ਭਾਗ 24 ਉਹ ਦੁਨੀਆਂ ਤੇ ਜਿੱਤ ਹਾਸਲ ਕਰ ਲੈਂਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
ਕੰਨ ਲੋਕਾਂ ਦੀਆਂ ਮਾੜੀਆਂ ਗੱਲਾਂ ਸੁਣਦੇ ਹਨ। ਲੋਕ ਵੱਲ ਕੰਨ ਲਾਉਣੇ ਤੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਹਨ ਤਾਂ ਉਹ ਕੰਨ ਕਿਸੇ ਕੰਮ ਦੇ ਨਹੀਂ ਹਨ। ਜੋ ਹੱਥ ਚੋਰੀ ਕਰਦੇ ਹਨ। ਹੱਥ ਵਿਅਰਥ ਹਨ, ਕਿਸੇ ਕੰਮ ਦੇ ਨਹੀਂ ਹਨ। ਅੱਖਾਂ ਬੇਅਰਥ ਨੇ ਜੋ ਬਗੈਰ ਮਤਲਬ ਤੋਂ ਬੇਕਾਰ ਹੀ ਪਰਾਇਆ ਰੂਪ ਤੱਕਦੀਆਂ ਹਨ। ਜੀਭ ਬੇਕਾਰ ਹੀ ਖਾਣ ਦਾ ਅਨੰਦ ਮਾਣਦੀ ਹੈ। ਪੈਰ ਵੀ ਬੇਅਰਥ ਨੇ ਜੋ ਬੇਕਾਰ ਹੀ ਮਾੜੇ ਪਾਸੇ ਤੁਰੇ ਫਿਰਦੇ ਹਨ। ਧੰਨ ਬੇਅਰਥ ਹੈ ਜੋ ਧੰਨ ਲਾਲਚ ਜਾਨ ਨੂੰ ਬੇਕਾਰ ਹੀ ਲਾਇਆ ਹੈ। ਜੇ ਦੂਜਿਆਂ ਦੀ ਸੇਵਾ, ਫ਼ਾਇਦਾ ਨਹੀਂ ਕਰਦਾ, ਸਰੀਰ ਵੀ ਬੇਕਾਰ ਹੈ। ਕਿਸੇ ਕੰਮ ਨਹੀਂ ਹੈ, ਜੋ ਨੱਕ ਸੁਗੰਧੀਆਂ ਲੈਂਦਾ ਹੈ। ਰੱਬ ਨੂੰ ਸਮਝਣ ਤੋਂ ਬਗੈਰ, ਸਬ ਕੁੱਝ ਬੇਅਰਥ ਹੈ। ਸਤਿਗੁਰ ਨਾਨਕ ਜੀ ਦਾ ਨਾਮ ਜੋ ਸਰੀਰ ਲੈਂਦਾ ਹੈ। ਉਹ ਦੁਨੀਆ ਤੇ ਜਿੱਤ ਹਾਸਲ ਕਰ ਲੈਂਦਾ ਹੈ। ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥ ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥ ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥ ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥ ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥ ਮਿਥਿਆ ਮਨ ਪਰ ਲੋਭ ਲੁਭਾਵਹਿ ॥ ਮਿਥਿਆ ਤਨ ਨਹੀ ਪਰਉਪਕਾਰਾ ॥ ਮਿਥਿਆ ਬਾਸੁ ਲੇਤ ਬਿਕਾਰਾ ॥ ਬਿਨੁ ਬੂਝੇ ਮਿਥਿਆ ਸਭ ਭਏ ॥ ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫ {ਪੰਨਾ 269}
ਜੋ ਰੱਬ ਨੂੰ ਨਹੀਂ ਮੰਨਦੇ, ਉਹ ਆਪ ਦੀ ਉਮਰ ਬੇਕਾਰ ਜਿਉਂ ਰਹੇ ਹਨ। ਰੱਬ ਤੋਂ ਬਗੈਰ ਉਹ ਪਵਿੱਤਰ ਕਿਵੇਂ ਹੋ ਸਕਦਾ ਹੈ? ਰੱਬ ਦੇ ਨਾਮ ਦੇ ਗੁਣਾਂ, ਅਕਲ ਤੋਂ ਬਗੈਰ, ਅਗਿਆਨੀ, ਬਗੈਰ ਬੁੱਧੀ ਤੋਂ ਹਨੇਰਾ ਸਰੀਰ ਕਿਸੇ ਕੰਮ ਦਾ ਨਹੀਂ ਹੈ। ਜੋ ਰੱਬ ਨੂੰ ਨਹੀਂ ਮੰਨਦੇ ਉਹ ਮੂੰਹ ਵਿਚੋਂ ਕੁਬੋਲ ਮਾੜੀਆਂ ਗੱਲਾਂ ਮਾਰਦਾ ਹੈ। ਰੱਬ ਦਾ ਨਾਮ ਚੇਤੇ ਕਰਨ ਤੋਂ ਬਗੈਰ ਦਿਨ ਰਾਤ ਬੇਕਾਰ ਚਲੇ ਜਾਂਦੇ ਹਨ। ਮੀਂਹ ਤੋਂ ਬਗੈਰ, ਫ਼ਸਲ ਮਰ ਜਾਂਦੀ ਹੈ। ਭਗਵਾਨ ਗੋਬਿੰਦ ਤੋਂ ਬਗੈਰ ਸਾਰੇ ਕੰਮ ਬੇਕਾਰ ਹਨ। ਜੋ ਬੰਦਾ ਆਪ ਧੰਨ ਨਹੀਂ ਖ਼ਰਚਦਾ, ਉਸ ਕੰਜੂਸ ਲਈ ਧੰਨ ਕਿਸੇ ਕੰਮ ਨਹੀਂ ਹੈ। ਉਹ ਬੰਦੇ ਬਹੁਤ ਭਾਗਾਂ ਵਾਲੇ, ਨਿਹਾਲ ਹੋ ਜਾਂਦੇ ਹਨ। ਜਿਸ ਦੇ ਮਨ ਵਿੱਚ ਰੱਬ ਵੱਸਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੇ ਭਗਤਾਂ ਤੋਂ ਬਾਰੇ-ਬਾਰੇ ਜਾਂਦੇ ਹਾਂ। ਬਿਰਥੀ ਸਾਕਤ ਕੀ ਆਰਜਾ ॥ ਸਾਚ ਬਿਨਾ ਕਹ ਹੋਵਤ ਸੂਚਾ ॥ ਬਿਰਥਾ ਨਾਮ ਬਿਨਾ ਤਨੁ ਅੰਧ ॥ ਮੁਖਿ ਆਵਤ ਤਾ ਕੈ ਦੁਰਗੰਧ ॥ ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥ ਮੇਘ ਬਿਨਾ ਜਿਉ ਖੇਤੀ ਜਾਇ ॥ ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥ ਜਿਉ ਕਿਰਪਨ ਕੇ ਨਿਰਾਰਥ ਦਾਮ ॥ ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੬ {ਪੰਨਾ 269}
ਬੰਦੇ ਦੀ ਅਸਲੀ ਜ਼ਿੰਦਗੀ ਹੋਰ ਹੈ, ਕਰਦੇ ਹੋਰ ਹਨਪਰ ਲੋਕਾਂ ਮੂਹਰੇ ਭਲੇ ਮਾਣਸ ਬਣਦੇ ਹਨ। ਦਿਲ ਵਿੱਚ ਪਿਆਰ ਨਹੀਂ ਹੈ। ਮੂੰਹ ਨਾਲ ਮਿੱਠੀਆਂ ਗੱਲਾਂ ਮਾਰਦਾ ਹੈ। ਮਨ ਦੀਆ ਬੁੱਝਣਵਾਲਾ, ਰੱਬ ਬਹੁਤ ਸਿਆਣਾਂ ਹੈ ਸਬ ਕੁੱਝ ਜਾਣਦਾ ਹੈ। ਰੱਬ ਬਾਹਰੀ ਧਰਮੀ ਰੰਗ ਦੇ ਕੱਪੜੇ ਪਾਉਣ ਨਾਲ ਖ਼ੁਸ਼ ਨਹੀਂ ਹੁੰਦਾ। ਹੋਰਾਂ ਨੂੰ ਮੱਤਾਂ ਦਿੰਦਾ ਹੈ। ਆਹ ਕੰਮ, ਵਿਕਾਰ ਕਾਂਮ, ਕਰੋਧ, ਲੋਭ, ਮੋਹ, ਹੰਕਾਂਰ ਮਾੜਾ ਹੈ। ਪਰ ਉਹੀ ਗੱਲ ਆਪ ਨਹੀਂ ਕਰਦਾ। ਦੁਨੀਆਂ ਉੱਤੇ, ਆਉਣ-ਜਾਣ ਦੇ ਚੱਕਰ ਵਿੱਚ ਜੰਮਦਾ ਮਰਦਾ ਹੈ। ਜਿਸ ਭਗਤ ਦੇ ਮਨ ਵਿੱਚ ਰੱਬ ਹਾਜ਼ਰ ਦਿਸਦਾ ਹੈ। ਉਸ ਭਗਤ ਤੋਂ ਮੱਤ ਲੈ ਕੇ, ਦੁਨੀਆਂ ਦੇ ਮਾੜੇ ਕੰਮਾਂ ਤੋਂ ਬਚ ਜਾਈਦਾ ਹੈ। ਜੋ ਬੰਦੇ ਪ੍ਰਭੂ ਜੀ ਤੈਨੂੰ ਪਿਆਰੇ ਲੱਗਦੇ ਹਨ। ਉਹੀ ਤੈਨੂੰ ਪਛਾਣਦੇ ਹਨ। ਸਤਿਗੁਰ ਨਾਨਕ ਪ੍ਰਭ ਜੀ ਤੇ ਭਗਤਾਂ ਦੇ ਮੈਂ ਦਰਸ਼ਨ ਕਰਕੇ ਉਹੀ ਰਾਸਤੇ ਪੈੜਾਂ ਤੇ ਤੁਰ ਕੇ ਵੈਸਾ ਹੀ ਬਣਾਂ ਰਹਤ ਅਵਰ ਕਛੁ ਅਵਰ ਕਮਾਵਤ ॥ ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ ਜਾਨਨਹਾਰ ਪ੍ਰਭੂ ਪਰਬੀਨ ॥ ਬਾਹਰਿ ਭੇਖ ਨ ਕਾਹੂ ਭੀਨ ॥ ਅਵਰ ਉਪਦੇਸੈ ਆਪਿ ਨ ਕਰੈ ॥ ਆਵਤ ਜਾਵਤ ਜਨਮੈ ਮਰੈ ॥ ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥ ਤਿਸ ਕੀ ਸੀਖ ਤਰੈ ਸੰਸਾਰੁ ॥ ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥ ਨਾਨਕ ਉਨ ਜਨ ਚਰਨ ਪਰਾਤਾ ॥੭ {ਪੰਨਾ 269}
ਤਰਲਾ, ਅਰਦਾਸ ਕਰੀਏ, ਗੁਣੀ, ਗਿਆਨੀ ਰੱਬ ਆਪ ਸਬ ਕੁੱਝ ਜਾਣਦਾ ਹੈ। ਆਪਦੇ ਬਣਾਏ ਹੋਏ, ਜੀਵ, ਬੰਦਿਆਂ ਨੂੰ, ਪਾਲ, ਬਖ਼ਸ਼ ਕੇ, ਆਪ ਮਾਣ ਦਿੰਦਾ ਹੈ। ਸਬ ਦੇ ਕਰਮਾਂ ਨੂੰ ਦੇਖ ਕੇ, ਆਪ ਹੀ ਹਿਸਾਬ ਕਰ ਦਿੰਦਾ ਹੈ। ਕਿਸੇ ਬੰਦੇ ਨੂੰ ਰੱਬ, ਕਿਤੇ ਬਾਹਰ ਫਿਰਦਾ ਲੱਗਦਾ ਦਿਖਾਉਂਦਾ ਹੈ। ਕਈਆਂ ਨੂੰ ਪ੍ਰਭੂ ਮਨ ਵਿੱਚੋਂ ਦਿਖਾਉਂਦਾ ਹੈ। ਸਾਰੇ ਢੰਗ, ਤਰੀਕਿਆਂ, ਅਕਲਾਂ ਨਾਲ ਰੱਬ ਨਹੀਂ ਮਿਲਦਾ। ਉਸ ਤੋਂ ਦੂਰ ਹੈ। ਪ੍ਰਮਾਤਮਾ ਸਾਰਾ ਕੁੱਝ ਜਾਣਦਾ ਹੈ। ਮਨ ਵਿੱਚ ਜੋ ਚੱਲਦਾ ਹੈ। ਜੋ ਬੰਦਾ ਉਸ ਰੱਬ ਨੂੰ ਚੰਗਾ ਲੱਗਦਾ। ਉਸ ਨੂੰ ਆਪਦੇ ਨਾਲ ਜੋੜ ਲੈਂਦਾ ਹੈ। ਰੱਬ ਹਰ ਥਾਂ ਹਰ ਜਗਾ ਹਾਜ਼ਰ ਰਹਿੰਦਾ ਹੈ। ਉਹੀ ਭਗਵਾਨ ਦਾ ਭਗਤ ਬਣਦਾ ਹੈ। ਰੱਬ ਉਸ ਉੱਤੇ ਮਿਹਰਬਾਨੀ ਕਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਪਲ, ਹਰ ਸਾਹ ਅੱਖ ਦੇ ਝਮਕਣ ਨਾਲ ਚੇਤੇ ਰੱਖੀਏ ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥ ਅਪਨਾ ਕੀਆ ਆਪਹਿ ਮਾਨੈ ॥ ਆਪਹਿ ਆਪ ਆਪਿ ਕਰਤ ਨਿਬੇਰਾ ॥ ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥ ਉਪਾਵ ਸਿਆਨਪ ਸਗਲ ਤੇ ਰਹਤ ॥ ਸਭੁ ਕਛੁ ਜਾਨੈ ਆਤਮ ਕੀ ਰਹਤਜਿਸੁ ਭਾਵੈ ਤਿਸੁ ਲਏ ਲੜਿ ਲਾਇ ॥ ਥਾਨ ਥਨੰਤਰਿ ਰਹਿਆ ਸਮਾਇ ॥ ਸੋ ਸੇਵਕੁ ਜਿਸੁ ਕਿਰਪਾ ਕਰੀ ॥ ਨਿਮਖ ਨਿਮਖ ਜਪਿ ਨਾਨਕ ਹਰੀ ॥੮ {ਪੰਨਾ 269}
ਸਰੀਰਕ ਸ਼ਕਤੀਆਂ ਕਾਮ, ਗ਼ੁੱਸਾ, ਲਾਲਚ, ਹੰਕਾਰ, ਪਿਆਰ ਸਾਰੇ ਮਰ ਜਾਂਦੇ ਹਨ। ਸਤਿਗੁਰ ਨਾਨਕ ਪ੍ਰਮਾਤਮਾ ਜੀ ਤੇਰੀ ਓਟ ਤੱਕੀ ਹੈ। ਤੇਰੇ ਆਸਰੇ ਲਈ ਆਏ ਹਾਂ। ਮਿਹਰਬਾਨੀ ਕਰ ਦੇਵੋ। ਸਲੋਕੁ ॥ ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥ ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧ {ਪੰਨਾ 269} ਜਿਹੜੇ ਰੱਬ ਦੀ ਮਿਹਰਬਾਨੀ ਨਾਲ ਕਈ ਤਰਾਂ ਦੇ ਛੱਤੀ ਤਰਾਂ ਦੇ ਮਿੱਠੇ ਸੁਆਦ ਭੋਜਨ ਖਾਂਦਾ ਹੋ। ਉਸ ਰੱਬ ਨੂੰ ਜਾਨ ਲਾ ਕੇ ਹਰ ਸਮੇ ਹਿਰਦੇ ਵਿੱਚ ਯਾਦ ਕਰੀ ਚੱਲ। ਜਿਹੜੇ ਰੱਬ ਦੀ ਮਿਹਰਬਾਨੀ ਕਰਕੇ ਸਰੀਰ ਉੱਤੇ ਖ਼ੁਸ਼ਬੂਆਂ ਲਗਾਉਂਦਾ ਹੈ। ਉਸ ਪ੍ਰਮਾਤਮਾ ਨੂੰ ਯਾਦ ਕਰਕੇ ਪਵਿੱਤਰ ਤੇ ਉੱਚਾ ਮਹਾਨ ਬੰਦਾ ਜਾਣਿਆ ਜਾਵੇਗਾ। ਜਿਹੜੇ ਰੱਬ ਦੀ ਮਿਹਰਬਾਨੀ ਨਾਲ ਸੋਹਣੇ ਸਰੀਰ, ਘਰ ਵਿੱਚ ਰਹਿੰਦਾ ਹੈ। ਉਸ ਨੂੰ ਜਿੰਦ-ਜਾਨ ਵਿੱਚ ਹਰ ਸਮੇਂ ਚੇਤੇ ਕਰੀਏ। ਜਿਹੜੇ ਰੱਬ ਦੀ ਮਿਹਰਬਾਨੀ ਨਾਲ ਸਰੀਰ ਘਰ ਵਿੱਚ ਅਨੰਦ ਨਾਲ ਰਹਿੰਦਾ ਹੈ। ਜਿਹੜੇ ਰੱਬ ਦੀ ਮਿਹਰਬਾਨੀ ਨਾਲ ਦੁਨੀਆਂ ਦੇ ਸਾਰੇ ਅਨੰਦ ਖਾਣ-ਪੀਣ, ਪਹਿਨਣ, ਸਰੀਰਕ ਸੁਖ ਲੈ ਰਿਹਾ ਹੈ। ਸਤਿਗੁਰ ਨਾਨਕ ਜੀ ਨੂੰ ਹਰ ਸਮੇਂ ਚੇਤੇ ਕਰੀਏ, ਉਹੀ ਯਾਦ ਕਰਨ ਦੇ ਕਾਬਲ ਹੈ। ਅਸਟਪਦੀ ॥ ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥ ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥ ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥ ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾਆਠ ਪਹਰ ਸਿਮਰਹੁ ਤਿਸੁ ਰਸਨਾ ॥ ਜਿਹ ਪ੍ਰਸਾਦਿ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧ {ਪੰਨਾ 269}
ਜਿਹੜੇ ਰੱਬ ਦੀ ਮਿਹਰਬਾਨੀ ਨਾਲ ਸੁਹਣੇ ਰੇਸ਼ਮੀ ਕੱਪੜੇ ਪਾਉਂਦਾ ਹੈ। ਉਸ ਰੱਬ ਨੂੰ ਭੁੱਲਾ ਕੇ ਕਿਤੇ ਹੋਰ ਕਿਥੇ ਲੱਭਦਾ ਫਿਰਦਾ ਹੈ? ਜਿਹੜੇ ਰੱਬ ਦੀ ਮਿਹਰਬਾਨੀ ਨਾਲ ਅਨੰਦ ਨਾਲ ਸਾਉਣ ਲਈ ਬਿਸਤਰੇ ਹੰਢਾਉਂਦਾ ਹੈ। ਮੇਰੀ ਜਿੰਦ-ਜਾਨ ਰੱਬ ਦੇ ਗੁਣਾਂ ਦੀ ਪ੍ਰਸੰਸਾ ਹਰ ਸਮੇਂ ਦਿਨ ਰਾਤ ਚੇਤੇ ਕਰੀਏ। ਜਿਹੜੇ ਰੱਬ ਦੀ ਮਿਹਰਬਾਨੀ ਨਾਲ ਸਾਰੇ ਲੋਕ ਤੇਰਾ ਮਾਣ ਕਰਦੇ ਹਨ। ਉਸ ਰੱਬ ਦੀ ਪ੍ਰਸੰਸਾ ਮੂੰਹ ਦੇ ਨਾਲ ਕਰੀ ਚੱਲੀਏ। ਜਿਹੜੇ ਰੱਬ ਦੀ ਮਿਹਰਬਾਨੀ ਨਾਲ ਤੇਰਾ ਧਰਮ ਬਚਦਾ ਹੈ। ਇਕੱਲੇ ਰੱਬ ਨੂੰ ਮੇਰੀ ਜਾਨ ਹਰ ਪਲ਼ ਸਮੇਂ ਚੇਤੇ ਕਰੀਏ। ਰੱਬ ਨੂੰ ਚੇਤੇ ਕਰਕੇ ਰੱਬ ਦੇ ਦਰਬਾਰ ਵਿੱਚ ਮਾਣ ਮਿਲਦਾ ਹੈ। ਸਤਿਗੁਰ ਨਾਨਕ ਜੀ ਦੇ ਦਰਬਾਰ ਵਿੱਚ ਮਾਣ ਨਾਲ ਜਾਵੇਗਾ।
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥ ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥ ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥ ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥ ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥ ਮੁਖਿ ਤਾ ਕੋ ਜਸੁ ਰਸਨ ਬਖਾਨੈ ॥ ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ ਨਾਨਕ ਪਤਿ ਸੇਤੀ ਘਰਿ ਜਾਵਹਿ ॥੨ {ਪੰਨਾ 269} ਨੀਚ ਊਚ ਕਰੇ ਗੋਬਿੰਦ ਕਾਹ ਤੇ ਨਾ ਡਰੇ

Comments

Popular Posts