ਪਿੰਡ ਦਾ ਹਰ ਵਹਿਲਾ ਬੰਦਾ ਵਿੱਚ ਦਰਵਾਜੇ ਬਹਿਦਾ ਹੈ.

-ਸਤਵਿੰਦਰ ਕੌਰ ਸੱਤੀ (ਕੈਲਗਰੀ)
ਪਿਪਲ ਥੱਲੇ ਸੁਬਾ ਸ਼ਾਮ ਪੂਰਾ ਦਿਨ ਮੇਲਾ ਲੱਗਦਾ ਹੈ।
ਕੀ ਬੁੱਢਾ ਕੀ ਮੁੰਡਾ ਸਭ ਪਿਪਲ ਦੇ ਥੱਲੇ ਬਹਿਦਾ ਹੈ।
ਪਿੰਡ ਦਾ ਹਰ ਵਹਿਲਾ ਬੰਦਾ ਵਿੱਚ ਦਰਵਾਜੇ ਬਹਿਦਾ ਹੈ।
ਰਾਹ ਜਾਂਦੀ ਹਰ ਕੁੜੀ ਕੱਤਰੀ ਤੇ ਨਿਸ਼ਾਨਾਂ ਰਹਿੰਦਾ ਹੈ।
80 ਸਾਲ ਦਾ ਬਾਬਾ ਵੀ ਕੁੜੀਆਂ ਨੂੰ ਅੱਖਾਂ ਅੱਡਦਾ ਹੈ।
ਧੀਆਂ-ਭੈਣਾਂ ਦਾ ਸੱਥ ਵਿਚੋਂ ਲੰਘਣਾ ਮੁਸ਼ਕਲ ਦੀਹਦਾ ਹੈ।
ਵਿਹਲੜਾਂ ਦਾ ਟੋਲਾ ਤੁਰੀਆਂ ਜਾਂਦੀਆਂ ਨੂੰ ਵੇਹਦਾ ਹੈ।
ਪਿੰਡ ਦੇ ਸਰਪੰਚ ਨੂੰ ਵੀ ਵਹਿਲੜਾਂ ਤੋਂ ਡਰ ਆਉਂਦਾ ਹੈ।
ਉਹ ਵੀ ਤਾਂਹੀ ਇਸ ਸੱਥ ਵਿੱਚ ਨਿਤ ਫੇਰਾ ਪਾਉਂਦਾ ਹੈ।
ਫਿਰ ਪਾਨ ਦਾ ਪੱਤਾ ਨਹਿਲੇ ਤੇ ਦਹਿਲਾ ਆਉਂਦਾ ਹੈ।
ਪਿੰਡ ਦਿਆਂ ਮੁੰਡਿਆਂ ਨੂੰ ਕੋਈ ਕੰਮ ਨਹੀਂ ਦੀਹਦਾ ਹੈ।
ਕੰਮ ਦਾ ਫ਼ਿਕਰ ਘਰ ਦੀਆਂ ਔਰਤਾਂ ਨੂੰ ਰਹਿੰਦਾ ਹੈ।
ਸੱਤੀ ਪੰਜਾਬੀ ਗਬਰੂਆਂ ਦਾ ਨਾਂ ਕੋਈ ਗੁਣ ਦੀਹਦਾ ਹੈ।
ਸਤਵਿੰਦਰ ਹਰ ਕੋਈ ਟਇਮ ਪਾਸ ਕਰਦਾ ਦੀਹਦਾ ਹੈ।

Comments

Popular Posts