ਭਾਗ 35 ਮੁੰਡਾ ਹੱਥਾਂ ਵਿੱਚੋਂ ਨਿਕਲ ਗਿਆ ਹੈ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਰਾਜ ਨੇ ਕਿਹਾ, “ ਦਾਰੂ ਪੀਤੀ ਦਾ ਫ਼ਾਇਦਾ ਲੈ। ਅੱਜ ਸਭ ਦੇ ਪੱਬ ਚੱਕਾ ਦੇ। ਤੇਰੀ ਵਹੁਟੀ ਕੋਲ ਮੰਮੀ ਕਿਉਂ ਸੌਂਦੀ ਹੈ? ਉਹ ਜਦ ਵਿਆਹੀ ਤੇਰੇ ਨਾਲ ਹੈ। ਤੇਰੇ ਕੋਲ ਹੀ ਉਸ ਨੂੰ ਪੈਣਾ ਚਾਹੀਦੀ ਹੈ। ਮੰਮੀ ਦੇ ਮੰਜੇ ਉੱਤੇ, ਅੱਜ ਤੂੰ ਕਬਜ਼ਾ ਕਰ ਲੈ। ਸਿੱਧੀ ਉਂਗਲ਼ੀਂ ਨਾਲ ਘਿਉ ਨਹੀਂ ਨਿਕਲਦਾ। ਗ਼ੁੱਸਾ ਦਿਖਾਉਣ ਨੂੰ ਭਾਂਡੇ ਭੰਨ ਦੇ। ਤੇਰੇ ਅੱਗੇ ਪਿੱਛੇ ਸਾਰਾ ਟੱਬਰ ਭੱਜਿਆ ਫਿਰੇਗਾ। ਡਾਕਟਰ ਨੇ ਕਿਹਾ, “ ਸੋਨੂੰ ਜੇ ਨਿਆਣਾ ਹੈ। ਇਸ ਨੂੰ ਪੁੱਠੀਆਂ ਗੱਲਾਂ ਨਾਂ ਸਿਖਾਵੋ। ਬਹੂ ਹੁਣ ਤਾਂ ਘਰ ਆ ਗਈ ਹੈ। ਕਿਤੇ ਨਹੀਂ ਜਾਣ ਲੱਗੀ। ਸਬਰ ਦਾ ਫਲ ਮਿੱਠਾ ਹੁੰਦਾ ਹੈ। ਤੂੰ ਆਪਦੀ ਨੀਂਦ ਪੂਰੀ ਕਰ। ਸਾਡੇ ਕੋਲ ਹੀ ਸੌਂ ਜਾ। ਇਹ ਦਿਨ ਮੁੜ ਕੇ ਨਹੀਂ ਲੱਭਣੇ। ਸੋਨੂੰ ਨੇ ਉਦੋਂ ਹੀ ਮੂਹਰੇ ਪਿਆ, ਟੇਬਲ ਮੂਦਾ ਮਾਰ ਦਿੱਤਾ। ਉਸ ਨੇ ਕਿਹਾ, “ ਤੁਸੀਂ ਵੀ ਆਪਦੇ ਘਰਾਂ ਨੂੰ ਜਾਵੋ। ਕਲ ਇੱਥੇ ਨਾਂ ਹੀ ਆਇਉ। ਮੈਨੂੰ ਬਹੁਤ ਕੰਮ ਹਨ। ਸੋਨੂੰ ਦੀ ਮੰਮੀ ਬੋਤਲ ਨਾਲ ਮੁੰਡੇ ਨੂੰ ਦੁੱਧ ਪਿਲਾ ਰਹੀ ਸੀ। ਸੋਨੂੰ ਜਾ ਕੇ ਉਸ ਦੇ ਮੰਜੇ ਉੱਤੇ ਲੰਬਾ ਪੈ ਗਿਆ। ਮੰਮੀ ਨੇ ਕਿਹਾ, “ ਇਹ ਮੇਰਾ ਬਿਸਤਰਾ ਹੈ। “ “ ਮੰਮੀ ਇਹ ਕਮਰਾ ਮੇਰਾ ਹੈ। ਤੁਸੀਂ ਆਪਦੇ ਰੂਮ ਵਿੱਚ ਪੈ ਸਕਦੇ ਹੋ। “ “ ਪੁੱਤ ਮੈਂ ਮੁੰਡੇ ਨੂੰ ਸੰਭਾਲਣਾ ਹੁੰਦਾ ਹੈ। ਵਹੁਟੀ ਤੋਂ ਬਾਰ-ਬਾਰ ਉੱਠਿਆ ਨਹੀਂ ਜਾਂਦਾ। ਰਾਤ ਨੂੰ ਰੋਣ ਲੱਗ ਜਾਂਦਾ ਹੈ। ਮੇਰੇ ਕੋਲੋਂ ਹੀ ਚੁੱਪ ਕਰਦਾ ਹੈ।   