ਜਦੋਂ ਤੇਰੀ ਸ਼ਕਲ ਦੇਖੀ ਤੂੰ ਕੋਈ ਹੋਰ ਸੀ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਜਦੋਂ ਤੇਰੀ ਮੂਰਤ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਸੂਰਤ ਦੇਖੀ ਤੂੰ ਕੋਈ ਹੋਰ ਸੀ।
ਜਦੋਂ ਤੇਰੀ ਸ਼ਕਲ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਅੱਕਲ ਦੇਖੀ ਤੂੰ ਕੋਈ ਹੋਰ ਸੀ।
ਜਦੋਂ ਤੇਰੀ ਮੁਸਕਾਨ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਤਿਉੜੀ ਦੇਖੀ ਤੂੰ ਕੋਈ ਹੋਰ ਸੀ।
ਜਦੋਂ ਤੇਰੀ ਬੰਦਗੀ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਸੀ ਠੱਗੀ ਦੇਖੀ ਤੂੰ ਕੋਈ ਹੋਰ ਸੀ।
ਜਦੋਂ ਤੇਰੀ ਆਦਤ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਸ਼ਰਾਰਤ ਦੇਖੀ ਤੂੰ ਕੋਈ ਹੋਰ ਸੀ।
ਜਦੋਂ ਤੇਰੀ ਨੀਅਤ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਲਿਆਕਤ ਦੇਖੀ ਤੂੰ ਕੋਈ ਹੋਰ ਸੀ।
ਜਦੋਂ ਤੇਰੀ ਮੈਂ ਸੱਤੀ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਸਤਵਿੰਦਰ ਦੇਖੀ ਤੂੰ ਕੋਈ ਹੋਰ ਸੀ।
ਜਦੋਂ ਤੇਰੀ ਚਾਲ-ਢਾਲ ਦੇਖੀ ਤੂੰ ਕੋਈ ਹੋਰ ਸੀ। ਜਦੋਂ ਤੇਰੀ ਪਿੱਠ ਹੋਈ ਦੇਖੀ ਤੂੰ ਕੋਈ ਹੋਰ ਸੀ।

Comments

Popular Posts