ਸਾਰੀ ਦੁਨੀਆਂ ਤੋੰ ਵੱਖਰਾ ਪਿਆਰ ਸਾਡੇ ਉਤੋਂ ਲਟਾਊਗਾ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਮੈਨੂੰ ਲੋਕੀ ਕਹਿੰਦੇ ਤੇਰਾ ਚੰਨ ਤੈਨੂੰ ਛੱਡ ਜਾਊਗਾ।
ਮੈਨੂੰ ਲੱਗੇ ਮੇਰਾ ਚੰਨ ਮੇਰੇ ਉਤੋਂ ਮਰ-ਮਿਟ ਜਾਊਗਾ।
ਆਪਦੀ ਚਾਨਣੀ ਸਾਡੇ ਉਤੋਂ ਉਹ ਚੰਨ ਲੱਟਾਊਗਾ।
ਦੇ ਕੇ ਆਪਣਾਂ ਪਿਆਰ ਸਾਨੂੰ ਪ੍ਰੇਮ ਚ ਮਰਵਾਊਗਾ।
ਸਾਡਾ ਚੰਨ ਜੀ ਧੌਖੇਵਾਜ ਕਦੇ ਨਹੀਂ ਅਖ਼ਵਾਊਗਾ।
ਭੋਰਾ ਠਹਿਰ ਕੇ ਸਹੀ ਸਾਡੇ ਵਿਹੜੇ ਚੜ੍ਹ ਜਾਊਗਾ।
ਸੱਤੀ ਦੇ ਉਤੇ ਜਦੋਂ ਚੰਨ ਚਾਂਦਨੀ ਫਿਲਾਊਗਾ।
ਸਤਵਿੰਦਰ ਦੇ ਦਿਲ ਵਿੱਚ ਫੁਲ ਮੂਨ ਚੜ੍ਹ ਊਗਾ।
ਪਿਆਰ ਨਾਲ ਜਦੋਂ ਸਾਡੇ ਉਤੇ ਉਹ ਛਾਊਗਾ।
ਦੁਨੀਆਂ ਤੋਂ ਵੱਖਰਾ ਪਿਆਰ ਸਾਡੇ ਤੋਂ ਲਟਾਊਗਾ।
Comments
Post a Comment