ਇਸ ਨੂੰ ਵੀ ਆਪਦੇ ਰੂਮ ਵਿੱਚ ਲੈ ਜਾਵੋ। ਮੇਰੇ ਕੰਨ ਨਾਂ ਖਾਵੇ। ਲੀਵ ਮੀ ਅਲੋਨ। ਇੱਥੋਂ ਜਾਵੋ। ਤਾਰੋ ਨੇ ਬਹੂ ਨੂੰ ਕਿਹਾ, “ ਤੂੰ ਵੀ ਮੇਰੇ ਕਮਰੇ ਵਿੱਚ ਚੱਲ। ਇਸ ਨੂੰ ਇੱਥੇ ਪਿਆ ਰਹਿਣ ਦੇ। ਉਸ ਦੀ ਪਤਨੀ ਸੋਨੂੰ ਵੱਲ ਦੇਖਣ ਲੱਗੀ। ਸੋਨੂੰ ਨੇ ਕਿਹਾ, “ ਤੂੰ ਕਿਤੇ ਨਹੀਂ ਜਾ ਸਕਦੀ। ਇੱਥੇ ਮੇਰੇ ਕੋਲ ਹੀ ਤੈਨੂੰ ਸੌਣਾ ਪੈਣਾ ਹੈ। ਉਸ ਨੇ ਕਿਹਾ, “ ਮੈਂ ਆਪਦੇ ਬੱਚੇ ਕੋਲ ਪੈਣਾ ਹੈ। ਤਾਰੋ ਨੇ ਬਹੂ ਨੂੰ ਕਿਹਾ, “ ਮੈਂ ਤਾਂ ਤੈਨੂੰ ਕਹੀ ਜਾਂਦੀ ਹਾਂ। ਮੇਰੇ ਕਮਰੇ ਵਿੱਚ ਸੌ ਜਾ।

ਸੋਨੂੰ ਨੇ ਟੀਵੀ ਵਿੱਚ ਲੱਤ ਮਾਰੀ। ਟੀਵੀ ਡਿਗ ਕੇ ਟੁੱਟ ਗਿਆ। ਕੱਚ ਦਾ ਟੇਬਲ ਤੋੜ ਦਿੱਤਾ ਸੀ। ਗਾਮੇ ਦੀ ਅੱਖ ਖੁੱਲ ਗਈ ਸੀ। ਉਸ ਨੇ ਪੁੱਛਿਆ, “ ਕੀ ਗੱਲ ਹੈ? ਘਰ ਦੀਆਂ ਚੀਜ਼ਾਂ ਕਿਉਂ ਭੰਨਦਾ ਹੈ? ਮੁੰਡਾ ਅੱਡ ਹੋਣ ਨੂੰ ਲੜਦਾ ਹੁੰਦਾ ਹੈ। ਤੇਰਾ ਵੀ ਵਿਆਹ ਹੋ ਗਿਆ ਹੈ। ਕੀ ਤੂੰ ਵੀ ਭਾਂਡੇ ਵੰਡਣੇ ਚਾਹੁੰਦਾ ਹੈਂ। “ “ ਡੈਡੀ ਕੀਹਨੂੰ ਲੈ ਕੇ ਅੱਡ ਹੋਣਾ ਹੈ? ਮੇਰੀ ਬਹੂ ਉੱਤੇ ਮੰਮੀ ਕਬਜ਼ਾ ਕਰੀ ਫਿਰਦੀ ਹੈ। ਪਤਾ ਨਹੀਂ, ਇਸ ਉੱਤੇ ਕੀ ਜਾਦੂ ਕੀਤਾ ਹੈ? ਮੰਮੀ ਨੂੰ ਕੁੱਝ ਸਮਝਾਵੋ। ਮੇਰੀ ਜ਼ਿੰਦਗੀ ਵਿੱਚ ਦਖ਼ਲ ਨਾਂ ਦੇਵੇ। “ “ ਪੁੱਤਰ ਇਹ ਵਾਧੂ ਦੀ ਲੜਾਈ ਹੈ। ਤੈਨੂੰ ਬਹੂ ਕੋਲ ਜਾਣ ਤੋਂ ਕੋਈ ਨਹੀਂ ਹਟਾ ਸਕਦਾ। ਵਾਧੂ ਦੀ ਲੜਾਈ ਪਾ ਕੇ, ਸਾਡੀ ਨੀਂਦ ਨਾਂ ਖ਼ਰਾਬ ਕਰ।   