ਭਾਗ 26 ਲੋਕ ਕਦੇ ਇੱਧਰੋਂ ਕਦੇ ਉੱਧਰੋਂ ਬਿੜਕਾਂ ਲੈਂਦੇ ਹਨ ਮਨ ਵਿੱਚ ਕੀ?

ਲੋਕ ਕਦੇ ਇੱਧਰੋਂ ਕਦੇ ਉੱਧਰੋਂ ਬਿੜਕਾਂ ਲੈਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਦੀ ਪੁਲਿਸ ਮੰਤਰੀ, ਪ੍ਰਧਾਨ ਮੰਤਰੀ ਤੋਂ ਵੱਧ ਪਾਵਰ ਹੈ। ਇਹ ਐਸੀ ਤਾਕਤ ਹੈ। ਲੋਕਾਂ ਨੂੰ ਸਹੀ ਗ਼ਲਤ ਦੱਸ ਕੇ, ਆਪ ਦੇ ਮਗਰ ਲਾ ਕੇ ਕੁੱਝ ਵੀ ਕਰਾ ਸਕਦੇ ਹਨ। ਕਿਸੇ ਨੂੰ ਹਰਾ ਜਿਤਾ ਸਕਦੇ ਹਨ। ਕਿਸੇ ਨੂੰ ਵੀ ਅਸਮਾਨੀ ਚੜ੍ਹਾ ਸਕਦੇ ਹਨ। ਕਿਸੇ ਦਾ ਪਾਸਾ ਪਲਟ ਸਕਦੇ ਹਨ। ਕਈ ਮੀਡੀਆ ਵਾਲੇ ਇਸ ਸ਼ਕਤੀ ਦੀ ਬਿਲਕੁਲ ਸਹੀ ਵਰਤੋਂ ਕਰ ਰਹੇ ਹਨ। ਅੱਜ ਦੁਨੀਆ ਮੀਡੀਆ ਦੇ ਇਸ਼ਾਰੇ ਤੇ ਚੱਲਦੀ ਹੈ। ਹਰ ਕੋਈ ਦਿਨ ਚੜ੍ਹਨ ਤੇ ਛਿਪਣ ਤੱਕ ਮੀਡੀਆ ਦੀ ਕਰਵਾਈ ਦੇਖਦਾ ਹੈ। ਕਿ ਦੁਨੀਆ ਤੇ ਕੀ-ਕੀ ਵਾਪਰ ਰਿਹਾ ਹੈ। ਕਿਧਰੋਂ ਰਾਹਤ ਮਿਲੇਗੀ। ਸਬ ਦੀਆਂ ਅੱਖਾਂ ਮੀਡੀਆ ਤੇ ਲੱਗੀਆਂ ਰਹਿੰਦੀਆਂ ਹਨ। ਦੁਨੀਆ ਤੇ ਕੋਈ ਵੀ ਘਟਨਾ ਵਾਪਰਦੀ ਹੈ। ਲੋਕਾਂ ਨੂੰ ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਤੇ ਜ਼ਕੀਨ ਹੁੰਦਾ ਹੈ। ਸਹੀ ਖ਼ਬਰ ਦੇਣਗੇ। ਕੋਈ ਰਾਹਤ ਮਿਲੇਗੀ।

ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਤੋਂ ਲੋਕਾਂ ਨੂੰ ਬਹੁਤ ਆਸ ਰਹਿੰਦੀ ਹੈ। ਜਿੰਨਾਂ ਨੂੰ ਕਾਨੂੰਨ ਪੁਲਿਸ, ਅਦਾਲਤਾਂ ਤੋਂ ਕੋਈ ਆਸ ਨਹੀਂ ਦਿਸਦੀ। ਉਹ ਲੋਕ ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਦਾ ਆਸਰਾ ਲੈਂਦੇ ਹਨ। ਬਗੈਰ ਸ਼ੱਕ ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਗ਼ਰੀਬ, ਬੇਸਹਾਰਾ ਲੋਕਾਂ ਦਾ ਆਸਰਾ ਵੀ ਬਣਦੇ ਹਨ। ਇਵੇਂ ਹੀ ਅੱਜ ਵੀ ਕਈ ਔਰਤਾਂ ਨੂੰ ਜਦੋਂ ਇਨਸਾਫ਼ ਨਹੀਂ ਮਿਲਦਾ। ਉਹ ਵੀ ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਦੇ ਵੱਲ ਦੇਖਦੀਆਂ ਹਨ। ਜੇ ਕੋਈ ਔਰਤ ਲੋਕਾਂ ਨੂੰ ਐਸੀ ਗੱਲ ਆਪ ਦੇ ਬਲਾਤਕਾਰ ਹੋਣ ਬਾਰੇ ਦੱਸਦੀ ਹੈ। ਉਸ ਦੀ ਲੋਕ ਬਦਨਾਮੀ ਕਰਦੇ ਹਨ। ਮੀਡੀਆ, ਪੁਲਿਸ, ਸਮਾਜ ਦਾ ਕੋਈ ਵੀ ਸ਼ਰੀਫ਼ ਬੰਦਾ ਉਸ ਦਾ ਸਾਥ ਨਹੀਂ ਦਿੰਦਾ। ਬਲਾਤਕਾਰ ਹੋਈ ਔਰਤ ਦੀ ਗੱਲ ਤੇ ਲੋਕ ਜ਼ਕੀਨ ਨਹੀਂ ਕਰਦੇ। ਕੋਈ ਐਸੀ ਔਰਤ ਨਾਲ ਵਰਤੋਂ ਵੀ ਨਹੀਂ ਰੱਖਣੀ ਚਾਹੁੰਦਾ। ਲੋਕ ਮਿਲ ਵਰਤਣ ਦੀ ਸਾਂਝ ਤੋੜ ਲੈਂਦੇ ਹਨ। ਲੰਡਾ ਲੁੱਚਾ ਚੌਧਰੀ। ਐਸੇ ਕਿਸੇ ਲੁੱਚੇ ਬੰਦੇ ਨੂੰ ਆਗੂ ਬਣਾ ਲੈਂਦੇ ਹਨ। ਲੋਕ ਤਕੜੇ ਤੋਂ ਡਰਦੇ ਹਨ। ਤਕੜੇ ਦੇ ਸਾਥ ਖੜ੍ਹਦੇ ਹਨ। ਅੱਜ ਕਲ ਚੌਧਰੀਆਂ, ਗੁੰਡਿਆਂ, ਸਾਧਾਂ ਛੜਿਆਂ ਦਾ ਬੋਲ-ਬਾਲਾ ਹੈ। ਇੰਨਾ ਦਾ ਸਿੱਕਾ ਖ਼ੂਬ ਚੱਲਦਾ ਹੈ। ਲੋਕ ਇੰਨਾ ਤੋਂ ਡਰਦੇ ਵੀ ਹਨ। ਇਹ ਮਰਦ ਔਰਤਾਂ ਦੀ ਇੱਜ਼ਤ ਸ਼ਰੇਆਮ ਲੁੱਟ ਦੇ ਹਨ। ਪਬਲਿਕ ਸਬ ਜਾਣਦੀ ਹੈ। ਕਬੂਤਰ ਵਾਂਗ ਸਬ ਦੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਸਬ ਜਾਣਦੇ ਹਨ।

