ਚਾਰ ਜੂਨ, 1984 ਦਾ ਸੀ, ਤਪਦਾ ਦਿਨ ਚੜ੍ਹਿਆ
ਸਤਵਿੰਦਰ ਕੌਰ ਸੱਤੀ( ਕੈਲਗਰੀ) ਕੈਨੇਡਾ
satwinder_7@hotmail.com
ਪੰਜਵੇਂ ਪਾਤਸ਼ਾਹ ਦਾ ਸੀ ਸ਼ਹੀਦੀ ਦਿਵਸ ਆਇਆ।
ਸਤਸੰਗਤ ਦਾ ਸੀ ਇਕੱਠ ਅੰਮ੍ਰਿਤਸਰ ਵਿੱਚ ਜੁੜਿਆ।
ਚਾਰ ਜੂਨ, 1984 ਦਾ ਸੀ, ਤਪਦਾ ਦਿਨ ਚੜ੍ਹਿਆ
ਹਿੰਦੁਸਤਾਨ ਫ਼ੌਜ ਨੇ ਸੀ ਅਕਾਲ ਤਖ਼ਤ ਨੂੰ ਘੇਰਿਆ।
ਹਿੰਦੁਸਤਾਨ ਫ਼ੌਜ ਨੇ ਸੀ ਪੰਜਾਬੀਆਂ ਨੂੰ ਆ ਘੇਰਿਆਂ।
ਪੰਜਾਬੀਆ ਦੇ ਉੱਤੇ ਸੀ ਅੱਤਿਆਚਾਰ ਹੋਣ ਲੱਗਿਆ।
ਦੇਸ਼ ਦੀ ਫ਼ੌਜ ਨੇ ਸਿੱਖਾਂ ਦੇ ਦਿਲਾਂ ਉੱਤੇ ਹਮਲਾ ਕਰਿਆ।
ਹਰਿਮੰਦਰ ਦੀ ਪ੍ਰਕਰਮਾ ਵਿੱਚ ਪਹਿਲਾਂ ਬੰਬ ਡਿੱਗਿਆ।
ਬਲ਼ੂ ਸਟਾਰ ਥੱਲੇ ਅਟੈਕ ਸਿੱਖਾਂ ਉੱਤੇ ਸੀ ਹੋਣ ਲੱਗਿਆ।
ਗੋਲਡਨ ਟਿਮਪਲ ਤੋਪਾਂ ਦਾ ਨਿਸ਼ਾਨਾ ਬਣਨ ਲੱਗਿਆ।
ਰੱਬੀ ਬਾਣੀ ਦੇ ਕੀਰਤਨ ਦੇ ਵਿੱਚ ਸੀ ਬਿਗਨ ਪੈ ਗਿਆ।
ਆਈਆਂ ਗੁਰੂ ਸੰਗਤਾਂ ਨੂੰ ਗੋਲੀਆਂ ਦੇ ਨਾਲ ਦਾਗਿਆ।
ਬੱਚੇ, ਬੁੱਢੇ, ਜਵਾਨਾਂ ਨੂੰ ਖ਼ੂਨ ਕਰ ਕੇ ਫ਼ੌਜ ਤੋਂ ਮਰਾਇਆ।
ਪਾਣੀ ਪੀਣ ਵੱਲੋਂ ਕਈਆਂ ਨੂੰ ਮਰਨ ਤੱਕ ਸੀ ਤੜਫਾਇਆ।
ਸਹਿਕਦੇ ਜ਼ਖ਼ਮੀਆਂ ਨੂੰ ਅੱਗ ਵਿੱਚ ਜਿਉਂਦੇ ਸੀ ਸੜਾਇਆ।
ਧਾਰਮਿਕ ਸਥਾਨ ਚਾਰੇ ਵਰਨਾਂ ਦਾ ਗੋਲੀਆਂ ਨਾਲ ਵਿੰਨ੍ਹਿਆ।
ਹਰ ਸੀਨਾ ਦੁਖੀ ਕਰ,ਬਰੂਦ ਨਾਲ ਸਾੜਿਆ ਤੇ ਭੁੰਨਿਆ।
ਬਹੁਤਿਆਂ ਨੇ ਰਲ-ਮਿਲ ਕੇ ਬਲਦੀ ਤੇ ਤੇਲ ਹੀ ਪਾਇਆ।
ਸਤਵਿੰਦਰ ਦਿਲ ਖ਼ੂਨੀ ਹੋਲੀ ਦੇਖ ਖ਼ੂਨ ਦੇ ਹੂੰਝੂ ਰੋਇਆ।
ਸੱਤੀ ਬੰਬਬਾਰੀ, ਤੋਪਾਂ ਨਾਲ ਨਹੀਂ ਕੋਈ ਹੱਲ ਲੱਭਿਆ।
ਪਿਆਰ ਤੇ ਮਿੱਠੇ ਬੋਲਾਂ ਨਾਲ ਮਾਮਲਾ ਜਾਂਦਾ ਸੁਜਾਇਆ।
ਜੇ ਕਿਤੇ ਠੰਢੇ ਮਤੇ ਨਾਲ ਜਾਂਦਾ ਗੱਲ-ਬਾਤ ਨੂੰ ਚਲਾਇਆ।

Comments

Popular Posts