਦੇਖਦੇ ਹਨ। ਚਾਹ ਦੇ ਕੱਪ ਨਾਲ ਤਾਜ਼ੀਆਂ ਖ਼ਬਰਾਂ ਦੇਖਦੇ ਪੜ੍ਹਦੇ ਹਨ। ਕਈ ਥਾਵਾਂ ਤੇ ਜਿੱਥੇ ਲੋਕ ਸੱਥ ਵਿੱਚ ਇਕੱਠੇ ਹੋ ਕੇ ਬੈਠਦੇ ਹਨ। ਇੱਕ ਬੰਦਾ ਸਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਖ਼ਬਰਾਂ ਪੜ੍ਹ ਕੇ ਸੁਣਾਉਂਦਾ ਹੈ। ਐਸੇ ਬੰਦੇ ਤੋਂ ਲੋਕ ਆਮ ਹੀ ਪੁੱਛਦੇ ਰਹਿੰਦੇ ਹਨ, “ ਬਈ ਹੋਰ ਕੋਈ ਨਵੀਂ ਤਾਜ਼ੀ ਖ਼ਬਰ ਸੁਣਾਂ।   ਐਸੇ ਲੋਕ ਪੂਰਾ ਦਿਨ ਖ਼ਬਰਾਂ ਹੀ ਸੁਣਾਂਉਂਦੇ ਰਹਿੰਦੇ ਹਨ। ਟੀਵੀ ਮੂਹਰੇ ਤਾਂ ਬਹੁਤੇ ਬੰਦੇ ਆਮ ਹੀ ਬੈਠੇ ਰਹਿੰਦੇ ਹਨ। ਥੋੜ੍ਹਾ ਚਿਰ ਮਨੋਰੰਜਨ ਕਰਨਾ ਸਹਿਤ ਲਈ ਠੀਕ ਹੈ। ਪਰ ਜੇ ਪੂਰਾ ਦਿਨ ਹਿੰਦੀ ਡਰਾਮੇ ਹੀ ਕੋਈ ਦੇਖੀ ਜਾਵੇ। ਇਹ ਵੀ ਬਿਮਾਰੀ ਹੈ। ਜੇ ਟੀਵੀ ਖ਼ਰਾਬ ਹੋ ਜਾਵੇ। ਹਨੇਰ ਆ ਜਾਂਦਾ ਹੈ। ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟ ਸੁਣਨ ਨਾਲ ਨੌਲ਼ਨ ਹੁੰਦੀ ਹੈ। ਇੰਨਾ ਤੋਂ ਬਹੁਤ ਮਦਦ ਮਿਲਦੀ ਹੈ। ਬੰਦਾ ਇੰਨਾ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਇੰਨਾ ਬਗੈਰ ਥੋੜ੍ਹਾ ਸਮਾਂ ਵੀ ਗੁਜ਼ਾਰਨਾ ਮੁਸ਼ਕਲ ਲੱਗਦਾ ਹੈ।

ਇਹ ਸਬ ਕੁੱਝ ਬੰਦੇ ਦੇ ਆਪ ਦੇ ਹੱਥ ਵਿੱਚ ਹੋਣਾ ਚਾਹੀਦਾ ਸੀ। ਪਰ ਬੰਦਾ ਇੰਨਾ ਦੁਆਰਾ ਚੱਲਦਾ ਹੈ। ਇੱਕ ਦਿਨ ਅਖ਼ਬਾਰ ਨਾ ਦਿਸੇ। ਕਈ ਬਾਰ ਇੰਟਰਨੈੱਟ ਤੇ ਦੇਖਣਾ ਪੈਂਦਾ ਹੈ। ਜੇ ਇੰਟਰਨੈੱਟ ਹੀ ਨਾ ਚੱਲੇ। ਬਹੁਤ ਮੁਸ਼ਕਲ ਬਣ ਜਾਂਦੀ ਹੈ। ਇੰਟਰਨੈੱਟ ਦੇ ਕਰਮਚਾਰੀਆਂ ਨੂੰ ਫ਼ੋਨ ਕਰ ਕੇ ਕਹਿਣਾ ਪੈਂਦਾ ਹੈ, “ ਛੇਤੀ ਤੋਂ ਛੇਤੀ ਪ੍ਰਾਬਲਮ ਹੱਲ ਦੇਵੇ। ਇੰਟਰਨੈੱਟ ਬਗੈਰ ਜ਼ਿੰਦਗੀ ਹੀ ਬਲੈਕ ਹੋ ਗਈ ਲੱਗਦੀ ਹੈ। ਜਿੰਨੀ ਵੀ ਕੀਮਤ ਦੇਣੀ ਪਵੇ। ਲੋਕ ਇੰਟਰਨੈੱਟ, ਕੇਬਲ ਦੀ ਕੀਮਤ ਭਰਦੇ ਹਨ। ਲੋਕਾਂ ਨੂੰ ਵੀ ਉਹ ਚੰਗਾ ਨਹੀਂ ਲੱਗਦਾ। ਜੋ ਮੂਹਰੇ ਹੈ। ਦੂਰ ਦੇ ਫੁਲਾਂ ਵਾਂਗ ਦੂਰ ਦੀਆਂ ਚੀਜ਼ਾਂ ਹੀ ਚੰਗੀਆਂ ਲਗਦੀਆਂ ਹਨ। ਬੰਦੇ ਵੀ ਦੂਰ ਬੈਠੇ ਹੀ ਚੰਗੇ ਲਗਦੇ ਹਨ। ਇੱਕ ਔਰਤ ਨੇ ਮੈਨੂੰ ਕਿਹਾ, “ ਮੈਂ ਪੇਪਰ ਪਿੰਨ ਲੈ ਕੇ ਬੈਠੀ ਰਹਿੰਦੀ ਹਾਂ। ਲਿਖਣ ਲਈ ਕੁੱਝ ਔੜ ਦਾ ਨਹੀਂ ਹੈ। ਮੈਂ ਉਸ ਨੂੰ ਕਿਹਾ, “ਲਿਖਣ ਲਈ ਅੱਖਰ ਅਸਮਾਨ ਤੋਂ ਨਹੀਂ ਉੱਤਰਦੇ। ਜੋ ਕੁੱਝ ਮੂਹਰੇ ਵਾਪਰ ਰਿਹਾ ਹੈ। ਉਹੀ ਲਿਖਣਾ ਹੈ। ਤੇਰੇ ਆਲੇ-ਦੁਆਲੇ ਕੀ ਕੁੱਝ ਹੈ? ਪੂਰੇ ਦਿਨ ਵਿੱਚ ਇੰਨਾ ਕੁੱਝ ਹੁੰਦਾ ਹੈ। ਅਖ਼ਬਾਰ, ਟੀਵੀ, ਰੇਡੀਉ, ਇੰਟਰਨੈੱਟਤੇ ਜੋ ਦੇਖਿਆ, ਪੜ੍ਹਿਆ, ਸੁਣਿਆ ਹੈ। ਕੁੱਝ ਵੀ ਲਿਖ ਦੇਵੋ।

 

 

Comments

Popular Posts