ਵਹੁਟੀ ਡਰਦੀ ਸੋਨੂੰ ਦੇ ਰੂਮ ਵਿੱਚ ਹੀ ਠਹਿਰ ਗਈ ਸੀ। ਸੋਨੂੰ ਨੇ ਉਸ ਨੂੰ ਕਿਹਾ, “ ਤੂੰ ਤਾਂ ਸਾਡੀਆਂ ਪੰਜਾਬੀ ਕੁੜੀਆਂ ਨੂੰ ਵੀ ਪਿੱਛੇ ਛੱਡ ਗਈ। ਸਬ ਜਾਣਦੀ ਹੈ। ਸੱਸ ਨੂੰ ਬੇਬੀ ਸਿਟਰ ਕਿਵੇਂ ਬੱਣਾਈਦਾ ਹੈ? ਮੰਮੀ ਤੋਂ ਬੱਚਾ ਸੰਭਾਲਾਉਣ ਲਈ ਪਤੀ ਨੂੰ ਵੀ ਭੁੱਲ ਗਈ ਹੈ। “ “ ਮੈਂ ਤਾਂ ਸੋਚਦੀ ਸੀ। ਤੇਰੀ ਨੀਂਦ ਨਾਂ ਖ਼ਰਾਬ ਹੋਵੇ। ਬੱਚਾ ਰੋਵੇਗਾ। ਤੂੰ ਜਾਗ ਜਾਵੇਗਾ। “ “ ਤੁਸੀਂ ਸਬ ਨੇ ਰਲ ਕੇ ਮੇਰੀ ਨੀਂਦ ਹਰਾਮ ਕਰ ਦਿੱਤੀ ਹੈ। ਅਟੈਚੀ ਵਿੱਚ ਕੱਪੜੇ ਪਾ ਲੈ। ਕੈਨੇਡਾ ਦੀ ਤਿਆਰੀ ਕਰ ਲੈ। ਅਟੈਚੀ ਤਿਆਰ ਹੋਏ ਦੇਖ ਕੇ, ਤਾਰੋ ਨੇ ਕਿਹਾ, “ ਮੈਂ ਬਹੂ ਤੇ ਪੋਤੇ ਨੂੰ ਨਹੀਂ ਜਾਣ ਦੇਣਾ। ਮਸਾਂ ਘਰ ਵਿੱਚ ਰੌਣਕ ਆਈ ਹੈ। ਜਿਸ ਦਿਨ ਦੀ ਬਹੂ ਖਾਣਾ ਬਣਾਉਣ ਲੱਗੀ ਹੈ। ਖਾਣਾ ਖਾਣ ਦਾ ਸੁਆਦ ਆ ਗਿਆ।  ਗਾਮਾ ਜੋ ਮਨ ਵਿੱਚ ਸੋਚ ਰਿਹਾ ਸੀ। ਉਸ ਨੇ ਤਾਰੋ ਦੇ ਕੰਨ ਕੋਲ ਆ ਕੇ ਕਿਹਾ, “ ਸੋਨੂੰ ਨੂੰ ਸਿੱਧੀ ਗੱਲ ਦੱਸਦੇ। ਸਾਨੂੰ ਨਵੀਂ ਨੌਕਰਾਣੀ ਬਹੁਤ ਪਸੰਦ ਹੈ। ਇਸੇ ਲਈ ਪੁਰਾਣੀਆਂ ਹਟਾ ਦਿੱਤੀਆਂ ਹਨ। ਦੋ ਨੌਕਰਾਣੀਆਂ ਦਾ ਕੰਮ ਇਕੱਲੀ ਬਹੂ ਕਰ ਲੈਂਦੀ ਹੈ। “ “ ਚੁੱਪ ਕਰ ਜਾ। ਜੇ ਸੋਨੂੰ ਤੇ ਉਸ ਚੁੜੇਲ ਨੇ ਸੁਣ ਲ ਆ। ਦੋਨੇਂ ਮੇਰਾ ਝਾਟਾ ਪੱਟ ਦੇਣਗੇ। ਇਸ ਨੂੰ ਮੈਂ ਚੰਗੀ ਤਰਾਂ ਮੱਤ ਦੇਵਾਂਗੀ। ਜ਼ੈਲਦਾਰਾ ਦੇ ਮੁੰਡੇ ਨਾਲ ਕਿਵੇਂ ਵਿਆਹ ਕਰਾਈਦਾ ਹੈ? ਜੇ ਗੋਡਣੀਆਂ ਭਾਰ ਨਾਂ ਰੋੜੀ, ਮੇਰਾ ਨਾਮ ਤਾਰੋ ਨਹੀਂ ਹੈ।

