ਭਾਗ 34 ਆਪਣੀ ਜਾਨ ਦੀ ਰਾਖੀ ਕਰਨੀ ਸਿੱਖੀਏ ਬੁੱਝੋ ਮਨ ਵਿੱਚ ਕੀ?
ਭਾਗ 34 ਆਪਣੀ ਜਾਨ ਦੀ ਰਾਖੀ ਕਰਨੀ ਸਿੱਖੀਏ ਬੁੱਝੋ ਮਨ ਵਿੱਚ ਕੀ? MAY 31, 2016 ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com ਧਰਮੀ ਬੰਦਿਆਂ ਨੂੰ ਤਾਂ ਪਰਉਪਕਾਰੀ ਹੋਣਾ ਚਾਹੀਦਾ ਹੈ। ਲੋਕ ਉਨ੍ਹਾਂ ਤੋਂ ਜੀਵਨ ਜਾਚ ਸਿੱਖਣ। ਪਰ ਸ਼ੁਰੂ ਤੋਂ ਹੀ ਧਰਮੀ ਬੰਦਿਆਂ ਤੋਂ ਡਰ ਲੱਗਦਾ ਹੈ। ਇੱਕ ਤਾਂ ਆਮ ਬੰਦੇ ਨੂੰ ਹੁੰਦਾ ਹੈ। ਇੰਨਾ ਅੱਗੇ ਕੋਈ ਗ਼ਲਤੀ ਨਾ ਹੋ ਜਾਵੇ। ਗ਼ਲਤੀ ਹੋਈ ਦੇਖ ਕੇ ਇਹ ਧਰਮੀ ਬੰਦੇ ਅਣਡਿੱਠ ਕਰਨ ਦੀ ਜਗਾ ਖ਼ਾਮੀਆਂ ਨੂੰ ਉਛਾਲਦੇ ਹਨ। ਐਸੀ ਕੀ ਤੈਸੀ ਕਰਦੇ ਹਨ। ਬੰਦੇ ਦਾ ਪਿੱਛਾ ਲਿਆ ਦਿੰਦੇ ਹਨ। ਨਾਮੋ ਨਿਸ਼ਾਨ ਮਿਟਾ ਦਿੰਦੇ ਹਨ। ਸੰਘੀ ਨੱਪ ਦਿੰਦੇ ਹਨ। ਜੇ ਧਰਮ ਇਹ ਕੁੱਝ ਸਿਖਾਉਂਦਾ ਹੈ। ਲੋਕ ਨਾਸਤਿਕ ਹੀ ਚੰਗੇ ਹਨ। ਬਹੁਤੇ ਲੋਕ ਰੰਗ, ਬਿਰੰਗੇ ਚੋਲ਼ਿਆਂ ਦੀ ਪ੍ਰਵਾਹ ਨਹੀਂ ਕਰਦੇ। ਸ਼ਾਂਤੀ ਨਾਲ ਜਿਊਣਾ ਚਾਹੁੰਦੇ ਹਨ। ਸਿਰਫ਼ ਚਿੱਟੇ, ਨੀਲੇ, ਕਾਲੇ, ਪੀਲੇ ਪਾਉਣ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਐਸਾ ਕੁੱਝ ਨਹੀਂ ਲਿਖਿਆ। ਬਈ ਰੰਗਾ ਪਿੱਛੇ ਲੜੋ ਤੇ ਲੜ ਕੇ ਬੰਦੇ ਮਾਰੋ। ਕਈ ਤਾਂ ਪਾੜੋ, ਮਾਰੋ ਰਾਜ ਕਰੋ ਦੀ ਨੀਤੀ ਵਾਲੇ ਹਨ। ਕੀ ਤੁਸੀਂ ਮੰਨੋਗੇ? ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥੧॥ ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥ ਰਹਾਉ ॥ {ਪੰਨਾ 730}ਇਹ ਜੋਗੀਆਂ ਵਾਲੇ ਕੰਮ ਨਹੀਂ ਕਰਨੇ। ਗੱਲਾਂ ਨਾਲ ਰੱਬ ਨਹੀਂ ਲਭਣਾ। ਗੋਦੜੀ ਪਹਿਨ ਲੈਣਾ ਪਰਮਾਤਮਾ ਨਾਲ ਮਿਲਾਪ ਦਾ ਸਾਧਨ ਨਹੀਂ ਹੈ, ਡੰਡਾ ਹੱਥ ਵਿਚ ਫੜਿਆਂ ਰੱਬ ਨਹੀਂ ਮਿਲਦਾ। ਸਰੀਰ ਉਤੇ ਸੁਆਹ ਮਲ ਕੇ ਕੰਨਾਂ ਵਿਚ ਮੁੰਦ੍ਰਾਂ ਪਾਇਆਂ ਰੱਬ ਦਾ ਮੇਲ ਨਹੀਂ ਹੁੰਦਾ। ਜੇ ਸਿਰ ਮੁਨਾ ਲਈਏ ਤਾਂ ਭੀ ਪ੍ਰਭੂ-ਮਿਲਾਪ ਨਹੀਂ ਹੋ ਸਕਦਾ, ਸਿੰਙੀ ਵਜਾਇਆਂ ਭੀ ਜੋਗ ਸਿੱਧ ਨਹੀਂ ਹੋ ਜਾਂਦਾ। ਰੱਬ ਨਾਲ ਮਿਲਾਪ ਦਾ ਢੰਗ ਸਿਰਫ਼ ਇਸ ਤਰ੍ਹਾਂ ਹੀ ਹਾਸਲ ਹੁੰਦਾ ਹੈ ਕਿ ਮਾਇਆ ਦੇ ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਵਿਚ ਜੁੜੇ ਰਹੀਏ।੧।
ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ। ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਇਕੋ ਜਿਹੀ ਨਿਗਾਹ ਨਾਲ ਸਭ ਨੂੰ ਬਰਾਬਰ ਦੇ ਇਨਸਾਨ ਸਮਝੇ।੧।ਰਹਾਉ।
ਦੂਜੇ ਕਿਸੇ ਬੰਦੇ ਵਿਚੋਂ ਖਾਮੀਆਂ ਨਾ ਲੱਭੋ। ਨਾ ਕਿ ਉਸ ਨੂੰ ਆਪਦੇ ਮੂਹਰੇ ਝੂਕਾਉ ਜਾਂ ਗੋਲੀ, ਤਲਵਾਰ, ਬੰਬ ਮਾਰ ਦਿਉ। ਹਮ ਨਹੀ ਚੰਗੇ ਬੁਰਾ ਨਹੀ ਕੋਇ ॥ ਪ੍ਰਣਵਤਿ ਨਾਨਕੁ ਤਾਰੇ ਸੋਇ ॥੪॥੧॥੨॥ {ਪੰਨਾ 728} ਮਹਾਰਾਜ ਵਿੱਚ ਲਿਖਿਆ ਹੈ। ਮੈਂ ਚੰਗਾ ਨਹੀਂ, ਬੁਰਾ ਕੋਈ ਨਹੀਂ ਹੈ। ਨਾਨਕ ਪ੍ਰਭੂ ਹੀ ਦੁਨੀਆਂ ਦੇ ਵਿਕਾਰਾ ਤੋਂ ਬਚਾ ਕੇ ਭਲਾ ਕਰਦੇ ਹਨ।
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਿ ਮਨ ਸੁਮਾਰ ਕੇ ਰੱਬ ਦਾ ਨਾਮ ਜਪੋ। ਹੋਰ ਕੰਮ ਬੇਕਾਰ ਹਨ। ਇਹ ਜੋ ਕੁੱਝ ਕੁ ਲੋਕ ਹਨ। ਵੱਡੇ-ਵੱਡੇ ਨਾਮਾਂ ਵਾਲੇ ਇੰਨਾ ਨੇ ਬਹੁਤ ਅੱਤ ਚੁੱਕੀ ਹੋਈ ਹੈ। ਜੋ ਲੋਕਾਂ ਦੀ ਜਾਨ ਲੈ ਸਕਦੇ ਹਨ। ਵੱਡੀਆਂ ਸੰਸਥਾਵਾਂ ਦੇ ਨਾਮ ਥੱਲੇ ਔਰਤਾਂ ਦੇ ਰੇਪ ਵੀ ਕਰਦੇ ਹਨ। ਜਾਨ, ਮਾਲ ਲੁੱਟਦੇ ਹਨ। ਐਸੇ ਲੋਕਾਂ ਦਾ ਅੰਤ ਵੀ ਐਸਾ ਹੀ ਹੁੰਦਾ ਹੈ। ਇਹ ਲੋਕ ਨਾ ਆਪ ਬੰਦਿਆਂ ਵਾਂਗ ਜਿਉਂਦੇ ਹਨ। ਨਾ ਦੂਜੇ ਨੂੰ ਜਿਊਣ ਦਿੰਦੇ। ਲੋਕਾਂ ਦਾ ਕਮਾਇਆ ਪੈਸਾ ਮੁਫ਼ਤ ਵਿੱਚ ਹੱਕ ਖਾ ਕੇ, ਆਪ ਮਰਨ ਲਈ ਤੇ ਦੂਜੇ ਨੂੰ ਮਾਰਨ ਲਈ ਤਿਆਰ ਰਹਿੰਦੇ ਹਨ। ਇਹ ਲੋਕ ਦੂਜੇ ਨੂੰ ਆਪਣੇ ਆਪ ਤੋਂ ਅੱਗੇ ਨਹੀਂ ਲੰਘਣ ਦਿੰਦੇ। ਐਸੇ ਲੋਕ ਦਹਿਸ਼ਤ ਫੈਲਾ ਕੇ, ਆਪ ਦੀ ਹੀ ਬਦਨਾਮੀ ਖੱਟਦੇ ਹਨ। ਆਪਣੇ-ਆਪ ਨੂੰ ਕੱਟੜ ਕਹਾਉਣ ਵਾਲੇ ਲੋਕ ਆਮ ਬੰਦੇ ਤੋਂ ਕਿਤੇ ਵੱਧ ਗ਼ੁੱਸੇ ਵਾਲੇ ਹੰਕਾਰੀ, ਨਿਕੰਮੇ ਹੁੰਦੇ ਹਨ। ਭਾਵੇਂ ਨਿਮਰਤਾ ਵਿੱਚ ਚੱਲਣ ਦੀਆਂ ਹਰ ਰੋਜ਼ ਬੇਨਤੀਆਂ ਕਰਦੇ ਹਨ। ਨਿਮਰਤਾ ਇੰਨੇ ਦੇ ਕੋਲ ਇੰਨਾ ਤੋਂ ਡਰਦੀ ਨਹੀਂ ਜਾਂਦੀ। ਕਾਮ, ਕਰੋਧ, ਲੋਭ, ਮੋਹ, ਹੰਕਾਰ ਵਿੱਚ ਚਿੱਕੜ ਵਾਂਗ ਲਿਪਟੇ ਹੋਏ ਹਨ। ਹਰ ਧਰਮ ਵਿੱਚ ਕਿਸੇ ਦੀ ਵਧੀਕੀ ਨੂੰ ਆਪੇ ਹੀ ਬਗੈਰ ਚਿਤਾਰੇ ਮੁਆਫ਼ ਕਰਨ ਲਈ ਕਿਹਾ ਗਿਆ ਹੈ। ਪਰ ਧਰਮੀ ਬੰਦੇ ਗ਼ਲਤੀ ਕਰਨ ਵਾਲੇ ਦੇ ਗੋਡੇ ਤੇ ਧੌਣ ਝੁਕਾ ਦਿੰਦੇ ਹਨ। ਝਟਕਾ ਵੀ ਦਿੰਦੇ ਹਨ।
ਬੰਦਾ ਮਾਰਨ, ਲੁੱਟ-ਮਾਰ ਕਰਨ ਵਿੱਚ ਜੰਗਲੀ ਡਾਕੂਆਂ ਵਰਗੇ ਹੀ ਹਨ। ਇਹ ਕਿਸੇ ਸਰਕਾਰ ਤੋਂ ਨਹੀਂ ਡਰਦੇ। ਸਗੋਂ ਪੁਲਿਸ ਵਾਲੇ ਇੰਨਾ ਦੇ ਝੋਲ਼ੀ-ਚੁੱਕ ਹਨ। ਇਹ ਲੋਕ ਕਿਸੇ ਨੂੰ ਵੀ ਅਸਮਾਨੀ ਉੱਡਦੇ ਨੂੰ ਥੱਲੇ ਲਾਹ ਕੇ ਪਰ ਕੱਟ ਦਿੰਦੇ ਹਨ। ਆਪਣੇ ਆਪ ਨੂੰ ਦੁਨੀਆ ਤੋਂ ਪਾਵਰ ਫੁੱਲ ਬੰਦੇ ਦੱਸਦੇ ਹਨ। ਸਬ ਦਾ ਸੁਪਰੀਮ ਪਾਵਰ ਇੱਕੋ ਰੱਬ ਅਜੇ ਅਟੱਲ ਹੈ। ਉਹ ਕਿਸੇ ਨੂੰ ਵੀ ਬੁਲੰਦੀਆਂ ‘ਤੇ ਪਹੁੰਚਾ ਸਕਦਾ ਹੈ। ਕਿਸੇ ਨੂੰ ਵੀ ਜ਼ਮੀਨ ‘ਤੇ ਵਿਛਾ ਸਕਦਾ ਹੈ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਚੜ੍ਹਦੀ ਜਵਾਨੀ ਵਿੱਚ ਹੀ ਸੁਰਤ ਰੱਬ ਦੇ ਪਿਆਰ ਦੀਆਂ ਗੱਲਾਂ ਵਿੱਚ ਲੱਗ ਗਈ। ਛੋਟੀ ਜਿਹੀ ਉਮਰ ਵਿੱਚ ਬਾਬਾ ਕਹਾਉਣਾ ਵੀ ਸੰਗਤ ਵੱਲੋਂ ਦਿੱਤੀ ਗਈ ਬਹੁਤ ਵੱਡੀ ਇੱਜ਼ਤ ਹੈ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕਿਸੇ ਸੰਸਥਾ ਨਾਲ ਨਹੀਂ ਜੁੜੇ ਹੋਏ। ਆਪਣੇ ਦਮ ‘ਤੇ ਆਪ ਹੀ ਪ੍ਰਚਾਰ ਕਰਨ ਦੀ ਨੀਂਹ ਰੱਖੀ ਹੈ। ਉਸ ਦੀ ਆਵਾਜ਼ ਸੁਣ ਤੇ ਉਸ ਨੂੰ ਦੇਖਣ ਲਈ ਸੰਗਤ ਇੰਨੀ ਮਾਤਰਾ ਵਿੱਚ ਜੁੜਨ ਲੱਗੀ ਹੈ, ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਦੀਆਂ ਸੜਕਾਂ ਤੇ ਜਾਮ ਲੱਗ ਜਾਂਦਾ ਹੈ। ਜਿੱਥੇ ਕਿਤੇ ਦੀਵਾਨ ਲੱਗਦਾ ਹੈ, ਕਈ-ਕਈ ਕਿੱਲਿਆਂ ਵਿੱਚ ਸੰਗਤ ਖੁੱਲ੍ਹੇ ਅਸਮਾਨ ਵਿੱਚ ਇੰਨੀ ਮਾਤਰਾ ਵਿੱਚ ਜੁੜਦੀ ਹੈ, ਕਿ ਦੇਖਣ ਵਾਲੇ ਦੀਆਂ ਅੱਖਾਂ ਰੱਬ ਦੇ ਬੰਦੇ ਦੇ ਦਰਸ਼ਨ ਕਰ ਕੇ, ਭਰਪੂਰ ਹੋ ਜਾਂਦੀਆਂ ਹਨ। ਖ਼ਾਰ ਖਾਣ ਵਾਲੇ ਲੋਕਾਂ ਦੇ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੀ ਚੜ੍ਹਦੀ ਕਲਾ ਪਚਦੀ ਨਹੀਂ ਹੈ। ਉਹ ਕਿਸੇ ਭੇਡ ਚਾਲ ਵਿੱਚ ਵੀ ਨਹੀਂ ਆਉਂਦੇ। ਲੱਖਾਂ ਵਿੱਚੋਂ ਇਕੱਲੇ ਦਿਸਦੇ ਹਨ। ਇੱਕ ਬਾਰ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਜਨਮ ਦਿਨ ਮਨਾਇਆ ਸੀ। ਸੰਗਤ ਤੋਂ ਤੋਹਫ਼ੇ ਵੀ ਲਏ ਸਨ। ਇਹ ਤਾਂ ਜਨਮ ਦਿਨ ਮਨਾਉਣ ਵਾਲੇ ਦੀ ਆਪ ਦੀ ਖ਼ੁਸ਼ੀ ਹੈ। ਤੋਹਫ਼ੇ ਲੋਕਾਂ ਨੇ ਆਪ ਦੀ ਮਰਜ਼ੀ ਨਾਲ ਦਿੱਤੇ ਸਨ। ਦੁਨੀਆ ਭਰ ਦੇ ਲੋਕ ਜੋ ਜਿੰਦਾ ਦਿਲ ਹਨ। ਜਿੰਨਾ ਨੂੰ ਜਨਮ ਦਿਨ ਯਾਦ ਰਹਿੰਦਾ ਹੈ। ਉਹ ਜਨਮ ਦਿਨ ਮਨਾਉਂਦੇ ਹਨ। ਉਹ ਗੁੱਡ ਲੱਕ ਦੀ ਵਿਸ਼ ਵੀ ਕਰਦੇ ਹਨ। ਗੁਰਦੁਆਰਿਆਂ ਵਿੱਚ ਸਿੱਖ ਵੀ ਗੁਰਦੁਆਰੇ ਵਿੱਚ ਗੋਲਕਾਂ ਭਰਨ ਨੂੰ ਗੁਰੂਆਂ ਦੇ ਜਨਮ ਦਿਨ ਮਨਾਉਂਦੇ ਹਨ। ਗੁਰੂ ਤੋਂ ਕਦੋਂ ਦੇ ਪਰਲੋਕ ਵੀ ਸੁਧਾਰ ਗਏ। ਕਈ ਹੁਣ ਜਨਮ-ਮੌਤ ਦਾ ਦਿਨ ਮਨਾਈ ਜਾਂਦੇ ਹਨ। ਕੀ ਸਿੱਖਾਂ ਨੇ ਗੁਰੂਆਂ ਦੇ ਸਰਾਧ ਮਨਾਉਣੇ ਹਨ? ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ। । ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ।। ਇਹ ਮਰਨ ਦਿਨ ਮਨਾਉਣ ਵਾਲਿਆ ਲਈ ਹੈ। ਜਨਮ ਦਿਨ ਬਾਰੇ ਕੁੱਝ ਨਹੀਂ ਲਿਖਿਆ ਹੈ। ਕੀ ਗੁਰੂ ਵੀ ਜੰਮਣ, ਮਰਨ ਦਿਨ ਮਨਾਈਦਾ ਹੈ? ਕੀ ਗੁਰੂ ਵੀ ਜੰਮਣ, ਮਰਨ ਵਿੱਚ ਹੈ? ਸੰਗਤ ਲਈ ਅੰਮ੍ਰਿਤਧਾਰੀ ਗੁਰੂ ਦਾ ਰੂਪ ਹੈ। ਫਿਰ ਜੇ ਹੋਰ ਕੋਈ ਅੰਮ੍ਰਿਤਧਾਰੀ ਗੁਰੂ ਦਾ ਰੂਪ ਜਨਮ ਦਿਨ, ਸਰਾਧ ਮਰਨ ਦਿਨ ਮਨਾਉਂਦਾ ਹੈ। ਜਾਂ ਦੁਨੀਆ ਵਾਂਗ ਹੱਸਦਾ, ਰੌੋਂਦਾ ਹੈ। ਧਰਮੀ ਉਸ ਦੇ ਭੂਤਾਂ ਵਾਂਗ ਪਿੱਛੇ ਪੈ ਜਾਂਦੇ ਹਨ। ਆਪ ਸਬ ਕੁੱਝ ਆਮ ਲੋਕਾਂ ਵਾਂਗ ਜਨਮ, ਮਰਨ ਕਰੀ ਜਾਂਦੇ ਹਨ। ਆਪ ਦੇ ਵੱਲ ਨਹੀਂ ਦੇਖਦੇ, ਆਪ ਬੱਚਿਆਂ ਦੇ ਜਨਮ ਦਿਨ ‘ਤੇ ਲੰਬੀ ਉਮਰ ਮੁੰਡੇ ਜਮਾਉਣ ਦੀਆਂ ਲਈ ਅਰਦਾਸਾਂ ਕਰਾਉਂਦੇ ਫਿਰਦੇ ਹਨ। ਇਹ ਨਹੀਂ ਸੋਚਦੇ ਆਏ ਦਿਨ ਉਮਰ ਘਟਦੀ ਹੈ। ਧੀ ਵੀ ਰੱਬ ਦਾ ਜੀਅ ਹੈ। ਖ਼ੁਸ਼ੀ ਕਿਹੜੀ ਗੱਲ ਦੀ ਚੜ੍ਹੀ ਹੋਈ ਹੈ? ਕਈ ਵਿਹਲੇ ਲੋਕਾਂ ਨੂੰ ਦੂਜੇ ਦੀ ਪਰਸਨਲ ਜ਼ਿੰਦਗੀ ਵਿੱਚ ਧੂਸਣ ਦੀ ਆਦਤ ਬਣ ਗਈ ਹੈ। ਕੈਨੇਡੇ, ਅਮਰੀਕਾ ਸਾਰੇ ਥਾਈ ਹੀ ਬੱਚੇ ਮਾਪਿਆਂ, ਦਾਦਾ, ਦਾਦੀ, ਨਾਨਾ, ਨਾਨੀ ਦਾ ਜਨਮ ਦਿਨ ਮਨਾਉਂਦੇ ਹਨ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਜਨਮ ਦਿਨ ਕਿਉਂ ਮਨਾਇਆ? ਲੋਕਾਂ ਦਾ ਬੜਾ ਢਿੱਡ ਦੁੱਖਿਆ। ਇਸੇ ਪਿਛੋਂ ਜਦੋਂ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੂਜੀ ਬਾਰ ਕੈਨੇਡਾ, ਅਮਰੀਕਾ ਵਿੱਚ ਆਏ। ਥਾਂ-ਥਾਂ ਐਸੇ ਮੋਰਚੇ ਲਗਾਏ ਗਏ। ਕਿ ਰੱਬ ਦੇ ਪ੍ਰਚਾਰਕ ਨੂੰ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਬੋਲਣ ਨਹੀਂ ਦੇਣਾ। ਕਈ ਗੁਰਦੁਆਰਿਆਂ ਵਾਲਿਆਂ ਨੇ ਆਪ ਸੱਦਾ ਦੇ ਕੇ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੋਂ ਦੀਵਾਨ ਲੁਆਏ ਸਨ। ਕੈਲਗਰੀ ਦੀ ਗੁਰਦੁਆਰੇ ਦੀ ਕਮੇਟੀ ਵਾਲਿਆਂ ਨੇ ਵੀ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੇ ਬੁੱਕ ਹੋਏ ਦੀਵਾਨ ਕੈਂਸਲ ਕਰ ਦਿੱਤੇ ਸੀ। ਵੱਡੀ ਗਿਣਤੀ ਵਿੱਚ ਸੰਗਤ ਦੀਵਾਨ ਲਗਾਉਣ ਲਈ 5 ਦਿਨ ਧਰਨੇ ਦਿੰਦੀ ਰਹੀ। ਕਮੇਟੀ ਮੈਂਬਰਾਂ ਨੇ ਸੰਗਤ ਦੀ ਇੱਕ ਨਹੀਂ ਚੱਲਣ ਦਿੱਤੀ। ਐਡਮਿੰਟਨ ਵਿੱਚ ਦੀਵਾਨ ਲੱਗੇ ਸਨ। ਕਮੇਟੀ ਮੈਂਬਰ ਸੂਹਾਂ ਲੈਣ ਲਈ ਦੇਖਣਾ ਵੀ ਗਏ ਸੀ, ਕੀ ਹੋ ਰਿਹਾ ਹੈ? ਐਡਮਿੰਟਨ ਦੀਵਾਨਾ ਵਿੱਚ ਰੋਲਾ ਪਾਉਣ ਨੂੰ ਪਹੁੰਚੇ ਹੋਏ ਸਨ। ਐਡਮਿੰਟਨ ਵਾਲੀ ਸੰਗਤ ਨੇ ਐਸੇ ਬਦਮਾਸ਼ੀ ਵਾਲੇ ਲੋਕਾਂ ਦਾ ਪਹਿਲਾਂ ਹੀ ਇੰਤਜ਼ਾਮ ਕੀਤਾ ਹੋਇਆ ਸੀ। ਉਹ ਗੁਰਦੁਆਰੇ ਦੇ ਨੇੜੇ ਵੀ ਨਹੀਂ ਜਾਣ ਦਿੱਤੇ ਸਨ। ਇੰਨਾ ਕੁੱਝ ਕਰਨ ਨਾਲ ਗੁਰੂ ਦੀਆਂ ਸੰਗਤਾਂ ਹੋਰ ਵੀ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੂੰ ਪਿਆਰ ਕਰਨ ਲੱਗੀਆਂ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਹਰ ਕਿਸੇ ਨੂੰ ਦੇਖਣ ਦੀ ਭੁੱਖ ਲੱਗੀ। ਸੰਗਤਾਂ ਦੂਰੋਂ ਦੂਰੋਂ ਦਰਸ਼ਨਾਂ ਨੂੰ ਆਉਂਦੀਆਂ ਹਨ। ਇੰਨੀ ਸੰਗਤ ਦੇ ਲੰਗਰ, ਚਾਹ ਦਾ ਇੰਤਜਾਮ ਰੱਬ ਹੀ ਕਰਦਾ ਹੈ। ਰਾਸ਼ਨ ਦਾ ਪ੍ਰਬੰਧ ਰੱਬ ਰੂਪ ਸਾਧ ਸੰਗਤ ਹੀ ਮਿਹਰ ਕਰਦੀ ਹੈ।

ਮਈ 17, 2016 ਨੂੰ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੇ ਉਸ ਦੇ ਸਾਥੀਆਂ ਨੇ ਮੌਤ ਦਾ ਤਮਾਸ਼ਾ ਸ਼ਰੇਆਮ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਹੈ। ਮੌਤ ਨੂੰ ਸਾਹਮਣੇ ਤੋਂ ਦੇਖਿਆ ਹੈ। ਇਹ ਜੱਜ, ਵਕੀਲ, ਅਦਾਲਤਾਂ ਮਰੇ ਕਤਲ ਹੋਏ ਬੰਦੇ ਦਾ ਕੇਸ ਕਿਵੇਂ ਲੜਦੇ ਜਿੱਤਦੇ ਹਨ? ਆਪਣੇ ਹੀ ਕਤਲ ਕਾਂਢ ਵਿੱਚੋਂ ਬਚੇ ਜਿਊਦੇ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਆਪਣੇ 'ਤੇ ਕਾਤਲਾਨਾਂ ਹਮਲੇ ਤੇ ਭੁਪਿੰਦਰ ਸਿੰਘ ਨੂੰ ਮਾਰਨ ਦੇ ਆਪ ਗਵਾਹ ਹਨ। ਡਰਾਈਵਰ ਗਵਾਹ ਹੈ। ਉਸ ਦੇ ਸਾਥੀ ਪੁਲਿਸ ਸਰਕਾਰ ਨੂੰ ਦੁਹਾਈ ਪਾ ਰਹੇ ਹਨ। ਕੌਣ ਭੁਪਿੰਦਰ ਸਿੰਘ ਨੂੰ ਮਾਰਨ ਦੇ ਜ਼ੁੰਮੇਵਾਰ ਹਨ? ਕੌਣ ਇਸ ਖ਼ਤਰ ਨਾਕ ਮੌਤ ਦੀ ਖੇਡ ਦੇ ਖਿਡਾਰੀ ਹੈ? ਰੋਜ਼ ਅਖ਼ਬਾਰਾਂ, ਰੇਡੀਉ, ਟੀਵੀ ਵਾਲੇ ਖ਼ਬਰਾਂ ਲਾ ਰਹੇ ਹਨ। ਹਮਲਾਵਰ ਬੜ੍ਹਕਾਂ ਮਾਰ ਰਹੇ ਹਨ। ਧਮਕੀਆਂ ਭੇਜ ਰਹੇ ਹਨ। ਅਖ਼ਬਾਰਾਂ, ਰੇਡੀਉ, ਟੀਵੀ ‘ਤੇ ਬਿਆਨ ਦੇ ਰਹੇ ਹਨ, “ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਮੁਆਫ਼ੀ ਮੰਗੇ ਨਹੀਂ ਏਵੇਂ ਹੀ ਕਰਾਂਗੇ। ਦੂਜੇ ਵਾਗ ਭਾਵ ਭੁਪਿੰਦਰ ਸਿੰਘ ਵਾਂਗ ਮਾਰ ਦਿਆਂਗੇ। " ਜਿਸ ‘ਤੇ ਖ਼ਤਰਨਾਕ ਮੌਤ ਦਾ ਕਾਂਡ ਵਰਤਿਆ ਹੈ। ਉਹ ਬਚ ਗਿਆ ਹੈ। ਉਹੀ ਇੰਨਾ ਕਾਤਲਾਂ ਤੋਂ ਮੁਆਫ਼ੀ ਮੰਗੇ। ਕਿੰਨੀ ਹਾਸੇ ਵਾਲੀ ਤੇ ਸ਼ਰਮ ਵਾਲੀ ਗੱਲ ਹੈ। ਪੁਲਿਸ ਸਰਕਾਰ ਸੁੱਤੀ ਪਈ ਹੈ। ਇੱਕ ਬੰਦਾ ਮਾਰਨ ਤੇ ਹੋਰ ਜ਼ਖ਼ਮੀ ਹੋਣ‘ਤੇ ਵੀ ਕਿਸੇ ਨੂੰ ਪੱਕੇ ਪੈਰੀਂ ਫੜਿਆ ਨਹੀਂ ਗਿਆ। ਪੁਲਿਸ ਸਰਕਾਰ ਵੀ ਤਕੜੇ ਦੀ ਯਾਰ ਹੈ। ਅਖ਼ਬਾਰਾਂ, ਰੇਡੀਉ, ਟੀਵੀ ਵਿੱਚ ਨਿੱਤ ਦੂਜੀ ਪਾਰਟੀ ਧਮਕੀਆਂ ਭੇਜ ਰਹੀ ਹੈ। ਬਦਮਾਸ਼ਾਂ ਵੱਲੋਂ ਟਰਾਂਟੋ ਵਿੱਚ ਟੀਵੀ ਹੋਸਟ ਦੇ ਘਰ ‘ਤੇ ਵੀ ਹਮਲਾਵਰ ਕੀਤਾ ਗਿਆ ਹੈ। ਦਰਵਾਜੇ ਭੰਨੇ ਗਏ। ਕਿਸੇ ਨੂੰ ਧਮਕੀ ਦੇਣਾ, ਮਾਰਨ ਦਾ ਡਰਾਵਾ ਦੇਣਾ, ਕਤਲੇ ਸਾਜ਼ਿਸ਼ ਹਮਲਾ ਕਰਨਾ, ਵੈਸੇ ਕਾਨੂੰਨ ਜੁਰਮ ਹੈ। ਉਸ ਦੀ ਸਜਾ ਵੀ ਕਤਲ ਦੀ ਸਜਾ ਬਰਾਬਰ ਹੈ। ਮੰਤਰੀ, ਪ੍ਰਧਾਨ ਮੰਤਰੀ ਸਬ ਐਸੇ ਲੋਕਾਂ ਅੱਗੇ ਨੱਚਦੇ ਹਨ। ਤਕੜੇ ਤਾਕਤ ਵਾਰ ਬੰਦੇ, ਬਦਮਾਸ਼ ਕਾਨੂੰਨ ਦੇ ਵੀ ਪਰ ਕੱਟ ਦਿੰਦੇ ਹਨ। ਬਚਾਉ ਵਾਲਾ ਜਾਨ ਬਚਾਉ ਦੀ ਦੁਹਾਈ ਪਾ ਰਿਹਾ ਹੈ। ਪੁਲਿਸ ਕਾਨੂੰਨ ਤੇ ਕਾਨੂੰਨ ਭੰਗ ਕਰਨ ਵਾਲਿਆਂ ਲਈ ਇਹ ਖਿਲਵਾੜ ਹੈ। ਪਤਾ ਉਸ ਦਿਨ ਲੱਗਣਾ ਹੈ। ਜਿਸ ਦਿਨ ਆਪ ਦੇ ‘ਤੇ ਪਈ। ਜੈਸੀ ਕਰਨੀ ਵੈਸੀ ਭਰਨੀ। ਦੂਜਿਆਂ ਦੇ ਪੁੱਤ ਮਾਰ ਕੇ, ਆਪ ਦੀਆਂ ਪੁੱਤਰਾਂ ਦੀਆਂ ਵੇਲਾ ਨਹੀਂ ਵਧਦੀਆਂ ਹੁੰਦੀਆਂ। ਸ਼ਾਂਤੀ ਦਾ ਮਾਹੌਲ ਰੱਖਣ ਲਈ ਧਮਕੀਆਂ ਦੀ ਥਾਂ ਸ਼ਾਂਤ ਰਹਿਣ ਦੀ ਲੋੜ ਹੈ। ਜੇ ਕੋਈ ਬੰਦਾ ਬਾਡੀ ਗਾਰਡ ਵੀ ਰੱਖ ਲਵੇ। ਉਹ ਵੀ ਚੱਜ ਨਾਲ ਰਾਖੀ ਨਹੀਂ ਕਰਦਾ ਹੁੰਦਾ। ਉਹ ਸਬ ਤੋਂ ਪਹਿਲਾਂ ਆਪ ਦੀ ਜਾਨ ਬਚਾਏਗਾ। ਕਦੇ ਵੀ ਆਪ ਮਰ ਕੇ ਦੂਜੇ ਨੂੰ ਨਹੀਂ ਬਚਾ ਸਕਦਾ। ਕੋਈ ਹੀ ਸੂਰਮਾ ਅੱਗੇ ਹੋ ਕੇ ਕਿਸੇ ਦੀ ਜਾਨ ਆਦਮ ਖੋਰਾਂ ਤੋਂ ਬਚਾਉਂਦਾ ਹੈ। ਆਪਣੀ ਜਾਨ ਦੀ ਰਾਖੀ ਕਰਨੀ ਸਿੱਖੀਏ। ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤਾਂ ਆਪ ਸੰਗਤ ਨੂੰ ਰਾਖੀ ਕਰਨ ਨੂੰ ਅੰਮ੍ਰਿਤ ਛੱਕਾ ਕੇ ਤਿਆਰ ਬਰ ਤਿਆਰ ਕਰਦੇ ਹਨ। ਜੇ ਕੋਈ ਮੂਹਰੇ ਆਉਂਦਾ ਹੈ। ਅਰਦਾਸਾ ਸੋਧ ਦੇਣਾਂ ਚਾਹੀਦਾ ਹੈ। ਆਤਮ ਰੱਖਿਆ ਬਹੁਤ ਜਰੂਰੀ ਹੈ। ਆਤਮ ਰਾਖੀ ਕਰਨੀ ਕਾਨੂੰਨ ਹੱਕ ਹੈ। ਆਪ ਦੇ ਘਰ ਆਏ ਹਮਲਾਵਰ ਨੂੰ ਪਾਰ ਬੁਲਾ ਸਕਦੇ ਹਾਂ। ਹੋਰ ਤਾਂ ਲੋਕਾਂ ਦੀ ਗੱਲ ਛੱਡੋ। ਜੇ ਮਾਲਕ ਵੀ ਕੁੱਤੇ ਦੇ ਸੋਟੀ ਮਾਰੇ। ਉਹ ਸੋਟੀ ਮੂੰਹ ਵਿੱਚ ਫੜ ਲੈਂਦਾ ਹੈ। ਕਿਸੇ ‘ਤੇ ਜ਼ਕੀਨ ਨਾ ਹੀ ਕੀਤਾ ਜਾਵੇ। ਘਰ ਦੇ ਭੇਤੀ ਨੇ ਹੀ ਲੰਕਾ ਢਹਾ ਦਿੱਤੀ ਸੀ। ਕੋਈ ਆਪਣਿਆਂ ਵਿਚੋਂ ਹੀ ਅੰਦਰ ਦੇ ਭੇਤ ਦਿੰਦਾ ਹੈ। ਤਾਂ ਹੀ ਕੀਮਤਿ ਚੀਜ਼ ‘ਤੇ ਡਾਕਾ ਪੈਂਦਾ ਹੈ। ਇਤਿਹਾਸ ਗਵਾਹ ਹੈ। ਸੂਹੀਆਂ ਸਕਾ ਭਰਾ ਵੀ ਹੋ ਸਕਦਾ। ਇੰਨਾਂ ਕੁੱਝ ਹੋਣ ਦੇ ਵਾਬਜ਼ੂਦ ਵੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਚੜਾਈ ਹੈ। ਲੱਖਾਂ, ਕਰੋੜਾਂ ਲੋਕ ਸੁਣਦੇ ਹਨ। ਐਸੇ ਨਿੰਦਕ ਤਾਂ ਲੋਕਾਂ ਵਿੱਚ ਪ੍ਰਚਾਰ ਕਰਦੇ ਹਨ। ਪਰਜਾ ਰੱਬ ਦੇ ਭਗਤ ਨੂੰ ਦੇਖਣ ਆਉਂਦੀ ਹੈ।

Comments

Popular Posts