http://ajdapunjab.com/images/pdf/p-4.pdf

ਚੋਰ, ਪਹਿਰੇਦਾਰ, ਉਲੂ ਰਾਤਾਂ ਨੂੰ ਜਗਦੇ ਹਨ
ਜ਼ਿਆਦਾਤਰ ਲੋਕ ਰਾਤ ਨੂੰ ਸੌਉਣਾਂ ਪਸੰਧ ਕਰਦੇ ਹਨ। ਪਰ ਆਪਣੀ ਲੋੜ ਨੂੰ ਕਈ ਰਾਤਾਂ ਨੂੰ ਜਾਗਦੇ ਹਨ। ਇੱਕ ਤਾਂ ਉਹ ਜਾਗਦੇ ਹਨ। ਜੋ ਆਪਣੇ ਮਕਸਦ ਨੂੰ ਪੂਰਾ ਕਰਨਾਂ ਚਾਹੁੰਦੇ ਹਨ। ਉਹ ਰਾਤ ਦੇ ਹਨੇਰੇ ਵਿੱਚ ਦਾਅ ਮਾਰ ਜਾਦੇ ਹਨ। ਕਈ ਰਾਤ ਨੂੰ ਚੁਰਾ ਲੈਂਦੇ ਹਨ। ਕਈ ਮੇਹਨਤੀ ਬੰਦੇ ਵੀ ਰਾਤ ਨੂੰ ਮੇਹਨਤ ਕਰਦੇ ਹਨ। ਕਾਮਜ਼ਾਬ ਹੁੰਦੇ ਹਨ। ਚੋਰ ਇੱਕ ਤਾਂ ਮਾਲ ਦੇ ਹੁੰਦੇ ਹਨ। ਜਿੰਨਾਂ ਨੂੰ ਦੂਜੇ ਦੀ ਚੀਜ਼ ਪਸੰਧ ਆ ਜਾਂਦੀ ਹੈ। ਉਹ ਉਸ ਨੂੰ ਹਾਂਸਲ ਕਰਨ ਦੀ ਕੋਸ਼ਸ਼ ਕਰਦੇ ਹਨ। ਹਨੇਰੇ ਵਿੱਚ ਬਹੁਤੀ ਦੂਰ ਤੱਕ ਦਿੱਸਦਾ ਵੀ ਨਹੀਂ ਹੈ। ਉਦਾਂ ਵੀ ਲੋਕ ਸੁੱਤੇ ਹੋਏ ਹੁੰਦੇ ਹਨ। ਸੁੱਤੇ ਹੋਏ ਦਾ ਮਾਲ ਚਰਾਉਣਾਂ ਸੌਖਾ ਹੈ। ਕਈ ਤਾਂ ਸੱਚ ਹੀ ਬਹੁਤ ਡੂਘੀ ਨੀਂਦ ਸੌਉਂਦੇ ਹਨ। ਹੋਰ ਚੋਰ ਹੁੰਦੇ ਹਨ, ਜਾਇਜ਼, ਨਜਾਇਜ਼ ਹੁਸਨਾਂ ਦੇ ਚੋਰ। ਇਹ ਵੀ ਬਹੁਤੇ ਰਾਤ ਦਾ ਹੀ ਸਹਾਰਾ ਲੈਂਦੇ ਹਨ। ਚੋਰ, ਪਹਿਰੇਦਾਰ, ਉਲੂ ਰਾਤਾਂ ਨੂੰ ਜਗਦੇ ਹਨ। ਸਭ ਨੇ ਆਪੋ ਆਪਣਾਂ ਕੰਮ ਕਰਨਾਂ ਹੁੰਦਾ ਹੈ। ਪਹਿਰੇਦਾਰ ਮਾਲਦਾਰ ਨੂੰ ਪਹਿਰਾ ਦੇ ਕੇ ਲੁੱਟੇ ਜਾਣ ਤੋਂ ਬਚਾਉਣ ਦੀ ਕੋਸ਼ਸ਼ ਕਰਦੇ ਹਨ। ਚੋਰਾਂ ਤੋਂ ਬਚਾ ਦੀ ਰਾਖੀ ਕਰਦੇ ਹਨ। ਪਹਿਰੇਦਾਰ ਮਾਲਕ ਦੇ ਮਾਲ ਦੀ ਰਾਖੀ ਕਰਦੇ ਹਨ। ਜਾਗਦੇ ਰਹਿੱਣ ਦਾ ਹੋਕਾ ਲਗਾਉਂਦੇ ਹਨ। ਪਹਿਰੇਦਾਰ ਚੋਰਾਂ ਤੋਂ ਕੁੱਝ ਕੁ ਮਾਲ ਤਾਂ ਬਚਾ ਹੀ ਲੈਂਦੇ ਹਨ। ਬਹੁਤਾ ਮਾਲ ਲੁੱਟਿਆ ਹੀ ਜਾਂਦਾ ਹੈ। ਜੋ ਹੋਇਆ ਚੋਰ, ਉਸ ਨੇ ਕਿਵੇ ਨਾਂ ਕਿਵੇਂ ਚੋਰੀ ਕਰਨ ਦਾ ਦਾਅ ਲਗਾ ਲਗਾਉਣਾਂ ਹੀ ਹੈ। ਪੂਰੀ ਜਾਨ ਹੀਲ ਕੇ, ਆਪ ਨੂੰ ਖ਼ਤਰੇ ਵਿੱਚ ਪਾ ਕੇ, ਪਾੜ ਲਗਾਉਂਦੇ ਹਨ। ਬਹੁਤੀ ਵਾਰ ਬਚ ਹੀ ਜਾਂਦੇ ਹਨ। ਬੈਂਕਾਂ ਨੂੰ ਦਿਨ-ਦਿਹਾੜੇ ਹੀ ਲੁੱਟਿਆ ਜਾਂਦਾ ਹੈ। ਡਾਕੇ ਵਾਲੇ ਬੰਦੇ ਬਹੁਤ ਘੱਟ ਹੱਥ ਲੱਗੇ ਹਨ। ਚੋਰ ਭੇਤੀ ਹੀ ਹੁੰਦੇ ਹਨ। ਬੈਂਕ ਦੀਆਂ ਤਜ਼ੋਰੀਆਂ, ਲੌਕਰਾਂ ਬਾਰੇ ਸ਼ੜਕ ਫੁੱਟ ਪਾਥ ਦੇ ਜੇਬ ਕਤਰੇ ਨੂੰ ਕੀ ਇਲਮ ਹੈ। ਇੱਕ ਬੰਦੇ ਨੂੰ ਬੈਂਕ ਦੇ ਕੰਮ ਉਤੋਂ ਖ਼ਾਰਜ਼ ਕਰ ਦਿੱਤਾ ਸੀ। ਅੱਗਲੇ ਵੀ ਹਫ਼ਤੇ ਬੈਂਕ ਵਿੱਚ ਡਾਕਾ ਪੈ ਗਿਆ। ਉਸ ਨੇ ਹੋਰ ਸਾਥੀਆਂ ਨਾਲ ਮਿਲ ਕੇ ਬੈਂਕ ਖੁੱਲਣ ਦੇ ਸਮੇਂ ਇਹ ਡਾਕਾ ਮਾਰਿਆ। ਉਦੋਂ ਦੋ ਬੰਦੇ ਕੰਮ ਸ਼ੁਰੂ ਕਰਦੇ ਹਨ। ਇੱਕ ਬੈਂਕ ਅੰਦਰ ਆਕੇ ਦੇਖਦਾ ਹੈ। ਸਭ ਠੀਕ ਹੈ। ਕੋਈ ਖ਼ਤਰਾ ਤਾਂ ਨਹੀਂ। ਦੂਜਾ ਬਾਹਰ ਉਸ ਦੇ ਇਸ਼ਰੇ ਦੀ ਉਡੀਕ ਕਰਦਾ ਹੈ। ਜਦੋਂ ਦੂਜਾਂ ਵੜਨ ਲੱਗਾ। ਇਹ ਨਾਲ ਵੜ ਗਏ। ਉਨਾਂ ਤੋਂ ਹੀ ਸਾਰੀ ਬੈਂਕ ਦੇ ਪੈਸੇ ਬੈਗਾਂ ਵਿੱਚ ਪੁਆਏ। ਬੈਗ ਫੜ ਕੇ ਫ਼ਰਾਰ ਹੋ ਗਏ। ਉਹ ਬੰਦਾ ਅਜੇ ਪੁਲੀਸ ਨੂੰ ਤੱਕ ਨਹੀਂ ਲੱਭਿਆ। ਬਾਹਰੋਂ ਆ ਕੇ ਕੋਈ ਚੋਰੀ ਨਹੀਂ ਕਰ ਸਕਦਾ। ਕਿਸੇ ਉਪਰੇ ਨੂੰ ਕੀ ਇਲਮ ਹੈ? ਕੀ ਕਿਥੇ ਪਿਆ ਹੈ? ਜ਼ਿਆਦਾ ਚੋਰੀਆਂ ਉਦੋਂ ਹੁੰਦੀਆਂ ਹਨ। ਜਦੋਂ ਉਹ ਜਗਾ ਸੁੰਨੀ ਹੁੰਦੀ ਹੈ। ਮਾਲਕ ਉਥੇ ਨਹੀਂ ਹੁੰਦਾ। ਉਪਰੇ ਬੰਦੇ ਨੂੰ ਕੀ ਸੁਪਨਾਂ ਆਉਂਦਾ ਹੈ। ਮਾਲਕ ਆਪਣੇ ਸਮਾਨ ਕੋਲ ਨਹੀਂ ਹੈ। ਨਜ਼ਦੀਕੀ ਬੰਦੇ ਨੂੰ ਹੀ ਪਤਾ ਹੁੰਦਾ ਹੈ। ਕਿਹੜੀ ਚੀਜ਼ ਕਿਥੇ ਪਈ ਹੈ? ਸਾਨੂੰ ਆਦਤ ਵੀ ਹੈ। ਸਭ ਦੇ ਸਹਮਣੇ ਕੀਮਤੀ ਚੀਜ਼ਾਂ ਗਹਿਣੇ, ਪੈਸੇ ਰੱਖਦੇ ਹਾਂ। ਜਿਤਾਉਣਾ ਚਹੁੰਦੇ ਹਾਂ। ਮੈਨੂੰ ਤੇਰੇ ਉਪਰ ਪੂਰਾ ਭਰੋਸਾ ਹੈ। ਤੇਰੇ ਕੋਲੋ ਕੋਈ ਪਰਦਾ ਉਹਲਾ ਨਹੀਂ ਹੈ। ਚੀਜ਼ ਚੋਰੀ ਹੋ ਵੀ ਜਾਵੇ, ਨੇੜੇ ਦੇ ਬੰਦੇ ਤੋਂ ਪੁੱਛ ਨਹੀਂ ਸਕਦੇ," ਕਿਤੇ ਤੁਸੀਂ ਹੀ ਤਾਂ ਵਰਤਣ ਲਈ ਨਹੀਂ ਲੈ ਲਈ। " ਸ਼ੱਕ ਵੀ ਨਹੀਂ ਕਰਦੇ। ਆਪਣਾਂ ਜਿਉਂ ਹੋਇਆ। ਆਪਣੇ ਕਿਸੇ ਨੂੰ ਪੁੱਛ ਵੀ ਨਹੀਂ ਸਕਦੀ। ਮੈਨੂੰ ਗੁਆਂਢਣ ਨੇ ਪਿਛਲੇ ਸਾਲ ਦੱਸਿਆ," ਉਨਾਂ ਨੇ ਹੋਰ ਇੱਕ ਕਿੱਲਾ ਜ਼ਮੀਨ ਦਾ ਲਿਆ ਹੈ। ਬਹੁਤ ਕੀਮਤੀ ਖ੍ਰੀਦਿਆ ਹੈ। ਕਿਉਂਕਿ ਘਰ ਦੇ ਨਾਲ ਲੱਗਦਾ ਸੀ। " ਮੈਂ ਪੁੱਛਿਆ," ਫਿਰ ਤਾਂ ਬੈਂਕ ਤੋਂ ਕਰਜ਼ਾ ਲਿਆ ਹੋਣਾ ਹੈ। ਏਨੇ ਪੈਸੇ ਕਿਥੋਂ ਆ ਗਏ? " ਉਸ ਨੇ ਦੱਸਿਆ, " ਸਮੇਂ ਸਿਰ ਆਪਣੇ ਹੀ ਕੰਮ ਆਉਂਦੇ ਹਨ। ਮੇਰੀ ਨੱਣਦ ਨੇ ਸਾਰੇ ਪੈਸੇ ਦਿੱਤੇ ਹਨ। ਬੰਦਾ ਆਪਣਾਂ ਪਰਾਇਆਂ ਲੋੜ ਸਮੇਂ ਪਹਿਚਾਣਿਆ ਜਾਂਦਾ ਹੈ। ਆਪਣੇ ਹੀ ਮੌਕੇ ਉਤੇ ਕੰਮ ਆਉਂਦੇ ਹਨ। " ਪਿਛਲੇ ਹਫ਼ਤੇ ਉਸ ਦੇ ਦਿਉਰ ਦਾ ਵਿਆਹ ਸੀ। ਵਿਆਹ ਦੇ ਦਿਨਾਂ ਵਿੱਚ ਉਸ ਨੇ ਕੋਈ ਵੀ ਕੀਮਤੀ ਗਹਿਣਾਂ ਨਹੀਂ ਪਾਇਆ। ਦੂਜੀਆਂ ਔਰਤਾਂ ਵੱਲ ਦੇਖ ਕੇ ਕਹਿੱਣ ਲੱਗੀ," ਮੇਰੇ ਸਾਰੇ ਗਹਿਣੇ ਪਿਛਲੇ ਸਾਲ ਚੋਰੀ ਹੋ ਗਏ। ਸੇਫ਼ ਦੀ ਅਲਮਾਰੀ ਵਿਚੋਂ ਚੋਰੀ ਹੋ ਗਏ। ਚੋਰ ਨੇ ਇਸ ਤਰਾਂ ਚੋਰੀ ਕੀਤੀ। ਜਿਵੇਂ ਚਾਬੀ ਲਗਾ ਕੇ ਕੱਢੇ ਹੋਣ। ਜਿੰਦਾ ਨਹੀਂ ਤੋੜਿਆ। " ਮੈਂ ਕਿਹਾ," ਤੂੰ ਦੱਸਿਆ ਹੀ ਨਹੀਂ। ਆਂਢ-ਗੁਆਂਢ ਨੂੰ ਪੁੱਛ ਦੱਸ ਕਰਨੀ ਚਾਹੀਦੀ ਹੇ। ਹੋ ਸਕਦਾ ਹੈ, ਉਪਰਾ ਬੰਦਾ ਵੱੜਦਾ-ਨਿੱਕਦਾ ਕਿਸੇ ਨੇ ਦੇਖਿਆ ਹੋਵੇ। " ਉਸ ਦਾ ਚੇਹਰਾ ਢਿੱਲਾ ਜਿਹਾ ਹੋ ਗਿਆ। ਉਸ ਨੇ ਅੱਖਾਂ ਵਿੱਚ ਪਾਣੀ ਭਰ ਕੇ ਕਿਹਾ," ਮੇਰੀ ਨੱਣਦ ਨੇ ਅਜੇ ਤੱਕ ਸਾਡੇ ਕੋਲੋਂ ਆਪਣੇ ਪੈਸੇ ਵਾਪਸ ਨਹੀਂ ਮੰਗੇ। ਭੈਣ-ਭਰਾ ਨੇ ਰਲ ਕੇ ਮੇਰੇ ਗਹਿਣੇ ਵੇਚ ਕੇ ਜ਼ਮੀਨ ਲੈ ਲਈ। ਮੇਰੀਆਂ ਸਭ ਸਾਰੀ ਉਮਰ ਦੀਆਂ, ਕੀਮਤੀ ਨਿਸ਼ਨੀਆਂ ਸਨ। ਮੇਰਾ ਆਪਣਿਆਂ ਤੋਂ ਵਿਸ਼ਵਾਸ਼ ਉਠ ਗਿਆ ਹੈ। ਅਸੀਂ ਜ਼ਮੀਨ ਕੀ ਕਰਨੀ ਸੀ? ਸਾਰੇ ਗਹਿਣੇ ਮੇਰੇ ਪੇਕਿਆਂ ਦੇ ਦਿੱਤੇ ਹੋਏ ਸਨ। ਜ਼ਮੀਨ ਦਿਉਰ ਨਾਲ ਅੱਧੀ ਵੰਡਣੀ ਪੈਣੀ ਹੈ। " ਇਸ ਤਰਾਂ ਐਸੇ ਲੋਕ ਉਲੂ ਬਣਾ ਜਾਂਦੇ ਹਨ। ਬੰਦਾ ਝੁਗਾ ਚੌੜ ਕਰਾ ਕੇ ਉਲੂ ਦੀ ਤਰਾਂ ਬੈਠਾ ਦੇਖਦਾ ਰਹਿੰਦਾ ਹੈ। ਉਲੂ ਨੂੰ ਖੁੱਲੀਆਂ ਅੱਖਾਂ ਨਾਲ ਵੀ ਦਿਨੇ ਨਹੀਂ ਦਿੱਸਦਾ। ਇਹ ਦਿਨੇ ਵੀ ਹਨੇਰੀਆਂ ਥਾਵਾਂ ਖੂਡਾ ਲੱਭਦੇ ਰਹਿੰਦੇ ਹਨ। ਇੰਨਾਂ ਨੂੰ ਰਾਤ ਨੂੰ ਦਿਸਣ ਵੀ ਲੱਗ ਜਾਂਦਾ ਹੈ। ਰਾਤ ਨੂੰ ਭਿਆਨਕ ਅਵਾਜ਼ ਵਿੱਚ ਉਲੂ ਬੋਲਣ ਵੀ ਲੱਗ ਜਾਂਦੇ ਹਨ। ਰਾਤ ਨੂੰ ਉਲੂ ਜਾਨਵਰਾਂ ਦੇ ਅੰਡੇ ਤੇ ਹੋਰ ਜਾਨਵਰ ਮਾਰ ਕੇ ਖਾਂਦੇ ਹਨ। ਚੋਰ, ਪਹਿਰੇਦਾਰ, ਉਲੂ ਰਾਤਾਂ ਨੂੰ ਜਗਦੇ ਹਨ। ਸਾਰੇ ਹੀ ਕਾਮਜ਼ਾਬ ਵੀ ਹਨ।
ਸਤਵਿੰਦਰ ਕੌਰ ਸੱਤੀ (ਕੈਲਗਰੀ)-

Comments

Popular Posts