ਕੋਈ ਕਹਿੰਦਾ ਸੱਤੀ ਜੀ ਗਾਣੇ ਬਹੁਤੇ ਨਹੀਂ ਸੁਣਦੇ।
ਲਿਖਣੇ ਹੋਣ ਗਾਂਣੇ ਕੋਈ ਉਸਤਾਦ ਪਹਿਲਾਂ ਚੁਣਦੇ।
ਸਤਵਿੰਦਰ ਨੂੰ ਲੋਕੀਂ ਸਾਰੇ ਹੀ ਡਰਾਮੇ ਬਾਜ਼ ਲੱਗਦੇ।
ਦੁਨੀਆਂ ਵਾਲੇ ਤੇਰੇ ਮੇਰੇ ਰੱਬਾ ਕੁੱਝ ਵੀ ਨਹੀਂ ਲੱਗਦੇ।
ਮੇਰੇ ਮੂੰਹ ਉਤੇ ਲੋਕ ਮੇਰੇ ਬੱਣਦੇ।
ਪਿੱਠ ਕਰਦਿਆਂ ਹੀ ਤਾੜੀ ਮਾਰ ਕੇ ਹੱਸਦੇ।
ਕਹਿੰਦੇ ਦੋਂਨੈ ਜਾਂਣੇ ਅਸੀਂ ਮਾਜ਼ ਧੱਰਤੇ।
ਪਾ ਕੇ ਦਾਤੀ ਦੋਂਨੈ ਧੀਰਾਂ ਵਾਲੇ ਜੜੋ ਵੱਡਤੇ।
ਪਾ ਕੇ ਚੂਗਲੀਆਂ ਦਾ ਤੇਲ ਜਿਉਂਦੇ ਸਾੜਤੇ।
ਹੁਣ ਦੇਖੀ ਕਿਵੇਂ ਆਪਸ ਵਿੱਚ ਸਾਨ੍ਹਾਂ ਵਾਂਗ ਭਿੱੜਦੇ।
ਸੱਤੀ ਨੂੰ ਕਹਿੱਣ ਲੋਕ ਬਾਹਰ ਨਿੱਕਲਣ ਜੋਗੇ ਨਹੀਂ ਛੱਡਦੇ।
ਸਤਵਿੰਦਰ ਰੱਬ ਤੋਂ ਬਿੰਨਾਂ ਕਿਸੇ ਦਾ ਆਸਰਾ ਨਹੀਂ ਤੱਕਦੇ।
ਲੋਕਾਂ ਦੀਆਂ ਗੱਲਾਂ ਨੂੰ ਇੱਕ ਕੰਨੋਂ ਸੁਣ, ਦੂਜੇ ਪਾਸੇ ਦੀ ਕੱਢਦੇ।
ਰੱਬ ਤੋਂ ਬਗੈਰ, ਅਮਾ ਤਮਾ ਲੋਕਾਂ ਦੀ ਅਸੀਂ ਨਹੀਂ ਪ੍ਰਵਾਹ ਕਰਦੇ।
Comments
Post a Comment