ਭਾਗ 52 ਆਪਣੇ ਪਰਾਏ

ਖੁੱਲੀਆਂ ਅੱਖਾਂ ਨਾਲ ਦੇਖੇ, ਦਿਨ ਦੇ ਸੁਪਨੇ ਸੱਚੇ ਹੁੰਦੇ

ਸਤਵਿੰਦਰ ਕੌਰ ਸੱਤੀ-(ਕੈਲਗਰੀ) – ਕਨੇਡਾ

ਤਾਰੋ ਦੀ ਮਨੀਲੇ ਵਾਲੀ ਗੁਆਂਢਣ ਕਨੇਡਾ ਪਹੁੰਚ ਗਈ ਸੀ। ਇੱਕ ਦਿਨ ਇਹ ਤੇ ਇਸ ਦੀ ਕੁੜੀ ਮੁਸਕਾਨ ਸਟੋਰ ਵਿੱਚ ਮਿਲ ਪਈਆਂ। ਤਾਰੋ ਨੇ ਉਸ ਨੂੰ ਕਿਹਾ, “ ਕੀ ਮੈਂ ਸੁਪਨਾਂ ਦੇਖ਼ ਰਹੀ ਹਾਂ? ਜ਼ਕੀਨ ਨਹੀਂ ਆਉਂਦਾ। ਮੈਂ ਮਨੀਲੇ ਵਿੱਚ ਹਾਂ। ਜਾਂ ਕਨੇਡਾ ਵਿੱਚ ਤੂੰ ਆ ਗਈ ਹੈ। “ ਗੁਆਂਢਣ ਨੇ ਕਿਹਾ, “ ਖੁੱਲੀਆਂ ਅੱਖਾਂ ਨਾਲ ਦੇਖੇ, ਦਿਨ ਦੇ ਸੁਪਨੇ ਸੱਚੇ ਹੁੰਦੇ ਹਨ। ਪਹਿਲਾਂ ਗਲ਼ੇ ਮਿਲ ਲਈਏ। ਤੈਨੂੰ ਪਤਾ ਹੀ ਹੈ। ਅਸੀਂ ਅਫ਼ਗਾਨਸਤਾਨੀ ਹਾਂ। ਦਿੱਲੀ ਰਹਿੰਦੇ ਸੀ। ਸਾਡੇ ਰਿਸ਼ਤੇਦਾਰਾਂ ਨੇ ਦੱਸਿਆ, “ ਕਨੇਡਾ ਸਰਕਾਰ ਇੰਡੀਆ ਤੋਂ ਰਿਫੀਊਜ਼ੀ ਮਗਾ ਰਹੀ ਹੈ। ਅਸੀਂ ਇੰਡੀਆ ਵਾਪਸ ਮੁੜ ਗਏ। ਉਥੇ ਜਾ ਕੇ ਰਿਫੀਊਜ਼ੀ ਦੇ ਪੇਪਰ ਲਾ ਦਿੱਤੇ। ਦਿਨਾਂ ਵਿੱਚ ਹੀ ਸਾਡੇ 9 ਜੀਆਂ, ਚਾਰ ਕੁੜੀਆਂ, ਤਿੰਨ ਮੁੰਡਿਆਂ, ਮੇਰਾ ਤੇ ਇਸ ਦਾ ਵਿਜ਼ਾ ਲੱਗ ਗਿਆ। ਜਿਉਂਦੇ ਰਹਿੱਣ ਕਨੇਡਾ ਨੂੰ ਚਲਾਉਣ ਵਾਲੇ, ਜਿੰਨਾਂ ਨੇ ਸਾਨੂੰ ਰੋਟੀ ਪਾ ਦਿੱਤਾ। ਕਨੇਡਾ ਸਰਕਾਰ ਨੇ, ਸਾਡੀਆਂ ਸਾਰਿਆਂ ਦੀਆਂ ਟਿੱਕਟਾਂ ਲਾਈਆਂ। ਇਥੇ ਮੈਨੂੰ ਸਰਕਾਰ ਨੇ ਘਰ ਦਿੱਤਾ। ਮਹੀਨੇ ਦੇ ਪੈਸੇ ਲਾ ਦਿੱਤੇ। 18 ਸਾਲਾਂ ਤੋਂ ਛੋਟੇ ਬੱਚਿਆਂ ਨੂੰ 500 ਡਾਲਰ ਲਾ ਦਿੱਤਾ। ਸਬ ਦੀਆਂ ਦੁਵਾਈਆਂ ਮੁਫ਼਼ਤ ਕਰ ਦਿੱਤੀਆਂ। ਭੋਜਨ ਦਾ ਸਮਾਨ ਵੀ ਦਿੰਦੇ ਹਨ। “

