ਆਪਣੇ ਪਰਾਏ
ਮਾੜੇ ਬੰਦੇ ਦਾ ਅੰਤ ਛੇਤੀ ਆ ਜਾਂਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਸੋਨੂੰ ਦੇ ਪਿਛੇ ਹੀ ਬੰਤਾ ਕਨੇਡਾ ਆ ਗਿਆ ਸੀ। ਡਾਕਟਰੀ ਦੀ ਡਿਗਰੀ ਮਨੀਲੇ ਵਿੱਚੋਂ ਲੈ ਕੇ ਵੀ ਉਸ ਨੂੰ ਪੜ੍ਹਨਾਂ ਪੈ ਰਿਹਾ ਸੀ। ਇਹ ਸੋਨੂੰ ਦੇ ਕਿਰਾਏ ਦੇ ਮਕਾਂਨ ਵਿੱਚ ਹੀ, ਉਸ ਦਾ ਰੂਮਏਟ ਬੱਣ ਗਿਆ ਸੀ। ਇੰਨਾਂ ਨਾਲ ਦੋ ਮੁੰਡੇ ਰਹਿੰਦੇ ਸਨ। ਇੱਕ ਕਾਲਾ, ਇੱਕ ਗੋਰਾ ਸੀ। ਵਿਚੇ ਮਕਾਂਨ ਮਾਲਕ ਰਹਿੰਦਾ ਸੀ। ਸਾਰਿਆ ਦੇ ਕੰਮਰੇ ਦਾ ਕਿਰਾਇਆ ਆਪੋ ਆਪਣਾਂ ਸੀ। ਸੋਨੂੰ, ਬੰਤੇ ਨੂੰ ਵੀ ਬਦਮਾਸ਼ੀ ਸਿੱਖਾ ਰਿਹਾ ਸੀ। ਉਸ ਨੇ ਬੰਤੇ ਨੂੰ ਕਿਹਾ, “ ਜੇ ਆਪਾਂ ਦੋਂਨੇ ਮਿਲ ਕੇ, ਕੋਈ ਕਿਰਾਏ ਦਾ ਮਕਾਂਨ ਲੈ ਲਈਏ। ਉਸ ਵਿੱਚ ਆਪਾਂ ਕਿਰਾਏਦਾਰ ਰੱਖ ਸਕਦੇ ਹਾਂ। ਮੈਨੂੰ ਇੱਕ ਘਰ ਪਸੰਦ ਹੈ। 15 ਤਰੀਕ ਨੂੰ ਉਥੇ ਮੂਵ ਹੋਣਾਂ ਪੈਣਾਂ ਹੈ। “ ਬੰਤੇ ਨੇ ਕਿਹਾ, “ ਅੱਜ ਤਾਂ 13 ਤਰੀਕ ਹੈ। ਆਪਣਾਂ ਭਾਂੜਾ ਮਹੀਨੇ ਦੇ ਅਖੀਰ ਤੱਕ ਦਿੱਤਾ ਹੋਇਆ ਹੈ। ਆਪਣੇ ਪੈਸੇ ਖ਼ਰਾਬ ਹੋ ਜਾਂਣਗੇ। ਮਕਾਂਨ ਮਾਲਕ ਨੂੰ ਘੱਟ ਤੋਂ ਘੱਟ 20 ਦਿਨ ਪਹਿਲਾਂ ਦੱਸਣਾਂ ਪੈਂਦਾ ਹੈ। “ “ ਗੋਰਾ ਆਪਣੇ ਨਾਲ ਮੂਵ ਹੋਣ ਨੂੰ ਤਿਆਰ ਹੈ। ਮਕਾਂਨ ਮਾਲਕ ਨੂੰ ਕਨੂੰਨਾਂ ਦਾ ਕੀ ਪਤਾ ਹੈ? ਇੱਕ ਦੋ ਧੱਮਕੀਆਂ ਦੇਵਾਂਗੇ। ਆਪੇ ਪੈਸੇ ਮੋੜ ਦੇਵੇਗਾ। ਬਹੁਤੀ ਗੱਲ ਹੋਈ, ਪੁਲੀਸ ਸੱਦ ਲਵਾਂਗੇ। ਪੁਲੀਸ ਨੂੰ ਦੇਖ਼ ਕੇ, ਐਸੇ ਬੰਦੇ ਦੀ ਫੂਕ ਨਿੱਕਲ ਜਾਂਦੀ ਹੈ। “ “ ਮੈਂ ਡਾਕਟਰ ਦੀ ਸਰਵਸ ਕਰਨੀ ਹੈ। ਆਪਦਾ ਰਿਕਾਡ ਖ਼ਰਾਬ ਨਹੀਂ ਕਰਨਾਂ। ਸੋਨੂੰ ਮੈਂ ਐਸੇ ਲਫ਼ੜੇ ਵਿੱਚ ਨਹੀਂ ਪੈਂਦਾ। ਕਰੀ ਚੱਲ, ਤੇਰੀ ਜਿਵੇਂ ਮਰਜ਼ੀ ਹੈ। ਮੈਨੂੰ ਪਤਾ ਹੈ। ਮਕਾਂਨ ਮਾਲਕ ਤੇ ਕਿਰਾਏਦਾਰ ਦੇ ਝਗੜੇ ਵਿੱਚ, ਪੁਲੀਸ ਦਾ ਕੋਈ ਲੇਕਾ ਦੇਕਾ ਨਹੀਂ ਹੈ। ਮਾਲਕ ਤੇ ਕਿਰਾਏਦਾਰ ਦੇ ਪੈਸੇ ਦੇ ਦੇਣ-ਲੈਣ ਵਿੱਚ, ਉਹ ਵਿੱਚ ਦਖ਼ਲ ਨਹੀਂ ਦੇ ਸਕਦੇ। “ ਸੋਨੂੰ ਨੇ ਦੋਂਨੇਂ ਬਾਹਾਂ ਦੇ ਕੱਫ਼਼ ਉਪਰ ਨੂੰ ਚੜ੍ਹਾ ਲਏ। ਜਿਵੇ ਹੁਣੇ ਕਿਸੇ ਨਾਲ ਘੁੱਲਣਾਂ ਹੋਵੇ। ਉਸ ਨੇ ਕਿਹਾ, “ ਮਾਮਾ ਤੇਰਾ ਵੀ ਸੱਚੀ ਦਾ ਡਾਕਟਰਾਂ ਵਾਲਾ ਹੀ ਪੜ੍ਹਾਕੂ, ਡਰੂ ਦਿਮਾਗ ਹੈ। ਦਿਮਾਗ ਉਤੇ ਹੀ ਜ਼ੋਰ ਦੇਈ ਜਾਂਦਾਂ ਹੈ। ਹੱਥ-ਪੈਰ ਮਾਰੇ ਬਗੈਰ ਬੰਦੇ ਤੋਂ ਕੋਈ ਨਹੀਂ ਡਰਦਾ। ਦੋ ਕੁ ਕੰਧਾਂ ਵਿੱਚ ਮੁੱਕੀਆਂ ਮਾਰੀਆਂ ਉਸ ਨੇ ਡਰ ਜਾਂਣਾਂ ਹੈ। ਪੁਲੀਸ ਨੂੰ ਦੇਖ਼ ਕੇ ਕਈਆਂ ਦਾ ਮੂਤ ਵਿੱਚੇ ਨਿੱਕਲ ਜਾਂਦਾ ਹੈ। “ “ ਭਾਣਜੇ ਸਾਰੇ ਬੰਦੇ ਪੁਲੀਸ ਤੋਂ ਨਹੀਂ ਡਰਦੇ। ਪੁਲੀਸ ਵਾਲੇ ਵੀ ਤਾਂ ਇਸੇ ਦੁਨੀਆਂ ਦੇ ਬੰਦੇ ਹਨ। ਕੋਈ ਜੰਮਦੂਤ ਥੋੜੀ ਹਨ। ਕਈ ਪੁਲੀਸ ਵਾਲੇ ਧੱਕਾ ਕਰ ਵੀ ਜਾਂਦੇ ਹਨ। ਉਹ ਵੀ ਕਨੂੰਨ ਦੀ ਉਲੰਘਣਾਂ ਕਰਦੇ ਹਨ। ਮਾੜੇ, ਚੰਗੇ ਅਫ਼ਸਰ ਨੂੰ ਲੋਕ ਸਬ ਜਾਂਣਦੇ ਹੁੰਦੇ ਹਨ। ਮਾੜੇ ਬੰਦੇ ਦਾ ਅੰਤ ਛੇਤੀ ਆ ਜਾਂਦਾ ਹੈ। “
