ਭਾਗ 40 ਦੁਨੀਆ ਤੇ ਕੀਤੇ ਚੰਗੇ ਮਾੜੇ ਕੰਮਾਂ ਦਾ ਫਲ ਉਹੀ ਮਿਲਦਾ ਹੈ ਬੁੱਝੋ ਮਨ ਵਿੱਚ ਕੀ?

ਦੁਨੀਆ ਤੇ ਕੀਤੇ ਚੰਗੇ ਮਾੜੇ ਕੰਮਾਂ ਦਾ ਫਲ ਉਹੀ ਮਿਲਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com              

ਆਮ ਹੀ ਕਿਹਾ ਜਾਂਦਾ ਹੈ, “ ਜੈਸੀ ਕਰਨੀ ਵੈਸੀ ਭਰਨੀ। ਚੰਗੇ ਮਾੜੇ ਕੰਮਾਂ ਦਾ ਨਤੀਜਾ ਭੁਗਤਣਾ ਹੀ ਪੈਂਦਾ ਹੈ। ਚੰਗੇ ਲੋਕਾਂ ਦਾ ਅੰਤ ਵੀ ਚੰਗਾ ਹੀ ਹੁੰਦਾ ਹੈ। ਮਾੜੀ ਨੀਅਤ ਦਾ ਸਿੱਟਾ ਵੀ ਬੁਰਾ ਹੁੰਦਾ ਹੈ। ਮਾੜੇ ਕੰਮਾਂ ਦਾ ਅੰਤ ਤਲੇ ਚਟਾ ਦਿੰਦਾ ਹੈ। ਜੋ ਪਰਾਇਆ ਮਾਲ ਆਪਣਾ ਸਮਝ ਕੇ ਹਜ਼ਮ ਕਰਦੇ ਹਨ। ਉਹ ਹਜ਼ਮ ਹੋਣ ਦੀ ਥਾਂ ਘੁਣ, ਸੁਸਰੀ ਵਾਂਗ ਸਰੀਰ ਨੂੰ ਖਾ ਜਾਂਦਾ ਹੈ। ਜੇ ਵਿਹੜੇ ਵਿੱਚ ਕਿੱਕਰਾਂ ਕੰਢੇ ਬੀਜਾਂਗੇ। ਪੈਰ ਵਿੱਚ ਕੰਢੇ ਵੱਜਣੇ ਹੀ ਹਨ। ਪਿੰਡ ਪੈਰਾਂ ਵਿੱਚ ਸੂਲ਼ਾਂ ਪੂਰੀਆਂ ਹੀ ਜੁੱਤੀ ਵਿੱਚ ਦੀ ਵੜ ਜਾਂਦੀਆਂ ਹਨ। ਕੈਨੇਡਾ ਵਿੱਚ ਜਿਆਦਾ ਲੋਕ ਮਿਹਨਤ ਦੀ ਕਮਾਈ ਖਾਦੇ ਹਨ। ਕਦੇ ਹੱਥ ਵਿੱਚ ਸਿੱਲ਼ਤ ਵੀ ਉਨ੍ਹਾਂ ਦੇ ਹੀ ਵੱਜਦੀ ਹੈ। ਜੋ ਲੱਕੜੀ ਦਾ ਕੰਮ ਕਰਦੇ ਹਨ। ਕੋਲਿਆਂ ਦਾ ਕੰਮ ਕਰਨ ਵਾਲਿਆਂ ਦੇ ਹੱਥ, ਮੂੰਹ ਕਾਲੇ ਹੋ ਹੀ ਜਾਂਦੇ ਹਨ। ਰੰਗ ਕਰਨ ਵਾਲਿਆਂ ਦੇ ਹੱਥਾਂ ਨੂੰ ਰੰਗ ਲੱਗਦਾ ਹੈ। ਜੈਸਾ ਕੰਮ ਹੋਵੇਗਾ। ਉਸ ਦੀ ਝਲਕ ਵੀ ਦਿਸ ਹੀ ਜਾਂਦੀ ਹੈ। ਦੇਖਿਆ ਹੋਣਾ ਹੈ। ਜੋ ਲੋਕ ਹੱਥ ਤੇ ਹੱਥ ਮਾਰਦੇ ਫਿਰਦੇ ਹਨ। ਲੋਕਾਂ ਨੂੰ ਲੁੱਟਦੇ ਹਨ। ਆਪ ਵੀ ਇੱਕ ਦਿਨ ਐਸਾ ਲੁੱਟੇ ਜਾਂਦੇ ਹਨ। ਕੋਈ ਪਾਣੀ ਪੀਣ ਨੂੰ ਦੇਣ ਵਾਲਾ ਵੀ ਨਹੀਂ ਹੁੰਦਾ।