ਗਾਮੇ ਨੇ ਕਿਹਾ, “ ਕਨੇਡਾ ਵੀ ਕਮਾਂਲ ਦਾ ਹੈ। ਇੱਕ ਪਾਸੇ ਅਮਰੀਕਾ ਨਾਲ ਰਲ ਕੇ, ਅਫ਼ਗਾਨਸਤਾਨ ਵਿੱਚ ਫੌਜ਼ ਤੋਂ ਜੰਗ ਲੁਆ ਕੇ, ਅਣਗਿੱਣਤ ਪਬਲਿਕ ਮਾਰਨ ਵਿੱਚ ਕਸਰ ਨਹੀਂ ਛੱਡੀ ਆਂਮ ਲੋਕਾਂ ਦਾ ਜਿਉਣਾਂ ਮੁਸ਼ਕਲ ਕਰ ਦਿੱਤਾ ਹੈ। ਪਹਾੜ ਬਰੂਦ ਲਾ-ਲਾ ਕੇ ਉਡਾ ਦਿਤੇ ਹਨ। ਘਰ ਬਿਜ਼ਨਸ ਸੁਆਹ ਕਰ ਦਿੱਤੇ ਨ। ਲੋਕਾਂ ਨੂੰ ਉਜਾਂੜ ਕੇ, ਉਨਾਂ ਨੂੰ ਹੀ ਸ਼ਰਨ ਵੀ ਦੇ ਰਿਹਾ ਹੈ। ਲਾਟਰੀ ਤਾਂ ਤੇਰੀ ਲੱਗੀ ਹੈ। ਮਨੀਲੇ ਕੋਕੇ, ਚੂੜੀਆਂ, ਜੁੱਤੀਆਂ, ਸੂਈਆਂ ਵੇਚਦੀ ਫਿਰਦੀ ਸੀ। ਤਾਂਹੀ ਹੁਣ ਵਿਹਲੀ ਨੇ, ਭਾਰ ਵਧਾ ਲਿਆ ਹੈ। ਸਾਡਾ ਨਾਲ ਹੀ ਘਰ ਹੈ। ਬੈਠ ਕੇ ਗੱਲ ਕਰਦੇ ਹਾਂ। ਸਾਡੇ ਘਰ ਚੱਲੋ। “ “ ਬਾਈ ਤੂੰ ਗੱਲਾਂ ਵੀ ਸੱਚੀਆਂ ਕਰਦਾਂ ਹੈ। ਤੇਰੀ ਮਜ਼ਾਕ ਕਰਨ ਦੀ ਆਦਤ ਨਹੀਂ ਗਈ। ਬਹੁਤ ਗੱਲਾਂ ਕਰਨੀਆਂ ਹਨ। ਤੁਹਾਡੇ ਘਰ ਜਾਂਣਾ ਹੀ ਪਵੇਗਾ। “ ਗਾਮੇ ਨੇ ਪੁੱਛਿਆ, “ ਇਹ ਬੰਦਾ ਤੇਰੇ ਨਾਲ ਕੌਣ ਹੈ? ਅੱਗੇ ਤਾਂ ਕਦੇ ਮਨੀਲੇ ਵਿੱਚ ਦੇਖਿਆ ਨਹੀਂ ਸੀ। “ “ ਮੈਂ ਬੱਚਿਆਂ ਦਾ ਚਾਚਾ ਹਾਂ। ਇਹ ਬੱਚੇ ਮੇਰੇ ਨਹੀਂ ਹਨ। ਇੰਡੀਆਂ ਵਿੱਚ ਇਹ ਮੈਂ ਪਾਲੇ ਹਨ। ਜਦੋਂ ਕਿਸੇ ਬੱਚਿਆਂ ਦੀ ਮਾਂ ਨੂੰ, ਮੇਰੇ ਵਰਗਾ ਮਰਦ ਸਹਾਰਾ ਦਿੰਦਾ ਹੈ। ਜ਼ਿਆਦਾ ਤਰ ਐਸੇ ਜ਼ਤੀਮ ਬੱਚੇ ਚਾਚਾ ਕਹਿ ਕੇ ਹੀ ਬੁਲਾਉਂਦੇ ਹਨ। “ “ ਬਾਈ ਗੁਸਤਾਖ਼ੀ ਮੁਆਫ਼ ਕਰਨੀ। ਇਹ ਬੱਚੇ ਵੀ ਨਹੀਂ ਰਹੇ। ਇੰਨਾਂ ਦਾ ਬਾਪ ਹੁਣ ਕਨੇਡਾ ਬੱਣ ਗਿਆ ਹੈ। ਹੁਣ ਤੂੰ ਵੀ ਹਰ ਮਹੀਨੇ, ਕਨੇਡਾ ਦੀ ਭੱਤੇ ਉਤੇ ਜੀਵਨ ਗੁਜ਼ਾਰ ਰਿਹਾਂ ਹੈ। ਇੱਕ ਗੱਲ ਲਾ ਜਵਾਬ ਹੈ। ਚਾਰ, ਛੇ ਤੋਂ ਵੀ ਵੱਧ ਔਰਤਾਂ ਘਰ ਰੱਖ ਕੇ, ਆਪ ਨੂੰ ਧੰਨਾਂਡ ਸਮਝਦੇ ਹੋ। ਇੰਨਾਂ ਵਿੱਚ ਵਿਧਵਾਂ, ਬੇਸਹਾਰਾ ਛੱਡੀਆਂ ਔਰਤਾਂ ਨੂੰ ਵੀ ਘਰ ਉਠਾ ਲਿਉਂਦੇ ਹੋ। ਕੀ ਕਦੇ ਸੋਚਿਆਂ ਹੈ? ਵਿਧਵਾ, ਛੱਡੀਆਂ ਔਰਤਾਂ ਵੀ, ਪਹਿਲਾਂ ਹੋਰ ਮਰਦ ਹੰਢਾ ਚੁੱਕੀਆਂ ਹੁੰਦੀਆਂ ਹਨ। ਅਜ਼ਾਦੀ ਦੀ ਜਿੰਦਗੀ, ਤੁਸੀਂ ਜਿਉਂਦੇ ਹੋ। ਔਰਤਾਂ ਵੀ ਬਹੁਤ ਨਿਸੰਗ ਹਨ। ਮੁਸਕਾਨ ਦਾ ਅੱਬੂ ਛੱਡ ਕੇ ਚੱਲਾ ਗਿਆ ਸੀ। ਮਨੀਲੇ ਵਿੱਚ ਇਸ ਨੇ, ਪਿਲਪੀਨਾ ਮਰਦ ਰੱਖ ਲਿਆ ਸੀ। ਹੁਣ ਤੈਨੂੰ ਨਾਲ ਖਿੱਚੀ ਫਿਰਦੀ ਹੈ। ਤਿੰਨ ਹੋ ਗਏ ਹੋ। ਹੋਰ ਵੀ ਛੁੱਪਾ ਕੇ ਰੱਖੇ ਹੋਣੇ ਹਨ। “

ਇਹ ਤਾਰੋ ਦੇ ਘਰ ਪਹੁੰਚ ਗਏ ਸਨ। ਉਸ ਨੇ ਕਿਹਾ, “ ਬੱਚਿਆਂ ਦਾ ਕੀ ਹਾਲ ਹੈ? ਕੀ ਪੜ੍ਹੀ ਜਾਂਦੇ ਹਨ? “ “ 5 ਸਾਲਾਂ ਵਿੱਚ ਬਹੁਤ ਕੁੱਝ ਹੋ ਗਿਆ। ਇਸ ਵੱਡੀ ਕੁੜੀ ਮੁਸਕਾਨ ਨੇ, ਵਰਕ ਪਰਮਿੰਟ ਤੇ ਆਏ; ਪਾਕਸਤਾਨੀ ਮੁੰਡੇ ਨਾਲ ਵਿਆਹ ਕਰਾ ਲਿਆ ਸੀ। ਜ਼ੇ ਉਹ 17 ਸਾਲਾ ਦੀ ਸੀ। ਮੁੰਡਾ 30 ਸਾਲਾਂ ਦਾ ਸੀ। ਜਦੋਂ ਨਿਕਾਹ ਹੋ ਗਿਆ ਸੀ। ਸਾਲ ਪਿਛੋਂ ਮੁੰਡਾ ਹੋ ਗਿਆ। ਉਹ ਵੀ ਚਾਰ ਸਾਲ ਦਾ ਹੋ ਗਿਆ। ਉਸ ਦਾ ਮੀਆਂ ਹੁਣ ਤੱਕ ਵਰਕ ਪਰਮਿੰਟ ਤੇ ਹੈ।  ਹਰ ਦੋ ਸਾਲ ਪਿਛੋਂ ਡੈਨੀਸ-ਰਿਸਟੋਰਿੰਟ ਵਾਲਿਆਂ ਰਾਹੀਂ, ਕਨੇਡਾ ਗੌਰਮਿੰਟ ਤੋ ਵਿਜ਼ਾ ਇਸ਼ੂ ਕਰਾ ਲੈਂਦਾ ਹੈ। ਉਸ ਮਰਦ ਨੇ,ਕਨੇਡਾ ਗੌਰਮਿੰਟ ਨੂੰ ਨਿਕਾਹ ਤੇ ਪੁੱਤਰ ਦਾ ਨਹੀਂ ਦੱਸਿਆ। “ ਗਾਮੇ ਨੇ ਕਿਹਾ, “ ਕੀ ਮੱਤਲੱਬ ਹੈ? ਅਜੇ ਤੱਕ ਕੋਰਟ ਮੈਰੀਜ਼ ਨਹੀਂ ਕਰਾਈ। ਦੇਂਨੇਂ ਜਾਂਣੇ, ਇਸ ਬੱਚੇ ਦੀ ਕੀ ਜਿੰਦਗੀ ਬੱਣਾਂ ਦੇਣਗੇ? “

