ਦੁਨੀਆ ਵਾਲੇ ਦੂਜੇ ਨੂੰ ਨੰਗਾ ਦੇਖਣਾ ਚਾਹੁੰਦੇ ਹਨ

ਦੁਲਹਨ ਮਾਮੀ ਦੇ ਭਰਾ ਨਾਲ, ਉਹੀ ਹੋਟਲ ਦੇ ਕਮਰੇ ਵਿੱਚ ਇਸ਼ਕ ਲੜਾ ਰਹੀ ਸੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ

satwinder_7@hotmail.com

ਪਹਿਲੀ ਤੱਕਣੀ ਵਿੱਚ ਪਹਿਲੀ ਰਾਤ ਸੁਹਾਗ-ਰਾਤ ਨੂੰ ਚੈਨ ਤੇ ਪ੍ਰੀਤ ਦਾ ਐਸਾ ਪਿਆਰ ਹੋਇਆ। ਸਬ ਹੱਦਾਂ ਬੰਨੇ ਟੱਪ ਗਏ। ਕਿਆ ਪਿਆਰ ਹੋਇਆ। ਜਿਸ ਦੀ ਕਦੇ ਸ਼ਕਲ ਨਹੀਂ ਦੇਖੀ ਸੀ। ਆਵਾਜ਼ ਨਹੀਂ ਸੁਣੀ ਸੀ। ਉਸ ਦਾ ਕੱਦ-ਕਾਠ, ਰੰਗ-ਰੂਪ ਸਬ ਕੁੱਝ ਪਸੰਦ ਆ ਗਿਆ ਸੀ। ਇਸੇ ਨੂੰ ਪਿਆਰ ਕਹਿੰਦੇ ਹੋਣੇ ਹਨ? ਜਿਸ ਨਾਲ ਕੋਈ ਜਾਣ-ਪਛਾਣ ਨਹੀਂ। ਇੱਕ ਦਮ ਸਬ ਕੁੱਝ ਪਸੰਦ ਆ ਜਾਵੇ। ਉਹ ਵੀ ਰਾਤ ਦੇ ਹਨੇਰੇ ਵਿੱਚ ਬਲਬ ਦੇ ਚਾਨਣ ਵਿਚ ਖੰਡ ਦਾ ਕੜਾਹ ਲੱਗਿਆ ਹੋਣਾ ਹੈ। ਰੱਬ ਨੇ ਵਧੀਆ ਜੋੜੀ ਬਣਾਈ ਸੀ। ਇਹ ਜੋੜੀਆਂ ਤਾਂ ਅੰਬਰਾਂ ਉੱਤੇ ਬਣਦੀਆਂ ਹਨ। ਰੱਬ ਦੁਨੀਆ ਉੱਤੇ ਬੀਜ ਸਿੱਟ ਦਿੰਦਾ ਹੈ। ਆਪੇ ਆਪ ਦਾ ਸਾਥ ਭਾਲ ਲੈਂਦੇ ਹਨ। ਕਈਆਂ ਦਾ ਸਾਥ ਇੱਕ ਦੂਜੇ ਨੂੰ ਧੂੰਹਦਿਆਂ ਦਾ ਜ਼ਿੰਦਗੀ ਭਰ ਨਿਭ ਜਾਂਦਾ ਹੈ।

ਕੀਹਦਾ-ਕੀਹਦਾ ਅਜੇ ਵਿਆਹ ਤੇ ਐਸਾ ਪਿਆਰ ਹੋਇਆ ਨਹੀਂ ਹੈ? ਵਿਆਹ ਦਾ ਸੁਆਦ ਸਬ ਨੂੰ ਇੱਕੋ ਜਿਹਾ ਨਹੀਂ ਆਉਂਦਾ। ਹਰ ਇੱਕ ਦਾ ਆਪ ਦਾ ਸੁਆਦ ਹੈ। ਕਈਆਂ ਨੂੰ ਵਿਆਹ ਦਾ ਚਾਅ ਐਸਾ ਚੜ੍ਹਦਾ ਹੈ। ਆਪ ਦੇ ਮਾਂ-ਬਾਪ ਨੂੰ ਵੀ ਭੁੱਲ ਜਾਂਦੇ ਹਨ। ਜ਼ਨਾਨੀ ਦੇ ਹੋ ਜਾਂਦੇ ਹਨ। ਅੱਜ ਕਲ ਦੇ ਵਿਆਹ ਝੱਟ-ਪੱਟ ਦੇ ਹੁੰਦੇ ਹਨ। ਵਿਆਹ ਮਾਪਿਆਂ ਦੀ ਮਰਜ਼ੀ ਦੇ ਕਰਾ ਲੈਂਦਾ ਹਨ। ਰਾਤ ਨੂੰ ਸਹਾਗ-ਰਾਤ ਪਤਨੀ ਨਾਲ ਤੇ ਹਨੀਮੂਨ ਕਿਸੇ ਹੋਰ ਨਾਲ ਮਨਾਉਣ ਚਲੇ ਜਾਂਦੇ ਹਨ। ਹੋਟਲ ਦਾ ਕਮਰਾ ਮਾਪਿਆ ਨੇ ਦੁਲਹਨ ਲਈ ਕਿਰਾਏ ਉੱਤੇ ਲਿਆ ਹੁੰਦਾ ਹੈ। ਸਹਾਗ-ਰਾਤ ਕੋਈ ਹੋਰ ਮਨਾਈ ਜਾਂਦੀ ਹੈ। ਦਿਨੇ ਨਵੀਂ ਜੋੜੀ ਦੇ ਅਨੰਦ ਕਾਰਜ ਹੋਏ ਸਨ। ਰਾਤ ਨੂੰ ਅਜੇ ਪਾਰਟੀ ਚੱਲ ਰਹੀ ਸੀ। ਨਵੀਂ ਜੋੜੀ ਹਨੀਮੂਨ ਲਈ ਹੋਟਲ ਚਲੀ ਗਈ। ਉੱਥੇ ਜਾ ਕੇ ਦੁਲਹਨ ਆਪ ਦੇ ਨਵੇਂ ਲਾੜੇ ਨੂੰ ਕਹਿੰਦੀ, " ਮੈਂ ਆਪ ਦੇ ਮਾਪਿਆ ਤੇ ਮਾਮੇ ਦੇ ਚਾਅ ਪੂਰੇ ਕਰਨੇ ਸੀ, ਕਰ ਦਿੱਤੇ ਹਨ। ਲੋਕਾਂ ਦੀ ਪੇਟ ਪੂਜਾਂ ਕਰਾ ਦਿੱਤੀ ਹੈ। ਹੁਣ ਮੇਰਾ ਪੁਰਾਣਾਂ ਯਾਰ ਆ ਗਿਆ ਹੈ। ਤੈਨੂੰ ਛੁੱਟੀ ਹੈ। " ਲਾੜਾ ਆਪਦੀ ਲਾੜੀ ਨੂੰ ਛੱਡ ਕੇ, ਉੱਥੇ ਆ ਗਿਆ। ਜਿੱਥੇ ਪਾਰਟੀ ਚੱਲਦੀ ਸੀ। ਸਬ ਦੀ ਪੀਤੀ ਉੱਤਰ ਗਈ। ਔਰਤਾਂ ਦੇ ਰੋਂਦੀਆਂ ਦੇ ਮੇਕਅਪ ਲੱਥ ਗਏ। ਪਾਰਟੀ ਵਿੱਚ ਗਾਣੇ-ਨਾਚ ਦੀ ਥਾਂ ਸਿਆਪਾ ਪੈ ਗਿਆ। ਖ਼ਾਲੀ ਬਰਾਤ ਕੈਲਗਰੀ ਤੋਂ ਵੈਨਕੂਵਰ ਵਾਪਸ ਚਲੀ ਗਈ। ਦੁਲਹਨ ਆਪ ਦੀ ਮਾਮੀ ਦੇ ਭਰਾ ਨਾਲ ਉਹੀ ਹੋਟਲ ਦੇ ਕਮਰੇ ਵਿੱਚ ਇਸ਼ਕ ਲੜਾ ਰਹੀ ਸੀ। ਜਿਥੇ ਪਤੀ ਨਾਲ ਸਹਾਗ-ਰਾਤ ਮਨਾਉਣੀ ਸੀ। ਚਾਰ ਕੁ ਦਿਨਾਂ ਵਿੱਚ ਦੋਨਾਂ ਦਾ ਚਾਅ ਪੂਰਾ ਹੋ ਗਿਆ। ਮਾਮੀ ਦੇ ਭਰਾ ਦਾ ਇਸ਼ਕ ਠੰਢਾ ਪੈ ਗਿਆ। ਫਿਰ ਇਸ ਦੁਲਹਨ ਨੇ ਗੋਰਾ ਪਟਾ ਲਿਆ। ਜਿਸ ਨਾਲ ਇਸ ਨੇ ਵਿਆਹ ਵਾਲੇ ਦਿਨ ਹਨੀਮੂਨ ਬਣਾਇਆ ਸੀ। ਉਸ ਮੁੰਡੇ ਨੂੰ ਘਰਵਾਲੇ ਪੰਜਵੇਂ ਦਿਨ ਇੰਡੀਆ ਲੈ ਗਏ। ਪੰਜਾਬ ਵਧੀਆ ਜਗਾ ਹੈ। ਮੁੰਡਾ-ਕੁੜੀ ਜੈਸਾ-ਕੈਸਾ ਵੀ ਹੋਵੇ। ਵਿਆਹਿਆ ਜਾਂਦਾ ਹੈ। ਉਹ ਵੀ ਵਿਆਹ ਕਰਾਉਣ ਵਾਲੇ ਕੈਨੇਡਾ, ਅਮਰੀਕਾ ਦੇ ਹੋਣ ਤਾਂ ਲੋਕ ਇੱਕ ਦੂਜੇ ਤੋਂ ਮੂਹਰੇ ਹੋ ਕੇ, ਮੁੰਡੇ-ਕੁੜੀ ਨੂੰ ਵਿਆਹੁਣ ਨੂੰ ਤਿਆਰ ਹੁੰਦੇ ਹਨ। ਜੇ ਕੈਨੇਡਾ, ਅਮਰੀਕਾ ਦੀ ਗੌਰਮਿੰਟ ਇੱਕੋ ਬਾਰੀ ਵਿੱਚ ਇੱਕ ਤੋਂ ਵੱਧ ਵਿਆਹ ਕਰਾਉਣ ਦੀ ਇਜਾਜ਼ਤ ਦੇ ਦੇਵੇ। 10 ਵਿਆਹ ਵੀ ਕਰਾ ਲੈਣਗੇ। ਪੰਜਾਬ ਵਾਲੇ ਮਾਪੇ ਵੀ ਮੁੰਡਿਆਂ-ਕੁੜੀਆਂ ਦੇ ਵਿਆਹ ਇੰਨੇ ਵਿਆਹ ਕਰਾਉਣ ਵਾਲੇ ਨਾਲ ਕਰ ਦੇਣਗੇ।

ਕਿਸੇ ਹੋਰ ਦੀ ਵਿਆਹੀ ਦੁਲਹਨ ਨਾਲ ਇਸ ਕੁਆਰੇ ਮਸਟੰਡੇ ਨੇ ਹਨੀਮੂਨ ਮਨਾ ਲਿਆ ਸੀ। ਆਪ ਉਸ ਨੂੰ ਛੱਡ ਕੇ ਪੰਜਾਬ ਹੋਰ ਵਿਆਹ ਕਰਾ ਆਇਆ ਸੀ। ਇਸ ਦੀ ਪਤਨੀ ਕੈਨੇਡਾ ਆ ਗਈ ਸੀ। ਉਸ ਦੇ ਦੋ ਕੁੜੀਆਂ ਹੋ ਗਈਆਂ। ਇੱਕ ਕੁੜੀ 10 ਸਾਲਾਂ ਤੇ ਦੂਜੀ 6 ਸਾਲਾਂ ਦੀ ਸੀ। ਆਪ ਦੀ ਪਤਨੀ ਨੂੰ ਤਲਾਕ ਦੇ ਦਿੱਤਾ। " ਜਿਸ ਦੀ ਲਹਿ ਗਈ ਲੋਈ, ਕੀ ਕਰੂਗਾ ਦੂਜਾ ਕੋਈ? " ਜਿਸ ਦੀ ਲੋਈ ਲੱਥ ਗਈ ਹੈ। ਦੂਜਾ ਤਾਂ ਉਸ ਨੂੰ ਨੰਗੇ ਨੂੰ ਹੀ ਦੇਖੇਗਾ। ਜਾਂ ਆਪਦੇ ਲਾਹ ਕੇ ਦੇਣ ਲਈ ਆਪ ਨੂੰ ਨੰਗਾ ਹੋਣਾ ਪਵੇਗਾ। ਇੱਕ ਨਾਲ ਹਨੀਮੂਨ ਮਨਾ ਲਿਆ। ਦੂਜੀ ਨਾਲ ਹਨੀਮੂਨ ਦੇ ਨਾਲ ਕੁੜੀਆਂ ਜੰਮਣ ਪਿੱਛੋਂ ਪਤਨੀ ਤੇ ਕੁੜੀਆਂ ਘਰੋਂ ਕੱਢ ਦਿੱਤੀ। ਆਪ ਪੰਜਾਬ ਜਾ ਕੇ, ਇੱਕ ਹੋਰ ਨਾਲ ਵਿਆਹ ਕਰਾ ਆਇਆ ਵਿਆਹ 2010 ਵਿੱਚ ਸੀ। ਜੇ ਰੱਬ ਸਯੋਗ ਬਣਾ ਰਿਹਾ ਹੈ। ਮੌਜ ਲੁੱਟਣ ਵਿੱਚ ਕੀ ਸ਼ਰਮ ਹੈ? ਪੰਜਾਬੀ ਇੰਨੇ ਅੰਨ੍ਹੇ ਮਤਲਬੀ ਹਨ। ਕੈਨੇਡਾ, ਅਮਰੀਕਾ ਨੂੰ ਦੁਹਾਜੂ, ਬੁੱਢੇ ਨਾਲ ਪੁੱਤਾਂ ਧੀਆਂ ਵਾਲਿਆਂ ਨਾਲ ਧੀਆਂ ਵਿਆਹ ਦਿੰਦੇ ਹਨ। ਜੋ ਐਸੇ ਦੋ ਧੀਆਂ ਦੇ ਪਿਉ 45 ਸਾਲਾਂ ਦੇ ਬੰਦੇ ਨਾਲ ਧੀ ਵਿਆਹੁੰਦੇ ਹਨ। ਉਨ੍ਹਾਂ ਨਾਲੋਂ ਤਾਂ ਕੈਨੇਡਾ ਦੀ ਗੌਰਮਿੰਟ ਚੰਗੀ ਹੈ। ਜਿਸ ਨੇ ਉਹ ਕੈਨੇਡਾ ਆਉਣ ਵੱਲੋਂ ਰੋਕ ਦਿੱਤੀ ਹੈ। ਉਸ ਨੂੰ ਜੁਆਬ ਮਿਲ ਗਿਆ ਹੈ। ਕੈਨੇਡਾ ਦੀ ਗੌਰਮਿੰਟ ਨੇ ਕਿਹਾ ਹੈ, " ਤੂੰ ਪਹਿਲੇ ਬੱਚੇ ਸੰਭਾਲ ਨਹੀਂ ਸਕਿਆ। ਉਨ੍ਹਾਂ ਨੂੰ ਪੂਰਾ ਭੱਤਾ ਨਹੀਂ ਦਿੰਦਾ। ਸਾਲ-ਸਾਲ ਪੰਜਾਬ ਜਾ ਕੇ ਬੈਠ ਜਾਂਦਾ ਹੈ। ਤੂੰ ਕਿਸੇ ਹੋਰ ਨੂੰ ਕੈਨੇਡਾ ਵਿੱਚ ਨਹੀਂ ਸੱਦ ਸਕਦਾ। " ਉਹ ਨਵੀਂ ਵਿਆਹੀ ਕੈਨੇਡਾ ਨਹੀਂ ਆ ਸਕਦੀ। ਜਿਸ ਮੁੰਡੇ ਦੇ ਪਿਉ ਦੇ ਕਾਰਨ ਪਹਿਲੀਆਂ ਦੋ ਛੱਡ ਦਿੱਤੀਆਂ ਹਨ। ਉਹ ਮਰ ਗਿਆ ਹੈ। ਦੋਨੇਂ ਕੁੜੀਆਂ ਛਡਾਉਣ ਵੇਲੇ ਉਸ ਨੇ ਕਿਹਾ ਸੀ, " ਜੇ ਮੇਰੀ ਜ਼ਮੀਨ ਚਾਹੀਦੀ ਹੈ। ਮੇਰੀ ਗੱਲ ਉੱਤੇ ਚਲਣਾਂ ਪਵੇਗਾ। ਮੇਰੇ ਪਸੰਦ ਦੀ ਬਹੂ ਆਵੇਗੀ। " ਦੋ ਕੁੜੀਆਂ ਦੀ ਮਾਂ ਵੀ ਬੁੱਢੇ ਦੀ ਪਸੰਦ ਸੀ। ਬੁੱਢਾ ਦੋਨਾਂ ਬਹੂਆਂ ਤੋਂ ਦਾਜ ਦੀ ਮੋਟੀ ਰਕਮ ਲੈ ਚੁੱਕਾ ਹੈ। ਜਿਸ ਬੰਦੇ ਨੂੰ ਜ਼ਨਾਨੀਆਂ ਦੇ ਪੇਕਿਆਂ ਤੋਂ ਮਾਲ ਮਿਲਣ ਲੱਗ ਜਾਵੇ। ਮੁਫ਼ਤ ਦੇ ਮਾਲ ਉੱਤੇ ਮੌਜ ਬਣਾਉਣ ਦੀ ਆਦਤ ਪੈ ਜਾਂਦੀ ਹੈ। ਬੁੱਢੇ ਨੂੰ ਪਤਨੀ ਦੇ ਪੇਕਿਆਂ ਤੋਂ 10 ਕਿੱਲੇ ਆਏ ਸਨ।

ਹੁਣ ਬਾਕੀ ਵੀ ਸੋਚ ਲਵੋ ਵਿਆਹ ਕਰਾ ਕੇ ਖ਼ੈਰ ਨਹੀਂ ਜੀ। ਕਿਸੇ ਨੂੰ ਪਾਉਣ ਲਈ  ਆਪਣਾ ਆਪ ਗਵਾਉਣਾ ਪੈਂਦਾ ਹੈ। ਇਹ ਨਾਂ ਸੋਚਿਉ, ਪਤੀ ਦੇ ਰੂਪ ਵਿੱਚ ਕਮਾਈ ਕਰਨ ਵਾਲੀ ਬੈਂਕ ਆ ਜਾਵੇਗੀ। ਪਤਨੀ ਦੇ ਰੂਪ ਵਿੱਚ ਨੌਕਰਾਣੀ ਆ ਜਾਵੇਗੀ। ਸਮਝੋ ਜੇ ਵਿਆਹ ਹੋ ਗਿਆ। ਦੋਨਾਂ ਦੀ ਔਖੀ ਘੜੀ ਸ਼ੁਰੂ ਹੋ ਜਾਣੀ ਹੈ। ਮੁਸੀਬਤ ਆ ਜਾਣੀ ਹੈ। ਪਤੀ ਘਰ ਦਾ ਸਮਾਨ ਢੋਂਦਾ ਮਰਨੀ ਮਰ ਜਾਵੇਗਾ। ਪਤਨੀ ਦੇ ਘਰ ਦੇ ਧੰਦੇ ਨਹੀਂ ਮੁੱਕਣੇ। ਉਹ ਆਪ ਜ਼ਰੂਰ ਇੱਕ ਦਿਨ ਮੁੱਕ ਜਾਵੇਗੀ। ਚੂਲਾ-ਚੌਕਾ, ਝਾੜੂ-ਪੋਚਾ ਨਹੀਂ ਮਗਰੋਂ ਲਹਿਣਾ। ਆਵੇ ਨੇ ਮੁੱਕਣਾ ਨਹੀਂ, ਗਧੇ ਨੇ ਛੁੱਟਣਾ ਨਹੀਂ ਹੈ। ਦੋਨੇਂ ਪਤੀ-ਪਤਨੀ, ਇੱਕ ਦੂਜੇ ਨੂੰ ਤਿੱਖੀਆਂ-ਖੱਟੀਆਂ-ਮਿੱਠੀਆਂ ਸੁਣਾਉਂਦੇ ਹੋਏ, ਸੌਂਦੇ ਹੱਸਦੇ ਤੇ ਮੱਥਾ ਪਿੱਟਦੇ ਰਹਿੰਦੇ ਹਨ।

Comments

Popular Posts