ਮਾਂਪੇ ਬੱਚਿਆਂ ਨੂੰ ਬੱਚੇ ਮਾਂਪਿਆਂ ਨੂੰ ਸੰਭਾਂਲਦੇ ਹਨ

-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਮਾਂਪੇ ਬੱਚਿਆਂ ਨੂੰ ਬੱਚੇ ਮਾਂਪਿਆਂ ਨੂੰ ਸੰਭਾਂਲਦੇ ਹਨ। ਤਾਂਹੀਂ ਤਾਂ ਅਸੀਂ ਬੱਚਿਆਂ ਨੂੰ ਪਾਲਦੇ ਹਾਂ। ਇਸੇ ਲਈ ਘਰ-ਪਰਵਾਰ ਬਣੇ ਹਨ। ਸਾਨੂੰ ਜਿਉਣ ਲਈ ਇਕ ਦੂਜੇ ਦਾ ਸਹਾਰਾ ਚਾਹੀਦਾ ਹੈ। ਤਾਂਹੀਂ ਅਸੀਂ ਸਮਾਜ ਦੇ ਨਾਲ ਜੁੜਦੇ ਹਾਂ। ਕੱਲਾ ਤਾਂ ਰੁੱਖ ਵੀ ਨਾਂ ਹੋਵੇ। ਕਈ ਰੁੱਖ ਵੀ ਅਜਿਹੇ ਹਨ। ਕੱਲੇ ਨਹੀਂ ਫਲਦੇ। ਰੁੱਖ ਵੀ ਵਣ ਵਿਚ ਜਿਆਦਾ ਵੱਧਦੇ ਫੁੱਲਦੇ ਹਨ। ਹੁਣ ਰੁੱਖ ਤੇ ਪਰਵਾਰ ਦੋਂਨੇ ਹੀ ਕਹਿਰੇ ਜਿਹੇ ਹੋ ਕੇ ਰਹਿ ਗਏ ਹਨ। ਦੋਂਨੇ ਹੀ ਲੁੱਟੇ ਪੁੱਟੇ ਜਾ ਰਹੇ ਹਨ। ਬੱਚੇ ਮਾਂਪਿਆਂ ਦਾ ਸਹਾਰਾਂ ਹੁੰਦੇ ਹਨ। ਇਸੇ ਆਸ ਤੇ ਮਾਂਪੇ ਬੱਚੇ ਨੂੰ ਪਾਲਦੇ ਹਨ। ਉਨ੍ਹਾਂ ਵਿਚੋਂ ਮਾਂਪਿਆਂ ਨੂੰ ਆਪਣਾਂ ਭਵਿੱਖ ਦਿਸਦਾ ਹੈ। ਨਿਕੇ ਜਿਹੇ ਮਾਸ ਦੇ ਟੁੱਕੜੇ ਨੂੰ ਜਨਮ ਦੇਣਾ ਮਾਂ ਦੀ ਆਪਣੀ ਮਰਜ਼ੀ ਹੁੰਦੀ ਹੈ। ਤਾਂਹੀਂ ਤਾਂ ਮਾਂ ਹੁਣ ਭਰੂਣ ਹੱਤਿਆ ਸ਼ਰੇਅਮ ਕਰਨ ਲੱਗ ਗਈ। ਜੇ ਕੁੱਖ ਵਿੱਚ ਧੀ ਹੈ ਤਾਂ ਉਸ ਦੀ ਖੈਰ ਨਹੀਂ ਹੈ। ਮਾਂ ਕੱਲੇ ਪੁੱਤ ਦੀ ਹੀ ਬਣਨਾ ਚਹੁੰਦੀ ਹੈ। ਕੱਲੇ ਪੁੱਤਰ ਜੰਮ ਕੇ ਹਰ ਔਰਤਾਂ, ਜੇ ਆਪ ਨੂੰ ਸੰਨਤੁਸ਼ਟ ਸੱਮਝਦੀਆਂ ਹਨ। ਤਾਂ ਪੁੱਤਰਾਂ ਦੀ ਸੰਨਤੁਸਟੀ ਲਈ ਤੇ ਹੋਰ ਬੱਚੇ ਪੈਂਦਾ ਕਰਨ ਲਈ ਕੁੜੀਆਂ ਨੂੰਹਾਂ ਕਿਥੋਂ ਲਿਉਣਗੀਆਂ। ਮਰਦ ਨੂੰ ਦੱਸੇ ਬਿਨਾਂ ਹੀ ਬਹੁਤੀ ਵਾਰ ਆਪੇ ਨਿਰਨਾ ਲੈ ਕੇ ਔਰਤ ਭਰੂਣ ਹੱਤਿਆ ਕਰਦੀ ਹੈ। ਜਾਂ ਬੱਚੇ ਨੂੰ ਪਾਲਣ ਦੀ ਜੁੰਮੇਵਾਰੀ ਲੈਂਦੀ ਹੈ। ਸਾਰੀ ਸਾਂਭ-ਸਭਾਂਲ ਤਾਂ ਮਾਂ ਨੂੰ ਹੀ ਕਰਨੀ ਪੈਂਦੀ ਹੈ। ਮਾਂ ਪਹਿਲਾਂ 10 ਮਹੀਨੇ ਕੁੱਖ ਵਿੱਚ ਰੱਖਦੀ ਹੈ। ਬੱਚਾ ਉਸ ਦੇ ਸਰੀਰ ਵਿਚੋਂ ਖੁਰਾਕ ਲੈਂਦਾ ਹੈ। ਮਾਂ ਕਮਜ਼ੋਰ ਹੋਈ ਜਾਂਦੀ ਹੈ। ਬੱਚੇ ਦੇ ਜਨਮ ਪਿਛੋਂ ਮਾਂ ਬੱਚੇ ਨੂੰ ਆਪਣੇ ਦੁੱਧ ਨਾਲ ਪਾਲਦੀ ਹੈ। ਪਰ ਅੱਜ ਦੀ ਮਾਂ ਇਸ ਤੋਂ ਵੀ ਗੁਰੇਜ਼ ਕਰਦੀ ਹੈ। ਬਾਪ ਦਾ ਭਾਵੇ ਬੱਚੇ ਦੇ ਚੱਕ ਥੱਲ ਵਿੱਚ ਬਹੁਤਾ ਹਿੱਸਾ ਨਹੀਂ ਹੁੰਦਾ। ਬਾਪ ਬੱਚੇ ਨੂੰ ਹਰ ਸ਼ੈਅ ਲੈ ਕੇ ਦਿੰਦਾ ਹੈ। ਕਮਾਈ ਕਰਕੇ ਖਾਣ ਨੂੰ ਲਿਆ ਕੇ ਦਿੰਦਾ ਹੈ। ਹੁਣ ਦੀ ਮਾਂ ਤਾਂ ਆਪ ਵੀ ਬਾਹਰ ਕੰਮ ਕਰਨ ਜਾਂਦੀ ਹੈ। ਬੱਚਿਆਂ ਦੀ ਸਾਂਭ-ਸਭਾਲ ਪਤੀ-ਪਤਨੀ ਰੱਲ ਕੇ ਕਰਦੇ ਹਨ। ਸਾਂਝੇ ਪਰਵਾਰ ਵਿੱਚ ਬੱਚਾ ਪਾਲਣਾ ਸੋਖਾ ਹੋ ਜਾਂਦਾ ਹੈ। ਦਾਦੀ-ਦਾਦੀ, ਨਾਨੀ-ਨਾਨਾ ਜਾਂ ਹੋਰ ਕਈ ਮੈਂਬਰ ਬੱਚਾ ਪਾਲਣ ਵਿੱਚ ਮੱਦਦ ਕਰਦੇ ਹਨ। ਹੁਣ ਤਾਂ ਸਾਂਝੇ ਪਰਵਾਰ ਟੁੱਟਦੇ ਜਾ ਰਹੇ ਹਨ। ਬਾਹਰ ਦੇ ਜੰਮੇ ਬੱਚਿਆਂ ਦੀ ਤਾਂ ਗੱਲ ਹੀ ਹੋਰ ਹੈ। ਉਹ ਕੋਈ ਦਖ਼ਲ ਅਨਦਾਜ਼ੀ ਪਸੰਦ ਨਹੀਂ ਕਰਦੇ। ਨਾਂ ਹੀ ਆਪ ਦਖ਼ਲ ਅਨਦਾਜ਼ੀ ਕਰਦੇ ਹਨ। ਆਪਣੇ ਆਪ ਵਿਚ ਰਹਿੰਦੇ ਹਨ। ਜਿਹੜੇ ਭਾਰਤ ਦੇ ਜੰਮੇ-ਪਲੇ ਹਨ। ਉਨ੍ਹਾਂ ਵਿਚੋਂ ਬਹੁਤੇ ਵਿਆਹ ਕਰਾ ਕੇ ਮਾਂਪਿਆਂ ਨੂੰ ਭੁੱਲ ਜਾਂਦੇ ਹਨ। 5 ਪੁੱਤਰਾਂ ਦੀ ਮਾਂ ਨੂੰ ਮੈਂ ਦਰ-ਦਰ ਤੇ ਰੋਟੀ ਲਈ ਫਿਰਦੇ ਦੇਖਿਆ ਹੈ। ਜਿਸ ਨੇ ਆਪਣੇ ਭਰਾ ਤੋਂ ਵੀ ਜ਼ਮੀਨ ਵੰਡਾ ਕੇ, ਪੁੱਤਾ ਦੇ ਨਾਮ ਲਾ ਦਿੱਤੀ ਸੀ। ਧੀ ਕੁੱਖੋਂ ਪੈਂਦਾ ਹੀ ਨਹੀਂ ਹੋਈ ਸੀ। ਪੁੱਤ ਆਪਣੀ ਸਕੀ ਮਾਂ ਦੀ ਰੋਜ਼ ਮਾਂ-ਭੈਣ ਦੀਆਂ ਗਲ਼ਾਂ ਕੱਢਦੇ ਸਨ। ਜਿਹੜੇ ਪੁੱਤ ਆਪਣੀ ਮਾਂ ਦੀ ਇਹ ਹਾਲਤ ਕਰਦੇ ਹਨ। ਉਹ ਕਿਸੇ ਦੂਜੇ ਤੀਜੇ ਦੀ ਮਾਂ ਨੂੰ ਕੀ ਜਾਣਦੇ ਹਨ। ਸਕੀ ਮਾਂ ਨੂੰ ਕੰਮਰੇ ਵਿੱਚ ਬੰਦ ਕਰ ਦਿੰਦੇ ਸਨ। ਕੋਈ ਆਇਆ ਗਿਆ ਉਸ ਦੀ ਹਾਲਤ ਨਾਂ ਦੇਖ ਲਵੇ। ਮਾਂ ਦਾ ਕੰਮਰਾਂ ਡੰਗਰਾਂ ਵਾਲੇ ਦੇ ਨਾਲ ਸੀ। ਮਾਂ ਨੂੰ ਬਾਂਥਰੂਮ ਜਾਣ ਦੀ ਵੀ ਸੁਰਤ ਨਹੀਂ ਰਹਿੰਦੀ ਸੀ। ਉਸ ਦੇ ਕੰਮਰੇ ਵਿਚੋਂ ਬਦਬੂ ਆਉਂਦੀ ਸੀ। ਪਤੀ ਸੂਬੇਦਾਰ ਮਰ ਗਿਆ ਸੀ। ਪਤੀ ਦੇ ਜਿਉਂਦੇ, ਉਸ ਦੀ ਮੜਕ ਦੇਖਣ ਵਾਲੀ ਸੀ। ਪੁੱਤਾਂ ਨੇ ਪੈਸੇ, ਦਿਵਾਈ, ਰੋਟੀ ਵੱਲੋਂ ਗਲੀ ਦੇ ਭਿਖਾਰੀਆਂ ਤੋਂ ਵੀ ਬੁਰੀ ਹਾਲਤ ਕਰ ਦਿੱਤੀ। ਪੰਜਾਬ ਦੀ ਇਹ ਹਾਲਤ ਹੈ। ਰਾੜਾਂ ਸਾਹਿਬ ਜਾਈਏ, ਮਾਹਾਰਾਜ ਨੂੰ ਮੱਥਾਂ ਟੇਕਨ ਨਾਲ ਹੀ, ਉਨ੍ਹਾਂ ਮਾਂਪਿਆ ਨੂੰ ਜਰੂਰ ਦੇਖਣਾ, ਜੋਂ ਬੱਚਿਆਂ ਵੱਲੋਂ ਘਰੋਂ ਕੱਢੇ ਹਨ। ਕਈ ਮਾਂਪੇ ਤਾਂ ਆਪਣੀ ਕਿਰਿਆ ਵੀ ਨਹੀਂ ਕਰ ਸਕਦੇ। ਲੱਤਾਂ ਗੋਡੇ ਖੜੇ ਹਨ। ਇਹ ਮਾਂਪੇ ਜਿਉਂਦੇ ਜੀਅ ਆਪਣੀ ਜਾਇਦਾਦ ਬੱਚਿਆਂ ਨੂੰ ਦਿੰਦੇ ਹੀ ਕਿਉਂ ਹਨ? ਆਪਣੇ ਬੁੱਢਾਪੇ ਲਈ ਕਮਾਈ ਜੋੜੀ ਹੁੰਦੀ ਹੈ। ਬੱਚੇ ਪਲ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਆਪ ਕਮਾਉਣ ਦੇਣੀ ਚਾਹੀਦੀ ਹੈ। ਨਾਂ ਕਿ ਮਾਂਪਿਆਂ ਦੀ ਬਣਾਈ ਜਾਇਦਾਦ ਨੂੰ ਵੇਚ ਕੇ ਐਸ਼ ਕਰਨ। ਅੱਜ ਦੇ ਬਹੁਤੇ ਪੁੱਤਰ ਕੰਮ ਤਾਂ ਕਰਨਾ ਹੀ ਨਹੀਂ ਚਹੁੰਦੇ। ਜ਼ਮੀਨ ਵੇਚ ਕੇ ਘਰ ਬਣਾ ਲੈਂਦੇ ਹਨ। ਕਾਰ ਲੈ ਲੈਂਦੇ ਹਨ। ਇਹੀ ਦੋ ਸ਼ੋਕ ਰਹਿ ਗਏ ਹਨ। ਮਾਂਪਿਆਂ ਨੂੰ ਤਾਂ ਖਲਾਉਣਗੇ, ਜੇ ਕੋਈ ਕੰਮ ਕਰਨਗੇ। ਜਦੋਂ ਬੱਚੇ ਛੋਟੇ ਹੁੰਦੇ ਹਨ। ਮਾਂਪੇ ਨੂੰ ਸਾਰਾ ਕੁੱਝ ਪਤਾ ਹੁੰਦਾ ਹੈ। ਕਿਹੜਾ ਬੱਚਾ ਕਿਵੇ ਦਾ ਹੈ। ਆਦਤਾਂ ਸ਼ੁਰੂ ਵਾਲੀਆਂ ਹੀ ਰਹਿੰਦੀਆਂ ਹਨ। ਬੱਚਿਆਂ ਨੂੰ ਮਾਂਪਿਆਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਘਰ ਵਿਚ ਸਿਆਣੇ ਮਾਂ-ਬਾਪ ਹੋਣਗੇ, ਘਰ ਦੇ ਬਹੁਤ ਕੰਮ ਸਮਾਰਨਗੇ। ਉਨ੍ਹਾਂ ਦੀ ਸਾਰੀ ਜਿੰਦਗੀ ਇਸੇ ਕੰਮਕਾਰ ਵਿਚ ਨਿਕਲੀ ਹੁੰਦੀ ਹੈ। ਆਪਣੇ ਪੁੱਤ-ਧੀ ਦਾ ਕੋਈ ਵੀ ਮਾਂਪਾ ਕੰਮ ਨਹੀਂ ਵਿਗੜਦਾ। ਨਿਕੇ ਬੱਚਿਆਂ ਨੂੰ ਪਾਲਣ ਵਿੱਚ ਮੱਦਦ ਕਰਨਗੇ। ਥੋੜਾ ਜਿਹਾ ਇਕ ਦੂਜੇ ਨੂੰ ਸਹਿਣ ਦੀ ਲੋੜ ਹੈ। ਸਿਆਣਾ ਬੰਦਾ ਗੁਣਾਂ ਦੀ ਗੁਥਲੀ ਹੁੰਦਾ ਹੈ। ਮਾਂਪਿਆਂ ਨੂੰ ਵੀ ਬਦਲਣ ਦੀ ਲੋੜ ਹੈ। ਜੁਵਾਨੀ ਵਿਚ ਬੰਦਾ ਚਮ ਦੀਆਂ ਚਲਾਉਂਦਾ ਹੈ। ਉਸੇ ਨੂੰ ਬੁੱਢਾਪੇ ਵਿਚ ਲਾਠੀ ਦਾ ਸਹਾਰਾ ਚਾਹੀਦਾ ਹੈ। ਥੋੜਾ ਜਿਹਾ ਝੁਕਣ ਦੀ ਲੋੜ ਹੈ। ਜਦੋਂ ਆਪਣੇ ਬੱਚਿਆਂ ਨੂੰ ਪਾਲਣ ਲਈ ਬਹੁਤ ਦੁੱਖ, ਦਰਦ, ਮਸੀਬਤਾਂ ਸਹੀਆਂ ਹਨ। ਸੁੱਕੀ-ਮਿਸੀ ਖਾਂ ਕੇ ਬੱਚਿਆਂ ਨੂੰ ਦੁੱਧ ਮਲਾਈ ਖੁਰਕਾ ਖਲਾਂ ਕੇ ਪਾਲਿਆ ਹੈ। ਬੱਚਿਆ ਦਾ ਮਾਂਪਿਆਂ ਨੇ ਗੂਹ-ਮੂਤ ਸਾਫ਼ ਕੀਤਾ ਹੈ। ਹੁਣ ਪਾਲੇ-ਪੋਸਿਆ ਤੋਂ ਬੋਲ-ਕਬੋਲ ਸੁਣਨ ਵਿੱਚ ਕੀ ਹੇਠੀ ਹੁੰਦੀ ਹੈ। ਘਰ ਦੀ ਗੱਲ ਘਰ ਵਿੱਚ ਹੀ ਰਹੇ। ਬਾਹਰ ਨਿਕਲ ਜਾਵੇ, ਲੋਕਾਂ ਲਈ ਤਮਾਸ਼ਾਂ ਬਣ ਜਾਂਦੀ ਹੈ। ਜੋਂ ਰੁੱਖ ਝੁਕ ਜਾਂਦੇ ਹਨ। ਝੱਖੜ ਹਨੇਰੀਆਂ ਕੁੱਝ ਨਹੀਂ ਵਿਗਾੜ ਸਕਦੇ।

Comments

Popular Posts