ਤਾਰੋ ਨੇ ਕਿਹਾ, “ ਇਸ ਕੁੜੀ ਨੂੰ ਅਜੇ ਵੀ ਸੁਰਤ ਨਹੀਂ ਆਈ। ਬਈ ਮਾਂ ਨਾਲ ਕੀ ਹੋਇਆ ਸੀ? ਬਾਪ ਛੱਡ ਕੇ ਚਲਾ ਗਿਆ। ਸੀ ਇਕੱਲੀ ਨੇ ਬੱਚੇ ਪਾਲੇ ਹਨ। ਪਿਉ ਘਰ, ਸੱਤ ਬੱਚੇ, ਪਤਨੀ ਛੱਡ ਕੇ, ਰਸ਼ੀਆ ਦੀ ਗੋਰੀ ਨਾਲ ਰੰਗ-ਰਲੀਆਂ ਮਨਾਂਉਂਦਾ ਹੈ। ਉਸੇ ਵਰਗੀ ਧੀ ਨਿੱਕਲੀ ਹੈ। ਕਨੇਡਾ ਵਿੱਚ ਕਨੂੰਨਨ ਪਤੀ-ਪਤਨੀ ਬੱਣਨ ਲਈ, ਕੋਰਟ ਮੈਰੀਜ਼ ਜਰੂਰੀ ਹੈ। ਕੁੜੀ ਨੂੰ ਕੁੱਝ ਸਮਝਾ। ਉਸ ਦਾ ਪਿਉ ਮਰਦ ਸੀ। ਇਸੇ ਕਰਕੇ ਸਮਾਜ ਨੇ ਕੁੱਝ ਨਹੀਂ ਕਿਹਾ। ਇਸ ਦਾ ਪੁੱਤਰ ਕਿਸ ਦੀ ਔਲਾਦ ਕਹਾਏਗਾ? “

