ਆਪ ਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

ਕਈ ਮਰਦ ਫੇਸ ਬੁੱਕ ਸਾਈਡ ‘ਤੇ ਇਹ ਪੋਸਟ ਲਗਾਉਂਦੇ ਹਨ। ਕਿ ਅੰਗਰੇਜ਼ੀ ਜਿੰਨੀ ਵੀ ਆਉਂਦੀ ਹੋਵੇ। ਗਾਲ਼ ਕੱਢਣ ਦਾ ਸੁਆਦ ਪੰਜਾਬੀ ਵਿੱਚ ਆਉਂਦਾ ਹੈ। ਕਈ ਪੰਜਾਬੀ ਗਾਲ਼ਾਂ ਕੱਢਣ ਨੂੰ ਸਿੱਖਦੇ ਹਨ। ਹੋਰ ਕਲਚਰ ਵਾਲਿਆਂ ਨੂੰ ਪੰਜਾਬੀ ਵਿੱਚ ਗਾਲ਼ਾਂ ਕੱਢਣੀਆਂ ਸਿਖਾਉਂਦੇ ਹਨ। ਔਰਤਾਂ ਦੇ ਅੰਗ ਗਿਣਦੇ ਹਨ। ਪੰਜਾਬੀ ਦੀਆਂ ਗਾਲ਼ਾਂ ਕੱਢਣ ਵਾਲੇ ਬੰਦੇ ਬਣ ਕੇ ਸਮਝ ਜਾਵੋ। ਉਨੀ ਹੀ ਜ਼ੁਬਾਨ ਔਰਤਾਂ ਦੇ ਲੱਗੀ ਹੈ। ਜਿਸ ਦਿਨ ਔਰਤਾਂ ਲੰਬੀਆਂ ਚੌੜੀਆਂ ਗਾਲ਼ਾਂ ਕੱਢਣ ਲੱਗ ਗਈਆਂ। ਮਰਦਾਂ ਦੀ ਮਾਂ-ਭੈਣ ਇੱਕ ਕਰਨ ਲੱਗ ਗਈਆਂ। ਡਰਦੇ ਲੁਕਦੇ ਫਿਰੋਗੇ। ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ। ਸਬ ਖਾਦੀ-ਪੀਤੀ ਲਹਿ ਜਾਵੇਗੀ। ਆਪ ਦੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਸੰਭਲ ਜਾਵੋ। ਜੈਸੀ ਇੱਜ਼ਤ ਦੂਜੇ ਦੀ ਕਰਨੀ ਹੈ। ਵੈਸੀ ਹੀ ਦੂਜੇ ਨੇ ਆਉ-ਭੁਗਤ ਕਰਨੀ ਹੈ। ਹੱਥਾਂ ਨੂੰ ਹੱਥ ਇਕੋ ਜਿਹੇ ਹਨ। ਸੋਹਣਾਂ ਮਿੱਠਾ ਬੋਲੋ, ਵੈਸਾ ਹੀ ਸੁਣਨ ਨੂੰ ਮਿਲੇਗਾ। ਊਚੀ ਗੰਦਾ ਬੋਲ ਕੇ, ਕਿਸੇ ਨੂੰ ਡਰਾ ਨਹੀਂ ਸਕਦੇ। ਭੱਟਕਾ ਜਰੂਰ ਸਕਦੇ ਹੋ। ਦੂਜੇ ਨੂੰ ਆਪਦੇ ਖਿਲਾਫ਼ ਕਰ ਸਕਦੇ ਹੋ। ਆਪਦੇ ਬਣਾਂਉਣ ਨੂੰ ਪਿਆਰ ਦੀਆਂ ਤਰੰਗਾਂ ਦੂਜੇ ਵਲ ਭੇਜਣੀਆਂ ਪੈਣੀਆਂ ਹਨ।

