ਹੱਸਦਾ ਮੇਰੇ ਵੱਲ ਮੁੱਖ ਕਰਕੇ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ
satwinder_7@hotmail.com
ਯਾਰੀ ਤੋੜਨ ਵੇਲੇ ਦਿਲ ਤੋੜ ਦਿੰਦਾ ਤੱੜਕ ਕਰਕੇ।
ਜਾ ਕੇ ਗੈਰਾਂ ਨਾਲ ਹੱਸਦਾ ਮੇਰੇ ਵੱਲ ਮੁੱਖ ਕਰਕੇ।
ਫਿਰ ਵੀ ਸੋਹਣਾਂ ਲੱਗੀ ਜਾਂਦਾ ਮੇਰਾ ਯਾਰ ਕਰਕੇ।
ਤੈਨੂੰ ਸਹੀ ਤਾਂ ਜਾਂਦੇ ਤੇਰਾ ਬਹੁਤਾ ਪਿਆਰ ਕਰਕੇ।
ਆਪਣਾਂ ਦਿਲ ਦਾ ਟੁੱਕੜਾ ਲੱਗੇ ਦਿਲਦਾਰ ਕਰਕੇ।
ਤੇਰਾ ਮੁੱਖ ਚੰਗਾ ਲੱਗੇ ਜਾਂਣੀਏ ਜੀ ਆਪਣਾਂ ਕਰਕੇ।
ਸੱਤੀ ਨੂੰ ਜਦੋਂ ਗੱਲ਼ ਨਾਲ ਲਾਵੇ ਆਪਣੀ ਤੂੰ ਕਰਕੇ।
ਸਤਵਿੰਦਰ ਆਪ ਮੁੱਕ ਜਾਵੇ ਤੇਰੀ ਸੱਜਣਾਂ ਬੱਣਕੇ।
ਤੂੰ ਤਾਂ ਸਦਾ ਲਈ ਹੋ ਜਾਵੇ ਮੇਰਾ ਚੰਨਾਂ ਰੱਬ ਕਰਕੇ।
ਮੈਨੇ ਪਾ ਲੈਣਾਂ ਤੈਨੂੰ ਆਪਣੀ ਜਾਨ ਤੇਰੇ ਉਤੇ ਵਾਰਕੇ।

Comments

Popular Posts