ਖਾਲਸੇ ਦੀ ਸਿਜਨਾ

October 5, 2010 at 8:06am
 - ਸਤਵਿੰਦਰ ਕੌਰ ਸੱਤੀ (ਕੈਲਗਰੀ)
satwnnder_7@hotmail.com
ਸੰਨ 1699 ਵਿਸਾਖ ਯਾਦਗਾਰ ਬੱਣ ਗਏ।
ਕੇਸਗੜ੍ਹ ਸਾਹਿਬ ਦਿਵਾਨ ਲੱਗ ਗਏ।
ਅੰਨਦਪੁਰ ਧਰਤੀ ਨੂੰ ਭਾਗ ਲੱਗ ਗਏ।
ਗੁਰੂ ਪਿਆਰੇ ਦਰਸ਼ਨਾਂ ਨੂੰ ਆ ਗਏ।
ਗੋਬਿੰਦ ਰਾਏ ਦਿਵਾਨ ਵਿੱਚ ਆ ਗਏ।
ਲਿਸ਼ਕਦੀ ਤਲਵਾਰ ਲੈ ਕੇ ਆ ਗਏ।
ਨਵਾ ਖਾਲਸਾ ਪੰਥ ਸਿਜਨਾ ਦੱਸ ਗਏ।
ਗੁਰੂ ਜੀ ਇੱਕ ਸਿਰ ਦੀ ਮੰਗ ਕਰ ਗਏ।
ਦਿਇਆ ਰਾਮ ਜੀ ਉਠ ਕੇ ਖੜ੍ਹ ਗਏ।
ਗੁਰੂ ਜੀ ਦੇ ਨਾਲ ਤੱਬੂ ਵਿੱਚ ਚੱਲੇ ਗਏ।
ਗੁਰੂ ਜੀ ਖੂਨੀ ਤਲਵਾਰ ਲੈ ਕੇ ਆ ਗਏ।
 ਦੂਜੇ ਹੋਰ ਸਿਰ ਦੀ ਮੰਗ ਕਰ ਗਏ।
ਧਰਮ ਚੰਦ ਜੀ ਸੀਸ ਭੇਟ ਕਰ ਗਏ।
ਤੀਜੇ ਸਿਰ ਦੀ ਵੀ ਮੰਗ ਹੋਰ ਕਰ ਗਏ।
ਹਿੰਮਤ ਰਾਏ ਜੀ ਝੱਟ ਖੜ੍ਹ ਗਏ।
ਚੋਥੇ ਸਿਰ ਦੀ ਵੀ ਜਰੂਤ ਆਖ ਗਏ।
ਮੋਹਕਮ ਚੰਦ ਜੀ ਸਿਰ ਦੇਣ ਆ ਗਏ।
ਪੰਜਵੇਂ ਸਿਰ ਦੀ ਗੁਰੂ ਭੇਟ ਮੰਗ ਗਏ।
ਸਾਹਿਬ ਚੰਦ ਜੀ ਗੁਰੂ ਭੇਟ ਚੜ੍ਹ ਗਏ।
ਸਾਰੇ ਤੱਬੂ ਵਿਚੋਂ ਸਾਬਤ ਬਾਹਰ ਆ ਗਏ।
ਮਾਤਾ ਸਾਹਿਬ ਜੀ ਪਾਣੀ ਪਾਤਸੇ ਪਾ ਗਏ।
ਪੰਜ ਬਾਣੀਆਂ ਦੇ ਪਾਠ ਪੜ੍ਹ ਗਏ।
ਤਾਂ ਪਾਣੀ ਮਿੱਠੇ ਅੰਮ੍ਰਿਤ ਬੱਣ ਗਏ।
ਉਦੋ ਤੋਂ ਪੰਜੇ ਗੁਰੂ ਪਿਆਰੇ ਬੱਣ ਗਏ।
ਗੁਰੂ ਜੀ ਪੰਜਾਂ ਨੂੰ ਗੁਰੂ ਕਹਿ ਗਏ।
ਵਿਸਾਖੀ ਨੂੰ ਅੰਮ੍ਰਿਤ ਸੰਚਾਰ ਕਰ ਗਏ।
ਅੰਮ੍ਰਿਤ ਦੀ ਦਾਤ ਪਿਆਰਿਆਂ ਨੂੰ ਦੇ ਗਏ।
ਕੌਮ ਦੀ ਡੋਰ ਪੰਜਾ ਪਿਆਰਿਆਂ ਨੂੰ ਦੇ ਗਏ।ਸੱ
ਤੀ ਗੁਰੂ ਜੀ ਮਰਦ ਨੂੰ ਸਿੰਘ ਕਹਿ ਗਏ।
ਔਰਤ ਨੂੰ ਸਤਵਿੰਦਰ ਕੌਰ ਦਾ ਨਾਂਮ ਦੇ ਗਏ।
ਵਾਹਿਗਰੂ ਜੀ ਕਾ ਖਾਲਸਾ।ਵਾਹਿਗਰੂ ਜੀ ਕੀ ਫਤਿਹ ਬੁਲਾ ਗਏ।

Comments

Popular Posts