ਧਰਮਿਕ ਸਥਾਂਨ ਧੰਦੇ ਤੇ ਗੁੰਡਾ ਗਰਦੀ ਦਾ ਅੱਡਾ ਬੱਣ ਗਏ ਹਨ

--ਸਤਵਿੰਦਰ ਕੌਰ ਸਾਤੀ (ਕੈਲਗਰੀ)-

ਪੇਪਰਾਂ, ਰੇਡੀਓ, ਟੈਲੀਵੀਜਨ ਵਿੱਚ ਹਰ ਰੋਜ਼ ਗੁਰਦੁਆਰਿਆਂ ਵਿਚ ਕਾਬਜ ਲੋਕਾਂ ਦੀਆਂ ਕਰਤੂਤਾਂ ਪੜ੍ਹਦੇ, ਸੁਣਦੇ, ਦੇਖਦੇ ਹਾਂ। ਗੁਰਦੁਆਰਿਆਂ ਵਿੱਚ ਧਰਮਿਕ ਸਥਾਂਨ ਧੰਦੇ ਤੇ ਗੁੰਡਾ ਗਰਦੀ ਦਾ ਅੱਡਾ ਬੱਣ ਗਏ ਹਨ। ਬੜੇ ਸ਼ਰਮ ਦੀ ਗੱਲ ਹੈ। ਜਿਸ ਸਥਾਂਨ ਨੂੰ ਪਵਿੱਤਰ ਸੱਮਝ ਕੇ ਸਿਰ ਝੁਕਾਉਂਦੇ ਹਾਂ। ਫ਼ਕਰ ਨਾਲ ਸਿਰ ਉਚਾ ਕਰਨ ਦੀ ਥਾਂ ਹੁਣ ਸ਼ਰਮ ਨਾਲ ਝੁੱਕ ਰਿਹਾ ਹੈ। ਹਰਿਮੰਦਰ ਸਾਹਿਬ ਜੱਗਤ ਦਾ ਸਾਂਝਾ ਧਰਮਿਕ ਸਥਾਨ ਹੈ। ਸਾਰੇ ਗੁਰੂ ਪਿਆਰਿਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਔਰਤਾਂ-ਮਰਦ ਜਿਸਮ ਦਾ ਧੰਦਾਂ ਕਰਦੇ ਫੜੇ ਗਏ ਹਨ। ਕੱਣਕ ਦੇ ਵਿੱਚ ਘੁਣ ਲੱਗ ਜਾਣ ਨਾਲ ਪੂਰੇ ਆਟੇ ਦਾ ਸੁਆਦ ਕੈਸਲਾਂ ਹੋ ਜਾਂਦਾ ਹੈ। ਖੇਤ ਵਿੱਚ ਤਿਲਾਂ ਵਿੱਚ ਖੜਾ ਬਆੜ ਦਾ ਬੂਟਾ ਵੀ ਦੇਖਣ ਨੂੰ ਤਿਲ ਦਾ ਭਲੇਖਾ ਪਾਉਂਦਾ ਹੈ। ਉਸ ਵਿੱਚ ਤਿਲ ਨਹੀਂ ਸਗੋਂ ਸੁਆਹ ਕਾਲਸ ਹੁੰਦੀ ਹੈ। ਦੇਖਣ ਨੂੰ ਦੋਂਵੇ ਇਕੋ ਜਿਹੇ ਹੁੰਦੇ ਹਨ। ਇਸੇ ਤਰ੍ਹਾ ਧਰਮਿਕ ਸਥਾਂਨ ਤੇ ਵੀ ਧਰਮਿਕ ਬੰਦੇ ਉਸੇ ਵਾਂਗ ਹਨ। ਕੱਲ ਨੂੰ ਭਾਂਵੇ ਧਰਮਿਕ ਲੀਡਰ ਬਿਆਨ ਦੇ ਦੇਣਗੇ," ਉਹ ਤਾਂ ਜੀ, ਵਿਧਵਾ, ਬੇਸਹਾਰਾ, ਸੂਈਆਂ ਬੇਚਣ ਵਾਲੀਆਂ ਰਾਤ ਦੇਖ ਕੇ ਰਾਤ ਕੱਟਣ ਆ ਗਈਆਂ। ਸਾਰੇ ਹੀ ਜਿਸਮ ਪਰੂਤੀ ਲਈ ਇਹੋਂ ਜਿਹੀਆਂ ਸੇਵਾ ਦਾਰਨੀਆਂ ਨੂੰ ਰਾਤ ਕੱਟਾ ਲੈਂਦੇ ਹਨ। ਅੱਜ ਕੱਲ ਧਰਮਿਕ ਪੂਜਾਰੀ ਹੀ ਇਹ ਲੋਕ ਸੇਵਾ ਕਰ ਰਹੇ ਹਨ। ਔਰਤਾਂ ਨੂੰ ਹਰਿਮੰਦਰ ਸਾਹਿਬ ਵਿੱਚ ਕੀਰਤਨ ਨਹੀਂ ਕਰਨ ਦਿੱਤਾ ਜਾਂਦਾ। ਪੰਜ ਪਿਆਰਿਆਂ ਵਿੱਚ ਨਹੀਂ ਲੱਗਣ ਦਿੱਤਾ ਜਾਂਦਾ।
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥ {ਪੰਨਾ 463}
ਧਰਮਿਕ ਸਥਾਂਨ ਆਮ ਸਧਾਰਨ ਬੰਦੇ ਲਈ ਪਵਿੱਤਰ ਹੈ। ਜਿਹੜੇ ਉਥੇ ਰਹਿੰਦੇ ਹਨ। ਪ੍ਰਬੰਧਕਿ ਹਨ, ਉਨ੍ਹਾਂ ਲਈ ਇਹ ਧਰਮਿਕ ਗੁਰਦੁਆਰੇ ਬਿਜ਼ਨਸ ਹਨ। ਬਿਜ਼ਨਸ ਬੰਦਾ ਘਾਟਾ ਨਹੀਂ ਖਾਂਦਾ। ਹਰ ਹਾਲਤ ਵਿੱਚ ਤਰਕੀ ਕਰਨਾ ਚਹੁੰਦਾ ਹੈ। ਧਰਮਿਕ ਅਦਾਰਿਆ ਦੀਆਂ ਜੜਾਂ ਬਹੁਤ ਡੂੰਘੀਆਂ ਹਨ। ਜੋ ਕੰਮ ਬਾਹਰ ਖੁੱਲੇਆਮ ਨਹੀਂ ਕਰ ਸਕਦੇ। ਉਹ ਕੰਮ ਇਥੇ ਹੁੰਦਾ ਹੈ। ਕਈ ਗੁਰਦੁਆਰਿਆਂ ਵਿੱਚ ਤਾਂ ਨਸ਼ੇ ਵੀ ਮਿਲਦੇ ਹਨ। ਸੁੱਖਾ ਭੰਗ ਤਾਂ ਸਭ ਨੂੰ ਪਤਾ ਹੈ। ਅਫੀਮ, ਡੋਡੇ, ਸਰਾਬ ਹੋਰ ਬਹੁਤ ਕੁੱਝ ਦਾ ਸੇਵਨ ਪ੍ਰਯੋਗ ਹੁੰਦਾ ਹੈ। ਵਿਕਦੇ ਵੀ ਹਨ। ਔਰਤ ਵਿਕਣੀ ਤਾਂ ਮਾਮੂਲੀ ਗੱਲ ਹੈ। ਜਿਥੇ ਮਰਦ ਹੋਣਗੇ। ਉਥੇ ਔਰਤ ਦਾ ਸੇਵਨ ਪ੍ਰਯੋਗ ਹੋਵੇਗਾ। ਇਹ ਧੰਦਾਂ ਲੁੱਕ-ਛੁੱਪ ਕੇ ਸਾਰੇ ਥਾਂ ਚੱਲਦਾ ਹੈ। ਗ੍ਰੰਥੀ, ਪ੍ਰਧਾਂਨ, ਮੈਬਰਾ ਮਰਦ ਇਹ ਸਾਰੇ ਰਲੇ ਮਿਲੇ ਹਨ। ਵੰਡ ਕੇ ਛੱਕਦੇ ਹਨ। ਜੇ ਕੋਈ ਕੁਸਕੂਗਾ, ਤਿੜ-ਫਿੜ ਕਰੇਗਾ ਪੰਥ ਵਿਚੋਂ ਛੇਕ ਦੇਣਗੇ। ਮੈਂ ਇਹੀ ਲੁਚਪੁਣਾ ਅੱਖੀ ਲੋਕਲ ਗੁਰਦੁਆਰੇ ਵਿੱਚ ਦੇਖਿਆ ਹੈ। ਇਨ੍ਹਾਂ ਨਾਲ ਜਨਾਨੀਆਂ ਰਾਤ ਕੱਟਦੀਆਂ ਹਨ। ਧੰਦਾਂ ਸਾਰੇ ਹੀ ਹੁੰਦਾ ਹੈ। ਬਹੁਤੇ ਅਜੇ ਪਰਦੇ ਵਿੱਚ ਹਨ। ਔਰਤਾਂ ਹੀ ਪਰਦੇ ਫ਼ਾਸ਼ ਕਰ ਸਕਦੀਆਂ ਹਨ। ਜਿਹੜੀਆਂ ਇਨ੍ਹਾਂ ਵਿੱਚ ਸ਼ਾਮਲ ਹਨ। ਉਹ ਭੱਦਰ ਪੁਰਸ਼ਾਂ ਦੀਆਂ ਹਰਕਤਾਂ ਬਹੁਤ ਨੇੜੇ ਤੋਂ ਦੇਖਦੀਆਂ ਹਨ। ਚਤਰ ਬੰਦਾ ਦੂਜੇ ਨੂੰ ਬੇਵਕੁਫ਼ ਬੱਣਾ ਕੇ ਆਪ ਵਿਚੋਂ ਨਿੱਕਲ ਜਾਂਦਾ ਹੈ। ਅੋਰਤ ਤਾਂ ਸ਼ੁਰੂ ਤੋਂ ਹੀ ਬੇਵਕੁਫ਼ ਬੱਣਦੀ ਆ ਰਹੀ ਹੈ। ਧੰਦੇ ਵਾਲੀ ਤਾਂ ਔਰਤ ਹੀ ਬੱਣਦੀ ਹੈ। ਮਰਦ ਵੀ ਕਿਸੇ ਨੇ ਕਦੇ ਸੁਣਿਆ, ਕੇ ਜਿਸਮ ਦੀ ਦੁਕਾਨ ਲਾਈ ਬੈਠਾ ਹੈ। ਗੁਰੂ ਗ੍ਰੰਥਿ ਸਾਹਿਬ ਵਿਚ ਵੀ ਵੇਸਵਾ ਗਨਕਾ ਦਾ ਨਾਮ ਬਹੁਤ ਵਾਰ ਆਇਆ ਹੈ। ਗੁਰੂਆਂ ਨੇ ਵੀ ਵੇਸਵਾ ਦੇ ਯਾਰਾਂ ਦਾ ਨਾਮ ਨਹੀਂ ਲਿਖਿਆ। ਉਦਾ ਕਹੀ ਜਾਂਦੇ ਹਨ। ਔਰਤ ਨੂੰ ਗੁਰੂਆਂ ਨੇ ਬਰਾਬਰ ਦਾ ਦਰਜਾ ਦਿੱਤਾ ਹੈ। ਪਰ ਕਿਤੇ ਵੀ ਔਰਤ ਬਰਾਬਰ ਨਹੀਂ ਖੜੀ ਕੀਤੀ। ਜੋ ਵਿਸਵਾ ਦਾ ਅਸਲੀ ਖ੍ਰੀਦਦਾਰ ਬੱਣ ਕੇ ਧੰਦਾਂ ਅੱਗੇ ਤੋਰਦਾ ਹੈ। ਹਾਂ ਬਾਹਰਲੇ ਮੁਲਕਾ ਵਿਚ ਮਰਦ ਵੀ ਜਿਸਮ ਵੇਚਦੇ ਹਨ। ਮੰਦਰਾਂ ਵਿੱਚ ਤਾਂ ਰਹਿੰਦੇ ਹੋਏ ਮਰਦਾ ਕੋਲ ਪੱਕੀ ਜਨਾਨੀ ਹੁੰਦਿ ਹੀ ਨਹੀਂ। ਜੇ ਘਰ ਵਾਲੀ ਪੇਕੇ ਗਈ ਹੋਵੇ। ਮਾਂਪੇ ਕਿਤੇ ਲਾਮ ਗਏ ਹੋਣ। ਮਰਦ ਦਾ ਬੱਚਾ ਮੌਕਾ ਅਹਰਾ, ਐਂਮੇਂ ਨਹੀਂ ਜਾਣ ਦਿੰਦਾ। ਤੀਮੀ ਘਰ ਲੈ ਆਉਂਦਾ ਹੈ। ਇਸੇ ਤਰ੍ਹਾਂ ਇਕ ਲੋਕਾਂ ਦੀਆਂ ਖ਼ਬਰਾਂ ਦੇਣ ਵਾਲਾ, ਘਰ ਵਾਲੀ ਇੰਡੀਆ ਗਈ ਤੋਂ, ਘਰ ਜਨਾਨੀ ਲੈ ਆਇਆ। ਘਰਵਾਲੀ ਉਸ ਦੀ ਮਾਂ ਨਿੱਕਲੀ, ਜਾਂਦੀ ਹੋਈ ਘਰ ਵਿੱਚ ਵੀਡੀਓ ਕੈਮਰੇ ਲਾਂ ਗਈ। ਇੰਡੀਆਂ ਤੋਂ ਆ ਕੇ ਧਰਮ ਪਤਨੀ ਨੇ, ਪਤੀ ਤੇ ਪ੍ਰੇਮਕਾ ਦੀ ਲੋਕਾਂ ਵਿੱਚ ਖ਼ਬਰ ਲਾ ਦਿੱਤੀ। ਫਿਰ ਤੁਸੀਂ ਆਪੇ ਦੇਖ ਲਵੋਂ ਬੰਦਾ ਪਤਨੀ ਬਗੈਰ ਮਹੀਨਾ ਨਹੀਂ ਕੱਢ ਸਕਦਾ। ਤੁਹਾਨੂੰ ਕੀ ਲੱਗਦਾ ਹੈ। ਚਿੱਟੇ ਕੱਪੜੇ ਪਾਉਣ ਪਾਉਣ ਵਾਲੇ ਦਾਗ ਲੱਗਣ ਤੋਂ, ਕਾਂਮ ਤੋਂ, ਇਸ ਤੋਂ ਵਾਝੇ ਹੀ ਰਹਿੱਣ। ਦਾਗ ਲੱਗੇ ਢੱਕੇ ਜਾਣ, ਤਾਂਹੀ ਤਾਂ ਚਿੱਟੇ ਕੱਪੜੇ ਪਾਉਂਦੇ ਹਨ। ਰਾਤ ਦੇ ਹਨੇਰੇ ਵਿੱਚ ਇਹ ਕੀ ਕਰਦੇ ਹਨ? ਦੁਨੀਆਂ ਕੀ ਜਾਣਦੀ ਹੈ? ਨਾਂ ਹੀ ਕਿਸੇ ਕੋਲ ਇਨਾਂ ਵਕਤ ਹੈ। ਇਨ੍ਹਾਂ ਦੀ ਰਾਖੀ ਕਰਦੇ ਫਿਰੋਂ। ਲੋਕ ਤਾਂ ਇਨ੍ਹਾਂ ਦੇ ਪੈਰ ਹੀ ਦੇਖਦੇ ਹਨ। ਭਦਰ ਪੁਰਸ਼ਾਂ ਨੂੰ ਹੋਰ ਨੰਗਾ ਕਰੋ। ਦੁਜੇ ਦੀ ਜਨਾਨੀ ਦੇਖ ਕੇ ਬੁੱਲਾਂ ਤੇ ਜੀਭ ਫੇਰਨ ਲੱਗ ਜਾਂਦੇ ਹਨ। ਆਪਣੀ ਨੂੰ ਬਾਹਰ ਦੀ ਹਵਾ ਨਹੀਂ ਲੱਗਣ ਦੇਣੀ ਚਹੁੰਦੇ।
ਇਹ ਕਿਹੜਾ ਪਹਿਲੀ ਵਾਰੀ ਹੋਇਆ ਹੈ। ਪਹਿਲਾਂ ਵੀ ਧਰਮਿਕ ਸਥਾਂਨਾ ਤੇ ਖਾਸ ਕਰਕੇ ਗ੍ਰੰਥੀਆਂ, ਪ੍ਰਧਾਂਨਾ, ਮੈਬਰਾਂ ਮਰਦਾ ਦੁਆਰਾ ਔਰਤਾਂ ਨਾਲ ਛੇੜ ਛਾੜ ਹੁੰਦੀ ਰਹੀ ਹੈ। ਇਨ੍ਹਾਂ ਲੀਡਰਾ ਦੀਆਂ ਡਾਕਟਰ ਜਸਵੀਰ ਕੌਰ ਜਤਿੰਦਰ ਪੂਨੂੰ ਜੀ ਵੀ ਹਰ ਰੋਜ਼ ਖ਼ਬਰਾ ਦਿੰਦੇ ਹਨ। ਇਨ੍ਹਾਂ ਦੇ ਪੈਂਰੋ ਹੀ 1984 ਹਰਿਮੰਦਰ ਸਾਹਿਬ ਜੱਗਤ ਦਾ ਸਾਂਝਾ ਧਰਮਿਕ ਸਥਾਨ ਨੂੰ ਢਹਿ-ਢੇਰੀ ਕੀਤਾ ਗਿਆ। ਉਦੋਂ ਹਰਿਮੰਦਰ ਸਾਹਿਬ ਵਿੱਚ ਬਿੰਨ ਬਤਾਏ ਗਰਮ ਦਲੀਏ ਵੱੜ ਗਏ। ਹੁਣ ਕੰਜਰਖਾਂਨਾ ਸ਼ੁਰੂ ਹੋਇਆ ਹੈ। ਸਰਾਂ ਵਿਚ ਔਰਤਾਂ-ਮਰਦ ਕਾਂਮ ਦੀ ਪ੍ਰਦਸ਼ਨੀ ਕਰਦੇ ਹਨ। ਬਾਹਰ ਕੋਈ ਸੁਰਖਿਅਤ ਥਾਂ ਨਹੀਂ ਲੱਭਦੀ। ਇੱਕ ਤਾਂ ਇਥੇ ਕੋਈ ਸ਼ੱਕ ਨਹੀਂ ਕਰ ਸਕਦਾ। ਦੂਜਾ ਛੇਤੀ ਕੀਤੇ ਪੁਲੀਸ ਅੰਦਰ ਨਹੀਂ ਵੜ ਸਕਦੀ। ਇਸ ਜਗ੍ਹਾਂ ਤੋਂ ਹੋਰ ਸੁਰਖਿਅੱਤ ਥਾਂ ਹੋਰ ਹੈ, ਵੀ ਨਹੀਂ। ਆਪਸ ਵਿਚ ਡਾਂਗੋ-ਡਾਂਗੀ ਹੁੰਦੇ ਹਨ। ਇਹ ਲੋਕ ਸੇਵਾ ਬਹੁਤ ਵਧੀਆ ਕਰਦੇ ਹਨ। ਧਰਮਿਕ ਸਥਾਂਨਾ ਨੂੰ ਖਾਸ ਕਰਕੇ ਗ੍ਰੰਥੀਆਂ, ਪ੍ਰਧਾਂਨਾ, ਮੈਬਰਾਂ ਨੇ ਲੜਾਈ ਦਾ ਮੈਦਾਨ ਬੱਣਿਆ ਹੋਇਆ ਹੈ। ਤਾਕਤ ਦੀ ਦੁਰ ਵਰਤੋਂ ਕਰਦੇ ਹਨ। ਇਸ ਤਰਾਂ ਕਰਕੇ ਇਹ ਡਿਸਪਲਨ ਅਨੂਸ਼ਾਸਨ ਦੀ ਰਾਖੀ ਕਰਦੇ ਹਨ। ਸਾਰੀ ਹੀ ਲੜਾਈ ਗੋਲਕ ਦੀ ਹੈ। ਇਨ੍ਹਾਂ ਲਈ ਇਹ ਹਰਾਮ ਦੀ ਕਮਾਈ ਹੈ। ਪਚਾਉਣੀ ਬੜੀ ਔਖੀ ਹੈ। ਮੇਹਨਤ ਕਰਕੇ ਤਾਂ ਜੰਨਤਾ ਨੇ ਲਿਆਦੀ ਹੈ। ਉਨ੍ਹਾਂ ਨੂੰ ਕੁਸਕਣ ਨਹੀਂ ਦਿੰਦੇ। ਬਾਹਰ ਦੇ ਬੰਦੇ ਦੀ ਦਖ਼ਲ ਅੰਨਦਾਜੀ ਪਸੰਦ ਨਹੀਂ ਕਰਦੇ। ਉਨ੍ਹਾਂ ਨਾਲ ਜੁਡੋਂ-ਜੁਡੀ ਹੋ ਜਾਂਦੇ ਹਨ। ਧਰਮੀ ਬੰਦੇ ਧਰਮ ਦੇ ਨਾਮ ਤੇ ਰੋਜ਼ ਦੰਗੇ ਕਰਾਉਂਦੇ ਹਨ। ਕੀ ਧਰਮ ਕਹਿੰਦਾ ਹੈ, ਇਹ ਕੰਜਰ ਖਾਨਾਂ ਗੁਰਦੁਆਿਰਆਂ ਵਿੱਚ ਕਰੋ? ਕੀ ਇਹ ਧਰਮੀ ਹਨ? ਕੋਈ ਧਰਮ ਮਾੜਾ ਨਹੀਂ ਹੈ। ਮਾੜੇ ਬੰਦੇ ਉਸ ਨੂੰ ਗੰਦਲਾਂ ਦਿੰਦੇ ਹਨ। ਮੈਂ ਆਪ ਸਾਰੇ ਧਰਮਾ ਦੀ ਇੱਜ਼ਤ ਕਰਾ, ਮੇਰੇ ਲਈ ਇਹੀ ਖੁਸ਼ੀ ਦੀ ਗੱਲ ਹੈ। ਜੇ ਅਸੀਂ ਕਿਸੇ ਦੇ ਧਰਮ ਦੀ ਇੱਜ਼ਤ ਕਰਾਗੇ। ਤਾਂਹੀ ਜੁਆਬ ਵਿਚ ਉਹੋਂ ਜਿਹਾ ਮਿਲੇਗਾ। ਵਿਸਾਖੀ ਦੀਆਂ ਮੈਨੂੰ ਤਾਂ ਮੇਰੇ ਸਾਰੇ ਦੋਸਤ ਹੀ ਵਧਾਈਆਂ ਦਿੰਦੇ ਹਨ। ਮੈਂ ਉਨ੍ਹਾਂ ਦੇ ਦਿਨ ਤਿਉਹਾਰ ਯਾਦ ਰੱਖਦੀ ਹਾਂ।
ੴ ਸਤਿਗੁਰ ਪ੍ਰਸਾਦਿ ॥ ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ ਇਨ੍ਹ੍ਹ ਬਿਧਿ ਪਾਸਾ ਢਾਲਹੁ ਬੀਰ ॥ ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ ਕਰਮ ਧਰਮ ਤੁਮ੍ਹ੍ਹ ਚਉਪੜਿ ਸਾਜਹੁ ਸਤੁ ਕਰਹੁ ਤੁਮ੍ਹ੍ਹ ਸਾਰੀ ॥ ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥ {ਪੰਨਾ 1185

Comments

Popular Posts