ਕੈਲੋ ਦਾ ਮੁੰਡਾ ਰਿੱਕੀ, ਅੱਜ ਫਿਰ ਨਹੀਂ ਸੁੱਤਾ ਸੀ। ਉਸ ਦੀ ਇੱਕ ਬੋਤਲ ਸੋਫ਼ੇ ਦੇ ਉਹਲੇ ਪਈ ਸੀ। ਦੂਜੀ ਉਸ ਦੀ ਪੈਂਟ ਦੀ ਜਿਪ ਦੇ ਨੇਫ਼ੇ ਕੋਲ, ਡੱਬ ਵਿੱਚ ਦਿੱਤੀ ਹੋਈ ਸੀ। ਉਸ ਦਾ ਦਾਦਾ ਮਿਹਰੂ ਕੋਲ ਬੈਠਾ ਸੀ। ਕੈਲੋ ਨੌਕਰੀ ਤੋਂ ਆਈ ਸੀ। ਅਜੇ ਦਰਾਂ ਵਿੱਚ ਜੁੱਤੀ ਲਾਹ ਰਹੀ ਸੀ। ਉਸ ਦੇ ਕੰਨਾਂ ਵਿੱਚ ਅਵਾਜ਼ ਪਈ। ਮਿਹਰੂ ਕਹਿ ਰਿਹਾ ਸੀ, “ ਤੇਰੀ ਮਾਂ ਆਉਣ ਵਾਲੀ ਹੈ। ਦੇਖਦੇ ਹਾਂ। ਅੱਜ ਰੋਟੀ ਕਾਹਦੇ ਨਾਲ ਦੇਵੇਗੀ। “ “ ਉਹ ਨੇ ਸਾਲੀ ਨੇ ਕੀ ਬਣਾਉਣਾ ਹੈ? ਮੂੰਗੀ ਮਸਰੀ ਉਬਾਲ ਕੇ ਮੂਹਰੇ ਰੱਖ ਦੇਵੇਗੀ। “ “ ਜੇ ਮੈਂ ਕੈਨੇਡਾ ਵਿੱਚੋਂ ਪੈਨਸ਼ਨ ਨਾਂ ਲੈਂਦਾ ਹੁੰਦਾ। ਕਦੇ ਕੈਨੇਡਾ ਮੁੜ ਕੇ ਨਾਂ ਆਉਂਦਾ। ਪੈਨਸ਼ਨ ਦਾ ਸਿਆਪਾ ਕਰਨ ਆਉਣਾ ਪੈਂਦਾ ਹੈ। ਇਸ ਤੀਵੀਂ ਦੇ ਹੱਥਾਂ ਵੱਲ ਦੇਖਣਾ ਪੈਂਦਾ ਹੈ। “ “ ਇਹ ਮੇਰੀ ਮਾਂ ਹੈ। ਇਸ ਲਈ ਇਸ ਦੇ ਮੱਥੇ ਲੱਗਣਾ ਪੈਂਦਾ ਹੈ। ਮੇਰਾ ਬੱਸ ਚੱਲੇ, ਐਸੀ ਜ਼ਨਾਨੀ ਨੂੰ ਗੁੱਤੋਂ ਫੜ ਕੇ ਦਰੋਂ ਬਾਹਰ ਕਰ ਦੇਵਾਂ। “ “ ਚੁੱਪ ਕਰ ਜਾ, ਉਹ ਆਉਣ ਵਾਲੀ ਹੈ। ਸਿਆਪਾ ਪਾ ਲਵੇਗੀ। ਲਿਆ ਮੈਨੂੰ ਵੀ ਮੋਟਾ ਜਿਹਾ ਪਿਗ ਪਾ ਦੇ। “ “ ਦਾਦਾ ਤੇਰੇ ਕੋਲ ਤਾਂ ਦੇਸੀ ਹੈ। ਸਗੋਂ ਮੈਨੂੰ ਵੀ ਦੇਸੀ ਵਿੱਚੋਂ ਇੱਕ ਸ਼ਾਟ ਲਿਆਂਦੇ। ਇੰਨਾ ਦੋ ਬੋਤਲਾਂ ਨਾਲ ਮੇਰੀ ਹੀ ਰਾਤ ਮਸਾਂ ਨਿਕਲਣੀ ਹੈ। “ “ ਤੂੰ ਵੀ ਬੜਾ ਵੱਡਾ ਪਤੰਦਰ ਹੈ। ਹੁਣ ਰੋਟੀ ਖਾ ਕੇ ਪੈ ਜਾਵੀਂ। ਤੇਰੀ ਮਾਂ ਨੂੰ ਪੀਤੀ ਦਾ ਪਤਾ ਲੱਗ ਗਿਆ, ਖੋਰੂ ਪਾ ਦੇਵੇਗੀ। 