ਮੇਹਨਤ ਕਰਨ ਵਾਲਿਆ ਦੇ ਹੀ ਸਫ਼ਲਤਾ ਪੈਰ ਚੁੰਮਦੀ ਹੈ।

ਸਤਵਿੰਦਰ ਕੌਰ ਸ‘ਤੀ (ਕੈਲਗਰੀ)-
ਮੇਹਨਤ ਕਰਨ ਵਾਲਿਆ ਦੇ ਹੀ ਸਫ਼ਲਤਾ ਪੈਰ ਚੁੰਮਦੀ ਹੈ। ਤਾਂਹੀਂ ਦੁਨੀਆਂ ਭਰ ਦੇ ਲੋਕ ਐਸੇ ਮੇਹਨਤੀ ਬੰਦਿਆ ਨੂੰ ਪਿਆਰ ਕਰਦੇ ਹਨ। ਯਾਦ ਵੀ ਕਰਦੇ ਹਨ। ਬਾਹਰਲੇ ਦੇਸ਼ਾ ਵਿੱਚ ਲੋਕ ਮੇਹਨਤ ਮਜ਼ਦੂਰੀ ਕਰਕੇ ਢਿੱਡ ਭਰਦੇ ਹਨ। ਉਨ੍ਹਾਂ ਨੂੰ ਫ਼ਿਕਰ ਹੁੰਦਾ ਹੈ। ਆਪਣੀਆਂ ਜਰੂਰਤਾਂ ਕਿਵੇ ਪੂਰੀਆ ਕਰਨੀਆ ਹਨ। ਇਸ ਲਈ ਲਗਨ ਪ੍ਰੇਮ ਨਾਲ ਕੰਮ ਕਰਦੇ ਹਨ। ਬਹੁਤੇ ਕਮਾਂਈਆਂ ਕਰਕੇ ਮਹਿਲ ਖੜੇ ਕਰ ਦਿੰਦੇ ਹਨ। ਕਈ ਵੱਡ ਵਡੇਰਿਆਂ ਦਾ ਬੱਣਇਆਂ ਹੋਇਆ ਵੀ ਵੇਚ ਕੇ ਖਾ ਜਾਂਦੇ ਹਨ। ਬਹੁਤੇ ਤਾਂ ਬਾਹਰ ਕਨੇਡਾ ਆ ਕੇ ਵੀ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਨ। ਜਿਸ ਨੇ ਪਿਛੇ ਵੀ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਹੁੰਦਾ। ਦਾਦੇ ਪੜਦਾਦੇ ਦੀ ਜਾਇਦਾਦ ਤੇ ਐਸ਼ ਕਰਦੇ ਹਨ। ਜਾਂ ਫਿਰ ਪੱਲੇ ਕੁੱਝ ਹੁੰਦਾ ਹੀ ਨਹੀਂ। ਹਵਾਈ ਕਿਲੇ ਬੱਣਾਉਂਦੇ ਰਹਿੰਦੇ ਹਨ। 65 ਕੁ ਸਾਲ ਦਾ ਅੰਕਲ ਸਾਡੇ ਘਰ ਆ ਜਾਂਦਾ ਹੈ। 7 ਕੁ ਕਿਲੋਮੀਟਰ ਦੀ ਦੂਰੀ ਤੇ ਰਹਿੰਦਾ ਹੈ । ਬੱਸ ਲੈ ਕੇ ਆ ਤਾਂ ਜਾਂਦਾ ਹੈ। ਬੱਸ ਸਰਵਸ ਬੁੱਢਿਆ ਲਈ ਮੁਫ਼ਤ ਦੀ ਹੈ। ਜਾਣ ਲੱਗਾ ਕਹੇਗਾ ਮੈਨੂੰ ਘਰ ਛੱਡ ਆਉ, ਸਟੋਰ ਲੈ ਚੱਲੋ। ਗੱਲਾਂ ਕਰੇਗਾ," ਮੇਰੇ ਕੋਲ ਪੰਜਾਬ ਵਿੱਚ 80 ਕਿਲੇ ਹਨ। ਐਸ਼ ਕਰਦੇ ਸੀ। ਐਂਵੇ ਬਹੂ ਦੀਆਂ ਗੱਲਾਂ ਸੁਣਨ ਨੂੰ ਇਥੇ ਆ ਗਏ। " ਮੈ ਕਿਹਾ," ਅੰਕਲ ਫਿਰ ਤਾਂ ਤੁਸੀਂ ਇੰਡੀਆ ਜਾ ਕੇ ਰਹੋ। ਕਿੱਲਿਆਂ ਵਾਲਿਆਂ ਨੂੰ ਕੀ ਗਜਾਂ ਪਈ ਹੈ। ਇਨ੍ਹੀ ਬਰਫ਼ ਵਿੱਚ ਠੁਰ-ਠੁਰ ਕਰਦੇ ਫੀਰਦੇ ਹੋ। " ਉਸ ਦਾ ਜੁਆਬ ਸੀ, " ਬਸ ਕਨੇਡਾ ਪੈਨਸ਼ਨ ਕਰਕੇ ਲਾਲਚ ਨੂੰ ਬੈਠੇ ਹਾਂ। ਮੈਨੂੰ ਤੇ ਤੇਰੀ ਅੰਟੀ ਨੂੰ 3000 ਡਾਲਰ ਪੈਨਸ਼ਨ ਆ ਜਾਂਦੀ ਹੈ। ਨਾਲੇ ਇਥੇ ਵਾਲੇ ਮੁੰਡੇ ਦਾ ਤਿਉ ਮਾਰਦਾ ਹੈ। " " ਅੰਕਲ ਆਂਏ ਤਾ ਭੁੱਖ ਦੇਖੀ ਵਾਲੇ ਕਰਦੇ ਹਨ। ਜਿਸ ਕੋਲ ਪਿੰਡ ਸਭ ਕੁੱਝ ਹੈ। ਉਹ ਤਾਂ ਇਹੋ ਜਿਹੀ ਪੈਨਸ਼ਨ ਦੀ ਪਰਵਾਹ ਨਹੀਂ ਕਰਦਾ। ਅਰਾਮ ਨਾਲ ਆਪਣਾ ਬੁੱਢਾਪਾ ਜੁਵਾਨੀ ਆਪਣੀ ਜਮੀਨ ਤੇ ਮੇਹਨਤ ਕਰਕੇ ਕੱਢਦਾ ਹੈ। " ਅੰਕਲ ਨੇ ਫਿਰ ਕਿਹਾ," ਮੈ ਤਾਂ ਵੈਨਕੋਵਰ ਵਿੱਚ ਖੇਤਾਂ ਵਿੱਚ ਹੀ ਕੰਮ ਕਰਦਾ ਰਿਹਾ ਹਾਂ। ਸਬਜੀਆਂ ਫ਼ਲ ਤੋੜਦਿਆ ਦੇ ਉਤੇ ਮੀਂਹ ਪਈ ਜਾਂਦਾ ਹੁੰਦਾ ਸੀ। ਪੈਰ ਚਿੱਕੜ ਵਿੱਚ ਖੂਬੇ ਹੁੰਦੇ ਸਨ। ਸੱਚ ਮੈਂ ਤਾਂ ਕਿਸੇ ਹੋਰ ਕੰਮ ਆਇਆ ਸੀ। ਤੁਸੀਂ ਪਿੰਡ ਨੂੰ ਫੋਨ ਕਰਕੇ ਪੁੱਛਿਆ, ਮੇਰੇ ਜਗਰਾਓ ਵਾਲੇ ਮੁੰਡੇ ਦਾ ਕੀ ਹਾਲ ਹੈ। ਮੈਂ ਪਿਛਲੀ ਵਾਰੀ ਤੁਹਾਨੂੰ ਕਹਿਕੇ ਗਿਆ ਸੀ। ਤੁਹਾਡੇ ਘਰ ਦੇ ਸਾਡੇ ਪਿੰਡੋਂ ਹਾਲ ਚਾਲ ਪੁੱਛ ਕੇ ਦੱਸਣ। ਮੇਰਾ ਪਿੰਡ ਵਾਲਾ ਮੁੰਡਾ ਕਿਵੇ ਹੈ? ਜੇ ਨਹੀਂ ਪਤਾ ਕੀਤਾ ਤਾਂ ਇਹ ਮੇਰੇ ਮੁੰਡੇ ਦਾ ਫੋਨ ਨੰਬਰ ਹੈ। ਨੰਬਰ ਹੀ ਘੁੰਮਾਂ ਦੇ, ਕੁੜੇ ਬੜਾਂ ਪੁੰਨ ਹੋਵੇਗਾ। ਮੇਰੀ ਗੱਲ ਹੋ ਜਾਵੇਗੀ। ਮੈਂ ਪੁੱਤ ਨਾਲ ਗੱਲ ਕਰਨ ਨੂੰ ਤਰਸਿਆ ਪਿਆ। ਕੋਈ ਇੱਕ ਕੰਮਰਾਂ ਕਿਰਾਏ ਤੇ ਦਿੰਦਾ ਹੋਇਆ, ਤਾਂ ਖਿਆਲ ਰੱਖੀ। ਅੱਜ ਫਿਰ ਮੁੰਡਾ ਪੀ ਕੇ ਸਾਨੂੰ ਦੋਂਨਾਂ ਨੂੰ ਗੱਲ਼ਾਂ ਕੱਢ ਗਿਆ। ਕਹਿੰਦਾ,' ਸਮਾਨ ਚੱਕ ਲਵੋਂ, ਮੈਂ ਤੁਹਾਨੂੰ ਮੁਫ਼ਤ ਵਿੱਚ ਕਿਵੇ ਰੱਖ ਲਵਾਂ। ਤੁਸੀਂ ਤਾਂ ਸਾਡੇ ਨਾਲ ਰਹਿੱਣ ਦਾ ਸਮੇਂ ਸਿਰ ਵੀ ਪੂਰਾ ਖ਼ਰਚਾ ਨਹੀਂ ਦਿੰਦੇ। ਅਸੀਂ ਬੇਸਮਿੰਟ ਵਿਚ ਚੱਜਦਾ ਕਿਰਾਏਦਾਰ ਰੱਖੀਏ। " ਮੈਂ 80 ਕਿਲੇ, 3000 ਡਾਲਰ ਪੈਨਸ਼ਨ ਲੈਣ ਵਾਲੇ ਦੇ ਮੂੰਹ ਵੱਲ ਦੇਖ ਰਹੀ ਸੀ। ਨੀਅਤ ਕਿਨੀ ਹਲਕੀ ਹੈ। ਥੁੱਕ ਨਾਲ ਪੇੜੇ ਪੱਕਾਉਂਦਾ ਫਿਰਦਾ ਹੈ। ਇਹ ਹਾਲਤ ਤਾਂ ਮਜ਼ਦੂਰ ਬੰਦੇ ਦੀ ਵੀ ਨਹੀਂ ਹੁੰਦੀ। ਉਸ ਨੂੰ ਵੀ ਪਤਾ ਹੁੰਦਾ ਹੈ। ਕਿਨੇ ਪੈਸੇ ਮੈਂ ਕਿਥੇ- ਕਿਥੇ ਲਾਉਣੇ ਹਨ। ਮਜ਼ਦੂਰੀ ਕਰਨ ਵਿੱਚ ਨਖਰਾਂ ਕੀ ਹੈ। ਕੰਮ ਜੋ ਵੀ ਹੋਵੇ, ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਉਸੇ ਵਿੱਚ ਬਰਕਤਾਂ ਆ ਜਾਂਦੀਆ ਹਨ।
