ਤੇਰੀ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਝੁੱਲਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਜਿਸ ਨੂੰ ਚਾਹੇ ਰੱਬਾ ਅੱਗ ਵਿਚੋਂ ਰੱਖਦਾ। ਡੁੱਬਦੇ ਨੂੰ ਆਪ ਬਚਾ ਕੇ ਹੱਥ ਦੇ ਰੱਖਦਾ।
ਤੇਰੇ ਚੋਜਾਂ ਦਾ ਕਿਸੇ ਨੂੰ ਭੇਤ ਨਹੀਂ ਲੱਗਦਾ। ਤੂੰ ਥਲ ਤੋਂ ਜਲ, ਜਲ ਤੋਂ ਥਲ ਕਰਦਾ।
ਰੱਬਾ ਤੇਰੀ ਮਰਜ਼ੀ ਮੁਤਾਬਿਕ ਰਹਿਣਾ ਪੈਦਾ। ਜਿਵੇਂ ਤੈਨੂੰ ਭਾਉਂਦਾ ਉਵੇਂ ਜਿਊਣਾ ਪੈਦਾ।
ਤੇਰੀ ਰਜ਼ਾ ਤੋਂ ਬਿਨਾਂ ਪੱਤਾ ਨਹੀਂ ਝੁੱਲਦਾ। 20, 21 ਜੂਨ/2013 ਕਦੇ ਨਹੀਂ ਭੁੱਲਣਾ।
ਪਤਾ ਨਹੀਂ ਸੀ, ਮੀਹਾਂ ਨੇ ਕਹਿਰ ਨੂੰ ਢਾਉਣਾ ਅਲਬਰਟਾ ਦੇ ਵਿੱਚ ਸੀ ਹੜ੍ਹ ਨੇ ਆਉਣਾ।
ਕੈਲਗਰੀ ਸੀ ਇੰਨੇ ਪਾਣੀ ਨੇ ਆਉਣਾ। ਡਾਊਨਟਾਉਨ ਨੇ ਹੜ੍ਹ ਦੇ ਘੇਰੇ ਵਿੱਚ ਆਉਣਾ।
ਅਲਬੋ ਬੋ ਦਰਿਆ ਨੇ ਸੀ ਕਰੋਪ ਹੋਣਾ। ਸੱਤੀ ਕਹੇ ਰੱਬਾ ਤੂੰਹੀ ਆਪ ਹੁਕਮ ਕੀਤਾ ਹੋਣਾ।
ਹੇਮਕੁੰਟ ਵਿੱਚ ਵੀ ਇਹੀ ਕੀਤਾ ਹੋਣਾ। ਸਤਵਿੰਦਰ ਮੌਤ ਦੇਖ ਕੇ ਧਰਮ ਵੀ ਭੁੱਲ ਗਿਆ ਹੋਣਾ।
ਤੇਰੇ ਭਗਤਾਂ ਨੇ ਐਸਾ ਕੀ ਕੀਤਾ ਹੋਣਾ? ਰੱਬਾ ਗ਼ਰੀਬਾਂ ਦੀਆਂ ਝੁੱਗੀਆਂ ਨੂੰ ਤੇਰਾ ਢਾਹੁਉਣਾਂ।
ਕੀਹਦੇ ਵਿੱਚ ਕੀਹਦਾ ਭਲਾ ਕੀ ਕੀ ਹੋਣਾ? ਤੇਰੇ ਰੰਗਾਂ ਦਾ ਤੈਨੂੰ ਪ੍ਰਭੂ ਆਪ ਪਤਾ ਹੋਣਾ।
ਲੋਕਾਂ ਦੀਆ ਕੁਬਾਨੀਆਂ ਨੇ ਜ਼ਰੂਰ ਰੰਗ ਲਾਉਣਾ। ਹੇਮਕੁੰਟ ਨੂੰ ਸੀ ਦੁਨੀਆ ਨੂੰ ਦਿਖਾਉਣਾ।
ਧਾਰਮਿਕ ਤੀਰਥਾਂ ਨੂੰ ਨਵਾਂ ਬਣਾਉਣਾ। ਗੁਰੂ ਧਾਮ ਦੀਆਂ ਮੰਜ਼ਲਾਂ ਨੂੰ ਨਵੇਂ ਤੂੰ ਹੈ ਬਣਾਉਣਾ।
Comments
Post a Comment