ਘਰ ਵਿੱਚ ਤਿੰਨ ਮੁੰਡੇ ਹੀ ਸਨ। ਧੀ ਨਹੀਂ ਸੀ। ਮੁੰਡਿਆਂ ਨੇ ਆਪੋ-ਆਪਣੇ ਕਾਰੋਬਾਰ ਖ਼ੋਲ ਲਏ ਸਨ। ਇਹ ਮੁੰਡੇ ਕੈਨੇਡਾ ਆ ਕੇ ਹੀ ਪੜ੍ਹੇ ਸਨ। ਇਨ੍ਹਾਂ ਮੁੰਡਿਆਂ ਨੂੰ ਪਤਾ ਲੱਗਾ। ਜਿਸ ਦੇ ਮਾਂ-ਬਾਪ ਪੜ੍ਹਨ ਲਈ ਮਦਦ ਨਹੀਂ ਕਰਦੇ। ਕੈਨੇਡਾ ਵਿੱਚ ਐਸੀਆਂ ਸੰਸਥਾਵਾਂ ਵੀ ਬਣੀਆਂ ਹਨ। ਜੋ ਪੜ੍ਹਾਈ ਦਾ ਖ਼ਰਚਾ ਦਿੰਦੇ ਹਨ। ਇੰਨਾ ਮੁੰਡਿਆ ਨੂੰ ਇੱਕ ਐਸੀ ਸੰਸਥਾ ਦਾ ਪਤਾ ਲੱਗਾ। ਜਿਸ ਸੰਸਥਾ ਕੋਲ ਐਸੇ ਲੋਕਾਂ ਦਾ ਪੈਸਾ ਆਉਂਦਾ ਸੀ। ਜਿੰਨਾ ਦੇ ਪੈਸੇ, ਪ੍ਰਾਪਰਟੀ ਸੰਭਾਲਣ ਵਾਲੇ ਵਾਰਸ ਨਹੀਂ ਹੁੰਦੇ। ਐਸੇ ਲੋਕਾਂ ਦੇ ਬੱਚੇ ਜਵਾਨ ਹੋ ਕੇ ਮਾਪਿਆਂ ਨੂੰ  ਛੱਡ ਜਾਂਦੇ ਹਨ। ਕਈ ਲੋਕ ਜਿਉਂਦੇ ਜੀਅ ਕਿਸੇ ਦੇ ਨਾਮ ਵਸੀਅਤ ਨਹੀਂ ਕਰਾਉਂਦੇ। ਕਈ ਲੋਕ ਆਪਣਿਆਂ ਨੂੰ ਬੇਦਖ਼ਲ ਕਰ ਦਿੰਦੇ ਹਨ। ਫਿਰ ਇਹ ਪੈਸਾ ਜ਼ਰੂਰਤ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਜੋ ਪੜ੍ਹਨਾ ਚਾਹੁੰਦੇ ਹਨ। ਪਰ ਕਿਸੇ ਪਾਸੇ ਤੋਂ ਪੈਸਾ ਨਹੀਂ ਮਿਲਦਾ। ਤਿੰਨੇ ਭਰਾ ਹੱਟੇ-ਕੱਟੇ ਮਰਦ ਮਰਿਆਂ ਹੋਇਆ ਦੇ ਪੈਸੇ ਨਾਲ ਪੜ੍ਹੇ ਸਨ। ਤਿੰਨੇ ਭਰਾਵਾ ਨੂੰ ਕੰਮ ਕਰਨ ਦੀ ਆਦਤ ਨਹੀਂ ਸੀ। ਬਹਾਨੇ ਬਣਾ ਕੇ ਗੌਰਮਿੰਟ ਤੋਂ ਪੈਸਾ ਲਈ ਜਾਂਦੇ ਸਨ। ਤਿੰਨੇ ਭਰਾਵਾਂ ਨੂੰ ਐਸ਼ ਆਵਾਰਾ ਗਰਦੀ ਦੀ ਆਦਤ ਪੈ ਗਈ ਸੀ। ਜੋ ਇੰਡੀਆ ਤੋਂ ਜੰਮੇ ਛੋਟੀ ਉਮਰ ਵਿੱਚ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਆਉਂਦੇ ਹਨ। ਕਈ ਪੈਰ ਛੱਡ ਜਾਂਦੇ ਹਨ। ਗ਼ਰੀਬੀ ਤੇ ਘੁੱਟਵੇਂ ਮਾਹੌਲ ਵਿਚੋਂ ਨਿਕਲ ਕੇ ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਆ ਕੇ ਉਤਲੀ ਹਵਾ ਵਿੱਚ ਉੱਡਣ ਲਗਦੇ ਹਨ। ਹੋਰ ਬਹੁਤ ਕੁੱਝ ਕਰਦੇ ਹਨ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਪਹੁੰਚ ਕੇ ਐਸੇ ਘਰ ਨਹੀਂ ਵਸਾਉਂਦੇ। ਜਿਹੜੀ ਮਿਲ ਗਈ ਉਸੇ ਨਾਲ ਰਾਤ ਕੱਟ ਲੈਂਦੇ ਹਨ। ਵੰਸ਼ ਅੱਗੇ ਚਲਾਉਣ ਲਈ ਮਾਂ ਨੇ ਮਿੰਨਤਾਂ ਤਰਲੇ ਕਰ ਕੇ 35, 40 ਸਾਲਾਂ ਦਿਆਂ ਦੇ ਵਿਆਹ ਕੀਤੇ। ਐਸੀ ਔਲਾਦ ਨੇ ਮਾਪਿਆਂ ਨੂੰ ਵੀ ਨਹੀਂ ਸੰਭਾਲਿਆ। ਮਾਪੇ ਬੁੱਢਾਪੇ ਵਿੱਚ ਸੀਨੀਅਰ ਸੈਂਟਰ ਵਿੱਚ ਪੰਜ ਸਾਲ ਰੁਲਦੇ ਰਹੇ। ਉੱਥੇ ਹੀ ਮਰ ਗਏ। ਇਹ ਤਿੰਨ ਪੁੱਤਰਾਂ ਦੇ ਮਾਪੇ ਮੋਗੇ ਕੋਲ ਦੇ ਪਿੰਡ ਦੇ ਜ਼ੈਲਦਾਰ ਸਨ। ਜ਼ੈਲਦਾਰਾਂ ਬਾਰੇ ਤੁਸੀਂ ਸਬ ਜਾਣਦੇ ਹੋ। ਪਿੰਡ ਦੇ ਗਰੀਬ ਲੋਕਾਂ ਦੀ ਜਾਇਦਾਦ ਦੱਬਣ ਵਾਲੇ ਹੁੰਦੇ ਸਨ। ਇਹ ਗ਼ਰੀਬ ਮਾਰ ਕਰਦੇ ਰਹੇ ਹਨ। ਜ਼ੈਲਦਾਰੀ ਬਰਾਬਰ ਦੇ ਤੇ ਨਹੀਂ ਹੁੰਦੀ। ਮਾਪੇ ਬਿਲ ਫੇਅਰ ਸੋਸ਼ਲ ਸਪੋਟ ਪਬਲਿਕ ਦਾ ਧੰਨ ਗੌਰਮਿੰਟ ਦੁਆਰਾ ਲੈ ਕੇ ਖਾਂਦੇ ਰਹੇ। ਤਿੰਨ ਪੁੱਤਰ ਨਸ਼ੇ ਖਾਂਦੇ, ਸ਼ਰਾਬਾਂ, ਸਿਗਰਟਾਂ ਪੀਂਦੇ ਹਨ। ਵੱਡੇ ਦੇ ਨਸ਼ਿਆਂ, ਸ਼ਰਾਬ, ਸਿਗਰਟਾਂ ਨਾਲ ਸਾਰਾ ਕੁੱਝ ਸੰਘ, ਗੁਰਦੇ, ਲੀਵਰ ਗਲ਼ ਗਏ। ਬਿਮਾਰੀਆਂ ਦਾ ਪਤਾ ਲੱਗਣ ਤੇ ਉਹ ਛੇ ਕੁ ਮਹੀਨੇ ਵਿੱਚ ਮਰ ਗਿਆ। ਇੱਕ ਨੂੰ ਕੈਂਸਰ ਹੋ ਗਿਆ। ਜਿਸ ਨਾਲ ਉਸ ਦਾ ਸਰੀਰ ਗਲ਼ ਗਿਆ। ਉਹ ਪੰਜ ਸਾਲਾਂ ਦੇ ਮੁੰਡੇ ਨੂੰ ਛੱਡ ਕੇ ਮਰ ਗਿਆ। ਸਬ ਤੋਂ ਛੋਟਾ ਵੀ ਕੈਂਸਰ ਦਾ ਮਰੀਜ਼ ਹੈ। ਉਸ ਦੇ ਪੇਟ ਵਿਚੋਂ ਡਾਕਟਰ ਕੈਂਸਰ ਕੱਢਦੇ ਹਨ। ਉਹ ਫਿਰ ਫੈਲ ਜਾਂਦਾ ਹੈ। ਪੇਟ ਫਿਰ ਫੁੱਲ ਜਾਂਦਾ ਹੈ। ਉਹ ਨਸ਼ੇ ਇੰਨੇ ਕਰਦਾ ਸੀ। ਕੈਲੇਫੋਰਨੀਆ ਵਿੱਚ ਸਬ ਕੁੱਝ ਵੇਚ ਕੇ ਖਾ ਗਿਆ। ਵੈਸੀਆਂ ਹੀ ਸੰਸਥਾਵਾਂ ਹੀ ਤਿੰਨੇ ਭਰਾਵਾ ਦੇ ਬੱਚਿਆਂ ਨੂੰ ਪੜ੍ਹਾ ਰਹੀਆਂ ਹਨ। ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਐਸੇ ਆਸ਼ਰਮ ਹਨ। ਜੋ ਬਿਲਕੁਲ ਪਿੰਗਲ ਵਾੜੇ ਵਰਗੇ ਹਨ। ਜੇ ਹੋ ਸਕੇ ਐਸੀਆਂ ਸੰਸਥਾਵਾਂ ਨੂੰ ਦਾਨ ਕਰਿਆ ਕਰੋ। ਜੇ ਆਈ ਚਲਾਈ ਚੱਲਦੀ ਹੈ। ਕਿਸੇ ਅੱਗੇ ਹੱਥ ਨਾ ਹੀ ਅੱਡਿਆ ਕਰੋ। ਹਰਾਮ ਦਾ ਖਾਣ ਵਾਲਿਆਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ।

