ਕਨੇਡਾ
ਮੈਨੂੰ ਲੱਗਦਾ ਨਹੀਂ ਸੀ, ਵੇ ਤੂੰ ਮੁੜ ਕੇ ਆਏਗਾ।
ਲੱਗਦਾ ਸੀ, ਪੂਨੂ ਵਾਂਗ ਪੱਤਰੇ ਵਾਚ ਜਾਵੇਗਾ।
ਅੱਜ ਤੈਨੂੰ ਦੇਖ ਕੇ ਸੀ, ਮਨ ਵੀ ਝੱਲਾ ਹੋ ਗਿਆ।
ਤੈਨੂੰ ਦੇਖਦੇ ਹੀ, ਖੁਸ਼ੀ ਵਿੱਚ ਨੱਚਣ ਲੱਗ ਗਿਆ।
ਤੂੰ ਅੱਜ ਵੱਖਰਾ ਹੀ, ਮੇਰੇ ਤੇ ਜਾਦੂ ਕਰ ਗਿਆ।
ਆਪਣੀ ਸ਼ਰਾਫ਼ਤ ਦੀ, ਦਿਲ ਉਤੇ ਛਾਪ ਦੇ ਗਿਆ।
ਪਿਆਰ ਸੂਚਾ, ਅਮਰ ਹੁੰਦਾ, ਜ਼ਾਹਰ ਕਰ ਗਿਆ।
ਸੱਤੀ ਬਿੰਨ ਹੱਥ ਲਾਏ, ਪਿਆਰ ਐਸਾ ਕਰ ਗਿਆ।
ਮੇਰੇ ਲੂੰ-ਲੂੰ ਦੇ ਵਿੱਚ, ਤੂੰਹੀਂ ਤੂੰ ਆ ਕੇ ਸਮਾਂ ਗਿਆ।
ਸਤਵਿੰਦਰ ਤੇ ਤੈਨੂੰ, ਲੱਗਦਾ ਤਰਸ ਆ ਗਿਆ
Comments
Post a Comment