ਬਾਬਿਆਂ ਦੀ ਚੌਕੀ ਰਾਤ ਦੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਨਹੀਂ ਰੀਸ ਪ੍ਰਭਾਤ ਦੀ, ਬਾਬਿਆਂ ਦੀ ਚੌਕੀ ਰਾਤ ਦੀ। ਸਾਧਾਂ ਦਾ ਕਹਿੱਣਾਂ ਹੈ," ਰਾਤ ਨੂੰ ਰੱਬ ਬਾਂਹਾਂ ਖੋਲ ਲੇ ਮਿਲਦਾ ਹੈ। ਉਸ ਨੂੰ ਮਿਲਣ ਦੇ ਰਾਤ ਨੂੰ ਸਾਰੇ ਰਸਤੇ ਖੁੱਲੇ ਹੁੰਦੇ ਹਨ। " ਹੈ ਨਾਂ ਰਾਜ ਦੀ ਗੱਲ, " ਧੀਏ ਕੰਮ ਕਰ ਨੂੰਹੇ ਕੰਨ ਕਰ " ਵਾਲੀ ਗੱਲ, ਜਿੰਨੇ ਜਿਹੜੇ ਰੱਬ ਨੂੰ ਮਿਲਣਾਂ ਹੈ। ਰਾਤ ਨੂੰ ਦਾਅ ਲੱਗਾ ਲਵੋਂ। ਜੋ ਕੰਮ ਦਿਨੇ ਨਾਂ ਹੋਵੇ ਰਾਤ ਨੂੰ ਨਿਰਭਾਉ ਹੋ ਕੇ ਕਰੋ। ਡਾਂਗਾਂ ਵਾਲੇ ਅਸਲੀ ਖ਼ਸਮ ਰਾਤ ਨੂੰ ਘੂਕ ਸੌਂ ਜਾਂਦੇ ਹਨ। ਚੋਰਾਂ, ਯਾਰਾਂ, ਸਾਧਾਂ ਲਈ ਰਾਤ ਦਾ ਹਨੇਰਾ ਸਾਥ ਦਿੰਦਾ ਹੈ। ਹਨੇਰੀ ਰਾਤ ਨੂੰ ਹੱਥ ਮਾਰਿਆ ਵੀ ਨਹੀਂ ਦਿੱਸਦਾ। ਦਿਨੇ ਤਾਂ ਕਮਾਈਆਂ ਸਾਰੇ ਹੀ ਕਰਦੇ ਹਨ। ਇਹ ਕੀ ਰਾਤ ਨੂੰ ਦਿਵਾਨ ਲਗਾਉਣੇ ਕਿਧਰ ਦੀ ਅਕਲ ਮੰਦੀ ਹੈ? ਸਾਧ ਦਿਨੇ ਤਾ ਲੋਕਾਂ ਨੂੰ ਠੱਗਦੇ ਹੀ ਹਨ। ਰਾਤ ਨੂੰ ਵੀ ਖਾਲੀ ਨਹੀਂ ਜਾਣ ਦਿੰਦੇ। ਸਾਧ ਦਿਵਾਨ ਲਾਈ ਬੈਠਾ ਹੁੰਦਾ ਹੈ। ਲੋਕ ਹੱਥ ਬੰਨੀ ਅੱਗੇ ਬੂੜੀਆਂ ਬੰਦੇ ਬੈਠੇ ਹੁੰਦੇ ਹਨ। ਪਿਛੇ ਘਰ ਚੋਰ ਲੱਗ ਜਾਂਦੇ ਹਨ। ਰਾਤ ਨੂੰ ਮਾਲ ਵੀ ਤਾ ਸਾਰਾ ਸਰਾਣੇ ਥੱਲੇ ਹੀ ਇੱਕਠਾ ਕਰਕੇ ਰੱਖਿਆ ਜਾਂਦਾ ਹੈ। ਜੁਵਾਨ ਧੀਆਂ ਪੁੱਤਰਾਂ ਨੂੰ ਘਰ ਵਿੱਚ ਰਾਤ ਨੂੰ ਛੱਡ ਕੇ ਜਾਂਣਾਂ ਜਾਂ ਦਿਵਾਨ ਵਿੱਚ ਲੈ ਕੇ ਜਾਣਾਂ ਚਾਹੀਦਾ ਹੈ। ਸਭ ਸਮਝਦੇ ਹਨ। ਐਸੀ ਉਮਰ ਵਿੱਚ ਰੱਬ ਕਿਸ ਨੂੰ ਚਾਹੀਦਾ ਹੈ? ਫਿਰ ਕਹਿੰਦੇ ਹਨ," ਸੰਤ ਬਾਬੇ ਤਾਂ ਕੁੜੀਆਂ ਮੁੰਡਿਆਂ ਦੇ ਵਿਆਹ ਕਰਦੇ ਹਨ। ਭੱਜ ਭਾਵੇਂ ਆਪੇ ਹੀ ਜਾਂਦੇ ਹੋਣ। ਕਈ ਲੋਕ ਤਾਂ ਦਿਨੇ ਔਰਤ ਦੀ ਇੱਜ਼ਤ ਨੂੰ ਹੱਥ ਪਾਉਣੋਂ ਨਹੀਂ ਹੱਟਦੇ। ਮਹਿੰਗੀ ਤੇ ਸੋਹਣੀ ਚੀਜ਼ ਨੂੰ ਚੋਰ ਸਾਧ ਲੱਗਦੇ ਹੀ ਹਨ। ਚੋਰ ਹੀ ਸਾਧ ਬਣ ਜਾਂਦੇ ਹਨ। ਸਿਧੇ ਲੋਟ ਚੀਜ਼ ਹੱਥ ਨਾਂ ਲੱਗੀ। ਤਾਂ ਬੰਦਾ ਹੋਰ ਕਿਵੇ ਹੱਥ ਮਾਰਦਾ ਹੈ। ਅੱਜ ਕੱਲ ਸਾਧ ਚੰਗੇ ਖਾਸੇ ਬਿਜ਼ਨਸ ਮੈਨ ਬਣ ਗਏ ਹਨ। ਪੱਥਰ ਸੰਗ ਮਰ-ਮਰ ਦੇ ਘਰ ਡੇਰੇ ਇਹ ਕਿਵੇਂ ਬਣੇ ਹਨ? ਪੂਜਾ ਨਾਲ, ਤੁਹਾਡੇ ਇੱਕ-ਇੱਕ ਪੈਸੇ ਨਾਲ, ਇੰਨਾਂ ਦਾ ਡੇਰਾ ਤੇ ਨਵੀਂਆਂ ਕਾਰਾਂ ਦਾ ਕਾਫ਼ਲਾ ਤੁਹਾਡੇ ਹੀ ਸਹਮਣੇ ਹੈ। ਸਾਧ ਬਣਨ ਨੂੰ ਲੋਕ ਸ਼ਰਮ ਵਾਲੀ ਗੱਲ ਸਮਝਦੇ ਹੁੰਦੇ ਸਨ। ਦੁਨੀਆਂ ਤੋਂ ਫੇਲ ਹੋਇਆ ਬੰਦਾ ਗੁਰਦੁਆਰੇ ਜਾ ਬੈਠਦਾ ਸੀ। ਸਾਧ ਬਣਦਾ ਹੀ ਉਹ ਹੈ, ਜਿਸ ਤੋਂ ਦੁਨੀਆਂ ਦਾ ਕੰਮ ਨਹੀਂ ਸਿਰੇ ਚੜ੍ਹਦਾ। ਉਹ ਫਿਰ ਅਗਲੀ ਦੁਨੀਆਂ ਦੇ ਫੁਰਨੇ ਕਰਨ ਲੱਗ ਜਾਂਦਾਂ ਹੈ। ਰਾਤ ਨੂੰ ਔਰਤਾਂ ਆਪਣੇ ਮਰਦਾ ਤੋਂ ਬਚ ਕੇ, ਸਾਧਾਂ ਸੰਤਾਂ ਦੀਆਂ ਕਹਾਣੀਆਂ ਸੁਣਨ ਜਾਂਦੀਆਂ ਹਨ।