ਬਹੁਤੇ ਵੱਡੀਆਂ ਜਮੀਨਾ ਵਾਲੇ ਟੈਕਸੀਆਂ ਚਲਾਉਂਦੇ ਹਨ। ਕਈ ਬਦਚਲਣ ਔਰਤਾਂ, ਪਰ ਉਹ ਤਾਂ ਧੰਦਾਂ ਵੀ ਪਰਮਿੰਟ ਲੈ ਕੇ ਕਰਦੀਆਂ ਹਨ। ਟੈਕਸੀ ਕਿਰਾਏ ਤੇ ਕਰ ਲੈਂਦੀਆਂ ਹਨ। ਜਦੋਂ ਕਿਰਾਏ ਤੋਂ ਮੁਕਰ ਜਾਂਦੀਆਂ ਹਨ। ਤਾ ਇਹ ਵੱਡੀਆਂ ਜਮੀਨਾ ਵਾਲੇ ਟੈਕਸੀਆਂ ਚਲਾਉਂਣ ਵਾਲੇ, ਕਿਰਾਏ ਦੀ ਵਸੂਲੀ ਜਿਸਮ ਨਾਲ ਕਰਦੇ ਹਨ। ਬਹੁਤੇ ਤਾਂ ਟੈਕਸੀ ਵਿੱਚ ਹੀ ਕੰਮ ਚਲਾ ਲੈਂਦੇ ਹਨ। ਬਹੁਤੇ ਟੈਕਸੀ ਦੇ ਕਿਰਾਏ ਤੋਂ ਦੂਗਣੇ ਮੁੱਲ ਦਾ ਹੋਟਲ ਲੈ ਕੇ, ਜਿਸਮ ਲੈ ਦੇ ਕੇ ਭੁਗਤਾਣ ਕਰਾਉਂਦੇ ਹਨ। ਕਈ ਟੈਕਸੀ ਦੇ ਕਿਰਾਏ ਤੋਂ ਵੀ ਕਈ ਗੁਣਾ ਜਿਆਦਾ ਲੈ ਕੇ, ਟੈਕਸੀ ਹੀ ਕਿਰਾਏ ਤੇ ਮੁੱਲ ਪਿਛਲੀ ਸੀਟ ਦੇ ਦਿੰਦੇ ਹਨ। ਨਾਲੇ ਆਪ ਮੁਫ਼ਤ ਦੀ ਫਿਲਮ ਦੇਖਦੇ ਹਨ। ਪੱਪੀ ਜੱਫ਼ੀ ਤਾਂ ਇਥੇ ਮਮੂਲੀ ਗੱਲ ਹੈ। ਆਮ ਹੀ ਪਬਲਿਕ ਥਾਂਵਾ ਤੇ ਅਜ਼ਾਦ ਲੋਕ ਕਰਦੇ ਹਨ। ਜੋ ਵੱਡੀਆਂ ਜ਼ਮੀਨਾਂ ਵਾਲੇ ਹਨ। ਇਹੀ ਗੋਰਿਆਂ ਦਾ ਗੰਦ ਚੱਕਦੇ ਹਨ। ਇਨ੍ਹਾਂ ਨੇ ਹੀ ਸਫਾ਼ਈ ਦੇ ਕੰਮ ਦਾ ਠੇਕਾ ਲਿਆ ਹੈ। ਇਹੀ ਗੋਰਿਆਂ ਦੀਆਂ ਵੱਧ ਝਿੜਕਾਂ ਖਾਂਦੇ ਹਨ। ਫਿਰ ਬਾਥਰੂਮ ਵਿਚ ਵੜ ਕੇ ਰੋਂਦੇ ਹਨ। ਕਈਆਂ ਦੇ ਤਾਂ ਕਨੇਡਾ ਆ ਕੇ ਵੀ ਬੱਚੇ ਕਿਤੇ ਹਨ, ਘਰਵਾਲੀ ਕਿਤੇ ਹੋਰ ਹੈ। ਆਪ ਹੋਰ ਸ਼ਹਿਰ ਵਿਚ ਕੰਮ ਕਰਨ ਲਈ ਗਏ ਹਨ। ਫਿਰ ਵੀ ਕਹਿਣੋਂ ਨਹੀਂ ਹੱਟਦੇ," ਅਸੀਂ ਤਾਂ ਪਿਛੇ ਮੁੜ ਜਾਣਾਂ ਹੈ। ਸਾਡੇ ਕੋਲ ਤਾਂ ਪਿਛੇ ਹੀ ਬਥੇਰਾ ਹੈ। ਬਾਹਰਲੇ ਦੇਸ਼ ਦਾ ਸ਼ੌਕ ਸੀ। " ਇਹ ਸ਼ੋਕ ਪੂਰਾ ਕਰਨ ਆਏ ਹਨ। ਤਾਂਹੀਂ ਦੋ-ਦੋ ਸਿਫ਼ਟਾ ਕਰਕੇ ਬੋਤਲ ਪੀ ਕੇ ਹੱਡ ਦੁੱਖਦੇ ਠੀਕ ਕਰਦੇ ਹਨ। ਤੀਜੀ ਜੋਬ ਵੀਕਇੰਡ, ਵਾਰ, ਐਂਤਵਾਰ ਨੂੰ ਕਰਦੇ ਹਨ। ਇੰਡੀਆਂ ਅਚਾਨਕ ਜਾਣਾਂ ਪੈ ਜਾਵੇ। ਤਾਂ ਟਿਕਟ ਜੋਗੇ ਪੈਸੇ ਨਹੀਂ ਹੁੰਦੇ। ਇਹ ਵੱਡੀਆਂ ਜਮੀਨਾ 100, 50 ਕਿੱਲਿਆਂ ਵਾਲੇ ਲੋਕਾਂ ਤੋਂ ਪੈਸੇ ਮੰਗ ਕੇ ਜਹਾਜ਼ ਚੜਦੇ ਹਨ। ਉਥੇ ਵੀ ਕੋਈ ਦੋ ਮਹੀਨੇ ਤੋਂ ਵੱਧ ਨਹੀਂ ਝੱਲਦਾ। ਮੂੰਹ ਦੀ ਖਾ ਕੇ ਫਿਰ ਇਥੇ ਹੀ ਕਨੇਡਾ ਅਮਰੀਕਾ ਹੋਰ ਦੇਸ਼ਾ ਵਿੱਚ ਮੁੜ ਆਉਂਦੇ ਹਨ। ਗੱਪਾ ਮਾਰ ਕੇ ਕਿਸੇ ਨੇ ਕੁੱਝ ਨਹੀਂ ਖੱਟਿਆ। ਆਪਣਾ ਤੇ ਹੋਰ ਲੋਕਾਂ ਦਾ ਸਮਾਂ ਬਰਬਾਦ ਕੀਤਾ ਹੈ। ਸਾਰੇ ਜਾਣਦੇ ਹੁੰਦੇ ਹਨ। ਜੇ ਪਿਛੇ ਕੁੱਝ ਹੁੰਦਾ ਤਾਂ ਬਾਹਰਲੇ ਮੁਲਕਾਂ ਵਿੱਚ ਦਿਹਾੜੀਆਂ ਕਾਹਨੂੰ ਲਾਉਣੀਆਂ ਸੀ। ਫ਼ਲ ਤਾਂ ਮੇਹਨਤ ਨੂੰ ਲੱਗਣਾ ਹੈ। ਮੇਹਨਤ ਕਿਤੇ ਵੀ ਕਰ ਲਈਏ। ਮੇਹਨਤ ਕਰਨ ਵਾਲਿਆ ਦੇ ਹੀ ਸਫ਼ਲਤਾ ਪੈਰ ਚੁੰਮਦੀ ਹੈ। ਪੰਜਾਬ ਵਿੱਚ ਤਾਂ ਹੁਣ ਬਾਹਰ ਵਾਂਗ ਹੀ ਹਰ ਚੀਜ਼ ਮਿਲਦੀ ਹੈ। ਫਿਰ ਜਿਹੜੇ ਕਹਿ ਰਹੇ ਹਨ," ਸਾਡੇ ਕੋਲ ਪਿਛੇ ਬਹੁਤ ਹੈ। ਅਰਾਮ ਦੀ ਨੀਂਦ ਸੌਂਦੇ ਸੀ। ਮਰਜ਼ੀ ਨਾਲ ਸੁੱਤੇ ਪਏ ਉਠਦੇ ਸੀ। " ਲੱਗਦਾ ਹੈ। ਇਨ੍ਹਾਂ ਲੱਛਣਾਂ ਕਰਕੇ ਹੀ ਸਭ ਖਾ ਲਿਆ। ਹੁਣ ਰੁਜ਼ਗਾਰ ਲਈ ਘਰੋਂ ਬਾਹਰ ਨਿੱਕਲੇ ਹਨ। ਅਸੀਂ ਜਾਣਦੇ ਹਾਂ। ਚੂਹੇ ਵੀ ਘਰੋਂ ਤਾਂਹੀ ਭੱਜਦੇ ਹਨ। ਜਦੋਂ ਅੰਦਰੋਂ ਖਾਣ ਨੂੰ ਕੁੱਝ ਨਹੀਂ ਲੱਭਦਾ।

Comments

Popular Posts