ਭਾਗ 45 ਆਪਣੇ ਪਰਾਏ

ਅਜੇ ਤੱਕ ਸਿੱਖ ਵਿਰੋਧੀਆਂ ਤੋਂ ਪੱਗਾਂ, ਕਿਰਪਾਨਾਂ ਤੇ ਧਰਮ ਨੂੰ ਨਹੀਂ ਬਚਾ ਸਕੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਭਾਵੇਂ ਹੁਣ ਤਾਂ ਸਾਰੇ ਪਾਸੇ, ਹਰ ਖੇਤਰ, ਦੇਸ਼ ਵਿੱਚ, ਪੂਰੀ ਦੁਨੀਆਂ ਉਤੇ ਸਿੱਖ ਛਾਏ ਹੋਏ ਹਨ। ਦੇਸ਼ ਬਦੇਸ਼ਾਂ ਵਿੱਚ ਪਾਰਲੀਮਿੰਟ ਸਰਕਾਰੀਆਂ ਔਹੁਦਿਆਂ ਉਤੇ ਬੈਠੇ ਹਨ। ਆਗੂਆਂ, ਗੁਰਦੁਆਰੇ ਚਲਾਉਣ ਵਾਲਿਆਂ ਨੂੰ ਆਪੋ-ਆਪਣੀਆਂ ਝੋਲੀਆਂ ਭਰਨ ਦੀ ਪਈ ਹੈ। ਹੱਲਕ ਗਏ ਹਨ। ਅਰੇਬਾਂ ਦੀ ਜਾਇਦਾਦ ਹੱੜਪ ਕੇ ਵੀ ਸਬਰ ਨਹੀਂ ਕਰਦੇ, “ ਬਾਬੇ ਦਾ ਆਪਦਾ ਨਾਂ ਭਰੇ, ਬਾਬਾ ਪੋਤਿਆਂ ਨੂੰ ਕੀ ਕਰੇ? “ ਇਹ ਅਜੇ ਤੱਕ ਸਿੱਖ ਵਿਰੋਧੀਆਂ ਤੋਂ ਪੱਗਾਂ, ਕਿਰਪਾਨਾਂ ਤੇ ਧਰਮ ਨੂੰ ਨਹੀਂ ਬਚਾ ਸਕੇ। ਥਾਂ-ਥਾਂ ਬੇਪੱਤ ਹੁੰਦੇ ਹਨ। ਗਾਮੇ ਦੇ ਪੱਗ ਬੰਨੀ ਹੋਈ ਸੀ। ਜਦੋਂ ਉਸ ਨੇ ਪਲੇਨ ਚੜ੍ਹਨਾਂ ਸੀ। ਏਰਪੋਰਟ ਦੀ ਸਕਿਉਰਟੀ ਨੇ ਉਸ ਨੂੰ ਰੋਕ ਲਿਆ, “  ਮਿਸਟਰ ਪੱਗ ਉਤਾਰ ਦਿਉ। ਤਲਾਸ਼ੀ ਲੈਣੀ ਹੈ। “  “ ਪੱਗ ਸਾਡੀ ਸ਼ਾਨ ਹੈ। ਇਸ ਤਰਾਂ ਪਬਲਿਕ ਵਿੱਚ ਪੱਗ ਨਹੀਂ ਉਤਾਰ ਸਕਦਾ। “ “ “ ਕੈਬਨ ਵਿੱਚ ਚੱਲ ਕੇ, ਤਲਾਸ਼ੀ ਦੇਦੇ। “ ਕੀ ਮੈਂ ਪੱਗ ਵਿੱਚ ਬੰਬ ਲਕੋਇਆ ਹੈ। “ ਬੰਬ ਦਾ ਨਾਂਮ ਸੁਣਦੇ ਹੀ, ਹੋਰ ਸਕਿਉਰਟੀ ਦੇ ਬੰਦੇ ਗਾਮੇ ਦੁਆਲੇ ਹੋ ਗਏ। ਅਫ਼ਸਰ ਨੇ ਪੁੱਛਿਆ, “ ਬੰਬ ਕਿਥੇ ਲੁੱਕੋਇਆ ਹੈ? “   “ ਮੈਨੂੰ ਬੰਬ ਦਾ ਕੀ ਪਤਾ? ਤੁਸੀਂ ਇਸ ਤਰਾਂ ਫੋਲਾ-ਫਾਲੀ ਕਰਦੇ ਹੋ ਜਿਵੇਂ ਮੇਰੇ ਕੋਲ ਬੰਬ ਹੋਵੇ। ਮੈਂ ਤਾਂ ਪੁੱਤਰ ਦੀ ਲਾਸ਼ ਤੇ ਚੱਲਿਆਂ ਹਾਂ। “ “ ਬੰਬ-ਬੰਬ ਲਾਈ ਹੈ। ਜੇ ਕਿਸੇ ਨੇ ਸੁਣ ਲਿਆ। ਹੁਣੇ ਲੋਕਾਂ ਵਿੱਚ ਹਫ਼ੜਾ-ਦਫ਼ੜੀ ਪੈ ਜਾਵੇਗੀ। ਪੱਗ ਤਾਂ ਉਤਾਰਨੀ ਪੈਣੀ ਹੈ। “ ਗਾਮਾਂ ਬਹਿਸ ਕਰੀ ਜਾ ਰਿਹਾ ਸੀ। ਸਕਿਉਰਟੀ ਦੇ ਬੰਦੇ ਨੇ, ਪੱਗ ਫੜ ਕੇ, ਸਾਰੀ ਖੋਲ ਦਿੱਤੀ। ਉਸ ਨੇ ਕਿਹਾ, “ ਹੁਣ ਤੁਹਾਡੀਆ ਸਿੱਖਾਂ ਦੀਆਂ ਦਿੱਲੀ, ਅਮਰੀਕਾ, ਜਰਮਨ, ਇੱਟਲੀ ਸਬ ਪਾਸੇ, ਏਰਪੋਰਟ ਉਤੇ ਪੱਗਾਂ ਉਤਾਰ ਕੇ, ਤਲਾਸ਼ੀਆਂ ਲਈਆਂ ਜਾਂਦੀਆਂ ਹਨ। ਮੈਂ ਤਾਂ ਨੈਸ਼ਨਲ ਟੀਵੀ ਉਤੇ ਖ਼ੱਬਰਾਂ ਵਿੱਚ, ਸਿੱਖਾਂ ਨੂੰ ਇੱਕ ਦੂਜੇ ਦੀਆਂ ਇਸੇ ਤਰਾਂ ਪੱਗਾਂ ਉਤਾਰਦੇ ਕਈ ਬਾਰ ਦੇਖਿਆ ਹੈ। “

