ਪਤੀ-ਪਤਨੀ ਦੇ ਰਿਸ਼ਤੇ ਵਿਸ਼ਵਾਸ਼ ਉਤੇ ਖੜ੍ਹੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
Satwinder_7@hotmail.com
ਅਮਰੀਕਾ ਕਨੇਡਾ ਦੇ ਤਾਂ ਸੁਣਿਆ ਹੈ," ਕੁੱਤੇ ਵੀ ਭਾਰਤ ਆ ਜਾਣ ਵਿਆਹੇ ਜਾਂਦੇ ਹਨ। ਬੰਦਾ ਤੇ ਘੋੜਾ ਬੁੱਢੇ ਨਹੀਂ ਹੁੰਦੇ।" ਇੰਨਾਂ ਮਰਦਾ ਨੂੰ ਲੱਗਦਾ ਹੈ। ਔਰਤ ਇੰਨਾਂ ਤੋਂ ਪਹਿਲਾਂ ਬੁੱਢੀ ਹੋ ਜਾਂਦੀ ਹੈ। ਜਦੋਂ ਕੇ ਹਕੀਕਤ ਤਾਂ ਹੋਰ ਹੀ ਹੈ। ਮਰਦ ਦੇ ਵਾਲ ਛੇਤੀ ਚਿੱਟੇ ਹੁੰਦੇ ਹਨ। ਕਈ ਮਰਦ ਤਾਂ ਨਾਲ ਤੁਰੇ ਜਾਂਦੇ ਬਾਪ ਲੱਗਦੇ ਹਨ। ਉਨਾਂ ਦੀਆਂ ਔਰਤਾਂ ਦੇ ਚੇਹਰੇ ਵੀ ਦੱਗ-ਦੱਗ ਕਰਦੇ ਹਨ। ਤੁਸੀਂ ਆਪ ਵੀ ਨਿਗਾ ਮਾਰ ਕੇ ਦੇਖ ਲਿਉ, ਬਹੁਤੇ ਘਰਾਂ ਮੇਰੇ ਆਲੇ ਦੁਆਲੇ ਵਿੱਚ ਔਰਤਾਂ ਚੰਗੀ ਭਲੀ ਜਿੰਦਗੀ ਜੀਅ ਰਹੀਆਂ ਹਨ। ਉਨਾਂ ਦੇ ਮਰਦ ਮਰ ਗਏ ਹਨ। ਰਵਨ ਨੇ 38 ਸਾਲਾਂ ਦੀ ਉਮਰ ਵਿੱਚ ਆਪ ਤੋਂ ਅੱਧੀ ਉਮਰ ਦੀ ਕੁੜੀ ਨਾਲ ਵਿਆਹ ਕਰਾ ਲਿਆ। ਰਵਨ ਨੂੰ ਵਿਆਹ ਤੋਂ ਬਾਅਦ ਲੱਗਣ ਲੱਗਾ। ਉਸ ਦੀ ਪਤਨੀ ਉਸ ਨਾਲੋਂ ਸੁੰਦਰ, ਜਵਾਨ ਹੈ। ਰਵਨ ਨੂੰ ਆਪਣਾਂ-ਆਪ ਕੰਮਜ਼ੋਰ ਲੱਗਣ ਲੱਗ ਗਿਆ। ਚੜ੍ਹਦੀ ਜਵਾਨੀ ਤੇ ਢੱਲਦੇ ਬੁੱਢਪੇ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਚੜ੍ਹਦੀ ਜਵਾਨੀ ਵਿੱਚ ਅਸਮਾਨ ਨੂੰ ਹੱਥ ਲਾ ਕੇ ਛੂਹਣ ਦੀਆਂ ਸੋਚਾਂ ਹੁੰਦੀਆਂ ਹਨ। ਸਾਰੀ ਦੁਨੀਆਂ ਹਾਸਲ ਕਰਨ ਦੀ ਇਛਾ ਹੁੰਦੀ ਹੈ। ਬੁੱਢਾਪੇ ਵਿੱਚ ਸਾਰੀ ਕਰੀ-ਕਤਰੀ ਉਤੇ ਪਛਤਾਵਾ ਹੁੰਦਾ ਹੈ। ਲੱਗਦਾ ਹੈ ਸਾਰੀ ਉਮਰ ਵਿੱਚ ਕੁੱਝ ਹਾਸਲ ਨਹੀਂ ਹੋਇਆ। ਸੋਚ ਬਦਲ ਜਾਂਦੀ ਹੈ। ਚੜ੍ਹਦੀ ਜਵਾਨੀ ਵਿੱਚ ਜੋ ਦਾਬੇ ਕੀਤੇ ਜਾਂਦੇ ਹਨ। ਬੁੱਢਾਪੇ ਵਿੱਚ ਸਾਰੇ ਨਿਕਾਰੇ ਜਾਂਦੇ ਹਨ। ਰਵਨ ਨੇ ਆਪਣੀ ਪਤਨੀ ਉਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ। ਉਹ ਉਸ ਦੀਆਂ ਅੱਖਾਂ ਵੱਲ ਹੀ ਦੇਖਦੇ ਰਹਿੰਦਾ ਸੀ। ਉਸ ਦੀਆਂ ਅੱਖਾਂ ਕਿਹਨੂੰ ਦੇਖ ਦੀਆਂ ਹਨ? ਫਿਰ ਆਪਣੀ ਪਤਨੀ ਉਤੇ ਝੂਠੇ ਇਲਜ਼ਾਮ ਲਗਾਉਣ ਲੱਗ ਗਿਆ। ਪਤਨੀ ਨੂੰ ਕਹਿੱਣ ਲੱਗ ਗਿਆ," ਫਲਾਣਾਂ, ਕੰਮ ਕਰਨ ਵਾਲਾ ਦੇਹੜੀਆਂ ਆਇਆ ਸੀ। ਤੂੰ ਉਸ ਨਾਲ ਹੱਸ-ਹੱਸ ਗੱਲਾਂ ਕਰਦੀ ਸੀ। ਉਸ ਦਾ ਮੇਰੇ ਤੋਂ ਵੱਧ ਚਾਹ ਰੋਟੀ ਦਾ ਖਿਆਲ ਰੱਖਦੀ ਹੈ। ਉਸ ਨਾਲ ਤੇਰਾ ਤਾ ਦਾਲ ਵਿੱਚ ਕਾਲਾ-ਕਾਲਾ ਕੁੱਝ ਲੱਗਦਾ ਹੈ।" ਪਤਨੀ ਨੇ ਕਿਹਾ," ਹੱਦ ਹੋ ਗਈ। ਘਰ ਦੀ ਮੁਰਮਤ ਲਈ ਚਾਰ ਦਿਨਾਂ ਲਈ ਦੇਹਾੜੀਏ ਲੱਗੇ ਹਨ। ਰੋਟੀ ਪਾਣੀ ਤਾਂ ਦੇਣਾ ਹੀ ਹੈ। ਨਾਂ ਮੈਂ, ਨਾਂ ਇਨਾਂ ਨੇ ਇਥੇ ਬੈਠੇ ਰਹਿੱਣਾਂ ਹੈ। ਮੈਂ ਤਾਂ ਅਮਰੀਕਾ ਤੇਰੇ ਨਾਲ ਚਲੇ ਜਾਣਾ ਹੈ। ਤੇਰੇ ਨਾਲ ਵਿਆਹੀ ਹਾਂ। " ਪਤੀ ਨੇ ਆਪਣੀ ਮਰਦਨਗੀ ਦੇਖਉਂਦੇ ਕਿਹਾ," ਤੂੰ ਤਾਂ ਮੇਰੇ ਦੋਸਤਾਂ ਵੱਲ ਵੀ ਝਾਕਦੀ ਰਹਿੰਦੀ ਹੈ। ਉਨਾਂ ਨੇ ਮੈਨੂੰ ਆਪ ਦੱਸਿਆ ਹੈ। ਮੈਨੂੰ ਤਾਂ ਤੇਰਾ ਚਾਲਚੱਲਣ ਵਿਗੜਿਆ ਲੱਗਦਾ ਹੈ। " ਪਤਨੀ ਨੇ ਕਿਹਾ," ਜੇ ਫਿਰ ਮੇਰੇ ਉਤੇ ਐਸੇ ਇਲਜ਼ਾਮ ਲਗਾਏ। ਤਾਂ ਮੈ ਮਰ ਜਾਣਾ ਹੈ। ਤੂੰ ਐਸੇ ਦੋਸਤਾਂ ਨੂੰ ਕੀ ਕਰਨ ਨੂੰ ਘਰ ਲੈ ਕੇ ਆਉਂਦਾ ਹੈ? ਕੀ ਤੂੰ ਜਾਣ ਬੁੱਝ ਕੇ ਐਸੇ ਮਸਟੰਡੇ ਘਰ ਵਿੱਚ ਲਿਉਂਦਾ ਹੈ? ਜੋ ਤੇਰੀ ਪਤਨੀ ਨੂੰ ਜ਼ਮਾਉਣ ਆਉਂਦੇ ਹਨ। ਫਿਰ ਮੇਰੇ ਚਾਲਚੱਲਣ ਦੇ ਅਨਦਾਜ਼ੇ ਲਗਾਉਂਦੇ ਹਨ। ਹੁਣ ਮੇਰੀ ਤੈਨੂੰ ਇਹ ਸਲਾਹ ਹੈ। ਦੋਸਤਾਂ ਦੀ ਦੋਸਤੀ ਇਹ ਘਰ ਦੀ ਦਹਿਲੀਜ਼ ਦੇਹਲੀ ਤੋਂ ਬਾਹਰ ਹੀ ਰੱਖ। ਅੱਜ ਤੋਂ ਕੋਈ ਤੇਰਾ ਦੋਸਤ ਘਰ ਨਹੀਂ ਆਉਣਾ ਚਾਹੀਦਾ।" ਰਮਨ ਨੇ ਕਿਹਾ," ਠੀਕ ਹੈ। ਕਾਰ ਵਿੱਚ ਬੈਠ ਬਾਹਰ ਘੁੰਮ ਆਈਏ। ਚਲ ਤੈਨੂੰ ਤੇਰੇ ਮਾਂ-ਬਾਪ ਨੂੰ ਮਿਲਾ ਦੇਵਾ। " ਰਮਨ ਪਤਨੀ ਨੂੰ ਉਸ ਦੇ ਪੇਕੇ ਘਰ ਲੈ ਗਿਆ। ਅਜੇ ਵਿਆਹ ਹੋਏ ਨੂੰ ਮਹੀਨਾ ਹੀ ਹੋਇਆ ਸੀ। ਤਾਏ, ਚਾਚੇ, ਮਾਮੇ ਘਰ ਵਿੱਚ ਹੀ ਸਨ। ਉਸ ਦੇ ਮਾਂ-ਬਾਪ ਨੂੰ ਦੱਸਿਆ," ਤੁਹਾਡੀ ਕੁੜੀ ਮੇਰੇ ਸਿਰ ਚੜ੍ਹ ਕੇ ਮਰਨਾ ਚਹੁੰਦੀ ਹੈ। ਕਿਉਂਕਿ ਮੈਨੂੰ ਪਤਾ ਚੱਲ ਗਿਆ ਹੈ। ਇਸ ਦਾ ਚਾਲਚੱਲਣ ਠੀਕ ਨਹੀਂ ਹੈ। ਮੇਰੇ ਦੋਸਤਾਂ ਨਾਲ ਹੀ ਅੱਖ ਮਟਕਾ ਕਰਦੀ ਹੈ। ਮੈਨੂੰ ਐਸੀ ਜ਼ਨਾਨੀ ਨਹੀਂ ਚਾਹੀਦੀ। ਮੈਂ ਇਸ ਨੂੰ ਤਲਾਕ ਦੇ ਦੇਣਾਂ ਹੈ। 50 ਲੱਖ ਰੁਪੀਆਂ ਮੈਰੀਜ਼ ਪੈਲਸ ਦਾ ਖ਼ਰਚਾ ਮੈਂ ਦੇ ਦੇਵਾਂਗਾ।" ਘਰ ਦੀਆਂ ਬੁੜੀਆਂ ਉਸ ਦੇ ਦੁਆਲੇ ਹੋ ਗਈਆਂ," ਬਾਹਰਲੇ ਦੇਸ਼ ਵਿੱਚੋਂ ਆ ਕੇ, ਐਸ਼ ਕਰਨ ਲਈ ਸਾਡੀ ਕੁੜੀ ਨਾਲ ਵਿਆਹ ਕਰਾ ਲਿਆ। ਹੁਣ ਤੇਰੇ ਵਾਪਸ ਜਾਣ ਦਾ ਸਮਾਂ ਆ ਗਿਆ, ਤਾਂ ਤੂੰ ਕੁੜੀ ਮੋੜ ਕੇ ਸਾਡੇ ਘਰ ਲੈ ਆਇਆ ਹੈ। ਚਾਲਚੱਲਣ ਵਿਆਹ ਤੋਂ ਪਹਿਲਾਂ ਦੇਖੀਦੇ ਹਨ। ਜਾਂ ਜ਼ਨਾਨੀ ਨੂੰ ਇੱਕ ਮਹੀਨਾ ਵਰਤ ਕੇ ਪਤਾ ਚੱਲਦਾ ਹੈ। ਕੀ ਤੇਰੇ ਦੋਸਤ ਦਲਾਲ ਹਨ? ਜੋ ਸਾਡੀ ਕੁੜੀ ਦੀ ਪਰਖ ਕਰਕੇ ਤੈਨੂੰ ਦੱਸਦੇ ਹਨ। " ਰਮਨ ਉਠ ਕੇ ਖੜਾ ਹੋ ਗਿਆ। ਕੱਲਾ ਹੀ ਘਰੋਂ ਬਾਹਰ ਜਾਣ ਲੱਗਾ। ਤੇ ਬੋਲਿਆ," ਇਹ ਜ਼ਨਾਨੀ ਮੇਰੇ ਕੰਮ ਦੀ ਨਹੀਂ ਹੈ। ਮੈਂ ਨਹੀਂ ਰੱਖਣੀ। ਤਲਾਕ ਦੇ ਪੇਪਰ ਮੈਂ ਬਾਹਰੋਂ ਜਾ ਕੇ ਭੇਜ ਦੇਵਾਗਾ। " ਰਮਨ ਦਾ ਸੋਹੁਰਾ ਬੋਲ ਹੀ ਪਿਆ," ਕਾਕਾ ਅਸੀਂ ਸਰੀਫ਼ਾਂ ਨਾਲ ਸਰੀਫ਼ ਬਹੁਤ ਹਾਂ। ਜੇ ਤੂੰ ਸਾਡੇ ਨਾਲ ਬਦਮਾਸ਼ੀ ਕੀਤੀ। ਤੇਰਾ ਪਾਸਪੋਰਟ ਪੁਲੀਸ ਥਾਣੇ ਵਿੱਚ ਜ਼ਬਤ ਕਰਾਂ ਦੇਵਾਗੇ। ਤੂੰ ਵੀ ਬਾਹਰ ਨਹੀਂ ਜਾ ਸਕਦਾ। ਇਸ ਲਈ ਆਪਾਂ ਇੱਜ਼ਤਦਾਰ ਹੀ ਬਣੇ ਰਹੀਏ। ਦੋਂਨੇ ਧੀਰਾਂ ਲਈ ਫੈਇਦੇ ਦੀ ਗੱਲ ਹੈ। ਬਹੁਤੀਆਂ ਚਲਕੀਆਂ ਸਾਡੇ ਨਾਲ ਨਹੀਂ ਪੂਗਣੀਆਂ। ਕਾਕਾ ਰਸਤੇ ਉਤੇ ਆ ਜਾ। " ਰਮਨ ਆਪਣੇ ਸ਼ਹਿਰ ਅਮਰੀਕਾ ਵਾਪਸ ਆ ਗਿਆ ਸੀ। ਤਲਾਕ ਦੇ ਪੇਪਰ ਭੇਜ ਦਿੱਤੇ ਸਨ। ਕਿਉਂਕਿ ਇਹ ਇਸ ਦਾ ਪਹਿਲਾ ਕੇਸ ਨਹੀਂ ਸੀ। ਪਹਿਲਾਂ ਵੀ ਤਲਾਕ ਦੇ ਚੁੱਕਾ ਸੀ। ਪਤੀ-ਪਤਨੀ ਨੂੰ ਆਪਣੇ ਘਰ ਵਿੱਚ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਇੱਕ ਦੂਜੇ ਉਤੇ ਵਿਸ਼ਵਾਸ਼ ਕਰਨਾ ਪਵੇਗਾ। ਪਤੀ-ਪਤਨੀ ਦੇ ਰਿਸ਼ਤੇ ਵਿਸ਼ਵਾਸ਼ ਉਤੇ ਖੜ੍ਹੇ ਹਨ। ਹਰ ਰੋਜ਼ ਇੱਕ ਦੂਜੇ ਉਤੇ ਸ਼ੱਕ ਕਰਨ ਨਾਲ ਜਿੰਦਗੀ ਨਰਕ ਬਣ ਜਾਂਦੀ ਹੈ। ਵਿਆਹ-ਸ਼ਾਦੀ ਤੋਂ ਬਾਅਦ ਪਤੀ-ਪਤਨੀ ਇੱਕ ਦੂਜੇ ਉਤੇ ਸ਼ੱਕ ਕਰਦੇ ਹਨ। ਤਾਂ ਉਨਾਂ ਪਤੀ-ਪਤਨੀ ਵਿੱਚ ਆਪਣੇ ਵਿੱਚ ਕੰਮਜ਼ੋਰੀ ਹੋ ਸਕਦੀ ਹੈ। ਪਤੀ-ਪਤਨੀ ਦੇ ਆਪਣੇ ਵਿੱਚ ਸਰੀਰਕ ਘਾਟ ਹੋ ਸਕਦੀ ਹੈ। ਤਾਂਹੀਂ ਤਾਂ ਸ਼ੱਕ ਹੁੰਦਾ ਹੈ। ਘਰੋਂ ਰੱਜਿਆ ਹੋਵੇ ਉਸ ਅੱਗੇ 36 ਪ੍ਰਕਾਰ ਦਾ ਭੋਜਨ ਰੱਖ ਦਿਉ, ਉਹ ਨਹੀਂ ਖਾਵੇਗਾ। ਜੇ ਉਸ ਦੀ ਘਰੋਂ ਭੁੱਖ ਪੂਰੀ ਨਹੀਂ ਹੁੰਦੀ। ਉਹ ਜਰੂਰ ਜੂਠੇ ਭਾਡਿਆਂ ਵਿੱਚ ਮੂੰਹ ਮਾਰਨ ਤੋਂ ਵੀ ਗੁਰੇਜ ਨਹੀਂ ਕਰੇਗਾ। ਕਿਉਂਕਿ ਉਸ ਨੇ ਕਿਤੇ ਤਾਂ ਆਪਣੀ ਭੁੱਖ ਦੀ ਅੱਗ ਬੁਝਾਉਣੀ ਹੈ।

Comments

Popular Posts