ਲੁਧਿਆਣੇ ਵਿੱਚ ਮਾਪਿਆਂ ਦੀ ਪ੍ਰਾਪਰਟੀ ਵਿਚੋਂ ਇੱਕ ਔਰਤ ਨੇ 12 ਕਿੱਲੇ ਵੰਡਾ ਕੇ ਲੈ ਲਏ। ਮਾਪਿਆਂ ਤੋਂ ਜਾਇਦਾਦ ਵੰਡਾਉਣ ਵਾਲੀ ਔਰਤ ਤੇ ਉਸ ਦਾ ਪਤੀ ਵੀ ਇਸ ਕਰਤੂਤ ਵਿੱਚ ਹਿੱਸੇਦਾਰ ਸੀ। ਉਸ ਔਰਤ ਦੇ ਇੱਕ ਬੇਟਾ ਤੇ ਚਾਰ ਬੇਟੀਆਂ ਹੋਈਆਂ। ਉਸ ਔਰਤ ਨੇ ਬੇਟੀਆਂ ਨੂੰ ਆਪ ਦੀ ਪਰਪਾਟੀ ਵੰਡ ਕੇ ਨਹੀਂ ਦਿੱਤੀ। ਆਮ ਪੰਜਾਬੀਆਂ ਵਾਂਗ ਸਾਰੀ ਜਾਇਦਾਦ ਬੇਟੇ ਦੇ ਨਾਮ ਕਰਾ ਦਿੱਤੀ। ਬੇਟੇ ਦਾ ਵਿਆਹ ਹੋਇਆ। ਉਸ ਔਰਤ ਦੇ ਦੋ ਕੁੜੀਆਂ ਹੋਈਆਂ। ਫਿਰ ਕੋਈ ਬੱਚਾ ਨਹੀਂ ਹੋਇਆ। ਉਸ ਨੇ ਕੈਨੇਡਾ ਵਿੱਚ ਕੈਲਗਰੀ ਰਹਿੰਦੇ ਹੋਏ, ਉਹ ਔਰਤ ਤੇ ਕੁੜੀਆਂ ਘਰੋਂ ਕੱਢ ਦਿੱਤੀਆਂ। ਕੈਲਗਰੀ ਅਦਾਲਤ ਵਿੱਚ ਕੇਸ ਚੱਲਿਆ। ਕੈਨੇਡਾ ਦੇ ਕਾਨੂੰਨ ਮੁਤਾਬਿਕ ਪਤੀ ਦੀ ਕੈਨੇਡਾ ਦੀ ਜਾਇਦਾਦ ਵਿਚੋਂ ਪਤਨੀ ਅੱਧ ਲੈ ਗਈ। ਭਾਰਤ ਵਾਲੀ ਜਾਇਦਾਦ ਮਾਂ-ਬਾਪ ਦੇ ਹੀ ਨਾਮ ਸੀ। ਜਦੋਂ ਦੂਜਾ ਵਿਆਹ ਕੀਤਾ। ਉਸ ਕੁੜੀ ਦੇ ਮਾਪਿਆਂ ਨੇ ਵੀ ਇੰਨਾ ਦੀ ਪੰਜਾਬ ਵਾਲੀ ਜ਼ਮੀਨ ਆਪ ਦੀ ਕੁੜੀ ਦੇ ਨਾਮ ਲਗਾਉਣ ਨੂੰ ਕਿਹਾ। ਦੂਜੀ ਨੂੰਹ ਦੇ ਨਾਮ ਇੰਡੀਆ ਵਾਲੀ ਸਾਰੀ ਜਾਇਦਾਦ ਲਗਾਉਣੀ ਪਈ। ਉਸ ਦੇ ਵੀ ਇੱਕ ਕੁੜੀ ਹੋ ਗਈ। ਉਸ ਪਿੱਛੋਂ ਆਸ ਮੁਤਾਬਿਕ ਮੁੰਡਾ ਨਹੀਂ ਜੰਮਿਆ। ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਗੱਲ ਹੋ ਗਈ। ਨਵੀਂ ਵਹੁਟੀ ਨੂੰ ਛੱਡ ਨਹੀਂ ਸਕਦਾ ਸੀ। ਜਾਇਦਾਦ ਉਸ ਵਹੁਟੀ ਦੇ ਨਾਮ ਸੀ। ਜ਼ਮੀਨ ਵੀ ਗਈ ਤੇ ਮੁੰਡਾ ਵੀ ਨਹੀਂ ਜੰਮਿਆ। ਜੈਸੇ ਜਾਇਦਾਦ ਆਈ ਸੀ। ਵੈਸੇ ਹੀ ਚਲੀ ਗਈ। ਇਸ ਦੁਨੀਆ ਦੀ ਮਾਇਆ ਹਜ਼ਮ ਕਿਸੇ ਦੇ ਨਹੀਂ ਹੁੰਦੀ। ਸਿਰਫ਼ ਬੰਦੇ ਦੇ ਵਰਤਣ ਲਈ ਹੈ। ਕੋਈ ਵੀ ਜਾਇਦਾਦ ਨੂੰ ਜਫ਼ਾ ਮਾਰ ਕੇ ਈ ਨਹੀਂ ਰੱਖ ਸਕਦਾ।

ਦੁਨੀਆ ਤੇ ਕੀਤੇ ਚੰਗੇ ਮਾੜੇ ਕੰਮਾਂ ਦਾ ਫਲ ਉਹੀ ਮਿਲਦਾ ਹੈ। ਇੱਕ ਐਸੀ ਔਰਤ ਨੂੰ ਫਲਦੇ ਤੇ ਝੜਦੇ ਅੱਖੀਂ ਦੇਖਿਆ। ਜੋ ਖਾਣੇ ਦੇ ਬਿਜ਼ਨਸ ਵਿੱਚ ਕੰਮ ਕਰਾਉਣ ਲਈ ਇੰਡੀਆ ਦੇ ਦਿੱਲੀ, ਬਿਹਾਰ, ਮੱਧ ਪ੍ਰਦੇਸ ਵਿੱਚੋਂ ਬਹੁਤ ਗ਼ਰੀਬ ਮਰਦ ਤੇ ਕੁੜੀਆਂ ਲਾਉਂਦੀ ਸੀ। ਇਹ ਅੱਠ ਕੁ ਔਰਤਾਂ ਬੰਦੇ ਹੁੰਦੇ ਸਨ। ਗ਼ੁਲਾਮ ਬਣਾ ਕੇ ਲਿਆਂਦੇ ਬੰਦੇ ਔਰਤਾਂ ਇੱਕ ਦੂਜੇ ਦੀਆਂ ਚੁਗ਼ਲੀਆਂ, ਗੱਲਾਂ ਆਪੇ ਉਸ ਔਰਤ ਨੂੰ ਦਸ ਦਿੰਦੇ ਸਨ। ਇਹ ਔਰਤ ਹਰ ਬੰਦੇ ਨੂੰ ਐਸਾ ਮਸਾਲਾ ਲਗਾਉਂਦੀ ਸੀ। ਉਹ ਆਪ ਹੀ ਇੱਕ ਦੂਜੇ ਤੇ ਪਹਿਰਾ ਰੱਖਦੇ ਸਨ। ਇੰਨੇ ਲੋਕ ਇਕੱਠੇ ਰਹਿੰਦੇ ਸਨ। ਉਨਾਂ ਦੇ ਆਪਸੀ ਸਰੀਰਕ ਸਬੰਧ ਵੀ ਸਨ। ਫਿਰ ਵੀ ਚੁਗ਼ਲੀ ਕਰਨ ਵਾਲੇ ਲੂਤੀਆਂ ਲਗਾਉਣ ਤੋਂ ਹਟਦੇ ਨਹੀਂ ਹੁੰਦੇ। ਉਨ੍ਹਾਂ ਨੂੰ ਖਾਣ ਨੂੰ ਵੀ ਰੱਜਦੀ ਰੋਟੀ ਨਹੀਂ ਦਿੱਤੀ ਜਾਂਦੀ ਸੀ। ਰੋਟੀ ਚੋਰੀ ਕਰ ਕੇ ਢਿੱਡ ਭਰਦੇ ਸਨ। ਸੌਣ ਦੇ ਸਮੇਂ ਵੀ ਕੰਮ ਕਰਾਇਆ ਜਾਂਦਾ ਸੀ। ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ। ਮਾਂ-ਬਾਪ, ਬੱਚਿਆਂ, ਪਤਨੀਆਂ ਵਾਲੇ ਐਸੇ ਲੋਕ ਵਾਪਸ ਨਹੀਂ ਮੁੜ ਸਕਦੇ ਸਨ। ਤਿੰਨ ਕੁ ਘੰਟੇ ਹੀ ਸੌਣ ਦਿੱਤਾ ਜਾਂਦਾ ਸੀ। ਜਦੋਂ ਕੋਈ ਬੰਦਾ ਕੰਮ ਕਰਦਾ ਹੋਇਆ ਸੌ ਜਾਂਦਾ ਸੀ। ਉਸ ਦੇ ਗਾਲ਼ਾ ਪੈਂਦੀਆਂ ਸਨ। ਕਈ ਤਾਂ ਬਾਥਰੂਮ ਗਏ ਹੀ ਉੱਥੇ ਸੌ ਜਾਂਦੇ ਸਨ।

ਇੱਕ ਬਾਰ ਇੱਕ ਬੰਦੇ ਦੀ ਸਾਰੀ ਬਾਂਹ ਤੇ ਤੇਲ ਪੈ ਗਿਆ। ਜਿਸ ਨਾਲ ਸਾਰਾ ਮਾਸ ਜਲ਼ ਗਿਆ। ਥੱਲਿਉ ਲਾਲ ਮਾਸ ਦਿਸਣ ਲੱਗ ਗਿਆ। ਉਹ ਬੰਦਾ ਜਲਨ ਨਾਲ ਤੜਫ਼ ਰਿਹਾ ਸੀ। ਉਸ ਨੂੰ ਡਾਕਟਰ ਕੋਲ ਇਸ ਲਈ ਨਹੀਂ ਲਿਜਾਇਆ ਗਿਆ। ਉਹ ਕੈਨੇਡਾ ਵਿੱਚ ਕੱਚਾ ਸੀ। ਉਸ ਦੇ ਵਰਕ ਪਰਮਿਟ ਦਾ ਸਮਾਂ ਮੁੱਕ ਗਿਆ ਸੀ। ਜੇ ਵਰਕ ਪਰਮਿਟ ਹੁੰਦਾ ਤਾਂ ਕੈਸ਼ ਪੈਸੇ ਦੇ ਕੇ ਡਾਕਟਰ ਨੂੰ ਦਿਖਾ ਕੇ ਦਵਾਈ ਲੈ ਸਕਦਾ ਸੀ। ਦਵਾਈ ਤਾਂ ਬਾਹਰੋਂ ਵੀ ਕਾਊਟਰ ਤੋਂ ਮਿਲ ਜਾਂਦੀ ਹੈ। ਗੱਲ ਤਾਂ ਮਾਲਕ, ਬੋਸ ਦੀ ਨੀਅਤ ਦੀ ਹੈ। ਕੀ ਉਹ ਆਪ ਦੇ ਵਰਕਰ ਲਈ ਦਵਾਈ ਤੇ 5, 10 ਡਾਲਰ ਪੁੰਨ-ਦਾਨ ਵੱਲੋਂ ਖ਼ਰਚ ਸਕਦਾ ਹੈ? ਐਸੇ ਲੋਕ ਗੁਰਦੁਆਰੇ, ਮੰਦਰਾਂ ਵਿੱਚ ਦਿਖਾਵੇ ਦਾ ਦਾਨ ਕਰਦੇ ਰਹਿੰਦੇ ਹਨ। 

ਕੱਚਾ ਤੇ ਜਾਹਲੀ ਹੋਣ ਕਰ ਕੇ ਉਹ ਡਾਕਟਰ ਕੋਲ ਨਹੀਂ ਜਾ ਸਕਦਾ ਸੀ। ਐਸੇ ਲੋਕਾਂ ਲਈ ਜਾਨ ਨਾਲੋਂ ਕੈਨੇਡਾ ਵਿੱਚ ਰਹਿ ਕੇ ਡਾਲਰ ਕਮਾਉਣੇ ਜ਼ਰੂਰੀ ਹਨ। ਕੈਨੇਡਾ ਦੇ ਡਾਕਟਰ ਗੌਰਮਿੰਟ ਨਾਲ ਕੰਮ ਕਰਦੇ ਹਨ। ਸਾਰੀ ਰਿਪੋਰਟ ਗੌਰਮਿੰਟ ਨੂੰ ਭੇਜਦੇ ਹਨ। ਕਿਸੇ ਵੀ ਦੇਸ਼ ਦੀ ਗੌਰਮਿੰਟ ਦੇ ਅੱਖੀਂ ਘੱਟਾ ਪਾਈ ਚਲੋ। ਪਰ ਜੋ ਉੱਪਰ ਅਦਾਲਤ ਲਾਈ ਬੈਠਾ ਹੈ। ਉਸ ਤੋਂ ਕਿਵੇਂ ਛੁਪ ਸਕਦਾ ਹੈ? ਉਹ ਤਿੰਨ ਕੁਵਿੰਟਲ ਦੀ ਔਰਤ ਸੀ। ਹੁਣ 40 ਕਿੱਲੋ ਭਾਰ ਹੋ ਗਿਆ ਹੈ। ਉਸ ਨੂੰ ਐਸੀ ਬਿਮਾਰੀ ਲੱਗ ਗਈ। ਉਸ ਨੂੰ ਖਾਣਾ, ਪਾਣੀ ਵੀ ਨਹੀਂ ਪਚਦਾ। ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਬਾਰ ਬਾਰ ਉਲਟੀ ਆਉਂਦੀ ਹੈ। ਬਾਥਰੂਮ ਵੀ ਦਿਨ ਵਿੱਚ ਕਈ ਬਾਰ ਜਾਣਾ ਪੈਂਦਾ ਹੈ। ਗ਼ਰੀਬਾਂ, ਕਮਜ਼ੋਰਾਂ, ਬੇਬਸ ਲੋਕਾਂ ਤੇ ਤਰਸ ਕਰਿਆ ਕਰੋ। ਕਿਸੇ ਦਾ ਹੱਕ ਨਾ ਮਾਰੋ।

ਹੁਕ ਪਰਾਇਆ ਨਾਨਕਾ ਉਸ ਸੂਅਰ ਉਸੁ ਗਾਇ ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥ ਮਾਰਣ ਪਾਹਿ ਹਰਾਮ ਮਹਿੰ ਹੋਈ ਹਲਾਲ ਨਾ ਜਾਈ ॥ ਨਾਨਕ ਗਲੀ ਕੂੜੀਏ ਕੜੋ ਪੇਲ ਪਾਈ ॥੨॥ {ਪੰਨਾ 141}