ਤਾਰੇਂ ਦੇ ਗਾਤਰੇ ਨਾਲ ਸ੍ਰੀ ਸਾਹਿਬ, ਪਾਈ ਹੋਈ ਸੀ। ਉਸ ਨੂੰ ਵੀ ਏਰਪੋਰਟ ਦੀ ਸਕਿਉਰਟੀ ਦੇ ਬੰਦੇ ਘੇਰੀ ਖੜ੍ਹੇ ਸਨ। ਇੱਕ ਨੇ ਕਿਹਾ, “ ਚਾਕੂ ਫਲਾਈਟ ਵਿੱਚ ਨਹੀਂ ਲਿਜਾ ਸਕਦੇ। “ “ ਇਹ ਤਾਂ ਕਿਰਪਾਨ ਹੈ। ਮੇਰੀ ਆਤਮਿਕ ਰਾਖੀ ਲਈ ਹੈ। “ “ ਮੈਨੂੰ ਇਹ 4 ਇੰਚ ਦਾ ਨਾਈਫ਼ ਦਿੱਸਦਾ ਹੈ। ਕੋਈ ਵੀ ਤਿੱਖੀ, ਖੱਤਰਨਾਕ ਚੀਜ਼ ਜਹਾਜ਼ ਵਿੱਚ ਨਹੀਂ ਲਿਜਾ ਸਕਦੇ। “ “ ਜੇ ਮੈਂ ਇਸ ਨੂੰ ਉਤਾਰ ਦਿੱਤਾ। ਮੇਰਾ ਧਰਮ ਟੁੱਟ ਜਾਵੇਗਾ। “  “ ਇਹ ਕਿਹੜਾ ਧਰਮ ਹੈ? ਜੋ ਕਿਸੇ ਦੁਨਿਵਾਈ ਚੀਜ਼ ਦੇ ਦੂਰ ਹੋਣ ਨਾਲ ਖੱਤਮ ਹੋ ਜਾਵੇਗਾ। ਇਸ ਨੂੰ ਸਮਾਨ ਨਾਲ ਜਮਾ ਕਰਾਉਣਾਂ ਸੀ। ਮਰਨ ਪਿਛੋਂ ਕੀ ਇਸ ਨੂੰ ਨਾਲ ਲੈ ਜਾਂਦੇ ਹਨ? “ “ ਇਹ ਟਿੱਕਟ ਲੈਣ ਲੱਗਿਆ ਨੂੰ ਦੱਸਣਾਂ ਸੀ। ਕੀ ਮੈਂ ਹੈਂਡ ਬੈਗ ਰੱਖ ਸਕਦੀ ਹਾਂ? “ “ ਬਿਲਕੁਲ ਨਾਲ ਨਹੀਂ ਲਿਜ਼ਾ ਸਕਦੇ। ਜੋ ਛੱਡਣ ਆਇਆ ਹੈ। ਉਸ ਨੂੰ ਫੜਾ ਦਿਉ। ਹੁਣ ਤਾਂ ਅਮਰੀਕਾ, ਕਨੇਡਾ ਤੇ ਹੋਰ ਦੇਸ਼ਾਂ ਦਾ ਵਿਜ਼ਾ ਦੇਣ ਵਾਲੇ ਵੀ ਕਿਰਪਾਨ ਨੂੰ ਨਹੀਂ ਲੰਘਣ ਦਿੰਦੇ।  “ ਬੰਨਸੂ ਪਰੇ ਖੜ੍ਹਾ ਸੀ। ਤਾਰੋਂ ਨੇ, ਉਸ ਨੂੰ ਉਥੇ ਆਉਣ ਲਈ ਹੱਥ ਮਾਰਿਆ। ਉਸ ਨੂੰ ਕਿਰਪਾਨ ਫੜਾ ਦਿੱਤੀ। ਉਸ ਨੇ ਪੁੱਛਿਆ, “ ਭੈਣ ਤੇਰੇ ਅੰਮ੍ਰਿੰਤ ਦਾ ਕੀ ਹੋਵੇਗਾ? ਇਹ ਕਿਰਪਾਨ ਉਤਾਰਨ ਨਾਲ ਟੁੱਟ ਜਾਵੇਗਾ। “ “ ਕਨੇਡਾ ਜਾ ਕੇ, ਅਰਦਾਸ ਕਰਕੇ ਫਿਰ ਪਾ ਲਵਾਂਗੀ। ਆਪੇ ਗੁਰੂ ਮੁਆਫ਼ ਕਰ ਦੇਵੇਗਾ। ਮੈਂ ਤਾਂ ਛੇਤੀ ਵਿੱਚ ਗੁੱਟਕਾ ਵੀ ਭੁੱਲ ਆਈ। ਦੋਂਨੇ ਕੈਲਗਰੀ ਦੇ ਗੁਰਦੁਆਰੇ ਵਿਚੋਂ ਮਿਲ ਜਾਣਗੇ। ਤੂੰ ਘਰ ਤੇ ਸਾਡੇ ਕੰਮ ਦਾ ਖਿਆਲ ਰੱਖੀਂ। ਸਾਡੇ ਵਾਲੇ ਘਰ ਰਹਿੱਣ ਲੱਗ ਜਾਂਣਾਂ। “ “ ਤੁਸੀਂ ਪਿਛੇ ਦਾ ਫ਼ਿਕਰ ਨਹੀਂ ਕਰਨਾਂ। ਘਰ ਤੇ ਗਾਹਕ ਆਪੇ ਸੰਭਾਲ ਲਵਾਂਗੇ। “