ਇੱਕ ਔਰਤ ਕੈਨੇਡਾ ਤੋਂ ਪੰਜਾਬ ਗਈ ਹੋਈ ਸੀ। ਉਹ ਫੇਸ ਬੁੱਕ ਤੇ ਆਪਦੇ ਨਾਲ ਹੋਈ ਵਧੀਕੀ ਦੀਆਂ ਮੂਵੀਆਂ ਲੱਗਾ ਰਹੀ ਹੈ। ਲੋਕਾਂ ਨੂੰ ਦੱਸ ਰਹੀ ਹੈ, “ ਭੂਤਾਂ ਕੱਢਣ ਦੇ ਬਹਾਨੇ, ਪੰਜਾਬ ਦੇ ਸਾਧ ਨੇ, ਉਸ ਦੀ ਇੱਜ਼ਤ ਲੁੱਟ ਲਈ ਹੈ। ਸਾਧ ਮੁਤਾਬਿਕ ਉਹ ਭੂਤਾਂ ਨਾਲ ਬਲਾਤਕਾਰ ਕਰਦਾ ਸੀ। ਐਸੇ ਸਾਧ ਤਾਂ ਫਿਰ ਆਪ ਜਿਨ, ਜਮਦੂਤ ਹੋਣੇ ਹਨ। ਜੋ ਭੂਤਾਂ ਨਾਲ ਸਲੀਪ ਓਵਰ ਕਰਦੇ ਹਨ। ਇਸੇ ਲਈ ਇਹ ਛੜੇ ਰਹਿੰਦੇ ਹਨ। ਐਸੇ ਸਾਧਾ ਨੂੰ ਚੰਗੇ ਭਲੇ ਲੋਕ ਭੂਤਾਂ ਦਿਸਦੇ ਹਨ। ਪਬਲਿਕ ਵਿਚੋਂ ਸਾਧ ਕਿਸੇ ਨਾਲ ਵੀ ਮਜ਼ੇ ਲੁੱਟ ਸਕਦੇ ਹਨ। ਸਾਧ ਆਪ ਦਾ ਜ਼ੋਰ ਅਜ਼ਮਾ ਗਿਆ। ਹੁਣ ਬਾਕੀ ਦਾ ਕੰਮ ਮੀਡੀਏ ਦਾ ਹੈ। ਪੰਜਾਬ ਪੁਲਿਸ ਦੇ ਤਾਂ ਚੂੜੀਆਂ ਪਾਈਆਂ ਹਨ। ਇਹ ਤਾਂ ਐਸੇ ਦੱਲਿਆਂ ਮੂਹਰੇ ਨੱਚਣ ਵਾਲੇ ਹਨ। ਔਰਤ ਨੂੰ ਕਿਹੜੇ-ਕਿਹੜੇ ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਵਾਲੇ ਸਾਥ ਦੇਣਗੇ? ਉਹ ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਦੇ ਆਪਣੇ ਹੱਥ ਵਿੱਚ ਹੈ। ਕੀ ਅਖ਼ਬਾਰ, ਟੀਵੀ, ਰੇਡੀਉ ਵੈੱਬ ਮੀਡੀਆ ਵਾਲੇ ਲਾਚਾਰ, ਬੇਬਸ ਔਰਤ ਨਾਲ ਖੜ੍ਹਦੇ ਹਨ? ਵੈਸੇ ਕਮਜ਼ੋਰ ਨਾਲ ਬਹੁਤ ਘੱਟ ਲੋਕ ਖੜ੍ਹਦੇ ਹਨ। ਔਰਤ ਦੀ ਕੋਈ ਮਦਦ ਨਹੀਂ ਕਰਦਾ। ਐਸੇ ਵੇਲੇ ਜੋ ਬੌੜਦਾ ਹੈ। ਉਹ ਰੱਬ ਹੁੰਦਾ ਹੈ। ਦੇਖਣਾ ਇਹ ਹੈ। ਕੌਣ ਇਸ ਔਰਤ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰਦਾ ਹੈ? ਕੋਣ ਗੁਨਾਹ ਗਾਰਾ ਨੂੰ ਸਜਾ ਦਿਵਾਉਣ ਵਿੱਚ ਸਹਾਇਤਾ ਕਰਦਾ ਹੈ? ਇੱਕ ਔਰਤ ਦੀ ਗੱਲ ਨਹੀਂ ਹੈ। ਪਤਾ ਨਹੀਂ ਕਿੰਨੀਆਂ ਔਰਤਾਂ ਦੀ ਪੱਤ ਹਰ ਰੋਜ਼ ਲੁੱਟੀ ਜਾਂਦੀ ਹੈ। ਕਈ ਔਰਤਾਂ ਬਲੈਕ ਮੇਲ ਹੋ ਰਹੀਆਂ ਹੁੰਦੀਆਂ ਹਨ। ਕਈ ਔਰਤਾਂ ਸ਼ਰਮ ਦੀਆਂ ਮਾਰੀਆਂ ਕਿਸੇ ਨੂੰ ਦੱਸਣ ਜੋਗੀਆਂ ਨਹੀਂ ਹਨ। ਕਈ ਔਰਤਾਂ ਘਰ ਵਿੱਚ ਹੀ ਜੀਜੇ, ਜੇਠ, ਦੇਵਰ, ਸਹੁਰੇ, ਗੁਆਂਢੀ, ਟੀਚਰ, ਬੌਸ, ਅਖੌਤੀ ਸੰਤ-ਬਾਬੇ ਕਿਸੇ ਨਾ ਕਿਸੇ ਤੋਂ ਜਾਣੇ-ਅਨਜਾਣੇ ਵਿੱਚ ਝੁੱਗਾ ਲੁਟਾ ਚੁੱਕੀਆਂ ਹਨ। ਸੰਤ-ਬਾਬਾ ਕੋਈ ਨੀਲੇ, ਚਿੱਟੇ, ਪੀਲੇ ਕੱਪੜਿਆਂ ਵਾਲਾ ਦਿਸ ਜਾਵੇ ਸਹੀ। ਬੀਬੀਆਂ ਉਸ ਦੇ ਪੈਰੀਂ, ਗੋਡੀ ਪਤਾ ਨਹੀਂ ਕਿਥੇ-ਕਿਥੇ ਹੱਥ ਲਗਾਉਂਦੀਆਂ ਹਨ। ਸਾਧਾਂ ਨੇ ਤਾਂ ਆਪੇ ਮਸ਼ਰਨਾਂ ਹੈ। ਕਈ ਬੀਬੀਆਂ ਸਾਧਾਂ ਦੇ ਲੱਤਾਂ, ਬਾਂਹਾਂ, ਪਿੰਡੇ ਤੇ ਤੇਲ ਲਾ ਕੇ ਮਾਲਸ਼ ਕਰਦੀਆਂ ਹਨ। ਜੇ ਕਿਤੇ ਸਾਧ ਮਸਾਜ਼ ਕਰ ਦੇਵੇ। ਫਿਰ ਪੱਟਾਂ ‘ਤੇ ਹੱਥ ਮਾਰ ਕੇ ਲੋਕਾਂ ਕੋਲ ਪਿੱਟਦੀਆਂ ਹਨ। ਆਪ ਜਾਂਦੀਆਂ ਰਜ਼ਾਮੰਦੀ ਨਾਲ ਹਨ। ਜਦੋਂ ਜੁਗਾੜ ਫਿੱਟ ਨਹੀਂ ਬਹਿੰਦਾ। ਲੋਕਾਂ ਕੋਲ ਸਿਆਪਾ ਕਰਦੀਆਂ ਹਨ।

ਸਾਧ ਕਿਸੇ ਨੂੰ ਘਰੋਂ ਸੱਦਣ ਨਹੀਂ ਆਉਂਦੇ। ਸਾਧਾਂ ਦੀ ਮਹਿਮਾ ਸੁਣ ਕੇ ਪ੍ਰਤਾਪ ਦੇਖਣ ਔਰਤਾਂ ਵੀ ਜਾਂਦੀਆਂ ਹਨ। ਅਗਲੇ ਦੇ ਪਸਨਲ ਰੂਮ ਵਿੱਚ ਜਾ ਧੁੱਸ ਦੀਆਂ ਹਨ। ਹੁਣ ਤੁਸੀਂ ਆਪੇ ਦੱਸੋ। ਬੈੱਡ ਰੂਮ ਵਿੱਚ ਬੰਦਾ ਕਿਸੇ ਵੀ ਔਰਤ ਨਾਲ ਕੀ ਕਰੇਗਾ? ਆਪ ਦਾ ਸਕਾ ਪਤੀ ਪੰਗੇ ਲੈਣੋਂ ਨਹੀਂ ਹਟਦਾ। ਬੇਗਾਨੇ ਮਰਦ ਨੇ ਤਾਂ ਛਾਪਾ ਪਾਉਣਾ ਹੀ ਹੈ। ਜਿਸ ਦੇ ਬੈੱਡ ਰੂਮ ਵਿੱਚ ਕੋਈ ਔਰਤ ਇਕੱਲੀ ਜਾਵੇਗੀ। ਕੀ ਤੁਸੀਂ ਵੀ ਇਸ ਦਾ ਮਤਲਬ ਸਮਝਦੇ ਹੋ? ਸਬ ਦੇ ਹਿਸਾਬ ਵਿੱਚ ਇੱਕੋ ਗੱਲ ਆਉਂਦੀ ਹੈ। ਛੜਿਆਂ ਦੀ ਤਾਂ ਕੋਈ ਔਰਤ ਗਲੀ ਨਹੀਂ ਲੰਘਦੀ। ਔਰਤਾਂ ਛੜੇ ਸਾਧਾਂ ਦੇ ਡੇਰਿਆਂ ਤੇ ਜਾ ਕੇ ਅਲੱਗ ਕਮਰੇ ਵਿੱਚ ਮਿਲਦੀਆਂ ਹਨ। ਜਦੋਂ ਭੇਟਾ ਆਪ ਦਿੰਦੀਆਂ ਹਨ। ਅਗਲੇ ਨੇ ਤਾਂ ਹੱਥ ਫੜਨਾ ਹੀ ਹੈ। ਅੱਜ ਸਮਾਂ ਐਸਾ ਆ ਗਿਆ ਹੈ। ਕਈ ਰਸਤੇ ਜਾਂਦੀ ਔਰਤ ਨੂੰ ਚੱਕ ਲੈਂਦੇ ਹਨ। ਜੋ ਔਰਤਾਂ ਸਾਧਾਂ ਕੋਲ ਆਪ ਜਾਂਦੀਆਂ ਹਨ। ਜੋ ਆਪੇ ਆਪ ਦਾ ਤਨ, ਧੰਨ, ਮਾਲ ਲੁਟਾਉਣ ਨੂੰ ਤਿਆਰ ਹੋਵੇ। ਸਾਧ ਛੜੇ ਬੇਰੁਜ਼ਗਾਰ ਕੀ ਕਰਨਗੇ? ਜਿੰਨਾਂ ਕੋਲ ਨਾਂ ਪੱਕੀ ਜ਼ਨਾਨੀ ਤੇ ਨੌਕਰੀ ਹੈ। ਉਨਾਂ ਨੇ ਵੀ ਕਿਵੇਂ ਨਾਂ ਕਿਵੇਂ ਮੰਗ ਲੁੱਟ ਕੇ ਹੀ ਗੁਜਾਰਾ ਕਰਨਾ ਹੈ। ਹੱਥ ਆਈ ਚੀਜ਼ ਕੋਈ ਨਹੀਂ ਛੱਡਦਾ।

ਲੋਕ ਕਦੇ ਇੱਧਰੋਂ ਕਦੇ ਉੱਧਰੋਂ ਬਿੜਕਾਂ ਲੈਂਦੇ ਹਨ। ਲੋਕ ਦੀ ਆਸ ਨਾ ਤੱਕਿਆ ਕਰੋ। ਲੋਕਾਂ ਤੇ ਭਰੋਸਾ ਕਰਨ ਦੀ ਵੀ ਲੋੜ ਨਹੀਂ ਹੈ। ਕਈ ਮੀਡੀਆ ਵਾਲੇ ਸੱਚੀ ਖ਼ਬਰ ਲਗਾਉਂਦੇ ਡਰਦੇ ਹਨ। ਕਈ ਐਸਾ ਵੀ ਕਹਿੰਦੇ ਹਨ, “ ਜੇ ਇੱਕ ਨੇ ਖ਼ਬਰ ਛਾਪੀ ਹੈ। ਅਸੀਂ ਆਪ ਦੇ ਪੇਪਰ ਵਿੱਚ ਨਹੀਂ ਲੱਗਾ ਸਕਦੇ। ਪਰ ਅਫ਼ਵਾਹ ਫੈਲਾਉਣ ਨੂੰ , ਦੰਗੇ ਕਰਾਉਣ ਨੂੰ, ਲੋਕਾਂ ਦੇ ਸਿੰਘ ਫਸਾਉਣ ਨੂੰ ਇੱਕ ਦੂਜੇ ਦੇ ਅਖ਼ਬਾਰ, ਵੈੱਬ ਤੋਂ ਕਾਪੀ ਕਰ ਕੇ ਖ਼ਬਰ ਝੱਟ ਛਾਪ ਦਿੰਦੇ ਹਨ।

Comments

Popular Posts