ਸੋਨੂੰ ਨੇ ਮਕਾਂਨ ਮਾਲਕ ਨੂੰ ਕਿਹਾ, “ ਅਸੀਂ ਇਥੇ ਹੋਰ ਨਹੀਂ ਰਹਿੱਣਾਂ। 15 ਤਰੀਕ ਨੂੰ ਚਲੇ ਜਾਂਣਾ ਹੈ। ਮੇਰੇ ਮਾਮੇ, ਗੋਰੇ ਤੇ ਮੈਨੂੰ ਬਕਾਇਆ ਮੋੜ ਦੇਵੋ। “ “ ਕੋਈ ਪੈਸਾ ਨਹੀਂ ਵਾਪਸ ਮਿਲਣਾਂ। ਮੇਰੇ ਵੱਲੋਂ ਚਾਹੇ ਮਹੀਨੇ ਦੇ ਅਖੀਰ ਨੂੰ ਜਾਂ ਹੁਣੇ ਮੂਵ ਹੋ ਜਾਵੋ। “ ਸੋਨੂੰ ਨੇ ਕੰਧ ਉਤੇ ਇਕ ਘੁੱਸਨ ਮਾਰਿਆ। ਗਿੱਠ ਦਾ ਮਗੋਰਾ ਹੋ ਗਿਆ। ਮਕਾਂਨ ਮਾਲਕ ਨੇ, ਫੋਨ ਕਰਕੇ ਪੁਲੀਸ ਨੂੰ ਸੱਦ ਲਿਆ। ਪੁਲੀਸ ਵਾਲੇ ਨੇ ਕਿਹਾ, “ ਤੂੰ ਇਸ ਨੂੰ ਪੈਸੇ ਨਹੀਂ ਮੋੜੇ। ਇਸ ਲਈ ਗੁੱਸੇ ਵਿੱਚ ਇਸ ਨੇ ਕੰਧ ਭੰਨ ਦਿੱਤੀ ਹੈ। ਕੰਧ ਤੇ ਸਫ਼ਾਈ ਦੇ 100 ਡਾਲਰ ਰੱਖ ਕੇ, ਬਾਕੀ ਪੈਸੇ ਮੋੜ ਦੇ। “ ਮਕਾਂਨ ਮਾਲਕ ਨੇ ਪੁਲੀਸ ਵਾਲੇ ਨੂੰ ਕਿਹਾ, “ ਇਹ ਆਡਰ ਦੇਣ ਦਾ ਤੇਰਾ ਕੋਈ ਕੰਮ ਨਹੀਂ ਹੈ। ਕੀ ਤੂੰ ਜੱਜ ਲੱਗਾ ਹੈ? ਜੇ ਇੰਨਾਂ ਨੂੰ ਪੈਸੇ ਮਿਲਣ ਦੀ ਝਾਕ ਹੈ। ਅੱਦਾਲਤ ਵਿੱਚ ਜਾ ਸਕਦੇ ਹਨ। “ ਗੋਰੇ ਨੇ ਕਿਹਾ, “ ਮਕਾਂਨ ਮਾਲਕ ਸਾਨੂੰ ਹਰ ਰੋਜ਼ ਬੋਕਸ ਵਿੱਚੋਂ ਕੱਢ ਕੇ, ਮੇਲ-ਡਾਕ ਵੀ ਨਹੀਂ ਦਿੰਦਾ। “ ਪੁਲੀਸ ਵਾਲੇ ਨੇ ਕਿਹਾ, “ ਇਸ ਦੀਆਂ ਚਿੱਠੀਆਂ ਇਸ ਨੂੰ ਹਰ ਰੋਜ਼ ਬੋਕਸ ਵਿੱਚੋਂ ਕੱਢ ਕੇ ਦਿਆ ਕਰ। “ ਪੁਲੀਸ ਵਾਲਾ ਗੋਰੇ ਦਾ ਪੱਖ ਕਰ ਰਿਹਾ ਸੀ ਮਕਾਂਨ ਮਾਲਕ ਨੇ ਕਿਹਾ, “ ਇਸ ਨੇ ਕੰਮਰਾ ਕਿਰਾਏ ਉਤੇ ਲਿਆ ਹੈ। ਉਹ ਮੇਰਾ ਪ੍ਰਸਨਲ ਮੇਲ ਬੋਕਸ ਹੈ। ਮੈਂ ਕੋਈ ਇਸ ਦਾ ਡਾਕੀਆਂ ਨਹੀਂ ਹਾਂ। ਇਹ ਡਾਕ ਖਾਨੇ ਜਾ ਕੇ, ਮੇਲ ਬੋਕਸ 50 ਡਾਲਰ ਦੇ ਕੇ ਖ੍ਰੀਦ ਸਕਦੇ ਹਨ। ‘ ਪੈਰ ਧਰਤੀ ਉਤੇ ਮਾਰ ਕੇ, ਸੋਨੂੰ ਗਾਲਾ ਕੱਢਣ ਲੱਗ ਗਿਆ। ਗੋਰਾ ਮਕਾਂਨ ਮਾਲਕ ਨੂੰ ਚੁੰਬੜਨ ਲੱਗਾ ਸੀ। ਉਹ ਪਿਛੇ ਹੱਟ ਗਿਆ। ਗੋਰਾ ਮੂੰਹ ਪਰਨੇ ਡਿੱਗ ਗਿਆ। ਪੁਲੀਸ ਵਾਲੇ ਉਨਾ ਨੂੰ ਘਰ ਤੋਂ ਬਾਹਰ ਲੈ ਗਏ। ਪੁਲੀਸ ਵਾਲੇ ਨੇ ਕਿਹਾ, “ ਤੁਸੀਂ ਸਾਰੇ ਸਮਾਨ ਚੱਕ ਕੇ ਬਾਹਰ ਹੋ ਜਾਵੋ। ਅਸੀ ਤੁਹਾਡੇ ਪੈਸੇ ਦੁਆ ਦਿੰਦੇ ਹਾਂ। “ ਉਨਾਂ ਨੇ ਫਟਾ-ਫੱਟ ਅਟੈਚੀ ਤੇ ਭਾਂਡੇ ਚੱਕ ਲਏ।
ਪੁਲੀਸ ਵਾਲੇ ਨੇ ਕਿਹਾ , “ ਇਹ ਹੁਣ ਚੱਲੇ ਹਨ। ਇੰਨਾਂ ਨੂੰ ਅੱਜ ਦ ਰਾਤ ਮੋਟਲ ਵਿੱਚ ਰਹਿੱਣ ਦਾ ਖ਼ੱਰਚਾ ਦੇਦੇ। “ “ ਇੰਨਾਂ ਨੂੰ ਦੇਣ ਲਈ ਮੇਰੇ ਕੋਲ ਇੱਕ ਪੈਸਾ ਨਹੀਂ ਹੈ। “ ਉਨਾਂ ਨੂੰ ਤੋਰ ਕੇ, ਉਸ ਨੇ ਬਾਰ ਬੰਦ ਕਰ ਲਿਆ। ਰਾਤ ਦੇ 12 ਵਜੇ ਘਰ ਤੋਂ ਬਾਹਰ ਦੋ ਧੱਮਾਕੇ ਹੋਏ। ਮਕਾਂਨ ਮਾਲਕ ਨੇ ਬਾਹਰ ਦੇਖਿਆ। ਸੋਨੂੰ ਤੇ ਗੋਰੇ ਦੀਆਂ ਕਾਰਾਂ ਗਰਾਜ਼ ਵੱਲੋਂ ਸ਼ੜਕ ਵੱਲ ਜਾ ਰਹੀਆਂ ਹਨ। ਉਸ ਨੇ ਬਾਹਰ ਜਾ ਕੇ ਦੇਖਿਆ। ਗਰਾਜ਼ ਦਾ ਡੋਰ ਟੁੱਟ ਕੇ, ਤੋਰੀ ਵਾਂਗ ਲੱਮਕ ਰਿਹਾ ਸੀ। ਪੁਲੀਸ ਨੂੰ ਗੁਆਂਢੀਆਂ ਨੇ ਹੀ ਫੋਨ ਕਰ ਦਿੱਤਾ ਸੀ। ਉਨਾਂ ਨੇ ਹੀ ਰਿਪੋਰਟ ਲਿਖਾ ਦਿੱਤੀ ਸੀ। ਉਹ ਸਾਡੀ ਵੀ ਪ੍ਰਾਰਪਟੀ ਤੋੜ ਸਕਦੇ ਹਨ। ਕਾਰਾਂ ਦੇ ਨੰਬਰ ਦਿੱਤੇ ਸਨ। ਪੁਲੀਸ ਵਾਲੇ ਦੇਂਨੇਂ ਗੱਡੀਆਂ ਨੂੰ ਭਾਲਣ ਲਈ ਚਲੇ ਗਏ ਸਨ। ਇੱਕ ਗੱਲ ਇੰਨਾਂ ਦੀ ਚੰਗੀ ਹੈ। ਬੰਦਾ ਬੜੀ ਛੇਤੀ ਲੱਭ ਲੈਂਦੇ ਹਨ।

Comments
Post a Comment