ਇਕੱਲਾ ਬੰਦਾ ਜੀਅ ਨਹੀਂ ਸਕਦਾ। ਦਮ ਘੁੱਟਣ ਲੱਗ ਜਾਂਦਾ ਹੈ। ਅਗਰ ਇਨਸਾਨ ਕੱਲਾ ਰਹੇਗਾ। ਜੀਵਨ ਨਾਸ਼ ਹੋ ਜਾਵੇਗਾ। ਆਪਣੇ-ਆਪ ਨੂੰ ਸੀਮਤ ਰੱਖ ਕੇ ਪਰਫੂਲਤ ਨਹੀਂ ਕਰ ਸਕਦੇ। ਦਿਮਾਗ ਦਾ ਵਿਕਾਸ ਰੁਕ ਜਾਂਦਾ ਹੈ। ਜਾਨਵਰ ਵੀ ਸਾਥ ਭਾਲਦੇ ਹਨ। ਜਾਨਵਰ ਇੱਕਠੇ ਉਡਾਰਾਂ ਲਗਾਉਂਦੇ ਹਨ। ਪੱਛੂ ਝੂਡਾਂ ਵਿੱਚ ਰਹਿੰਦੇ ਹਨ। ਜਦੋਂ ਅਸੀਂ ਕਿਸੇ ਨੂੰ ਇਕੱਲਿਆਂ ਪਾਲਣਾਂ ਚਹੁੰਦੇ ਹਾਂ। ਉਹ ਡਰਪੋਕ ਬਣ ਜਾਂਦਾ ਹੈ। ਫਿਰ ਅਜ਼ਾਦ ਪੱਛੂ ਪੰਛੀ ਵੀ ਉਸ ਨੂੰ ਵਿੱਚ ਨਹੀਂ ਰਲਾਉਂਦੇ। ਚੂਜ਼ਾਂ, ਸਿੰਘ ਮਾਰ ਵੀ ਦਿੰਦੇ ਹਨ। ਜਦੋਂ ਕੋਈ ਜੇਲ ਵਿੱਚ ਸਮਾਂ ਕੱਟਦਾ ਹੈ। ਰੱਬ ਜਾਣੇ ਕੀ ਬੀਤਦੀ ਹੋਵੇਗੀ। ਜਿਥੇ ਨਾਂ ਤਾਂ ਉਸ ਦੀ ਕੋਈ ਗੱਲ ਸੁਣਨ ਵਾਲਾਂ ਹੁੰਦਾ ਹੇ। ਸਾਰੇ ਦੁਨੀਆਂ ਦੇ ਲੋਕ ਉਸ ਨਾਲ ਨਫ਼ਰਤ ਕਰਦੇ ਹਨ। ਆਪ ਨੂੰ ਸਰੀਫ਼ ਜਤਾਉਣ ਲਈ ਆਪਣੇ ਵੀ ਨਾਤਾ ਤੋੜ ਜਾਂਦੇ ਹਨ। ਸਮੇਂ ਨਾਲ ਆਪੇ ਪਿਆਰ ਵੀ ਘੱਟ ਜਾਂਦਾ ਹੈ। ਪਿਆਰ ਉਸੇ ਨਾਲ ਬਣਇਆ ਰਹਿੰਦਾ ਹੈ। ਜੋ ਕੋਲੇ ਹੋਵੇ। ਜਿਹੜਾ ਕੋਲੇ ਹੀ ਨਹੀਂ। ਉਸ ਦਾ ਚੇਤਾ ਭੁੱਲਣ ਲੱਗ ਜਾਂਦਾ ਹੈ। ਇਕੱਲਾ ਬੰਦਾ ਠੀਠ ਹੋ ਜਾਂਦਾਂ ਹੈ। ਜਦੋਂ ਹੀ ਕਿਸੇ ਨੂੰ ਜੇਲ ਹੁੰਦੀ ਹੈ। ਸਭ ਦੀਆਂ ਨਜ਼ਰਾਂ ਉਦੋਂ ਹੀ ਬਦਲ ਜਾਂਦੀਆਂ ਹਨ। ਉਹ ਕਸੂਰ ਵਾਰ ਵੀ ਹੋ ਸਕਦਾ ਹੈ। ਗਲ਼ਤੀ ਅਚਾਨਕ ਅਚਨਚੇਤ ਵੀ ਹੋ ਸਕਦੀ ਹੈ। ਹੋ ਸਕਦਾ ਹੈ, ਨਾਂ ਵੀ ਕੀਤੀ ਹੋਵੇ। ਪੁਲੀਸ ਕੁੱਟ-ਮਾਰ ਡਰਾ ਕੇ ਐਵੇਂ ਵੀ ਮਨਾ ਲੈਂਦੀ ਹੇ। ਪੁਲੀਸ ਕੁੱਟ-ਮਾਰ ਹੀ ਇਤਨੀ ਕਰਦੀ ਹੈ, ਬੰਦੇ ਨੂੰ ਕੁੱਟ ਖਾਣ ਨਾਲੋਂ, ਸਰੀਰ ਉਦੜਾਉਣ ਨਾਲੋਂ ਸਜ਼ਾ ਭੁਗਤਣੀ ਸੌਖੀ ਲੱਗਦੀ ਹੈ। ਬੰਦੇ ਵਿੱਚ ਹੈ ਵੀ ਕੀ ਹੈ? ਅਚਾਨਕ ਧੱਕਾ ਲੱਗਾ। ਕਾਰ-ਗੱਡੀ ਉਤੋਂ ਦੀ ਲੰਘ ਗਈ। ਜਾਨ ਚਲੀ ਜਾਂਦੀ ਹੈ। ਕਤਲ ਸਿਰ ਪੈ ਜਾਂਦਾ ਹੈ। ਬੰਦੇ ਨੂੰ ਸਾਲਾਂ ਦੀ ਸਜ਼ਾ ਹੋ ਜਾਂਦੀ ਹੈ। ਅੰਦਰ ਜੇਲ ਦੇ ਵੀ ਐਸਾ ਕੀ ਕਰਦੇ ਹਨ? ਜੋ ਇਹ ਪਾਪ ਧੋਤਾ ਜਾਵੇ। ਇਸ ਨਾਲੋਂ ਬੇਹਤਰ ਹੋਵੇਗਾ। ਬੰਦਾ ਸਜ਼ਾ ਭੁਗਤਣ ਵਾਲਾ ਜੇਲ ਤੋਂ ਬਾਹਰ ਰਹਿ ਕੇ ਕਮਾਈ ਵਿੱਚੋ ਹਰਜ਼ਾਨੇ ਵੱਜੋ, ਨੁਕਸਾਨ ਉਠਾਉਣ ਵਾਲੇ ਪਰਵਾਰ ਨੂੰ ਦੇਵੇ। ਤਾਂ ਹੀ ਸਜ਼ਾ ਪੂਰੀ ਹੋ ਸਕਦੀ ਹੈ। ਨਾਂ ਕਿ ਜੇਲ ਵਿੱਚ ਡੱਕ ਲੈਣ ਨਾਲ ਕੋਈ ਕਿਸੇ ਨੂੰ ਫੈਇਦਾ ਹੋ ਸਕਦਾ ਹੈ। ਹੈਰੀ ਆਪਣੇ ਦੋਸਤ ਨਾਲ ਹੀ ਘੋਲ ਕਰਦਾ ਹੁੰਦਾ ਸੀ। ਇੱਕ ਦਿਨ ਜਦੋਂ ਘੋਲ ਚਲ ਰਿਹਾ ਸੀ। ਹੈਰੀ ਦੇ ਦੋਸਤ ਦੂਜੇ ਘæੁਲਣ ਵਾਲੇ ਨੂੰ ਘੁਮੇਰ ਆਈ ਜਾਂ ਦਿਲ ਦਾ ਦੋਰਾ ਪਿਆ ਧਰਤੀ ਉਤੇ ਪਟਕ ਕੇ ਡਿੱਗ ਪਿਆ। ਹੈਰੀ ਨੂੰ ਕੀ ਪਤਾ ਸੀ, ਕੀ ਹੋਇਆ ਹੈ? ਹੈਰੀ ਨੇ ਉਸ ਨਾਲ ਘੁਲਣ ਦੀ ਕੋਸ਼ਸ਼ ਕੀਤੀ। ਉਹ ਨਾਂ ਹਿੱਲਿਆ। ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੇਖਿਆ ਤਾਂ ਉਹ ਠੰਡਾ ਹੋਇਆ ਪਿਆ ਸੀ। ਹੈਰੀ ਨੂੰ ਪੁਲੀਸ ਨੇ ਫੜ ਲਿਆ। ਹੈਰੀ ਦੇ ਪ੍ਰਸੰਸਕਿ ਆਪਣੇ ਹੀ ਦੋਸਤ ਗੁਆਹ ਸਨ। ਉਸ ਨੂੰ 7 ਸਾਲ ਦੀ ਜੇਲ ਹੋ ਗਈ। ਹੈਰੀ ਜਾਣਦਾ ਸੀ। ਉਸ ਦਾ ਕੋਈ ਕਸੂਰ ਨਹੀਂ ਸੀ। ਕਸੂਰ ਐਨਾਂ ਸੀ। ਉਹ ਘੋਲ਼ ਕਿਉਂ ਕਰਨ ਲੱਗਿਆ ਸੀ? ਜਦੋਂ ਉਹ ਜੇਲ ਵਿਚੋ ਬਾਹਰ ਆਇਆ। ਉਹ ਪਾਗਲ ਹੋ ਚੁੱਕਾ ਸੀ। ਜਟਲ ਵਿੱਚੋਂ ਬਾਹਰ ਆਉਂਦੇ ਨੂੰ ਹੀ ਦੋਸਤ ਦੂਜੇ ਘੋਲ਼ੀ ਦੇ ਬੇਟੇ ਨੇ ਉਸ ਦੇ ਗੋਲ਼ੀ ਮਾਰ ਕ ਮਾਰ ਦਿੱਤਾ ਸੀ। ਕਈ ਸਾਲ ਬੀਤਣ ਤੇ ਵੀ ਦੂਜੇ ਘੋਲ਼ੀ ਦਾ ਬੇਟਾ ਪੁਲੀਸ ਦੇ ਹੱਥ ਨਹੀਂ ਲੱਗਾ ਸੀ। ਸ਼ਇਦ ਉਹ ਜਾਣਦਾ ਸੀ। ਜੇਲ ਵਿੱਚ ਕੀ ਹੱਸ਼ਰ ਹੋਵੇਗਾ?
ਰਲ ਕੇ ਰਹਿੱਣ ਵਾਲਾ ਬੰਦਾ ਮਿਲ ਵਰਤਣ ਵਾਲਾ ਬਣ ਜਾਂਦਾ ਹੈ। ਤਾਂਹੀਂ ਬੰਦਾ ਕਿਸੇ ਦਾ ਸਾਥ ਭਾਲਦਾ ਹੈ। ਪਹਿਲਾਂ ਮਾਂ-ਬਾਪ ਦੀ ਛਾਇਆ ਥੱਲੇ ਪਲ਼ਦਾ ਹੈ। ਫਿਰ ਝੁਕਾ ਦੋਸਤਾਂ ਵੱਲ ਹੋ ਜਾਂਦਾ ਹੈ। ਜੀਵਨ ਸਾਥੀ ਵੱਲ ਹੋ ਜਾਂਦਾ ਹੈ। ਇਨਸਾਨ ਬੱਚਿਆਂ ਨਾਲ ਮਨ ਪ੍ਰਚਾਉਂਦਾ ਹੈ। ਦੁਨੀਆਂ ਨਾਲ ਹੀ ਜਿੰਦਗੀ ਰਗੀਨ ਹੈ। ਮਾਲਕ ਨੇ ਆਪਣੇ ਕਾਮਿਆਂ ਨੂੰ ਪੁੱਛਿਆ।" ਤੁਹਾਨੂੰ ਤਨਖ਼ਾਹ ਕੌਣ ਦਿੰਦਾ ਹੈ? ਅੱਧਿਆਂ ਤੋਂ ਜ਼ਿਆਦੇ ਬੋਲੇ," ਮਾਲਕੋ ਇਸ ਵਿੱਚ ਪੁੱਛਣ ਵਾਲੀ ਕੀ ਗੱਲ ਹੈ? ਤੁਸੀਂ ਹੀ ਪੈਸੇ ਦਿੰਦੇ ਹੋ। " ਮਾਲਕ ਨੇ ਕਿਹਾ," ਨਹੀਂ ਮੈਂ ਤੁਹਾਨੂੰ ਤਨਖ਼ਾਹ ਨਹੀਂ ਦਿੰਦਾ। ਮੈਂ ਤਾਂ ਇੱਕ ਚੀਜ਼ਾਂ ਬਣਾਉਣ ਦਾ ਤਰੀਕਾ ਦੱਸਿਆ ਹੈ। ਤੁਹਾਨੂੰ ਕੰਮ ਕਰਨ ਲਈ ਜਗਾ ਦਿੱਤੀ ਹੈ। ਤੁਸੀਂ ਕੰਮ ਕਰਦੇ ਹੋ। ਚੀਜ਼ਾਂ ਨੂੰ ਵਰਤਣ ਲਈ ਤਿਆਰ ਕਰਦੇ ਹੋ। ਲੋਕ ਚੀਜ਼ਾਂ ਖ੍ਰੀਦ ਕੇ ਪੈਸਾ ਵਾਪਸ ਕਰਦੇ ਹਨ। ਮੈਂ, ਤੁਸੀਂ,ਉਹ ਲੋਕ ਰਲ ਕੇ ਪੈਸੇ ਬਣਾਉਂਦੇ ਹਾਂ। ਲੋਕ ਸਾਨੂੰ ਕੀਮਤ ਦਿੰਦੇ ਹਨ। ਸਾਡਾ ਸਭ ਦਾ ਯੋਗਦਾਨ ਹੈ। ਅਸੀਂ ਰਲ-ਮਿਲ ਕੇ ਉਨਤੀ ਕਰਦੇ ਹਾਂ। ਇੱਕ ਬੰਦਾ ਸਾਰਾ ਕੁੱਝ ਨਹੀਂ ਕਰ ਸਕਦਾ। ਜਿੰਨੇ ਹੱਥ ਹੋਣਗੇ, ਉਨੀ ਬਰਕਤ ਹੋਵੇਗੀ। ਕੰਮ ਛੇਤੀ ਨਪੇਰੇ ਚੜ੍ਹੇਗਾ।"
ਇਕੱਲਾ ਬੰਦਾ ਤਾਂ ਚਿੜੜਾ ਹੋ ਜਾਂਦਾ ਹੈ। ਲੋਕਾਂ ਨਾਲ ਰਲ ਕੇ ਹੀ ਅਸੀਂ ਕੁੱਝ ਸਿੱਖ ਸਕਦੇ ਹਾਂ। ਨਕਲ ਕਰਕੇ ਹੀ ਅਕਲ ਆਉਂਦੀ ਹੈ। ਆਪਣੇ ਆਪ ਬੁੱਧੀ ਕੰਮ ਨਹੀਂ ਕਰਦੀ। ਜਦੋਂ ਬੰਦਾ ਗਲ਼ਤੀਆਂ ਕਰਦਾ ਹੈ। ਕਰਨ ਤੋਂ ਬਾਅਦ ਤੋਬਾ ਕਰ ਲੈਂਦਾ ਹੈ। ਗਲ਼ਤੀਆਂ ਤੋਂ ਸਹੀਂ ਰਸਤਾ ਵੀ ਸਿੱਖ ਲੈਂਦਾ ਹੈ। ਅੱਗੇ ਨੂੰ ਉਹ ਮਾੜਾ ਕੰਮ ਨਹੀਂ ਕਰਦਾ। ਲੋਕ ਲਾਜ਼ ਵੀ ਮਾਰਦੀ ਹੋਣੀ ਹੈ। ਲੋਕਾਂ ਨਾਲ ਰਲ ਕੇ ਅਸੀਂ ਰਲ ਸਕਦੇ ਹਾਂ। ਕੱਲੇ ਤੁਦੇ ਤਾਂ ਥੱਕ ਵੀ ਜਾਂਦੇ ਹਾਂ। ਰਲ ਮਿਲ ਕੇ ਜਿੰਦਗੀ ਸੌਖੀ ਬਣ ਜਾਂਦੀ ਹੈ।


ਸਤਵਿੰਦਰ ਕੌਰ ਸੱਤੀ (ਕੈਲਗਰੀ)-

Comments

Popular Posts