ਦੂਜੇ ਦਾ ਮਾਲ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਖਾਣ ਬਰਾਬਰ ਹੈ। ਗੁਰੂ ਵੀ ਤਾਂ ਹਮਾਇਤ ਕਰਦਾ ਹੈ। ਜੇ ਹੱਕ ਦਾ ਖਾਂਦਾ ਜਾਵੇ। ਗੱਲਾਂ ਨਾਲ ਸੱਚ ਦੇ ਰਸਤੇ ਤੇ ਨਹੀਂ ਤੁਰ ਹੁੰਦਾ। ਸੱਚ ਤੇ ਹੱਕ ਦਾ ਮਾਲ ਜੀਵਨ ਵਿੱਚ ਲਾਗੂ ਕਰਨਾ ਪੈਣਾ ਹੈ। ਹਰਾਮ ਦਾ ਮਾਲ ਆਪ ਦਾ ਨਹੀਂ ਹੈ। ਫ਼ਜ਼ੂਲ ਗੱਲਾਂ ਸਬ ਕੂੜੇ ਦੀ ਤਰਾਂ ਨਾਂ ਕੰਮ ਆਉਣ ਵਾਲੀਆਂ ਹਨ। ਹਰਾਮ ਦਾ ਮਾਲ ਹਜ਼ਮ ਨਹੀਂ ਹੁੰਦਾ। ਨਾਨਕ ਜੀ ਲਿਖਦੇ ਹਨ ਕੂੜਾ ਹੀ ਹੁੰਦਾ ਹੈ।