90 ਸਾਲਾਂ ਦਾ ਬੁੱਢਾ ਸ਼ਰਾਬ ਦੇ ਚਾਰ ਪਿਗ ਰੋਜ਼ ਪੀਂਦਾ ਸੀ। ਅਜੇ ਵੀ ਲਾਲ ਸੂਹਾ ਰੰਗ ਦਗਦਾ ਸੀ। 26 ਸਾਲਾਂ ਦਾ ਰਿੱਕੀ ਦਾ ਸਰੀਰ ਪਹਾੜੀ ਕਾਂ ਵਰਗਾ ਹੋ ਗਿਆ ਸੀ। ਜਾਭਾਂ ਵਿੱਚ ਵੜੀਆਂ ਪਈਆਂ ਸਨ। ਹੱਡ ਨਿਕਲੇ ਹੋਏ ਸਨ। ਹੱਡੀਆਂ ਦੀ ਮੂਠ ਬਣ ਗਿਆ ਸੀ।

ਕੈਲੋ ਦੀ ਨਿਗ੍ਹਾ, ਘੜੀ ਦੀਆਂ ਸੂਆ ਉੱਤੇ ਗਈ। ਹਰ ਰੋਜ਼ ਦੀ ਤਰਾਂ ਇਸ ਨੂੰ ਘਰ ਆਉਂਦੀ ਨੂੰ ਰਾਤ ਦੇ 9 ਵੱਜ ਜਾਂਦੇ ਸਨ। ਉਹ ਪਾਣੀ ਦਾ ਗਿਲਾਸ ਲੈ ਕੇ, ਦਾਦੇ-ਪੋਤੇ ਕੋਲ ਬੈਠ ਗਈ। ਰਿੱਕੀ ਨੇ ਮਾਂ ਨੂੰ ਕਿਹਾ, “ ਤੈਨੂੰ ਸ਼ਰਮ ਨਹੀਂ ਆਉਂਦੀ, ਮੇਰਾ ਸਵੈਟਰ ਪਾਈ ਫਿਰਦੀ ਹੈ। “ “ ਪੁੱਤ ਤੂੰ ਤਾਂ ਇਹ ਨਵਾਂ ਸਵੈਟਰ ਕੂੜੇ ਵਿੱਚ ਸਿੱਟ ਦਿੱਤਾ ਸੀ। ਮੈਂ ਸਿੱਟਿਆਂ ਹੋਇਆ ਚੱਕਿਆਂ ਹੈ। ਕੰਮ ਤੇ ਬਹੁਤ ਠੰਢ ਹੁੰਦੀ ਹੈ। ਵੱਡਾ ਦਰ ਖੁੱਲ ਦਾ ਰਹਿੰਦਾ ਹੈ। ਥੱਲੇ ਦੀ ਪਾਇਆ ਕੀ ਕਹਿੰਦਾ ਹੈ? “ ਕੈਲੋ ਲੜਨ ਦੇ ਮੂਡ ਵਿੱਚ ਨਹੀਂ ਸੀ। ਉਸ ਨੂੰ ਦਿਸ ਰਿਹਾ ਸੀ। ਇਹ ਫਿਰ ਸ਼ਰਾਬੀ ਹਨ। ਜੇ ਮੈਂ ਕੁੱਝ ਕਹਿ ਦਿੱਤਾ। ਸਾਰੀ ਰਾਤ ਖ਼ਰਾਬ ਕਰਨਗੇ। ਰਿੱਕੀ ਬਾਥਰੂਮ ਚਲਾ ਗਿਆ। ਉਹ ਡਿਗਦਾ ਹੋਇਆ. ਡਿੱਕ-ਡੋਲੇ ਖਾਂਦਾ ਤੁਰ ਰਿਹਾ ਸੀ। ਉਸ ਨੂੰ ਆਪ ਦੇ ਪੈਰ ਦਿਖਾਈ ਨਹੀਂ ਦੇ ਰਹੇ ਸਨ। ਕੈਲੋ ਨੇ ਆਪ ਦੇ ਸਹੁਰੇ ਮਿਹਰੂ ਨੂੰ ਬਗੈਰ ਬੋਲਣ ਤੋਂ ਹੀ ਅੰਗੂਠਾ ਖੜ੍ਹਾ ਕਰ ਕੇ, ਅੰਗੂਠਾ  ਮੂੰਹ ਨੂੰ ਲਾ ਕੇ, ਇਸ਼ਾਰਾ ਕੀਤਾ। ਮਿਹਰੂ ਸਮਝ ਗਿਆ। ਮਿਹਰੂ ਨੇ ਪੁੱਛਿਆ, “ ਕੀ ਤੈਨੂੰ ਵਾਸ਼ਨਾ ਆ ਗਈ ਹੈ? ਮੈਂ ਸਵੇਰ ਦਾ ਇਸ ਦੀ ਰਾਖੀ ਬੈਠਾਂ ਹਾਂ। ਮੇਰੇ ਸਾਹਮਣੇ ਇਸ ਨੇ ਘੁੱਟ ਨਹੀਂ ਪੀਤੀ। ਰਿੱਕੀ ਨੇ ਆ  ਕੇ ਪੁੱਛਿਆ, “ ਕੀ ਪਾਪਾ ਇਹ ਕੁੱਝ ਤੁਹਾਨੂੰ ਕਹਿੰਦੀ ਸੀ? ਦੱਸ ਮੈਨੂੰ ਕੀ ਕਹਿੰਦੀ ਸੀ? ਮੈਂ ਇਸ ਦੇ ਦੰਦ ਹੁਣੇ ਭੰਨ ਦਿੰਦਾ ਹਾਂ। ਤੇਰੀ ਮਾਂ  ਕਹਿੰਦੀ, “ ਰਿੱਕੀ ਨੇ ਸ਼ਰਾਬ ਪੀਤੀ ਹੋਈ ਹੈ। “ “ ਪਾਪਾ ਤੂੰ ਪ੍ਰਵਾਹ ਨਾਂ ਕਰ, ਇਹ ਇਸੇ ਤਰਾਂ ਭੌਂਕਦੀ ਰਹਿੰਦੀ ਹੈ। ਕੈਲੋ ਰਸੋਈ ਵਿੱਚ ਚਲੀ ਗਈ। ਉਸ ਨੇ ਸਬਜ਼ੀ ਬਣਾਈ। ਪਹਿਲੀ ਰੋਟੀ ਰਾੜ ਕੇ, ਦੋਨਾਂ ਨੂੰ ਹਾਕ ਮਾਰ ਦਿੱਤੀ, “ਰਿੱਕੀ ਪਾਪਾ ਜੀ ਰੋਟੀ ਬਣ ਗਈ ਹੈ। ਆ ਕੇ ਖਾ ਲਵੋ। ਮਿਹਰੂ ਪਹਿਲਾਂ ਆ ਗਿਆ। ਉਸ ਨੇ ਕਿਹਾ, “ ਪਲੇਟਾਂ, ਕੌਲੀਆਂ ਕਿਥੇ ਹਨ? “ ਕੈਲੋ ਨੇ ਕਿਹਾ, “ ਰਿੱਕੀ ਆ ਕੇ ਪਲੇਟਾਂ ਕੌਲੀਆਂ ਟੇਬਲ ਤੇ ਰੱਖ ਲੈ। ਸਬਜ਼ੀ-ਰੋਟੀ ਠੰਢੀ ਹੋ ਰਹੀ ਹੈ।

ਰਿੱਕੀ ਹੋਰ ਦਾਰੂ ਦਾ ਪਿਗ ਪੀਣ ਲੱਗ ਗਿਆ ਸੀ। ਮਿਹਰੂ ਨੇ ਟੇਬਲ ਤੇ ਪਈਆਂ ਪਲੇਟਾਂ ਦੇ ਢੇਰ ਵਿੱਚੋਂ ਪਲੇਟ ਕੋਲੇ ਨੂੰ ਕਰ ਲਈ।  ਕੌਲੀ ਅਲਮਾਰੀ ਵਿਚੋਂ ਲੈ ਲਈ। ਰਿੱਕੀ ਲਈ ਵੀ ਭਾਂਡੇ ਰੱਖ ਦਿੱਤੇ। ਕੈਲੋ ਨੇ ਵਿੱਚਕਾਰ ਸਬਜ਼ੀ ਵਾਲਾ ਪਤੀਲਾ ਰੱਖ ਦਿੱਤਾ ਸੀ। ਦੋਨਾਂ ਦੀਆਂ ਪਲੇਟਾਂ ਵਿੱਚ ਇੱਕ-ਇੱਕ ਰੋਟੀ ਰੱਖ ਦਿੱਤੀ ਸੀ। ਕੈਲੋ ਆਪ ਅਨ ਚੋਪੜੀ ਰੋਟੀ ਖਾਂਦੀ ਸੀ। ਮਿਹਰੂ ਵੀ ਅਨ ਚੋਪੜੀ ਰੋਟੀ ਖਾਂਦਾ ਸੀ। ਪਰ ਦਾਲ-ਸਬਜ਼ੀ ਤੇ ਤੱਤੇ ਦੁੱਧ ਵਿੱਚ ਵੀ ਦੇਸੀ ਘਿਉ ਦਾ ਚਮਚਾ ਪਾਉਂਦਾ ਸੀ। ਘਿਉ ਦਾ 2 ਕਿੱਲੋ ਦਾ ਡੱਬਾ ਤੇ ਅਚਾਰ ਡੈਨਿੰਗ ਟੇਬਲ ਦੇ ਉੱਤੇ ਹੀ ਪਏ ਰਹਿੰਦੇ ਸਨ। ਕੈਲੋ ਨੇ ਕਿਹਾ, “ ਟੇਬਲ ਉੱਤੇ ਘਿਉ ਪਿਆ ਹੈ। ਤੂੰ ਰੋਟੀ ਚੋਪੜ ਲੈ। ਮੇਰੀ ਇੱਕ ਰੋਟੀ ਤਵੇ ‘ਤੇ ਪਾਈ ਹੈ। ਦੂਜੀ ਰੋਟੀ ਫੁਲ ਰਹੀ ਹੈ। ਰੋਟੀ ਮੱਚ ਜਾਵੇਗੀ। ਬੁੱਢੇ ਨੇ ਗੱਲ ਫਿਰ ਦੁਹਰਾਈ। ਤੇਰੀ ਮਾਂ  ਕਹਿੰਦੀ, “ ਰਿੱਕੀ ਨੇ ਸ਼ਰਾਬ ਪੀਤੀ ਹੋਈ ਹੈ। “ “ ਅੱਗੇ ਮੈਂ ਆਪ ਰੋਟੀ ਚੋਪੜਦਾ ਹਾਂ। ਤੇਰੀ ਮਾਂ ਦੀ....। ਉਸ ਨੇ ਟੇਬਲ ਮੂਧਾ ਮਾਰ ਦਿੱਤਾ ਸੀ। ਰੋਟੀਆਂ ਸਬਜ਼ੀ, ਪਲੇਟਾਂ, ਕੌਲੀਆਂ ਭੁੰਜੇ ਢਿਗ ਗਏ ਸਨ। ਕਈ ਭਾਂਡੇ ਟੁੱਟ ਗਏ ਸਨ। ਬੁੱਢਾ ਤੇ ਮੁੰਡਾ ਉੱਠ ਕੇ ਚਲੇ ਗਏ ਸਨ।

ਮੁੰਡਾ ਸ਼ਾਇਦ ਹੋਰ ਪਿਗ ਪੀਣ ਚਲਾ ਗਿਆ ਸੀ। ਮਿਹਰੂ ਨੇ ਰੋਟੀ ਖਾ ਕੇ ਢਿੱਡ ਭਰ ਲਿਆ ਸੀ। ਸੋਫ਼ੇ ਤੇ ਲੰਬਾ ਪੈ ਗਿਆ ਸੀ। ਉਸ ਨੇ ਕਿਹਾ, “ ਕੁੜੇ ਕੈਲੋ ਮੈਨੂੰ ਦੁੱਧ ਦਾ ਕੱਪ ਤੱਤਾ ਕਰਦੇ। ਕੈਲੋ ਨੇ ਤੱਤੇ ਦੁੱਧ ਦਾ ਗਿਲਾਸ ਭਰ ਲਿਆ। ਉਸ ਨੇ ਕੋਲ ਜਾ ਕੇ ਕਿਹਾ, “ ਪਾਪਾ ਜੀ ਦੁੱਧ ਦਾ ਗਿਲਾਸ ਤੁਹਾਡੇ ਸਿਰਹਾਣੇ ਟੇਬਲ ਉੱਤੇ ਰੱਖ ਦਿੱਤਾ ਹੈ। ਠੰਢਾ ਨਾਂ ਹੋ ਜਾਵੇ। ਗਰਮ-ਗਰਮ ਪੀ ਲਵੋ। ਚੁਟਕੀ ਖ਼ਸ-ਖ਼ਸ ਦੀ ਲੈ ਲਿਉ, ਜ਼ੁਕਾਮ  