ਉਲਝੇ ਰਿਸ਼ਤੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

satwinder_7@hotmail.com
ਰਿਸ਼ਤੇ ਉਨੀ ਦੇਰ ਹੀ ਪਿਆਰੇ ਹੁੰਦੇ ਹਨ। ਜਿਹੜੇ ਆਪੋ ਆਪਣੀ ਥਾਂ ਉਤੇ ਟਿੱਕੇ ਰਹਿੱਣ। ਸੁਲਝੇ ਸਵਰੇ ਰਹਿੰਦੇ ਹਨ। ਰਿਸ਼ਤੇ ਜਦੋਂ ਗੰਧਲਾਂ ਜਾਂਦੇ ਹਨ। ਜਦੋਂ ਆਪਣੀ ਥਾਂ ਉਤੋਂਂ ਥਿੜਕ ਜਾਂਦੇ ਹਨ। ਆਪਸ ਵਿੱਚ ਉਲਝ ਜਾਂਦੇ ਹਨ। ਉਲਝੇ ਹੋਏ, ਰਿਸ਼ਤੇ ਹੋਰਾਂ ਲਈ ਸਮਾਜ ਲਈ ਖ਼ਤਨਾਕ ਬਣ ਜਾਂਦੇ ਹਨ। ਉਲਝੇ ਰਿਸ਼ਤੇ ਬਕੀਆਂ ਦਾ ਸੁੱਖ ਚੈਨ ਖੌਹ ਲੈਂਦੇ ਹਨ। ਆਪਣੇ ਹੀ ਆਪਣਿਆਂ ਹੱਥੋਂ ਮਨਸਕ ਤਣਾਂ ਕਾਰਨ ਪਿਸਦੇ ਰਹਿੰਦੇ ਹਨ। ਆਪ ਨੂੰ ਭਾਵੇਂ ਉਨਾਂ ਨੂੰ ਸੁਰਤ ਨਹੀਂ ਹੁੰਦੀ। ਇਸ਼ਕ ਸੁਰਤ ਤੇ ਮੱਤ ਦੋਂਨੇ ਮਾਰ ਦਿੰਦਾ ਹੈ। ਮਾੜਾ ਮੋਟਾ ਰੋਮਾਸ ਚੱਲਦਾ ਤਾਂ ਜਰਨਾਂ ਔਖਾ ਹੋ ਜਾਂਦਾ ਹੈ। ਦੁਨੀਆਂ ਵਿੱਚ ਬਹੁਤ ਐਸੇ ਮਰਦ ਵੀ ਹਨ। ਪਤਨੀ ਦੀ ਸਕੀ ਭੈਣ ਨਾਲ ਹੀ ਵਿਆਹ ਕਰਾਈ ਬੈਠੇ ਹਨ। ਇਹ ਅੱਜ ਦੀ ਹੀ ਗੱਲ ਨਹੀਂ ਹੈ। ਸਿਰ ਦੇ ਵਾਲ ਜਮਾਂ ਚਿੱਟੇ, ਉਹ ਬਾਬਾ ਇੱਕ ਹੋਰ ਜਨਾਨੀ ਨਾਲ ਸੈਰ ਕਰ ਰਿਹਾ ਸੀ। ਉਸ ਨੂੰ ਮੈਂ ਕੰਮ ਤੇ ਨਾਲ ਕਰਦੀ ਕੁੜੀ ਦਾ ਬਾਪ ਕਰਕੇ ਜਾਣਦੀ ਸੀ। ਇੱਕ ਦੋ ਵਾਰ ਉਸ ਦੀ ਕੁੜੀ ਦੀ ਮੰਮੀ ਤੇ ਉਹ ਦੋਂਨੇ ਉਸ ਕੁੜੀ ਨੂੰ ਕੰਮ ਉਤੇ ਛੱਡਣ ਆਏ ਦੇਖੇ ਸਨ। ਇੱਕ ਦਿਨ ਉਹ ਕੁੜੀ ਆਪੇ ਗੱਲਾਂ ਕਰਨ ਲੱਗ ਗਈ। ਕਹਿੱਣ ਲੱਗੀ," ਮੇਰੇ ਮੰਮੀ ਸੈਰ ਤੇ ਜਾਣਾਂ ਪਸੰਦ ਨਹੀਂ ਕਰਦੇ। ਮਾਸੀ ਤੇ ਡੈਡੀ ਹੀ ਸੈਰ ਕਰਨ ਜਾਂਦੇ ਹਨ। " ਮੈਂ ਉਸ ਨੂੰ ਕਿਹਾ," ਤਾਂ ਫਿਰ ਉਹ ਮਾਸੀ ਹੀ ਸੀ। ਮੈਂ ਦੋਨਾਂ ਨੂੰ ਦੇਖਿਆ ਸੀ। ਮਾਸੀ ਕਿੰਨੇ ਕੁ ਦਿਨ ਸੈਰ ਕਰਨ ਜਾਵੇਗੀ। ਅਖੀਰ ਨੂੰ ਉਹ ਆਪਣੇ ਘਰ ਚਲੀ ਜਾਵੇਗੀ।। " ਉਸ ਕੁੜੀ ਨੇ ਕਿਹਾ," ਮਾਸੀ ਨੇ ਕਿਥੇ ਜਾਣਾਂ ਹੈ? ਉਹ ਤਾਂ ਮੇਰੀ ਮਾਂ ਦੇ ਬਰਾਬਰ ਹੀ ਹੈ। ਡੈਡੀ ਨਾਲ ਵਿਆਹੀ ਹੋਈ ਹੈ। ਇੱਕ ਬਾਰ ਮਾਂ ਬਹੁਤ ਬਿਮਾਰ ਹੋ ਗਈ ਸੀ। ਡੈਡੀ ਨੂੰ ਕਹਿੱਣ ਲੱਗੀ ਮੇਰੀ ਭੈਣ ਨਾਲ ਵਿਆਹ ਕਰ ਲੈ, ਮੈਂ ਮਰ ਜਾਣਾਂ ਹੈ। ਹੋਰ ਕਿਸੇ ਨੇ ਮੇਰੇ ਬੱਚੇ ਨਹੀਂ ਸਭਾਂਲਣੇ।" ਮੈਂ ਉਸ ਦੀ ਗੱਪ ਸੁਣ ਕੇ ਹੈਰਾਨ ਹੋ ਗਈ। ਲੋਕੀ ਕਿੰਨਾਂ ਝੂਠ ਬੋਲ ਸਕਦੇ ਹਨ? ਔਰਤ ਜਿੰਨੀ ਮਰਜ਼ੀ ਕੰਮਜ਼ੋਰ ਹੋਵੇ। ਸੌਕਣ ਬਰਦਾਸਤ ਨਹੀਂ ਕਰ ਸਕਦੀ। ਉਹ ਵੀ ਸਕੀ ਭੈਣ, ਕਿਵੇਂ ਪਤੀ ਕੋਲ ਸੌਣ ਦਾ ਸਮਾਂ ਵੰਡਦੀਆਂ ਹੋਣ ਗੀਆ? ਮੈਨੂੰ ਗੱਲ ਵਿੱਚ ਘਾਲਾ ਮਾਲਾ ਲੱਗਾ। ਮੈਂ ਅੁਸ ਦਾ ਨਵ ਜੰਮਿਆ ਮੁੰਡਾ ਦੇਖਣ ਗਈ। ਉਸ ਦੀ ਦਾਦੀ ਮੇਰੇ ਕੋਲ ਬੈਠੀ ਰਹੀ। ਉਸ ਨੇ ਦੱਸਿਆ, " ਉਸ ਕੁੜੀ ਦੀ ਮਾਸੀ ਆਪਣੀ ਵੱਡੀ ਭੈਣ ਦੇ ਬੱਚਾ ਹੋਏ ਤੋਂ ਕੰਮ ਕਰਨ ਦੀ ਮਦੱਦ ਕਰਨ ਆਈ ਸੀ। ਆਪ ਮੇਰੇ ਪੁੱਤ ਦਾ ਬੱਚਾ ਕਰਾਕੇ ਬੈਠ ਗਈ। ਮੇਰੀ ਤੇ ਮੇਰੀ ਵੱਡੀ ਬਹੂ ਦੀ ਕੌਣ ਸੁਣਦਾ ਸੀ? ਹੋਰ ਕੋਈ ਚਾਰਾ ਨਹੀਂ ਸੀ। ਦੋਂਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕਰ ਲਿਆ। " ਮੈਂ ਹੈਰਾਨ ਸੀ। ਕਿਵੇਂ ਕਿਸੇ ਦੀ ਕੀਤੀ ਗਲ਼ਤੀ ਨੂੰ ਮੁਆਫ਼ ਵੀ ਕੀਤਾ ਜਾਂਦਾ ਹੈ। ਪਰਦੇ ਵੀ ਪਾਏ ਜਾਂਦੇ ਹਨ। ਭੈਣ ਦੇ ਪਤੀ ਨੂੰ ਸੰਭਾਂਲ ਲੈਣਾ। ਪਤਨੀ ਦੀ ਭੈਣ ਉਤੇ ਕਬਜ਼ਾ ਜਮਾਂ ਲੈਣਾਂ। ਇਜ਼ਤਦਾਰਾਂ ਵਾਲੀ ਗੱਲ ਨਹੀਂ ਹੈ। ਮੂੰਹ ਮਾਰਨ ਲਈ ਬਾਹਰ ਹੋਰ ਬਹੁਤ ਥਾਂਵਾਂ ਹਨ। ਲੋਕਾਂ ਵਿੱਚ ਬੇਸ਼ਰਮੀ ਨਾਲ ਕਿਵੇ ਵਿਚਰਦੇ ਹੋਣਗੇ। ਦੂਜੀ ਔਰਤ ਪਤਨੀ ਲਈ ਕਿੰਨੀ ਦਰਦ ਨਾਕ ਗੱਲ਼ ਹੈ।
ਗੁਰਦੇਵ ਸਿੰਘ ਮਾਨ ਨੇ ਆਪਣੀਆਂ ਲਿਖਤਾਂ ਵਿੱਚ ਸਚਾਈ ਬਿਆਨ ਕੀਤੀ ਹੈ। ਹੋਰ ਵੀ ਬਹੁਤ ਲਿਖਾਰੀ ਲਿਖ ਰਹੇ ਹਨ। ਪਰ ਲੋਕ ਸੱਚ ਸੁਣਨਾਂ ਨਹੀਂ ਚਹੁੰਦੇ। ਦੂਜੇ ਵੱਲ ਨੂੰ ਉਂਗਲ ਕਰ ਦਿੰਦੇ ਹਨ। ਲੋਕੀਂ ਕਹਿੰਦੇ ਹਨ," ਲਿਖਣ ਵਾਲੇ ਗੰਦ ਲਿਖਦੇ ਹਨ। ਸਮਾਜ ਨੂੰ ਗੰਦਾ ਕਰਦੇ ਹਨ। " ਕੀ ਉਹ ਨਿਰਾ ਝੂਠ ਲਿਖਦੇ ਹਨ? ਕੀ ਇਹ ਕੁੱਝ ਦੁਨੀਆਂ ਨਹੀਂ ਕਰਦੀ? ਦੇਵਰ, ਜੇਠ ਭਾਬੀ ਦੇ ਰਿਸ਼ਤੇ ਵੀ ਕੁੱਝ ਕੁ ਬੱਦਚਲਣ ਲੋਕਾਂ ਕਰਕੇ ਬਦਨਾਂਮ ਹਨ। ਕਈਆਂ ਨੇ ਤਾਂ ਮਾਂ-ਪੁੱਤ ਵਰਗਾ ਰਿਸ਼ਤਾਂ ਵੀ ਰੱਖਿਆ ਹੈ। ਮੇਰੇ ਲੇਖ ਦਾ ਵਿਸ਼ਾ ਉਨਾਂ ਲਈ ਹੈ। ਜੋਂ ਸੁੱਚੇ ਰਿਸ਼ਤੇ ਰੱਖਣ ਦੀ ਥਾ, ਪੱਛੂਆਂ ਵਾਂਗ ਰਹਿ ਰਹੇ ਹਨ। ਕੋਈ ਭਾਵੇਂ ਜਿੰਨੇ ਮਰਜ਼ੀ ਉਹਲੇ ਰੱਖੀ ਜਾਵੇ। ਫਿਰ ਵੀ ਜੱਗ ਤਾ ਜਾਣ ਹੀ ਜਾਂਦਾ ਹੈ। ਕੀ ਖਿਚੜੀ ਪੱਕ ਰਹੀ ਹੈ? ਸੀਬੋ ਜਦੋਂ ਪਤੀ ਨਾਲ ਲੜ ਪੈਂਦੀ ਸੀ। ਜੇਠ ਦੀਆਂ ਰੋਟੀਆਂ ਪਕਾਉਣ ਲੱਗ ਜਾਂਦੀ ਸੀ। ਜਦੋਂ ਸਾਲ ਕੁ ਬਾਅਦ ਜੇਠ ਤੋਂ ਅੱਕ ਜਾਂਦੀ ਸੀ। ਫਿਰ ਆਪਣੇ ਪਤੀ ਦੇ ਘਰ ਮੁੜ ਆਉਂਦੀ ਸੀ। ਲੋਕ ਮਜ਼ਾਕ ਕਰਦੇ ਸਨ। 6 ਬੱਚਿਆਂ ਵਿੱਚੋਂ ਕਿਹੜੇ, ਕਿਹੜੇ ਦੇ ਹਨ? ਕਿਵੇਂ ਹਿਸਾਬ ਕਿਤਾਬ ਕਰਕੇ ਪਿਉ ਦਾ ਨਾਂਮ ਦਰਜ਼ ਕਰਾਉਂਦੀ ਹੋਵੇਗੀ? ਅਖੀਰ ਨੂੰ ਉਸ ਦਾ ਪਤੀ ਫੋਜ਼ ਵਿੱਚ ਭਰਤੀ ਹੋ ਗਿਆ। ਸਾਲ ਬਾਅਦ ਛੁੱਟੀ ਕੱਟਣ ਆ ਜਾਂਦਾ ਸੀ। ਸੀਬੋ ਨੂੰ ਪੈਸੇ ਦੇ ਜਾਂਦਾ ਸੀ। ਤੇ ਸੀਬੋ ਮਹੀਨਾ ਉਸ ਦੀ ਸੇਵਾ ਕਰਦੀ ਸੀ। ਬਾਕੀ ਦਾ ਸਮਾਂ ਜੇਠ ਦੀਆਂ ਰੋਟੀਆਂ ਚੋਪੜਦੀ ਸੀ। ਮੇਰੀ ਗੁਆਂਢਣ ਦੇ ਬਿੱਲੀ ਰੱਖੀ ਹੋਈ ਸੀ। ਬਾਹਰ ਗਾਰਡਨ ਵਿੱਚ ਘੁੰਮ ਰਹੀ ਸੀ। ਉਦਾਂ ਵੀ ਗਰਮੀਆਂ ਕਰਕੇ ਰਾਤ ਨੂੰ ਉਸ ਨੂੰ ਬਾਹਰ ਹੀ ਰਹਿੱਣ ਦੇ ਦਿੰਦੇ ਸਨ। ਗੁਆਂਢਣ ਕਹਿੱਣ ਲੱਗੀ," ਬਿੱਲੀ ਬੜੀ ਮੋਟੀ ਹੁੰਦੀ ਜਾ ਰਹੀ ਹੈ। ਮੇਰੇ ਬੱਚੇ ਇਸ ਨੂੰ ਚੀਜ਼ਾਂ ਖਲਾਉਣੋਂ ਨਹੀਂ ਹੱਟਦੇ। " ਮੈਂ ਵੀ ਹਾਂ ਵਿੱਚ ਹਾਂ ਮਿਲਾਈ। ਕੁੱਝ ਕੁ ਦਿਨ ਹੋਏ। ਬਿੱਲੀ ਨਾਲ ਉਸ ਦੇ ਤਿੰਨ ਬੱਚੇ ਬਾਹਰ ਖੇਡਾਂ ਕਰ ਰਹੇ ਸਨ। ਗੁਆਂਢਣ ਨੂੰ ਦੇਖ ਕੇ ਮੇਰਾ ਹਾਸਾ ਨਿੱਕਲ ਗਿਆ। ਉਹ ਫਿਰ ਆਪੇ ਬੋਲ ਪਈ," ਦੋਖੋ ਜੀ ਬਿੱਲੀ ਨੇ ਕੀ ਚੰਦ ਚਾੜਿਆ ਹੈ? ਸਾਨੂੰ ਵੀ ਭੋਰਾ ਵਿੜਕ ਨਹੀਂ ਪਈ। ਇਹ ਜਾਨਵਰ ਵੀ ਵਿਗੜੇ ਹੋਏ ਬੰਦੇ ਹੀ ਹਨ। ਲੋਕੀ ਆਪਣੇ ਬਿੱਲੇ ਖੁੱਲੇ ਛੱਡ ਦਿੰਦੇ ਹਨ। ਸਾਨੂੰ ਤਾਂ ਮਸੀਬਤ ਵਿੱਚ ਪਾ ਦਿੱਤਾ। ਕੀ ਜ਼ਮਾਨਾਂ ਆ ਗਿਆ? ਇਸ ਨੂੰ ਅੰਦਰ ਕਿਵੇ ਡਿੱਕ ਕੇ ਰੱਖਾਂ। ਭਲਮਾਸੀ ਦਾ ਸਮਾਂ ਨਹੀਂ ਰਿਹਾ।"

Comments

Popular Posts