ਵੈਸੇ ਬਾਹਰਲੇ ਦੇਸ਼ਾਂ ਵਿੱਚ ਪਤੀ ਪਤਨੀ ਵੀ ਇੱਕ ਦੂਜੇ ਨੂੰ ਸੱਦਦੇ ਹੀ ਹਨ। ਮੁੰਡੇ ਵੀ ਪੂਰੇ ਪਰਿਵਾਰ ਨੂੰ ਅਪਲਾਈ ਕਰ ਕੇ ਸੱਦਦੇ ਹਨ। ਜ਼ਿਆਦਾਤਰ ਕੁੜੀਆਂ ਹੀ ਮਾਪਿਆ ਤੇ ਭੈਣ ਭਰਾਵਾਂ ਨੂੰ ਸੱਦਦੀਆਂ ਹਨ। ਕਈ ਦੇਸ਼ਾਂ ਵਿੱਚ ਪੂਰਾ ਪਰਿਵਾਰ ਨਹੀਂ ਸੱਦ ਸਕਦੇ। ਇੱਕ-ਇੱਕ ਕਰ ਕੇ ਗੌਰਮਿੰਟ ਨੂੰ ਜਿੰਨੇ ਪੈਸੇ ਦੀ ਦੇਣ ਦੀ ਹਿੰਮਤ ਹੈ। ਉਨੇ ਬੰਦੇ ਮੰਗਾ ਸਕਦੇ ਹਨ। ਇੱਕ ਔਰਤ ਨੇ ਆਪਣੇ ਭਰਾਵਾਂ ਨੂੰ ਬਾਰੀ-ਬਾਰੀ ਸੱਦਿਆ। ਉਨ੍ਹਾ ਨੂੰ ਪੜ੍ਹਾਇਆ। ਸੰਭਾਲ ਕੀਤੀ। ਸਮੇਂ ਸਿਰ ਖਾਣਾ-ਖਾਣ ਨੂੰ ਦਿੱਤਾ। ਕਈ ਪੰਜਾਬੀ ਐਸੇ ਹਨ। ਭੁੱਖੇ ਮਰ ਜਾਣਗੇ। ਆਪ ਰੋਟੀ ਪੱਕਾ ਕੇ ਨਹੀਂ ਖਾਂਦੇ। ਪੁਰਾਣੇ ਬੁੱਢਿਆਂ ਦੀ ਖ਼ੁਰਾਕਾਂ ਖਾਂਦੀਆਂ ਹੋਈਆਂ ਸਨ। ਵੱਡਾ ਟੱਬਰ ਪੈਦਾ ਕਰਦੇ ਸਨ। ਇਹ ਵੀ ਵੱਡਾ ਪਰਿਵਾਰ ਸੀ। ਐਸੇ ਭਰਾਵਾਂ ਨੂੰ ਪਿੰਡੋਂ ਬਾਹਰ ਕੱਢ ਕੇ, ਉਸ ਭੈਣ ਨੇ ਕੋਲ ਸੱਦ ਕੇ ਨਾਲ ਰੱਖਿਆ। ਹਰ ਮਦਦ ਕੀਤੀ। ਜਦੋਂ ਭਰਾ ਵਿਆਹੇ ਗਏ। ਆਪ ਦੇ ਬੱਚੇ ਹੋ ਗਏ। ਸਬ ਨੇ ਭੈਣ ਨੂੰ ਭੁੱਲਾ ਦਿੱਤਾ। ਉਸ ਭੈਣ ਦੇ ਪੁੱਤਰ ਨੂੰਹਾਂ ਵੀ ਇਹੀ ਮਿਹਣੇ ਮਾਰਦੇ ਸਨ,” ਤੂੰ ਤਾਂ ਸਾਰੀ ਉਮਰ ਭਰਾਵਾਂ ਨੂੰ ਖੁਆਉਂਦੀ ਰਹੀ ਹੈ। ਹੁਣ ਤੈਨੂੰ ਉਹੀ ਸੰਭਾਲਣਗੇ। ਇੰਨਾ ਸਬ ਦੀ ਪਲਾਣਾਂ ਉਸ ਨੇ ਲੋਕਾਂ ਨੂੰ ਵਿਆਜ ‘ਤੇ ਪੈਸਾ ਦੇ ਕੇ ਕੀਤੀ ਸੀ। ਬਾਹਰਲੇ ਦੇਸ਼ਾਂ ਵਿੱਚ ਵੀ ਗ਼ਰੀਬ ਲੋਕ ਹਨ। ਉਸ ਨੇ ਗ਼ਰੀਬ ਲੋਕਾਂ ਨੂੰ ਪੈਸਾ ਵਿਆਜ ਤੇ ਦਿੱਤਾ ਹੋਇਆ ਸੀ। ਗ਼ਰੀਬਾਂ ਤੋਂ 1000 ‘ਤੇ 200 ਵਿਆਜ ਹੀ ਮਸਾਂ ਮੋੜਿਆ ਜਾਂਦਾ ਸੀ। ਉਸ ਦੇਸ਼ ਵਿੱਚ ਪੰਜਾਬੀ ਭਾਈ ਗ਼ਰੀਬ ਲੋਕਾਂ ਤੋਂ ਮਨ ਮਰਜ਼ੀ ਦਾ ਵਿਆਜ ਲਗਾਉਂਦੇ ਹਨ। ਪੰਜਾਬੀਆਂ ਕੋਲ ਕੈਸ਼ ਪੈਸਾ ਬਹੁਤ ਹੁੰਦਾ ਹੈ। ਘਰ ਹੀ ਰੱਖਦੇ ਹਨ। ਤਾਂ ਹੀ ਉਹ ਲੋਕ ਪੰਜਾਬੀਆਂ ਨੂੰ ਲੁੱਟ ਲੈਂਦੇ ਹਨ। ਗੋਲੀ ਜਾਂ ਚਾਕੂ ਮਾਰ ਕੇ ਮਾਰ ਦਿੰਦੇ ਹਨ। ਐਸੇ ਭਰਾਵਾਂ ਤੇ ਪੁੱਤਰਾਂ ਨੇ, ਉਸ ਨੂੰ ਹੈਂਡੀਕੈਪਡ ਨੂੰ ਵੀ ਨਹੀਂ ਸੰਭਾਲਿਆ। ਕੈਨੇਡਾ ਗੌਰਮਿੰਟ ਦੇ ਹੈਲਥ ਦੀ ਕੇਅਰ ਕਰਨ ਵਾਲੇ ਕਰਮਚਾਰੀਆਂ ਨੇ 7 ਸਾਲ ਸੰਭਾਲਿਆ। ਉਦੋਂ ਉਹ ਨਾਂ ਆਪੇ ਉੱਠ ਕੇ ਚੱਲ ਫਿਰ ਸਕਦੀ ਸੀ। ਨਾਂ ਆਪੇ ਖਾ ਸਕਦੀ ਸੀ। ਨਾ ਬੋਲ ਸਕਦੀ ਸੀ। ਜਦੋਂ ਉਸ ਦੀ ਇਹ ਹਾਲਤ ਸੀ। ਉਸ ਸਮੇਂ ਦੇ ਵਿੱਚ ਭਰਾਵਾਂ ਦੀ ਔਲਾਦ ਵੀ ਭਰਾਵਾਂ ਵਾਂਗ ਜੀਵਨ ਸਾਥੀਆਂ ਨਾਲ ਉਡਾਰੀਆਂ ਮਾਰ ਗਏ। ਬੁੱਢਾ ਹੋ ਕੇ ਬੰਦਾ ਉੱਲੂ ਵਾਂਗ ਬੈਠਾ ਦੇਖਦਾ ਰਹਿੰਦਾ ਹੈ। ਕੁੱਝ ਵੀ ਸਾਫ਼ ਨਹੀਂ ਦਿਸਦਾ। ਬੁੱਧੀ ਵੀ ਜੁਆਬ ਦੇ ਜਾਂਦੀ ਹੈ। ਬੁੱਢੇ ਨੂੰ ਘਰ ਦੇ ਨੌਜਵਾਨ ਕੁੱਤੇ ਦੀ ਤਰਾਂ ਘਰ ਦੀ ਰਾਖੀ ਬੈਠਾ ਜਾਂਦੇ ਹਨ। ਕਈ ਸੋਟੀ ਮਾਰ ਕੇ ਘਰੋਂ ਕੱਢ ਦਿੰਦੇ ਹਨ। ਕੁੱਤਾ ਦਰ-ਦਰ ਫਿਰਦਾ ਹੈ। ਬੰਦਾ ਯਾਤਰਾ ਕਰਨ ਤੇ ਹੋ ਜਾਂਦਾ ਹੈ। ਜੈਸੇ ਨੂੰ ਤੈਸਾ ਜੁਆਬ ਇਸੇ ਦੁਨੀਆ ਵਿੱਚ ਮਿਲਣਾ ਹੈ। ਹੋਰ ਕੋਈ ਸਵਰਗ ਨਰਕ ਨਹੀਂ ਹੈ।

 

 

 

Comments

Popular Posts