ਬੰਦੇ ਮਸ਼ਹੂਰ ਹੁੰਦੇ ਦੋ ਕੰਮਾਂ ਕਰਕੇ
ਸਤਵਿੰਦਰ ਕੌਰ ਸੱਤੀ (ਕੈਲਗਰੀ) ਕੈਨੇਡਾ satwinder_7@hotmail.com
ਬੰਦੇ ਮਸ਼ਹੂਰ ਹੁੰਦੇ ਦੋ ਕੰਮਾਂ ਕਰ ਕੇ। ਲੋਕਾਂ ਜਾਣਦੇ ਨੇ ਚੰਗੇ ਕੰਮ ਕਰ ਕੇ। ਜਾਂ ਹੁੰਦੇ ਬਦਨਾਮੀ ਖੱਟ ਕੇ
ਇੱਕ ਬਣਦੇ ਨਾਮ ਖੱਟਦੇ ਮਿਹਨਤ ਜਾਂ ਬਲੈਕ ਕਰਕੇ। ਜਾਂ ਨਾਮ ਖੱਟਦੇ ਤਰਾਂ-ਤਰਾ ਦੇ ਨਸ਼ੇ ਖਾ ਵੇਚਕੇ।
ਮਿਹਨਤ ਦੀ ਰੁੱਖੀ ਮਿੱਸੀ ਨੂੰ ਖਾ ਕੇ। ਦੂਜੇ ਦੇ ਮਾਲ ਉੱਤੇ ਐਸ਼ ਕਰਕੇ। ਬੰਦੇ ਮਸ਼ਹੂਰ ਹੁੰਦੇ ਦੋ ਕੰਮਾਂ ਕਰਕੇ।
ਬੰਦੇ ਮਸ਼ਹੂਰ ਹੁੰਦੇ ਦਸਾਂ ਨਹਾ ਦਾ ਲੋੜਵੰਦਾਂ ਨੂੰ ਵੰਡ ਕੇ। ਕਈ ਔਰਤ ਨੂੰ ਬਾਜ਼ਾਰੀ ਬਠਾਉਂਦੇ ਰੰਡੀ ਬਣਕੇ।
ਮਰਦ ਹੁਸੀਨਾਂ ਦੀ ਦਲਾਲੀ ਕਰਕੇ। ਬਹੁਤ ਸ਼ਰੀਫ਼, ਇਮਾਨਦਾਰ ਬਣ ਕੇ। ਬੰਦੇ ਮਸ਼ਹੂਰ ਹੁੰਦੇ ਦੋ ਕੰਮਾਂ ਕਰਕੇ।
ਗਾਲ਼ੀ-ਗਲੋਚ, ਗੁੰਡਾ ਗਰਦੀ ਕਰਕੇ। ਲੁੱਟ ਪੁੱਟ, ਬਦਮਾਸ਼ੀ ਲੁੱਚਪੁਣਾ ਕਰਕੇ।
ਸੱਤੀ ਬੈਠਦੇ ਸਿਰ ਉੱਤੇ ਤਾਜ ਰੱਖ ਕੇ। ਸਤਵਿੰਦਰ ਕਈ ਵਿਕਦੇ ਨੇ, ਘਰ-ਘਰ ਜਾ ਕੇ।
ਬੰਦੇ ਮਸ਼ਹੂਰ ਹੁੰਦੇ ਦੋ ਕੰਮਾਂ ਕਰ ਕੇ। ਚੰਗੇ ਕੰਮ ਕਰਕੇ। ਜਾਂ ਹੁੰਦੇ ਬਦਨਾਮੀ ਖੱਟ ਕੇ।

Comments

Popular Posts