ਟੱਕਰਾ ਕੇ ਗਲਾਸੀ ਚੀਰਸ ਮੁੰਡਿਆਂ ਨਾਲ ਕਰਦੀਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ


ਦੋਖੋ ਜੀ ਦੋਖੋ ਜੀ ਕੁੜੀਆਂ ਮੋਡਰਨ ਹੋ ਗਈਆਂ

ਫੈਸ਼ਨ ਕਰਨ ਨੂੰ ਫਿਲਮ ਨਿੱਤ ਨਵੀਂਆਂ ਦੇਖਦੀਆਂ।

ਜੀਨ ਤੋਂ ਸ਼ੋਟਸ ਹੁਣ ਜਮਾ ਨਿਸੰਗ ਹੋ ਗਈਆਂ

ਗੋਡਿਆਂ ਤੋਂ ਊਚੀ ਡਰੈਸ ਪਾਉਣ ਲੱਗ ਗਈਆਂ

ਘੁੰਡ ਕfਹਦਾ ਚੱਕਿਆ ਕੁੜੀਆਂ ਲਾਜ ਭੁੱਲ ਗਈਆਂ

ਖੁੱਲੇ ਨੇ ਵਾਲ ਗੁੱਤ ਕੱਟਾ ਕੇ ਫੈਸ਼ਨ ਚ ਹੋ ਗਈਆਂ

ਫੋਕੇ ਫੈਸ਼ਨਾਂ ਦੇ ਵਿੱਚ ਕੁੜੀਆਂ ਉਲਝ ਨੇ ਗਈਆਂ

ਚੂਲਾ ਚੌਕਾਂ ਛੱਡ ਕੇ ਬਾਹਰੋ ਖਾਂਣ ਲੱਗ ਗਈਆਂ

ਪੀਜ਼ਾਂ, ਬਰਗਰ, ਸੈਲਡ ਖਾ ਕੇ ਡਾਈਟ ਕਰਦੀਆਂ

ਫੀਗਰ ਠੀਕ ਕਰਨ ਨੱਚਣ ਪੱਬ ਵਿੱਚ ਨੇ ਜਾਂਦੀਆਂ

ਘਰ ਦੇ ਕੰਮ ਛੱਡ ਕੇ ਜਿਮ ਜੁਇੰਨ ਕਰਨ ਲੱਗੀਆਂ।

ਦਾਰੂ ਪੀਣ ਮੁਟਿਆਰਾਂ ਬਾਰ ਵਿੱਚ ਜਾਂਣ ਲੱਗ ਗਈਆਂ

ਟੱਕਰਾ ਕੇ ਗਲਾਸੀ ਚੀਰਸ ਮੁੰਡਿਆਂ ਨਾਲ ਕਰਦੀਆਂ।

ਕੁੜੀਆਂ ਗੱਟ-ਗੱਟ ਕਰਕੇ ਪਿੱਗ ਉਤੇ ਪਿੱਗ ਖਿੱਚਦੀਆਂ।

ਪੀ ਕੇ ਦਾਰੂ ਬਾਰ ਵਿੱਚ ਨੱਚਣ ਜੋਗੀਆਂ ਹੋ ਗਈਆਂ

ਪੱਬ, ਬਾਰ, ਠੇਕ ਚਲਾਉਣ ਵਾਲਿਆਂ ਤੋ ਸਦਕੇ ਆਂ।

ਜਿੰਨਾਂ ਮੁੰਡੇ, ਕੁੜੀਆਂ, ਬੁੱਢਿਆਂ ਨੂੰ ਸ਼ਰਾਬੀ ਬੱਣਾਇਆ।

ਪੀ ਕੇ ਹੱਥ ਫੜ ਕੇ ਜਣੇ-ਖਣੇ ਮੁੰਡੇ ਦੇ ਨਾਲ ਨੱਚਦੀਆਂ।

ਨਸ਼ੇ ਵਿੱਚ ਘਰ ਦਾ ਪਤਾ ਪੂਰੀ ਦੁਨੀਆਂ ਨੂੰ ਭੁੱਲਦੀਆਂ।

ਨੋਟ ਬਣਾਉਣ ਨੂੰ ਨੱਸ਼ਿਆਂ ਦਾ ਬਿਜਨਸ ਥਿਆਇਆ।

ਲੋਕਾਂ ਨੂੰ ਨਸ਼ੇ ਵੇਚ ਕੇ ਜੋ ਆਪਦੇ ਬੱਚੇ ਪਾਲਦੇ ਆ।

ਬੱਚਿਆਂ ਨੂੰ ਠੱਗੀ ਮਾਰਨ ਦੀ ਦਿੰਦੇ ਨੇ ਸਿੱਖਲਾਈ ਆ।

ਸੱਤੀ ਐਸੇ ਮੱਤਲਬੀਆਂ ਨੇ ਹੀ ਲੋਕ ਕੁਰਾਹੇ ਪਾਏ ਆ।

ਸਤਵਿੰਦਰ ਨੌਜੁਵਾਨ ਮੁੰਡੇ ਕੇੜੀਆਂ ਨੂੰ ਨਸ਼ਾ ਖਾਂ ਗਿਆ।

 

Comments

Popular Posts