ਸੋਨੂੰ ਤੇ ਬਹੂ ਆਪਣੇ ਕਮਰੇ ਵਿੱਚ ਸਨ। ਉਸ ਨੇ ਸੋਨੂੰ ਨੂੰ ਕਿਹਾ, “ ਮੈਂ ਮੰਮੀ-ਡੈਡੀ ਕੋਲ ਨਹੀਂ ਰਹਿਣਾ। ਮੈਂ ਕੈਨੇਡਾ ਜਾਣ ਲਈ ਤੇਰੇ ਨਾਲ ਵਿਆਹ ਕਰਾਇਆ ਹੈ। ਮੁੰਡੇ ਨੂੰ ਛੱਡ ਜਾਂਦੇ ਹਾਂ। ਕੈਨੇਡਾ ਵਿੱਚ ਬੇਬੀ ਸੀਟਿੰਗ ਮਹਿੰਗੀ ਹੈ। ਨਾਂ ਹੀ ਮੈਂ ਬੱਚਾ ਸੰਭਾਲ ਸਕਦੀ ਹਾਂ। “ “ ਮੈਨੂੰ ਇਹ ਗੱਲ ਚੰਗੀ ਲੱਗੀ ਹੈ। ਅੱਜ ਮੇਰੇ ਕੰਮ ਦੀ ਗੱਲ ਕੀਤੀ ਹੈ। ਜੇ ਤੂੰ ਆਪਦੇ ਮੂੰਹ ਨਾਲ ਇਹ ਗੱਲ ਮੰਮੀ ਨੂੰ ਕਹੇਗੀ। ਉਸ ਨੇ ਬੱਚਾ ਨਹੀਂ ਸੰਭਾਲਣਾ। ਉਸ ਨੂੰ ਆਪਣੇ-ਆਪ ਬੋਲਣ ਦਾ ਮੌਕਾ ਦੇਣਾ ਹੈ।  “ ਪੁੱਤ ਮੁੰਡਾ ਸਾਡੇ ਕੋਲ ਛੱਡ ਜਾਵੋ। ਅਸੀਂ ਇਕਲੇ ਰਹਿ ਜਾਵਾਂਗੇ। “ “ਮੰਮੀ ਮੁੰਡੇ ਬਗੈਰ ਸਾਡਾ ਵੀ ਜੀਅ ਨਹੀਂ ਲਗਣਾ। ਜੇ ਤੁਸੀਂ ਬਹੁਤਾ ਹੀ ਕਹਿੰਦੇ ਹੋ। ਤੁਹਾਡੇ ਕੋਲ ਛੱਡਣਾ ਹੀ ਪੈਣਾ ਹੈ। “ ਤਾਰੋ ਤੇ ਗਾਮਾ ਸੋਨੂੰ ਦੇ ਮਾਂ-ਬਾਪ ਸਨ। ਗਾਮੇ ਨੇ ਤਾਰੋ ਨੂੰ ਕਿਹਾ, “ ਇੰਨਾਂ ਨੂੰ ਲੱਗਦਾ ਹੈ, ਇਹ ਬੇਬੀ ਸੀਟਿੰਗ ਕਰਾ ਰਹੇ ਹਨ। ਇਹ ਨਹੀਂ ਜਾਣਦੇ, ਅਸੀਂ ਬੱਚਾ ਇਸ ਲਈ ਸੰਭਾਲ ਰਹੇ ਹਾਂ। ਇਸੇ ਕਰਕੇ ਸੋਨੂੰ ਸਾਡੇ ਵੱਲ ਪਿੱਛੇ ਮੁੜ ਕੇ ਝਾਕੇਗਾ। ਲੱਛਣਾਂ ਤੋਂ ਲੱਗਦਾ ਹੈ। ਮੁੰਡਾ ਹੱਥਾਂ ਵਿੱਚੋਂ ਨਿਕਲ ਗਿਆ ਹੈ। “ “ ਉਹੀ ਤਾਂ ਮੈਂ ਕਹਿੰਦੀ ਸੀ। ਜੇ ਇੰਨਾ ਦਾ ਬੱਚਾ ਸਾਡੇ ਕੋਲ ਰਹੇਗਾ। ਇਹ ਚਾਰ ਪੈਸੇ ਵੀ ਆਪਾਂ ਨੂੰ ਭੇਜਣਗੇ। ਬਾਕੀ ਤਾਂ ਸਬ ਦਿਸਦਾ ਹੀ ਹੈ। ਸੋਨੂੰ ਤਾਂ ਫਿਲਪੀਨੋ ਜੋਗਾ ਹੀ ਹੈ।

 
 
 

Comments

Popular Posts