ਗਾਮੇ ਨੇ ਕਿਹਾ, “ ਕੀ ਕੋਰਟ ਮੈਰੀਜ਼ ਇੰਨਾਂ ਨੇ ਤੇਰੇ, ਮੇਰੇ ਕਹੇ ਤੋਂ ਕਰਾਉਣੀ ਹੈ? ਕਈ ਤਾਂ ਕਰਾ ਕੇ ਵੀ ਭੇਤ ਨਹੀਂ ਦਿੰਦੇਤੂੰ ਚਾਹ ਕਰਕੇ ਪਿਲਾ ਦੇ। ਗੱਲਾਂ ਨਾਲ ਢਿੱਡ ਨਹੀਂ ਭਰਨਾਂ। ਕੁੱਝ ਖਾਂਣ ਨੂੰ ਦੇਮੁਸਕਾਨ ਐਸਾ ਬੰਦਾ ਤੈਨੂੰ ਕਿਥੋਂ ਲੱਭ ਗਿਅ? “ ਮੁਸਕਾਨ ਨੇ ਕਿਹਾ, “ ਮੈਂ ਦੁਬਈ ਆਪਦੀ ਮਾਸੀ ਮਰੀ ਤੋਂ ਗਈ ਸੀ। ਉਦੋਂ ਇਹ ਹੋਟਲ ਵਿੱਚ ਕੰਮ ਕਰਦਾ ਸੀ। ਉਥੇ ਹੀ ਮੁਲਾਕਾਤ ਹੋਈ ਸੀ। ਕਨੇਡਾ ਵਾਪਸ ਆਕੇ. ਉਸ ਨਾਲ ਫੋਨ, ਸਕਾਈਪ ਤੇ ਗੱਲਾਂ ਕਰਦੀ ਸੀ। ਬਹੁਤ ਪਿਆਰ ਹੋ ਗਿਆ ਸੀ। ਮੈਂ ਫਿਰ ਦੁਬਈ ਦੁਆਰਾ ਜਾ ਕੇ, ਦੁਬਈ ਨਿਕਾਹ ਕਰ ਲਿਆ। ਇਸ ਨੂੰ ਉਹੀ ਹੋਟਲ ਵਾਲਿਆਂ ਨੇ, ਕਨੇਡਾ ਭੇਜ ਦਿੱਤਾ। “  ਤਾਰੋ ਨੇ ਬਦਾਮ, ਕਾਜਝ, ਮੂੰਗਫ਼ਲੀ, ਨਮਕੀਨ, ਉਨਾਂ ਦੇ ਮੂਹਰੇ ਰੱਖ ਦਿੱਤੇ। ਇਹ ਵੀ ਚਾਹ ਤੋਂ ਬਗੈਰ ਅੰਦਰ ਨਹੀਂ ਲੰਘਦੇ। “ ਗੁਆਂਢਣ ਨੇ ਕਿਹਾ, “ ਤਾਰੋ ਤੇਰਾ ਤਾ ਬਹੁਤ ਵੱਡਾ ਘਰ ਹੈ। ਥੱਲੇ ਵੀ ਕੰਮਰੇ ਵੀ ਹਨ। ਮੁਸਕਾਨ ਨੂੰ ਕਿਰਾਏ ਉਤੇ ਰੱਖ ਲਵੋ। “ “ ਜੇ ਮੁਸਕਾਨ ਮੇਰੇ ਘਰ ਵਿੱਚ ਰਹੇਗੀ। ਛੋਟੇ ਬੱਚੇ ਨਾਲ ਰੋਣਕ ਹੋ ਜਾਵੇਗੀ। ਮੈਂ ਵੀ ਇਕੱਲੀ ਬੈਠੀ ਰਹਿੰਦੀ ਹਾਂ। “

Comments

Popular Posts