ਨੂੰ ਆਰਾਮ ਆ ਜਾਵੇਗਾ। “ “ ਕੁੜੇ ਟੁੱਟੇ ਭਾਂਡੇ ਚੱਕ ਦੇਵੀ। ਸਵੇਰੇ ਪੈਰਾਂ ਵਿੱਚ ਵੱਜਣਗੇ। ਟੇਬਲ ਸਿੱਧਾ ਕਰ ਦੇਵੀ। ਹੋਰ ਨਾਂ ਸਾਰਾ ਕੁੱਝ ਕਲ ਨੂੰ ਪੂਰਾ ਦਿਨ ਪਿਆ ਰਹੇ। ਤੂੰ ਹੀ ਖਿਲਾਰਾ ਚੁੱਕਣਾ ਹੈ। ਹਾਂ ਜੀ, ਮੈਂ ਸਾਰਾ ਕੁੱਝ ਠੀਕ ਕਰ ਦਿੱਤਾ ਹੈ। ਮੈਂ ਵੀ ਰੋਟੀ ਖਾਂ ਲਵਾਂ। ਉਸ ਨੇ ਪਲੇਟ ਵਿੱਚ ਰੋਟੀ ਪਾ ਲਈ। ਬੈਠ ਕੇ ਖਾਣ ਲੱਗ ਗਈ। ਰਿੱਕੀ ਆ ਗਿਆ ਸੀ। ਉਸ ਨੇ ਕਿਹਾ, “ ਸਾਲੀ ਆਪ ਰੋਟੀ ਖਾ ਰਹੀ ਹੈ। ਮੈਂ ਤਾਂ ਤੇਰੀ ਰੋਟੀ ਬਣੀ ਉੱਤੇ ਥੁੱਕਦਾ ਹਾਂ। ਉਸ ਨੇ ਆਪ ਦੀ ਮਾਂ ਦੀ ਥਾਲ਼ੀ ਵਿੱਚ ਥੁੱਕ ਦਿੱਤਾ। ਕੈਲੋ ਨੂੰ ਪੂਰੇ ਜ਼ੋਰਾਂ ਦੀ ਭੁੱਖ ਲੱਗੀ ਹੋਈ ਸੀ। ਕੰਮ ਉੱਤੇ ਸੇਬ, ਕੇਲਾ ਹੀ ਲੈ ਕੇ ਜਾਂਦੀ ਸੀ। 10 ਘੰਟੇ ਬਾਦ ਰੋਟੀ ਮਿਲੀ ਸੀ। ਉਸ ਨੇ ਸੋਚਿਆ, ਅੰਨ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਮੇਰਾ ਆਪ ਦਾ ਜੰਮਿਆਂ ਪੁੱਤ ਹੈ। ਜੇ ਉਸ ਨੇ ਥੁੱਕ ਦਿੱਤਾ, ਫਿਰ ਕੀ ਹੈ? ਉਸ ਨੇ ਫਟਾਫਟ ਰੋਟੀ ਖਾ ਲਈ। ਬਈ ਕਿਤੇ ਮੇਰੇ ਹੱਥ ਵਿੱਚੋਂ ਰੋਟੀ ਨਾਂ ਖੋ ਲਵੇ। ਉਸ ਨੂੰ ਯਾਦ ਆਇਆ। ਜਦੋਂ ਉਹ ਮਿਰਚਾ ਵਾਲੀ ਸਬਜੀ ਵਿੱਚੋਂ ਆਲੂ ਕੱਯ ਕੇ, ਧੌ-ਧੋ ਕੇ ਆਪਦੇ ਪੁੱਤ ਨੂੰ ਖੁਵਾਉਂਦੀ ਸੀ। ਉਸ ਦੇ ਅੱਖਾ ਵਿਚੋਂ ਹੁੰਝੂ ਨਿੱਕਲ ਆਏ। ਗਲਾ ਸੰਘ ਵਿਚੋਂ ਉਤਰੇ ਪਾਣੀ ਨਾਲ ਭਰ ਗਿਆ। ਉਸ ਨੂੰ ਹੱਥੂ ਆ ਗਿਆ।

Comments

Popular Posts