ਸਾਰੇ ਹੀ ਆਪਣਾਂ ਮਤਲਬ ਕੱਢ ਦੇ ਇਹ ਕਿਸੇ ਵੀ ਦੇ ਕੁੱਝ ਨਹੀਂ ਲੱਗਦੇ

-ਸਤਵਿੰਦਰ ਕੌਰ ਸਾਤੀ (ਕੈਲਗਰੀ)-

ਸ੍ਰੀ ਗੁਰੂ ਗ੍ਰੰਥਿ ਪ੍ਰਚਾਰ
"ਭੈਣ ਸਤਵਿੰਦਰ ਕੌਰ ਜੀ,"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ; ਚੰਗੇ ਵਿਚਾਰ ਕਿਸੇ ਭਾਸ਼ਾ ਦੇ ਮੁਹਤਾਜ ਨਹੀ ਹੁੰਦੇ। ਗੁਰੂ ਗ੍ਰੰਥ ਸਾਹਿਬ ਵਿੱਚ ਹਿੰਦੋਸਤਾਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਬੋਲੀਆਂ ਦਾ ਅਸਰ ਦੇਖਿਆ ਜਾ ਸਕਦਾ ਹੈ। ਗੁਰੂ ਸਾਹਿਬ ਜਿੱਥੇ ਵੀ ਜਾਂਦੇ ਉਥੋਂ ਦੀ ਬੋਲੀ ਵਿੱਚ ਹੀ ਸਿੱਖਿਆ ਦੰਦੇ ਸਨ। ਗੁਰੂ ਸਾਹਿਬ ਕਦੇ ਕਿਸੇ ਅੰਗਰੇਜੀ ਬੋਲਣ ਵਾਲੇ ਇਲਾਕੇ ਵਿੱਚ ਗਏ ਹੋਣ ਇੱਦਾਂ ਸੁਣਿਆਂ ਨਹੀਂ। ਸੋ ਗੱਲ ਕੇਵਲ ਬੋਲੀ ਦੀ ਨਹੀਂ ਸਗੋਂ ਵਿਚਾਰਾਂ ਦੀ ਹੈ ।"
ਸਾਰੇ ਹੀ ਆਪਣਾਂ ਮਤਲਬ ਕੱਢ ਦੇ, ਇਹ ਕਿਸੇ ਵੀ ਦੇ ਕੁੱਝ ਨਹੀਂ ਲੱਗਦੇ। ਅਦਾਰਿਆਂ ਵਾਲੇ ਵੀ ਆਪੋਂ-ਆਪਣਾ ਨਾਂਮ ਚੱਮਕਾਉਂਦੇ ਹਨ। ਕੋਈ ਗਿਆਨ ਨਹੀਂ ਹੈ। ਸਾਰੇ ਧੱਕੇ ਨਾਲ ਰਿੜਨ ਵਾਲੇ ਹਨ। ਨਾਂਮਦਾਰ ਬੰਦਿਾਂ ਤੋਂ ਬੱਚਿਆ ਜਾਵੇ। ਨਾ ਕਿ ਕਿਸੇ ਦੇ ਨਾਂਮ ਦੇ ਮਗਰ ਅੱਖਾਂ ਮੀਚ ਕੇ ਜਕੀਨ ਕੀਤਾ ਜਾਵੇ।
ਇਹ ਹਨ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਪ੍ਰਚਾਰ ਕਰਨ ਵਾਲੇ ਹਨ। ਅਪਣੇ ਨਾਂਮ ਤੋਂ ਵੀ ਗੁੰਮਨਾਮ ਹਨ। ਤੇ ਗੁਰੂ ਬਾਰੇ ਹੀ ਪੂਰਾ ਗਿਆਨ ਨਹੀ। ਸ੍ਰੀ ਗੁਰੂ ਗ੍ਰੰਥਿ ਪ੍ਰਚਾਰ ਦਾ ਪ੍ਰਚਾਰ ਕੀ ਕਰਨਗੇ? ਤੁਸੀਂ ਸਾਰੇ ਵੀ ਪੰਜਾਬੀ ਲਿਖੋਂ, ਤਾਂ ਚੰਗ੍ਹਾਂ ਲੱਗੇਗਾ। ਪੰਜਾਬੀ ਲਿਖਣੀ ਨਹੀਂ। ਨਾਂ ਹੀ ਪੰਜਾਬੀ ਲਿਖਣ ਨੂੰ ਕਿਸੇ ਨੂੰ ਪ੍ਰੇਰਨਾ ਹੈ। ਜੇ ਕੋਈ ਦੋਸਤਾਂ ਨੂੰ ਪੰਜਾਬੀ ਲਿਖਣ ਲਈ ਬੇਨਤੀ ਕਰਦਾ ਹੈ। ਬਈ ਤੁਹਾਡੇ ਕੁਕੜਾਂ ਦੇ ਕਾਂਗੜ ਪੜ੍ਹੇ ਨਹੀ ਜਾ ਰਹੇ। ਅੰਗਰੇਜ਼ੀ ਚੱਜ ਨਾਲ ਆਉਂਦੀ ਨਹੀ। ਪੰਜਾਬੀ ਲਿਖੋ। ਗੁਰੂ ਜੀ ਨੇ ਵੀ ਪੰਜਾਬੀ ਵਿੱਚ ਮਾਹਾਰਾਜ ਲਿਖਿਆਂ। ਤਾਂ ਇਹ ਗੁਰੂ ਗ੍ਰੰਥਿ ਸਾਹਿਬ ਜੀ ਦਾ ਪ੍ਰਚਾਰ ਕਰਨ ਵਾਲੇ ਮੈਨੂੰ ਲਿਖਤੀ ਰੂਪ ਵਿਚ ਉਪਰ ਵਾਲੀ ਸਿਖਿਆ ਦਿੰਦੇ ਹਨ। ਕਹਿ ਰਹੇ ਹਨ, " ਗੁਰੂ ਜੀ ਅੰਗਰੇਜ਼ ਬੋਲਣ ਵਾਲੇ ਇਲਾਕੇ ਵਿਚ ਨਹੀਂ ਗਏ। ਮਤਲਬ ਕਿਸੇ ਨੂੰ ਅੰਗਰੇਜੀ ਨਹੀਂ ਸੀ ਆਉਂਦੀ। " ਮੱਤਲਬ ਉਦੋਂ ਕੋਈ ਅੰਗਰੇਜੀ ਬੋਲਣ ਵਾਲਾਂ ਨਹੀ ਸੀ। ਮਾਹਾਰਾਜ ਨੂੰ ਆਪ ਪੜ੍ਹ ਕੇ ਦੇਖੋ। ਕਿੰਨੇ ਸ਼ਬਦ ਅੰਗਰੇਜ਼ੀ ਦੇ ਆਏ ਰਹੇ ਹਨ। ਕੀ ਅੰਗਰੇਜ਼ੀ ਪੰਜਾਬੀ ਬੋਲਣ ਵਾਲਿਆ ਲਈ ਸੀਮਤ ਇਲਾਕਾ ਲੀਕਿਆ ਹੋਇਆ ਹੈ? ਭਾਰਤ ਤੇ ਸਾਰੇ ਅੰਗਰੇਜ਼ੀ ਬੋਲਣ ਵਾਲੇ ਰਾਜ ਕਰ ਗਏ। ਜਾਂ ਉਦੋਂ ਗੁਰੂ ਜੀ ਦੇ ਸਮੇਂ ਅੰਗਰੇਜ਼ੀ ਹੈ ਨਹੀਂ ਸੀ। ਗੱਲ ਉਹੀ ਕਰੀਦੀ ਹੈ। ਜਿਸ ਦਾ ਕੋਈ ਮੱਤਲਬ ਅਰਥ ਨਿੱਕਲ ਆਵੇ। ਜਾਂ ਅਮਰੀਕਾਂ ਕਨੇਡਾ ਵਿੱਚ ਹੀ ਬੋਲੀ ਜਾਂਦੀ ਸੀ। ਉਦੋਂ ਤਾਂ ਇਥੇ ਕਨੇਡਾ ਵਿੱਚ ਅਬਾਦੀ ਵੀ ਨਹੀਂ ਸੀ।ਗੁਰੂ ਗ੍ਰੰਥ ਦਾ ਨਾਮ ਨਾਲ ਆਪਣਾਂ ਨਾਮ ਜੜੋਂ ਜਰੂਰ, ਉਸ ਨੂੰ ਪੜ੍ਹੋਂ ਵੀ। ਉਸ ਵਿੱਚ ਵੀ ਸੰਸਕ੍ਰਿਤ ਦੇ ਨਾਲ ਅੰਗਰੇਜੀ ਦੇ ਸ਼ਬਦ ਹਨ। ਤੁਹਾਨੂੰ ਕੀ ਲੱਗਦਾ ਇਹ ਕੀ ਤੁਹਾਡਾ ਕੱਲਿਆਂ ਦਾ ਹੈ? ਕੀ ਮਹਾਰਾਜ ਅੰਗਰੇਜ਼ੀ ਬੋਲਣ ਵਾਲਿਆਂ ਦਾ ਨਹੀ? ਕੀ ਉਨ੍ਹਾਂ ਵਿੱਚ ਗੁਰੂ ਨਹੀਂ ਹੈ? ਬੱਚਾ ਵੀ ਜਾਣਦਾ ਹੈ ਗੁਰੂ ਜੀ ਅੰਤਰ ਜਾਮੀ ਹਨ। ਗੁਰੂ ਜੀ ਰੱਬ ਦੇ ਭੇਜੇ ਹੋਏ ਪੈਂਗਬਰ ਹਨ। ਉਹ ਤਾਂ ਸਾਰੀ ਧਰਤੀ ਬ੍ਰਹਿਮੰਡ ਵਿੱਚ ਫੁਰਨੇ ਨਾਲ ਪਹੁੰਚ ਸਕਦੇ ਹਨ। ਅੱਜ ਵੀ ਸਾਡੇ ਵਿੱਚ ਹਨ। ਸੋਚ ਉਚੀ ਕਰੋਂ ਨਾਂਮ ਉਚੇ ਰੱਖਣ ਨਾਲ ਗੱਲ ਨਹੀਂ ਬੱਨਣੀ।