 

ਜਿਸ ਦਿਨ ਗੁਰਦੁਆਰੇ ਵਿਚ ਸੋਨੂ ਦਾ ਅਖ਼ੰਡ ਪਾਠ ਪ੍ਰਕਾਸ਼ ਕਰਾਇਆ ਸੀ। ਉਸ ਦਿਨ ਤਾਰੋ ਨੇ, ਗੁਰਦੁਆਰੇ ਦੇ ਕੈਸ਼ੀਅਰ ਨੂੰ ਕਿਹਾ, “ ਮੈਨੁੰ ਗਾਤਰੇ ਨਾਲ ਸ੍ਰੀ ਸਾਹਿਬ, ਤੇ ਗੁੱਟਕਾ ਚਾਹੀਦਾ ਹੈ। “ ਕੈਸ਼ੀਅਰ ਨੇ ਕਿਹਾ, “ ਮਾਇਆ ਗੁੱਪਤ ਦੇਣੀ ਹੈ, ਜਾਂ ਪਰਚੀ ਕੱਟਾਉਣੀ ਹੈ। “  “ ਕੀ ਤੁਸੀਂ ਇਸ ਦੇ ਪੈਸੇ ਲੈਂਦੇ ਹੋ? “ “ ਇਸ ਦੁਨੀਆਂ ਉਤੇ ਕੁੱਝ ਵੀ ਮੁਫ਼਼ਤ ਨਹੀਂ ਹੈ। ਅਸੀਂ ਵੀ ਪੈਸੇ ਦੇ ਕੇ ਲਿਆਉਂਦੇ ਹਾਂ। “  “ ਸੰਗਤ ਦਾ ਚੜ੍ਹਾਵਾਂ ਕੀ ਕਰਦੇ ਹੋ? ਇੰਨਾਂ ਦੇ ਕਿੰਨੇ ਪੈਸੇ ਹਨ? “ “  ਗੋਲਕ ਨਾਲ, ਤਾਂ ਸਾਡੀ ਆਪਦੀ ਪੂਰੀ ਨਹੀਂ ਪੈਂਦੀ। ਉਦਾਂ ਤਾਂ 20 ਡਾਲਰ ਹਨ। ਤੁਸੀ ਅਖ਼ੰਡ ਪਾਠ ਪ੍ਰਕਾਸ਼ ਕਰਾਇਆ ਹੈ। 15 ਡਾਲਰ ਦੇ ਦੇਵੋ। “

ਸੋਨੂ ਦੇ ਕੇਸ ਦੀ ਸੁਣਵਾਈ ਸੀ ਤਾਰੋ ਤੇ ਗਾਮਾਂ ਵੀ ਕੋਰਟ ਵਿੱਚ ਗਏ ਸਨ। ਏਰਪੋਰਟ ਵਾਲਾ ਹਾਲ ਹੀ ਕੋਰਟ ਦੀ ਸਕਿਉਰਟੀ ਨੇ ਕਰ ਦਿੱਤਾ। ਅਫਸਰ ਨੇ ਕਿਹਾ, “ ਇਸ  ਸਾਹਿਬ ਨੂੰ, ਇਸ ਬਿਲਡਿੰਗ ਵਿੱਚ ਵੀ ਨਹੀਂ ਰੱਖ ਸਕਦੇ। “ “ ਇਹ ਛੋਟੀ ਕਿਰਪਾਨ ਹੀ ਤਾਂ ਹੈ। ਇਸ ਤੋਂ ਕੀ ਖ਼ੱਤਰਾ ਹੈ? “ “ ਇਹ ਦੇਖ਼ਣ ਲਈ ਅਖਬਾਰਾਂ ਵਿੱਚ ਪੜ੍ਹ ਲੈਣਾਂ। ਸਿੱਖਾਂ ਨੇ ਇਸ ਦੀ ਕੀ-ਕੀ ਦੁਰ-ਵਰਤੋਂ ਕੀਤੀ ਹੈ। ਪਿਛਲੇ ਹਫ਼ਤੇ ਹੀ ਤੇਰਾਂ ਸਾਲ ਦੇ ਸਿੱਖ ਮੁੰਡੇ ਨੇ, ਸਕੂਲ ਦੇ ਮੁੰਡਿਆਂ ਉਤੇ ਇਸ ਨਾਲ ਬਾਰ ਕੀਤੇ ਹਨ“ ਉਨਾਂ ਨੇ ਵੀ ਤਾਰੋ ਦੀ ਕਿਰਪਾਨ ਲੰਘਣ ਨਹੀਂ ਦਿੱਤੀ। ਉਸ ਨੇ ਉਤਾਰ ਕੇ ਬਾਹਰ ਝਾਂੜੀਆਂ ਵਿੱਚ ਲੁੱਕੋ ਆਂਦੀ ਸੀ। ਜਦੋਂ ਉਹ ਵਾਪਸ ਆਈ। ਕਿਰਪਾਨ ਉਥੇ ਨਹੀਂ ਸੀ।

 

Comments

Popular Posts