ਸਾਧ ਦਾ ਡੇਰਾ ਕਾਫ਼ੀ ਮੁਸ਼ਹੂਰ ਰਿਹਾ ਹੈ। ਇਹ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ, ਰਾਤ ਦੇ ਦਿਵਾਨ ਹੀ ਲਗਾਉਂਦਾ ਸੀ। 50 ਸਾਲਾਂ ਦਾ ਉਹ ਬੰਦਾ 16 ਸਾਲਾਂ ਦੀਆਂ ਕੁੜੀਆਂ ਨੂੰ ਬੱਚੇ ਠਹਿਰਾਉਣ ਕਰਕੇ, 7 ਸਾਲਾਂ ਜੇਲ ਕੱਟ ਕੇ ਆਇਆ। ਪਾਗਲ ਲੋਕਾਂ ਵੱਲੋਂ ਜੇਲ ਵਿਚੋਂ ਬਾਹਰ ਨਿਕਲਦੇ ਸਾਧ ਦੀ ਉਹੀਂ ਸੇਵਾ ਸੰਭਾਲ ਕੀਤੀ ਗਈ। ਬੁੜੀਆਂ ਕੁੜੀਆਂ ਨੂੰ ਇੰਡੀਆਂ ਵੀ ਹਰ ਸਾਲ ਲੈ ਕੇ ਜਾਂਦਾ ਸੀ। ਉਸ ਨੇ ਕਈ ਛੜੇ ਆਪਦੇ ਕੋਲ ਆਉਂਦੀਆਂ ਕੁੜੀਆਂ ਨਾਲ ਵਿਆਹ ਦਿੱਤੇ ਸਨ। ਉਸ ਨੇ ਅੱਜ ਕੱਲ ਆਪ  ਕਿਸੇ ਦੀ ਜ਼ਨਾਨੀ ਕੱਢ ਲਈ ਹੈ। ਸ਼ਰੇਅਮ ਉਸ ਨਾਲ ਰਹਿੰਦਾ ਹੈ। ਉਹ ਨਿੱਕਲੀ ਜ਼ਨਾਨੀ ਵਾਲਾ 45 ਸਾਲਾਂ ਦਾ ਬੰਦਾ, ਕਿਸੇ ਹੋਰ ਦੀ ਧੀ ਕੁਆਰੀ ਘਰ ਲੈ ਆਇਆ ਹੈ। ਐਸੇ ਲੋਕ ਸਮਾਜ ਨੂੰ ਗੰਦਾ ਕਰਦੇ ਹਨ। ਲੋਕ ਤਾ ਕਈ ਵਿਹਲੇ ਹੀ ਹਨ। ਕਿਸੇ ਨੂੰ ਫਿਲਮਾਂ ਦੇਖਣ ਦਾ ਚਸਕਾ ਹੁੰਦਾ ਹੈ। ਕਿਸੇ ਨੂੰ ਕਲੱਬਾ ਵਿੱਚ ਜਾ ਕੇ ਦਾਰੂ ਪੀਣ ਤੇ ਔਰਤਾਂ ਦਾ ਜਿਸਮ ਦੇਖਣ ਦਾ ਸ਼ੌਕ ਹੁੰਦਾ ਹੈ। ਕੁੱਝ ਕੁ ਲੋਕਾਂ ਨੂੰ ਇੰਨਾਂ ਲਾਲੇ ਭੋਲੇ ਸਾਧਾਂ ਨੂੰ ਦੇਖ ਦੇਖ ਜੀਣ ਵਿੱਚ ਮਜ਼ਾ ਆਉਂਦਾ ਹੈ। ਇਹ ਸਭ ਆਪੋ-ਆਪਣੇ ਭੁਸ ਪਏ ਹੋਏ ਹਨ। ਵਿਹਲੇ ਸਮੇਂ ਨੂੰ ਕਿਵੇਂ ਕਿਲ ਕਰਨਾ ਗੁਜ਼ਾਰਨਾਂ ਹੈ। ਰਾਤ ਨੂੰ ਇਸ਼ਰ ਸਿੰਘ ਰਾੜੇ ਵਾਲੇ ਵੀ ਪਿੰਡਾਂ ਵਿੱਚ ਜਾ ਕੇ ਦਿਵਾਨ ਲਗਾਉਂਦੇ ਸਨ। ਮਜ਼ੇ ਦੀ ਗੱਲ ਇਹ ਸੀ। ਦਿਵਾਨ ਰਾਤ ਨੂੰ 9 ਵਜ਼ੇ ਸ਼ੁਰੂ ਹੁੰਦਾ ਸੀ। ਰਾਤ ਦੇ ਇੱਕ ਵਜੇ ਸਮਾਪਤੀ ਹੁੰਦੀ ਸੀ। ਬਿਲਕੁਲ ਸੀ੍ ਗੁਰੂ ਗ੍ਰੰਥਿ ਸਾਹਿਬ ਦੇ ਬਰਾਬਰ ਉਸੇ ਸਟੇਜ ਤੇ ਬਾਜਾ ਲੈ ਕੇ, ਡੋਲਕੀਆਂ ਛੈਣਿਆਂ ਵਾਲਿਆਂ ਦੇ ਨਾਲ ਬੈਠਦੇ ਸਨ। ਲੋਕ ਉਸ ਸਾਧ ਨੂੰ ਪੰਜਾਂ, ਦੱਸਾਂ ਦਾ ਤੇ ਵੱਡੇ ਨੋਟ ਮੱਥਾ ਟੇਕਦੇ ਸਨ। ਮਾਹਾਰਾਜ ਨੂੰ ਇੱਕੀ, ਦੂਕੀ ਤੇ ਦਾਣਿਆਂ ਦਾ ਫੱਕਾ ਪਾਉਂਦੇ ਸਨ। ਸਾਰੇ ਭਾਸ਼ਨ ਵਿੱਚ ਕਹਿੰਦੇ ਸਨ,"  ਧੰਨ ਪੈਸਾ, ਕੀਮਤੀ ਗਹਿਣੇ ਸਭ ਮਾਇਆ ਨਾਗਨੀ ਹੈ। ਮਾਇਆ ਨਾਲ ਮੋਹ ਨਾਂ ਕਰੋਂ। ਬੱਚੇ ਅੋਰਤ ਵੀ ਮਾਇਆ ਹੀ ਹੈ। ਬੀਬੀਆਂ ਨੂੰ ਬੇਨਤੀ ਹੈ ਕੱਲ ਨੂੰ ਫਿਰ ਆਇਉ। ਲਾਗਲੇ ਪਿੰਡ ਵੀ 5 ਦਿਵਾਨ ਅਲਾਣ ਕੀਤੇ ਹਨ। ਹੁਮ-ਹਮਾ ਕੇ ਦਰਸ਼ਨ ਦਿਉ। ਰੌਣਕਾ ਲਾ ਦਿਉਂ। ਫਲਾਣੇ ਰਾਜੇ ਦੀ ਰਾਣੀ ਉਸ ਤੋਂ ਚੋਰੀ ਸਾਧ ਸੰਗਤ ਕਰਨ ਆਉਂਦੀ ਸੀ। ਰਾਜਾ ਚੱਪਲਾਂ ਚੱਕ ਕੇ ਲੈ ਗਿਆ।" ਇਸ ਨੂੰ ਕੋਈ ਪੁੱਛੇ," ਉਹ ਰਾਜਾ-ਰਾਣੀ, ਪਤੀ-ਪਤਨੀ ਹੀ ਕਾਹਦੇ। ਜੋ ਇੱਕ ਦੂਜੇ ਤੋਂ ਚੋਰੀ ਚੋਰੀ ਸਾਧ ਦੇ ਦਰਸ਼ਨ ਤੇ ਚਪਲਾਂ ਚੱਕਦੇ ਫਿਰਦੇ ਹਨ। " ਦਿਵਾਨ ਪਿਛੋਂ ਜਾਂਦੇ ਹੋਏ, ਸੀ੍ ਗੁਰੂ ਗ੍ਰੰਥਿ ਸਾਹਿਬ ਅੱਗੋਂ ਪੈਸਿਆਂ ਤੇ ਦਾਣਿਆਂ ਦੀ ਢੇਰੀ ਚੱਕ ਕੇ ਲੈ ਜਾਂਦੇ ਸੀ। ਮਾਹਾਰਾਜ ਅੱਗੋਂ ਰੁਪਾਏ ਚੱਕਣੇ ਆਮ ਬੰਦੇ ਦੇ ਬੱਸ ਦੀ ਗੱਲ ਨਹੀਂ ਹੈ। ਐਸੇ ਪਹੁੰਚੇ ਹੋਏ ਸਾਧ ਹੀ ਚੱਕ ਸਕਦੇ ਹਨ। ਜਿੰਨਾਂ ਨੇ ਦੁਨੀਆਂ ਤਿਆਗੀ ਹੈ। ਅੱਗੇ ਪਿਛੇ ਦਾ ਡਰ ਨਹੀਂ ਹੈ। ਮੇਰੇ ਅੱਖੀ ਦੇਖਣ ਦੀ ਗੱਲ ਹੈ। ਬਹੁਤੇ ਸਾਧਾਂ, ਸੰਤਾਂ, ਗਿਆਨੀਆਂ, ਵੱਡੇ ਸੇਵਕਾਂ ਧਰਮਕਿ ਲੀਡਰਾਂ ਵਿਚੋਂ ਲੰਗੜੇ ਲੂਲੇ ਹੀ ਹੁੰਦੇ ਹਨ। ਲੰਗੜੇ ਲੂਲੇ ਤੋਂ ਆਪਣਾਂ ਅੱਗਾ-ਪਿਛਾਂ ਤਾਂ ਸਵਾਰਿਆ ਧੋਂਤਾ ਨਹੀਂ ਜਾਂਦਾਂ। ਤੁਹਾਡਾ ਕੀ ਸਵਾਰ ਦੇਣਗੇ? ਲੋਕੀਂ ਜੋ ਆਪਣੇ-ਆਪ ਨੂੰ  ਸੰਗਤ ਕਹਿੰਦੇ ਹਨ। ਅਸਲ ਵਿੱਚ ਮਾਹਾਰਾਜ ਸੀ੍ ਗੁਰੂ ਗ੍ਰੰਥਿ ਸਾਹਿਬ ਜੀ ਆਪ ਪੜ੍ਹਨਾ ਸੰਗਤ ਹੈ। ਨਾਂ ਕਿ ਸਾਧ ਦੇ ਮੌਰੀਂ ਚੜ੍ਹੇ ਰਹਿੱਣ, ਕਹਿੱਣਾਂ ਇਹ ਸਾਧ ਦੇ ਅੱਗੇ ਪਿਛੇ ਹੱਥ ਬੰਨੀ ਫਿਰਨਾਂ ਸੰਗਤ ਹੈ। ਲੰਬੇ ਚੋਲੇ ਵਾਲਾ ਅੱਗੇ-ਅੱਗੇ, ਦਾਹੋ-ਦਾਹੀ ਭੱਜਿਆ ਜਾਂਦਾ ਹੁੰਦਾ ਹੈ। ਉਸ ਦੇ ਪਿਛੇ 20 ਕੁ ਬੰਦੇ ਹੱਥ ਬੰਨੀ ਪਿਛੇ-ਪਿਛੇ ਦਗੜ-ਦਗੜ ਕਰਦੇ, ਇੱਕ ਦੂਜੇ ਦੇ ਵਿੱਚ ਵੱਜਦੇ, ਸਤਿਨਾਂਮ ਵਾਹਿਗੁਰੂ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਹਰੇ ਲਗਾਉਂਦੇ ਭੱਜੇ ਜਾਂਦੇ ਹਨ। ਦੇਖਣ ਵਾਲੇ ਨੂੰ ਇਹ ਸਮਝ ਨਹੀਂ ਲੱਗਦੀ। ਐਸੀ ਕਿਹੜੀ ਜੰਗ ਜਿੱਤ ਲਈ, ਜਾਂ ਜਿੱਤਣ ਚੱਲੇ ਹਨ। ਜੋ ਰਾਮ ਦੁਹਈ ਪਾਉਂਦੇ ਜਾਂਦੇ ਹਨ। ਸਾਧ ਤਾਂ ਸ਼ੋ-ਅੱਪ, ਡਰਾਮਾਂ ਕਰਦਾ ਹੈ। ਉਹ ਬਲੰਦੀ ਉਤੇ ਪਹੁੰਚ ਗਿਆ ਹੈ। ਉਸ ਨੇ ਰੱਬ ਨੂੰ ਮਿਲ ਲਿਆ ਹੈ। ਇਹ ਜੋ ਬਾਕੀ ਪਿਛੇ ਲੱਗੇ ਹੁੰਦੇ ਹਨ। ਉਨਾਂ ਨੂੰ ਕੀ ਲੱਭਾ ਹੁੰਦਾ ਹੈ ? ਜਿਸ ਅੱਗੇ ਬਿੰਦੇ-ਬਿੰਦੇ ਹੱਥ ਬੰਨਦੇ ਹਨ। ਤੇ ਸਿਰ ਨੂੰ ਝੁਕੋਦੇ ਹਨ। ਇੱਕ ਵਾਰ ਕਿਸੇ ਬੰਦੇ ਨੇ ਕਿਹਾ ਸੀ। ਜਿਸ ਦੀ ਆਪਣੀ ਘਰ ਵਾਲੀ ਘਰ ਹੀ ਨਹੀਂ ਵੜਦੀ। ਗੁਰਦੁਆਰੇ ਬੈਠੀ ਧੰਨ ਧੰਨ ਬਾਬਾ ਜੀ, ਪੀ੍ਤਮ ਜੀ ਕਰਦੀ ਰਹਿੰਦੀ ਹੈ। ," ਅਗਰ ਗੁਰਦੁਆਰੇ ਕੋਲੇ ਬਾਰ ਕਲੱਬ ਵੀ ਖੋਲ ਦੇਣ। ਸਾਡੀ ਵੀ ਜੂਨ ਸੁਧਰ ਜਾਵੇ। ਘਰਾਂ ਦੀਆਂ ਬੀਬੀਆਂ, ਕੁੜੀਆਂ, ਬੁੜੀਆਂ ਗੁਰਦੁਆਰੇ ਜਾ ਬੈਠਦੀਆਂ ਹਨ। ਸਾਡੇ ਵਰਗੇ ਕਲੱਬ ਚਲੇ ਜਾਇਆ ਕਰਨਗੇ। " ਉਸ ਦੀ ਇਛਾਂ ਮੁਤਾਬਕ ਕਈ ਗੁਰਦੁਆਰਿਆਂ ਵਿੱਚ ਅੱਜ ਕੱਲ ਬੈਡ-ਬਾਜਇਆਂ ਨਾਲ, ਭੰਗੜਾ, ਡਾਨਸ ਤਾੜੀਆ ਮਾਰ-ਮਾਰ ਸਾਧਾਂ ਅੱਗੇ ਨੱਚਿਆ ਜਾ ਰਿਹਾ ਹੈ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

Comments

Popular Posts