ਕਈ ਸਾਧ ਅੱਜ ਦੇ ਯੁੱਗ ਵਿੱਚ ਧਰਮ ਦੇ ਨਾਂਮ ਤੇ ਵਿਹਲੇ ਦੰਗੇ ਕਰਾ ਰਹੇ ਹਨ। ਪੰਜਾਬ ਦੇ ਗਬਰੂ, ਮੇਹਨਤ ਮਜ਼ਦੂਰੀ ਕਰਨ ਵਾਲੇ, ਹੁਣ ਬਿਆਨ ਬਾਜੀ ਕਰਕੇ, ਜੰਨਤਾ ਨੂੰ ਜੂਡੋ-ਜੂਡੀ ਕਰਾਕੇ ਰੋਟੀ ਤੋਰ ਰਹੇ ਹਨ। ਰਾਮਰਹੀਮ ਦੇ ਆਪਣੇ ਧਰਮਕ-ਸਤਸੰਗ ਕਰਨ ਤੋਂ ਬੜੇ ਦੁੱਖੀ ਹਨ। ਬੰਦੇ ਤੋਂ ਅਗਰ ਕੋਈ ਜਿੰਦਗੀ ਵਿਚ ਗਲਤੀ ਹੋਈ ਵੀ ਹੈ। ਤਾਂ ਹੁਣ ਉਸ ਨੂੰ ਜੀਣ ਨਹੀਂ ਦੇਣਾ ਚਾਹੀਦਾ। ਵਿਚਾਰੇ ਨਿਰਬੱਲ ਕਿੰਨ੍ਹੀ ਵੱਡੀ ਮਸੀਬਤ ਵਿਚ ਹਨ? ਗੌਰਿਮੰਟ ਤੋਂ ਦੂਜੇ ਸਾਧਾਂ ਦੇ ਡੇਰੇ ਬੰਦ ਕਰਾਉਣ ਲਈ ਸਹਾਇਤਾ ਮੰਗਦੇ ਹਨ। ਇਹ ਆਪ ਆਪਣੇ ਡੇਰੇ ਚਲਾਉਂਦੇ ਹਨ। ਸਿੱਖੀ ਬਚੀ ਹੀ ਇੰਨਾਂ ਚੋਲਿਆਂ ਵਾਲਿਆਂ ਕਰਕੇ ਹੀ ਹੈ। ਤਾਂਹੀ ਸਾਰਾ ਪੰਜਾਬ ਚੋਲੇ ਪਾਈ ਇਕ ਦੂਜੇ ਦੇ ਪਿਛੇ ਖੜ੍ਹਾਂ ਹੈ। ਗਰੀਬ ਮਾਂਵਾਂ ਦੇ ਪੁੱਤ ਕਿਉਂ ਮਰਵਾਉਦੇ ਹਨ
ਸਾਧ 300 ਸਾਲਾ ਗੁਰਤਾ ਗੱਦੀ ਦਾ ਰਾਜ ਤਿਲਕ ਦਿਹੜਾਂ ਮੰਨਾ ਰਿਹਾ ਹੈ। ਤਿਲਕ ਲਾਉਣਾਂ, ਹਜ਼ੂਰ ਸਾਹਿਬ ਤੋਂ ਸਿੱਖ ਕੇ ਆਇਆ ਹੈ। ਪੰਡਤ ਜੀ ਕਹਾਉਣ ਵਾਲੇ ਮੰਤਰ ਪੜ੍ਹ ਰਹੇ ਹਨ। ਕਿਸੇ ਇਤਿਹਾਸਕ ਸਥਾਂਨ ਦੀ ਜਗਾ ਸੰਗਤ ਨੂੰ ਆਪਣੇ ਡੇਰੇ ਵਿੱਚ ਇੱਕਠੇ ਕਰਦਾ ਹੈ। ਸਾਧ ਨੇ ਖੱਟੇ ਰੰਗ ਦਾ ਚੋਲਾਂ ਪਾਇਆ ਹੈ। ਨੰਗੀ ਵੱਡੀ ਕਿਰਪਾਨ ਹੱਥ ਵਿੱਚ ਹੈ। ਢਿੱਡ ਤੋਂ ਥੱਲੇ ਤੱਕ ਮਾ਼ਲਾਂ ਲੱਮਕ ਰਹੀ ਹੈ।
ਮਃ ੧ ॥ ਪੜਿ ਪੁਸਤਕ ਸੰਧਿਆ ਬਾਦੰ ॥ ਸਿਲ ਪੂਜਸਿ ਬਗੁਲ ਸਮਾਧੰ ॥ ਮੁਖਿ ਝੂਠ ਬਿਭੂਖਣ ਸਾਰੰ ॥ ਤ੍ਰੈਪਾਲ ਤਿਹਾਲ ਬਿਚਾਰੰ ॥ ਗਲਿ ਮਾਲਾ ਤਿਲਕੁ ਲਿਲਾਟੰ ॥ ਦੁਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰਹਮੰ ਕਰਮੰ ॥ ਸਭਿ ਫੋਕਟ ਨਿਸਚਉ ਕਰਮੰ ॥ ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥੨॥ {ਪੰਨਾ 470}
60 ਸਾਲ ਕੀਰਤਨ ਕਰਦੇ ਨੂੰ ਹੋ ਗਏ। ਇੱਕ ਵੀ ਸ਼ਬਦ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚੋਂ ਨਹੀਂ ਪੜ੍ਹਿਆ। ਬੱਕਰੇ ਵਾਂਗ ਮੈਂ-ਮੈਂ ਕਰ ਰਿਹਾ ਹੈ। ਮਾਹਾਰਾਜ ਤੇ ਚੰਦਨ ਨਾਲ ਸ਼ੁਰੂ ਵਿੱਚ ੧ਓ ਲਿਖਾਉਦਾ ਹੈ। ਸਗੋਂ ਮਾਹਾਰਾਜ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਸੈਂਨਟਰ ਵਿੱਚ ਕਰਨ ਨੂੰ ਕਹਿੰਦਾ ਹੈ। 705 ਪੇਜ ਨੂੰ ਜਦ ਕੇ ਮੱਧ ਵਿਚ ਕਹਿੰਦੇ ਹਨ। ਕਿਉਂਕਿ 705 ਪੇਜ ਤੇ ਲਿਖਿਆ ਹੈ। ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ 1430 ਪੰਨੇ ਅੰਗ ਹਨ 715 ਤੇ ਮੱਧ, ਜਾਣਦੀ ਅੱਧ ਹੈ। ਚੰਦਨ ਦੇ ਟਿੱਕੇ ਲਾ ਰਿਹਾ ਹੈ। ਫੁੱਲਾਂ ਦੀ ਬਰਸਾਤ ਕਰਾ ਰਿਹਾ ਹੈ। ਮਾਹਾਰਾਣੀ ਨੇ ਵੀ ਧੁਰ ਕੀ ਬਾਣੀ ਦੇ ਗ੍ਰੰਥਿ ਨੂੰ ਮਹਿਕਾਉਣ ਲਈ ਚੰਦਨ ਦਾ ਟਿੱਕਾ ਲਾਇਆ। ਸਿੱਖ 5 ਪਿਆਰਿਆਂ ਨੂੰ ਗੁਰੂ ਮੰਨਦੇ ਹਨ। ਇਹ ਪੰਜ ਪਿਆਰਿਆਂ ਨੂੰ ਕਹਿ ਰਿਹਾ ਹੈ,"ਛੇਤੀ ਕਰੋਂ। ਸਮਾਂ ਨਹੀ ਹੈ। ਉਧਰ ਉਸ ਖੂੰਜੇ ਵਿੱਚ ਚੱਲੋ। " ਇਸ ਲਈ ਪੰਜ ਪਿਆਰੇ ਨਰੀਅਲ ਤੇ 500 ਰੁਪੈ ਮੱਥਾਂ ਟੇਕ ਰਹੇ ਹਨ। ਸਗੀਤ ਵੱਜ ਰਿਹਾ ਹੈ। ਸਾਧ ਕਹਿ ਰਿਹਾ ਹੈ," ਹੋਰ ਜ਼ੋਰ ਦੀ ਟੀਊਨ, ਵਾਜ਼ਾਂ ਬੱਜਾਵੋ। ਮੇਰਾ ਹੌਸਲਾਂ ਬੱਣਿਆਂ ਰਹੇ। " ਇਸ ਪੰਡਾਲ ਵਿੱਚ ਸਾਧ ਨੰਗੇ ਧੜ ਵਗੈਰ ਝੱਗੇ ਤੋਂ ਹਾਜ਼ਰ ਹੋਏ। ਇਹ ਸਾਧ ਕਮੰਡਲ ਤਾਂ ਆਪੋਂ ਆਪਣੇ, ਡੇਰੇ ਤੇ ਹੀ ਭੁੱਲ ਆਏ। ਫਿਰ ਇਹ ਸੰਤ ਕਹਿ ਰਿਹਾ ਹੈ," ਧੋਤੀ, ਕੰਮਡਲ, ਡਾਂਗ ਬਿੰਨਾਂ ਸਾਧ ਨਹੀ ਹੁੰਦਾ। " ਇੰਨ੍ਹਾਂ ਪਖੰਡੀਆਂ ਬਾਰੇ ਮਾਹਾਰਾਜ ਕੀ ਲਿਖਦੇ ਹਨ? ਮਾਹਾਰਾਜ ਤੇ ਸਾਧ ਦੇ ਵਿਚਾਰ ਤਾਲ-ਮੇਲ ਨਹੀਂ ਖਾਂਦੇ। ਇਸ ਨੇ 60 ਸਾਲ ਕੀਰਤਨ ਕਰਕੇ ਕੀ ਪੱਲੇ ਬੰਨਿਆ? ਜਾਂ ਪੈਸੇ ਇੱਕਠੇ ਕਰਨ ਦਾ ਮਾਰਾਂ ਕੀਰਤਨ ਕਰਦਾ ਸੀ।
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥ ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥ ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥ ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥ ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ।।
ਇਸ ਨੇ ਅਜੇ ਦਮਦਮੀ ਟੱਕਸਾਲ ਤੋਂ ਸਿੱਖਿਆ ਲਈ ਹੈ। ਕੀ ਸਿੱਖਿਆ ਲਈ ਹੈ? ਪੜ੍ਹੋ
ਸਾਧ ਵਲੋ ਦੀਵਿਆਂ ਨਾਲ ਆਰਤੀ ਕੀਤੀ ਜਾ ਰਹੀ ਹੈ। ਜਦ ਕੇ ਗੁਰੂ ਨਾਨਕ ਦੇਵ ਜੀ ਥੱਲੇ ਵਾਲੀਆਂ ਪੰਗਤੀਆਂ ਉਚਾਰਦੇ ਹਨ।
ਧਨਾਸਰੀ ਮਹਲਾ ੧ ਆਰਤੀ ੴ ਸਤਿਗੁਰ ਪ੍ਰਸਾਦਿ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ {ਪੰਨਾ 663}
ਗੁਰੂਆਂ ਤੋਂ ਕਮੀ ਰਹਿ ਗਈ। ਚੰਦਨ ਨਾਲ ਤਾਂ ਇਹ ਲਿਖ ਰਿਹਾ ਹੈ। ਸਾਧ ੧ਓ ਲਿਖ ਕੇ ਦੱਸ ਰਿਹਾ । ਸਾਧ ਘੱਟ ਜਮਦੂਤ ਵੱਧ ਲੱਗਦਾ ਹੈ।