ਪਿਆਰ ਦੇ ਬੱਲਬਲੇ ਲੁਕਾਈ ਦੇ ਨਹੀਂ ਹੁੰਦੇ
ਸਤਵਿੰਦਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
ਪਿਆਰ ਦੇ ਭੇਤ ਲੋਕਾਂ ਵਿਚ ਕਦੇ ਬਤਾਈ ਦੇ ਨਹੀਂ ਹੁੰਦੇ।
ਦਿਲ ਦੇ ਰਾਜ਼ ਵੀ ਜਣੇ-ਖਣੇ ਅੱਗੇ ਬਤਾਈ ਦੇ ਨਹੀਂ ਹੁੰਦੇ।
ਸੋਹਣੀਆਂ ਚੀਜ਼ਾਂ ਉੱਤੋਂ ਪਰਦੇ ਕਦੇ ਉਠਾਈ ਦੇ ਨਹੀਂ ਹੁੰਦੇ।
ਹੋਵੇ ਦਿਲ ਖ਼ੁਸ਼ ਬਹੁਤਾ ਭੜਥੂ ਕਦੇ ਪਾਈ ਦੇ ਨਹੀਂ ਹੁੰਦੇ।
ਬਹੁਤਾ ਵੀ ਨੱਚ ਟੱਪ ਗਿੱਟੇ ਆਪਦੇ ਤੜਾਈ ਦੇ ਨਹੀਂ ਹੁੰਦੇ।
ਧੀ-ਪੁੱਤਰ ਚਮਲਾ ਕੇ ਬਹੁਤੇ ਸਿਰ ਚੜ੍ਹਾਈ ਦੇ ਨਹੀਂ ਹੁੰਦੇ।
ਸੱਤੀ ਮਿਲ ਜਾਵੇ ਯਾਰ ਲੋਕਾਂ ਨੂੰ ਦਿਖਾਈ ਦੇ ਨਹੀਂ ਹੁੰਦੇ।
ਸਤਵਿੰਦਰ ਪਿਆਰ ਦੇ ਬੱਲਬਲੇ ਲੁਕਾਈ ਦੇ ਨਹੀਂ ਹੁੰਦੇ।
ਚੰਨ ਜੀ ਸੋਹਣੇ ਮੁਖੜੇ ਘੁੰਡ ਵਿੱਚ ਛੁਪਾਈ ਦੇ ਨਹੀਂ ਹੁੰਦੇ।

Comments

Popular Posts