ਪ੍ਰਮਾਤਮਾ ਦੇ ਨਾਮ ਨਾਲ ਦੁਨੀਆ ਨੂੰ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ
satwinder_7@hotmail.com
26/06/2013. 311
ਜਿੰਨਾ ਦੇ ਸਰੀਰ ਅੰਦਰ ਜ਼ਖ਼ਮ ਫੋੜਾ ਹੈ। ਉਹੀ ਦਰਦ ਤਕਲੀਫ਼ ਨੂੰ ਜਾਣਦੇ ਹਨ। ਉਵੇਂ ਹੀ ਰੱਬ ਨੂੰ ਪਿਆਰ ਕਰਨ ਵਾਲੇ, ਵਿਛੋੜੇ ਨੂੰ ਜਾਣਦੇ ਹਨ। ਮੈਂ ਉਨ੍ਹਾਂ ਤੋਂ ਸਦਕੇ ਜਾਂਦਾ ਹਾਂ। ਪ੍ਰਭੂ ਜੀ ਮੈਨੂੰ ਕੋਈ ਐਸਾ ਦੋਸਤ ਮਰਦ ਮਿਲ਼ਾ ਦੇ। ਮੈਂ ਉਸ ਨੂੰ ਆਪ ਦਾ ਸਿਰ ਭੇਟ ਕਰ ਦੇਵਾਂ। ਜੋ ਸਤਿਗੁਰ ਜੀ ਦੀ ਦੱਸੀ ਹੋਈ, ਸਿੱਖਿਆ ਉੱਤੇ ਜੀਵਨ ਬਤੀਤ ਕਰਦੇ ਹਨ। ਮੈਂ ਉਨ੍ਹਾਂ ਚਾਕਰ ਸੇਵਾਦਾਰ ਹਾਂ। ਜੋ ਰੱਬ ਦੇ ਗੂੜ੍ਹੇ ਪਿਆਰ ਵਿੱਚ ਰੰਗੇ ਹੋਏ ਹਨ। ਉਨ੍ਹਾਂ ਨੇ ਸਰੀਰ ਨੂੰ ਪ੍ਰਭੂ ਪ੍ਰੇਮ ਦੇ ਰੰਗ ਨਾਲ ਮਸਤ ਰਹਿੰਦੇ ਹਨ। ਸਤਿਗੁਰ ਨਾਨਕ ਜੀ ਮਿਹਰਬਾਨੀ ਕਰ ਕੇ, ਸਤਿਗੁਰ ਜੀ ਨਾਲ ਮਿਲਾਵਾਂ। ਉਸ ਦਾ ਮੁੱਲ ਸਿਰ ਵਟੇ ਖ਼ਰੀਦ ਲਵਾਂ। ਤਨ-ਮਨ ਵਿੱਚ ਬਹੁਤ ਪਾਪ, ਮਾੜੇ ਕੰਮ, ਵਿਚਾਰ ਹਨ। ਕਿਵੇਂ ਭਗਤੋ ਪਵਿੱਤਰ ਹੋ ਸਕਦੇ ਹਾਂ। ਸਤਿਗੁਰ ਜੀ ਦੀ ਬਾਣੀ ਨਾਲ ਜੁੜ ਕੇ, ਭਗਤ ਗੁਣ ਹਾਸਲ ਕਰਦੇ ਹਨ। ਹੰਕਾਰ, ਮੈਂ-ਮੈਂ ਨੂੰ ਮਨ ਵਿੱਚੋਂ ਕੱਢ ਦਿੰਦੇ ਹਨ। ਜੋ ਸੱਚੇ ਰੱਬ ਨੂੰ ਪ੍ਰੇਮ ਦੇ ਸੌਦੇ ਨਾਲ ਹਾਸਲ ਕਰਦੇ ਹਨ। ਫਿਰ ਸੱਚੇ ਰੱਬ ਦੀ ਪ੍ਰਾਪਤੀ ਦੀ ਵਸਤੂ ਮਿਲਦੀ ਹੈ।
ਭੋਰਾ ਵੀ ਹਾਨੀ ਨਹੀਂ ਹੁੰਦੀ। ਲਾਭ ਹੀ ਹੁੰਦਾ ਹੈ। ਭਗਵਾਨ ਪਿਆਰਾ ਲੱਗਣ ਲੱਗ ਜਾਂਦਾ ਹੈ। ਸਤਿਗੁਰ ਨਾਨਕ ਜੀ ਨਾਲ ਪ੍ਰੇਮ ਪਿਆਰ ਦਾ ਵਪਾਰ ਉਹੀ ਹਾਸਲ ਕਰਦੇ ਹਨ। ਜਿੰਨਾ ਦੇ ਜਨਮ ਤੋਂ ਲਿਖਿਆ ਉੱਕਰਿਆ ਹੋਇਆ ਹੈ। ਉਸੇ ਦੀ ਸਿਫ਼ਤ ਕਰਨੀ ਹੈ। ਸੱਚੇ ਦੀ ਪ੍ਰਸੰਸਾ ਕਰਨ ਨਾਲ, ਸਹੀ ਸੱਚਾ ਭਗਵਾਨ ਬਹੁਤ ਅਨੋਖਾ ਖ਼ਸਮ, ਮਾਲਕ ਹੈ। ਸੱਚੇ ਰੱਬ ਨੂੰ ਚੇਤੇ ਕਰੀਏ। ਸੱਚੇ ਰੱਬ ਮਨ ਵਿੱਚ ਰਹਿੰਦਾ ਹੈ। ਸਹੀ ਸੱਚਾ ਰੱਬ ਹੀ, ਸਬ ਕਾਸੇ ਦੀ ਸੰਭਾਲ ਕਰਦਾ ਹੈ। ਸੱਚੇ ਰੱਬ ਨੂੰ ਚੇਤੇ ਕਰੀਏ। ਸੱਚੇ ਰੱਬ ਮਨ ਵਿੱਚ ਰਹਿੰਦਾ ਹੈ। ਸਹੀ ਸੱਚਾ ਰੱਬ ਹੀ, ਸਬ ਕਾਸੇ ਦੀ ਸੰਭਾਲ ਕਰਦਾ ਹੈ। ਜਿੰਨਾ ਨੇ ਸਹੀ ਸੱਚਾ ਰੱਬ ਯਾਦ ਕੀਤਾ ਹੈ। ਉਹ ਸਹੀ ਸੱਚਾ ਰੱਬ ਨਾਲ ਮਿਲ ਗਏ ਹਨ। ਜਿੰਨਾ ਨੇ ਸਹੀ ਸੱਚਾ ਰੱਬ ਨੂੰ ਯਾਦ ਨਹੀਂ ਕੀਤਾ ਹੈ। ਉਹ ਮਨਮਤ, ਬੇਸਮਝ, ਭੂਤਨੇ ਹਨ। ਉਹ ਮੂੰਹ ਵਿੱਚੋਂ ਬਕਵਾਸ ਦੀਆਂ ਫ਼ਾਲਤੂ ਗੱਲਾਂ ਕਰਦੇ ਹਨ। ਜਿਵੇਂ ਸ਼ਰਾਬ ਪੀਤੀ ਵਾਲੇ ਬੇਹੋਸ਼ੀ ਵਿੱਚ ਕਰਦੇ ਹਨ। ਜੀਵ, ਔਰਤਾਂ ਬੰਦੇ ਤਾਂ ਹੀ ਸੁਚੱਜੇ ਹੋ ਸਕਦੇ ਹਨ। ਜੇ ਪਤੀ ਪ੍ਰਭੂ ਨੂੰ ਭਾਅ ਜਾਵੇ। ਗਉੜੀ ਰਾਗਿ ਦੀ ਰੱਬੀ ਬਾਣੀ ਦੱਸ ਰਹੀ ਹੈ। ਜੀਵ, ਔਰਤਾਂ ਬੰਦੇ ਤਾਂ ਹੀ ਸੁਚੱਜੇ ਹੋ ਸਕਦੇ ਹਨ। ਜੇ ਪਤੀ ਪ੍ਰਭੂ ਨੂੰ ਭਾਅ ਜਾਵੇ।
ਬੰਦਾ ਸਤਿਗੁਰੂ ਪ੍ਰਭੂ ਦੇ ਹੁਕਮ ਨੂੰ ਜੀਵਨ ਵਿੱਚ ਕਬੂਲ ਕਰ ਲਵੇ। ਰੱਬੀ ਗੁਰਬਾਣੀ ਦਾ ਨਾਮ ਸਾਥ ਦੇਣ ਵਾਲਾ ਖ਼ਸਮ ਹੈ। ਹਰ ਸਮੇਂ ਯਾਦ ਕਰੀਏ। ਜਿਵੇਂ ਮਜੀਠੇ ਨੂੰ ਉਬਾਲਣ ਨਾਲ, ਗੂੜ੍ਹਾ ਰੰਗ ਲੱਗਦਾ ਹੈ। ਉਹ ਸੱਚੇ ਰੱਬ ਨੂੰ ਪਿਆਰ ਵਿੱਚ ਆਪ ਦਾ ਮਨ ਦੇ ਦਿੰਦੇ ਹਨ। ਰੱਬ ਨਾਲ ਗੂੜ੍ਹਾ ਪ੍ਰੇਮ ਕਰ ਕੇ, ਉਸ ਦੀ ਯਾਦ ਵਿੱਚ ਘੁਲ ਮਿਲ ਜਾਂਦੇ ਹਨ। ਝੂਠ, ਧੋਖਾ, ਫ਼ਰੇਬ ਲੁਕੇ ਨਹੀਂ ਰਹਿੰਦੇ। ਭਾਵੇਂ ਸੱਚ ਦੇ ਨਾਲ ਲੱਗਾ ਕੇ ਰੱਖ ਦੇਈਏ। ਮਨ ਵਿੱਚ ਠੱਗੀਆਂ ਦੀ ਬੁੱਧੀ ਰੱਖਣ ਵਾਲੇ, ਝੂਠੀ ਪ੍ਰਸੰਸਾ ਕਰਦੇ ਹਨ। ਝੂਠ ਨਾਲ ਪਿਆਰ ਬਣਿਆ ਹੈ। ਸਤਿਗੁਰ ਨਾਨਕ ਜੀ ਆਪ ਹੀ ਸੱਚਾ ਪ੍ਰਮਾਤਮਾ ਹੈ। ਆਪ ਹੀ ਮਿਹਰ ਕਰਦਾ ਹੈ। ਸਤਿਗੁਰ ਦੇ ਭਗਤਾਂ ਵਿੱਚ ਰੱਬ ਦੀ ਪ੍ਰਸੰਸਾ ਹੁੰਦੀ ਹੈ। ਸਤਿਗੁਰ ਜੀ ਤੇ ਭਗਤਾਂ ਕੋਲੋਂ ਪਿਆਰ ਪੈਦਾ ਹੁੰਦਾ ਹੈ। ਉਹ ਬੰਦੇ, ਭਗਤ ਜੋ ਭਗਵਾਨ ਦੀ ਵਡਿਆਈ ਦੀ ਉਪਮਾ ਕਰਦੇ ਹਨ। ਬਹੁਤ ਵੱਡਾ, ਅਹਿਸਾਨ ਦਾ ਕੰਮ ਕਰਦੇ ਹਨ। ਜੋ ਪ੍ਰਮਾਤਮਾ ਦਾ ਨਾਮ ਚੇਤੇ ਕਰਾਉਂਦੇ ਹਨ। ਜੋ ਪ੍ਰਮਾਤਮਾ ਦਾ ਨਾਮ ਸੁਣਾਉਂਦੇ ਹਨ। ਪ੍ਰਮਾਤਮਾ ਦੇ ਨਾਮ ਨਾਲ ਦੁਨੀਆ ਨੂੰ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ।
ਸਤਿਗੁਰ ਜੀ ਦੇ ਦਰਸ਼ਨ ਹਰ ਕੋਈ ਚਾਹੁੰਦਾ ਹੈ। ਨੌਂ ਖੰਡਾਂ ਦੇ ਜੀਵ, ਬੰਦੇ ਸਤਿਗੁਰ ਜੀ ਦੇ ਅੱਗੇ ਝੁਕਦੇ ਹਨ। ਤੂੰ ਰੱਬ ਜੀ ਆਪ ਨੂੰ ਸਤਿਗੁਰ ਜੀ ਵਿੱਚ ਹਾਜ਼ਰ ਕੀਤਾ ਹੈ।ਸਤਿਗੁਰ ਜੀ ਨੂੰ ਆਪ ਹੀ ਜ਼ਾਹਰ ਕੀਤਾ ਹੈ। ਸਤਿਗੁਰ ਜੀ ਨੂੰ ਬਣਾਉਣ ਵਾਲੇ ਪ੍ਰਭੂ ਜੀ, ਭਗਵਾਨ ਜੀ ਤੂੰ ਆਪ ਹੀ ਆਪ ਦੀ ਪੂਜਾ, ਪ੍ਰਸੰਸਾ, ਮੰਨਤ ਕਰਾਉਂਦਾ ਹੈ। ਜੇ ਕੋਈ ਸਤਿਗੁਰ ਜੀ ਨੂੰ ਭੁੱਲਾ ਕੇ, ਦੂਰ ਹੋ ਜਾਂਦਾ ਹੈ। ਉਸ ਦਾ ਮੂੰਹ ਕਾਲਾ ਹੁੰਦਾ ਹੈ। ਜਮਦੂਤ ਤੋਂ ਮਾਰ ਪੈਂਦੀ ਹੈ। ਉਸ ਨੂੰ ਲੋਕ, ਪਰਲੋਕ ਵਿੱਚ ਥਾਂ, ਇੱਜ਼ਤ ਨਹੀਂ ਮਿਲਦੀ। ਸਤਿਗੁਰ ਜੀ ਦੇ ਭਗਤਾਂ ਨੇ ਦੱਸਿਆ ਹੈ।

Comments

Popular Posts