ਗੁਰੂ ਪਿਆਰਿਉ ਜੀ ਸਾਧਾਂ ਨੇ ਤਾਂ ਇਸੇ ਤਰ੍ਹਾਂ ਹੀ ਧਰਮ ਨਾਲ ਖਿਲਵਾੜ ਕਰਨਾਂ ਹੈ। ਚੰਗ੍ਹੇ ਭਲੇ ਲੋਕ ਸਾਧਾਂ ਦੇ ਚੁੰਗਲ ਵਿਚ ਫਸੇ ਹਨ। ਮਾਹਾਰਾਜ ਦੀ ਕਿੰਨ੍ਹੀ ਬੇਅਬਦੀ ਕਰ ਰਹੇ ਹਨ। ਹੁਣ ਤੱਖਤਾਂ ਵਾਲੇ ਕਿਥੇ ਹਨ? ਦਰਸ਼ਨ ਸਿੰਘ ਨੂੰ ਤਾਂ ਪੰਥ ਵਿਚੋਂ ਛੇਕ ਦਿਤਾ। ਉਹ ਤਾਂ ਦਸਮ ਗ੍ਰੰਥਿ ਦੀ ਗੱਲ ਕਰ ਰਿਹਾ ਸੀ। ਜੋਂ ਮਾਹਾਰਾਜ ਤੇ ਤਿਲਕ ਲਾ ਰਹੇ ਹਨ। ਕੀ ਉਨ੍ਹਾਂ ਨੂੰ ਵੀ ਸੁਧਾਂਰਨਗੇ?
300 ਸਾਲਾ ਗੁਰਤਾ ਗੱਦੀ ਦਾ ਰਾਜ ਤਿਲਕ ਦਿਹੜਾਂ ਮੰਨਾ ਰਿਹਾ ਹੈ। ਇੱਕ ਵੀ ਸ਼ਬਦ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚੋਂ ਨਹੀਂ ਪੜ੍ਹਿਆ। ਰੀਕਾਡ ਕੀਤਾਦਸਮ ਗ੍ਰੰਥਿ ਗਾਇਆ ਜਾ ਰਿਹਾ ਹੈ।
ਦੇਹ ਸ਼ਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ।
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ।
ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ।
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ। ਸਾਰੇ ਹੀ ਇਹੀ ਹਾਲ ਹੈ। ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਵਿੱਚ ਵੀ ਇਹ ਪੜਿ੍ਆ ਜਾਂਦਾ ਹੈ। ਅੱਜ ਹੀ ਮੈਂ 7 ਸਤਬੰਰ 2010 ਨੂੰ ਸਾਡੇ ਲੋਕਲ ਗੁਰਦੁਆਰੇ ਸਾਹਿਬ ਦੇ ਕੀਰਤਨ ਵਾਲੇ ਤੇ ਕਥਾਂ ਵਾਚਕ ਗਿਆਨੀਆਂ ਨੂੰ ਪੁਛਿੱਆ, ਇਸ ਨੂੰ ਤੁਸੀਂ ਕਿਉਂ ਪੜ੍ਹਦੇ ਹੋ। ਜੇ ਦਸਮ ਗ੍ਰੰਥਿ ਵਿਚੋਂ ਹਨ। ਉਸ ਵਿੱਚ ਤਾਂ ਲਚਰ ਹੈ। ਇਸ ਲਈਨਾਂ ਵਿੱਚ ਨਾਲੇ ਸ਼ਿਵਾ ਦੀ ਉਪਮਾ ਕੀਤੀ ਹੈ।" ਦੋਨਾਂ ਗਿਆਨੀਆਂ ਦਾ ਕਹਿਣਾ ਸੀ। ਇਹ ਤਾਂ ਜੀ ਅਕਾਲ ਤੱਖਤ ਵਾਲਿਆਂ ਨੂੰ ਪਤਾ ਹੋਵੇਗਾ। ਸ਼ਿਵ ਤਾਂ ਜੀ ਰੱਬ ਹੀ ਹੈ। ਸਾਡੇ ਲੋਕਲ ਗੁਰਦੁਆਰੇ ਦੇ ਪ੍ਰਧਾਨ ਨੇ ਵੀ ਇਹੀ ਪੰਗਤੀ ਦਾ ਲੜ ਫੜਿਆ ਹੈ। ਇੱਕ 60 ਸਾਲ ਦਾ ਬਾਬਾ ਕਂਕਾਰਾਂ ਦੀ ਰੇੜੀ ਲਾਉਂਦਾ ਸੀ। ਗੁਰਦੁਆਰੇ ਵਿਚ ਉਸ ਨੂੰ ਕਂਕਾਰਾਂ ਨੂੰ ਵੰਡਣ ਤੋਂ ਹਟਾਉਣ ਲਈ, ਅਦਾਲਤ ਵਿੱਚ ਕੇਸ ਲਾਇਆ ਹੈ। ਕਈਆਂ ਹੋਰਾਂ ਨੂੰ ਵੀ, ਗੁਰਦੁਆਰਾ ਸਾਹਿਬ ਦੀਆਂ ਚੋਣਾ ਸਮੇਂ ਖੱਬੇ ਪੱਖੀਆਂ ਦੀ ਮੱਦਦ ਕਰਨ ਕਰਕੇ, ਗੁਰਦੁਆਰੇ ਸਾਹਿਬ ਵਿਚੋਂ ਮੱਥਾਂ ਟੇਕਨ ਤੇ ਰੋਕ ਦਾ ਨੋਟਸ ਦਿੱਤਾ। ਸਾਰਿਆ ਦੇ ਪੇਪਰਾਂ ਦੇ ਉਪਰ ਸ਼ੁਰੂਆਤ ਪਹਿਲੀ ਲਈਨ ਇਸੇ ਸ਼ਬਦ ਦੇਹ ਸ਼ਿਵਾ ਬਰੁ ਤੋਂ ਕੀਤੀ ਹੋਈ ਸੀ। ਜੇ ਇਸੇ ਉਪਰ ਵਾਲੀਆ ਲਈਨਾ ਨੂੰ ਪ੍ਰਧਾਂਨ ਤੇ ਹੋਰ ਪਖੰਡੀ ਸਾਧ ਚਿੱਟਿਆਂ ਪੀਲਿਆਂ ਨੀਲਿਆਂ ਚੋਲਿਆਂ ਵਾਲੇ, ਸ਼ਕਤੀ ਸ਼ਾਲੀ ਮੰਨਦੇ ਹਨ। ਜਿੱਤ ਦਾ ਜਕੀਨ ਹੈ। ਤਾਂ ਅਦਾਲਤਾਂ ਵਿੱਚ ਕਿਉਂ ਜਾਂਦੇ ਹਨ। ਇਹ ਨੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪ੍ਰਚਾਰਕ ਸੇਵਾਦਾਰ, ਉਸ ਨੂੰ ਤੁਹਾਡੇ ਜੰਨਤਾ ਸੰਗਤ ਵਿਚਾਲੇ ਧਰ ਕੇ, ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਤੁਹਾਡਾ, ਅਮੀਰਜਾਂਦਿਆਂ ਦਾ ਭੀਖਾਰੀ ਬਣਾ ਕੇ, ਰੋਟੀਆਂ ਸੇਕਣ ਵਾਲੇ ਹਨ। ਪ੍ਰਚਾਰ ਦਸਮ ਗ੍ਰੰਥਿ ਦਾ ਕਰ ਰਹੇ ਹਨ। ਕੀ ਇੰਨ੍ਹਾਂ ਨੂੰ ਦਸਮ ਗ੍ਰੰਥਿ ਦਾ ਪ੍ਰਚਾਰ ਕਰਨਾ ਚਾਹੀਦਾ ਹੈ? ਜਾਂ ਕੀ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਲੋਕਾਂ ਤੱਕ ਪਚਾਉਣੀ ਚਾਹੀਦੀ ਹੈ? ਇੰਨ੍ਹਾਂ ਸਾਰਿਆਂ ਤੋਂ ਬਚਕੇ ਆਪਣੇ ਜੀਵਨ ਨੂੰ ਆਪ ਸੇਧ ਦਈਏ। ਕਿਤੇ ਇਹ ਠੱਗਕੇ ਨਾਂ ਲੈਜਾਣ।

Comments

Popular Posts