ਭਾਗ 22 ਜਿੰਦਗੀ ਜੀਨੇ ਦਾ ਨਾਂਮ ਹੈ

ਸੌਹੁਰੇ ਘਰ ਵਿੱਚ ਨਵੀਂ-ਨਵੇਲ ਵੱਹੁਟੀ ਦੇ ਸ਼ੁਰੂ ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com


ਕੈਲੋ ਦੇ ਵਿਆਹ ਦਾ ਕੰਮ ਅਜੇ ਮੁੱਕਿਆ ਨਹੀਂ ਸੀ। ਉਸ ਦੇ ਭਰਾ ਦੇ ਵਿਆਹ ਦੀਆਂ ਤਿਆਰੀ ਸ਼ੁਰੂ ਹੋ ਗਈਆਂ ਸਨ। ਪਹਿਲੇ ਵਿਆਹ ਵਿੱਚ ਥੱਕੇ ਹੋਣ ਕਰਕੇ ਵੀ, ਮੁੰਡੇ ਦੇ ਵਿਆਹ ਦਾ ਚਾਅ ਸਬ ਨੂੰ ਚੜ੍ਹਿਆ ਹੋਇਆ ਸੀ। ਧੀ ਦਾ ਵਿਆਹ ਕਰਕੇ, ਮਾਂਪੇਂ ਘਰੋਂ ਧੀ ਤੇ ਧੰਨ ਦੇ ਕੇ, ਆਪਦਾ ਘਰ ਖ਼ਾਲੀ ਕਰ ਦਿੰਦੇ ਹਨ। ਮੁੰਡੇ ਵਾਲਿਆਂ ਦਾ ਘਰ ਭਰ ਦਿੰਦੇ ਹਨ। ਬਹੁਤੇ ਮੁੰਡੇ ਵਾਲੇ ਮੂੰਹ ਅੱਡ ਕੇ ਮੰਗ ਲੈਂਦੇ ਹਨ। ਕਈ ਗੱਲ ਇਸ ਤਰਾਂ ਕਰ ਜਾਂਦੇ ਹਨ, " ਸਾਨੂੰ ਕੁੱਝ ਨਹੀਂ ਚਾਹੀਦਾ। ਜੋ ਵੀ ਦੇਣਾਂ ਹੈ। ਆਪਦੀ ਧੀ ਦੇ ਵਰਤਣ ਲਈ ਦੇਣਾਂ ਹੈ। ਇੰਨਾਂ ਤਾਂ ਹਰ ਕੋਈ ਕਰਦਾ ਹੀ ਹੈ। ਧੀ ਨੂੰ ਕੋਈ ਖ਼ਾਲੀ ਹੱਥ ਨਹੀਂ ਤੋਰਦਾ। ਹੱਥਾਂ, ਕੰਨਾਂ, ਗਲ਼ੇ ਨੂੰ ਖੱਟੀਆਂ ਛਾਪਾਂ ਤੇ ਤੇੜ ਢੱਕਣ ਨੂੰ ਹਰ ਕੋਈ ਦਿੰਦਾ ਹੈ। ਧੀ ਤੇ ਮਾਪਿਆਂ ਵਿੱਚ ਅਸੀਂ ਬਿਲਕੁਲ ਦਖ਼ਲ ਨਹੀਂ ਦਿੰਦੇ। " ਕੈਲੋ ਦੇ ਮਾਪਿਆਂ ਨੂੰ ਵੀ ਝਾਕ ਸੀ। ਜਿੰਨਾਂ ਕੁ ਉਸ ਦੇ ਵਿਆਹ ਤੇ ਖ਼ੱਰਚਾ ਕੀਤਾ ਹੈ। ਉਸ ਤੋਂ ਵੱਧ ਪੁੱਤਰ ਦੀ ਸ਼ਾਦੀ ਵਿੱਚ ਮਿਲ ਜਾਂਣਾਂ ਹੈ। ਧੀ ਦੀ ਸ਼ਾਦੀ ਪਿਛੋਂ ਮਾਪੇ ਉਦਾਸ ਹੋ ਜਾਂਦੇ ਹਨ। ਪੁੱਤ ਦਾ ਵਿਆਹ ਹੁੰਦੇ ਹੀ ਵੱਹੁਟੀ ਘਰ ਜਾਂਦੀ ਹੈ। ਮੁੰਡੇ ਦੇ ਵਿਆਹ ਦੀ ਜ਼ਿਆਦਾ ਖੁਸ਼ੀ ਹੁੰਦੀ ਹੈ। ਵਿਆਹ ਦੇ ਕੰਮਾਂ ਵਿੱਚ ਪੂਰਾ ਪਰਿਵਾਰ ਲੱਗਾ ਹੋਇਆ ਸੀ। ਕੰਮਾਂ ਵਿੱਚ ਪਤਾ ਹੀ ਨਹੀਂ ਲੱਗਾ। ਕਦੋਂ ਰਾਤ ਹੋ ਗਈ। ਪ੍ਰੇਮ ਇਸ ਘਰ ਦਾ ਜਮਾਈ ਸੀ। ਉਹ ਵੀ ਪੂਰਾ ਦਿਨ ਕੰਮ ਕਰਨ ਲੱਗਾ ਰਿਹਾ। ਸ਼ਹਿਰੋ ਚੀਜ਼ਾਂ ਦੀ ਖ੍ਰੀਦਦਾਰੀ ਕਰਨ ਲਈ ਕਈ ਬਾਰ, ਘਰੋਂ ਜਾਂਣਾਂ ਪੈ ਰਿਹਾ ਸੀ। ਪ੍ਰੇਮ ਆਪ ਕਈ ਬਾਰ, ਕੈਲੋ ਤੇ ਉਸ ਦੀ ਮੰਮੀ ਨੂੰ ਆਪਦੀ ਕਾਰ ਵਿੱਚ ਲਿਜਾ ਚੁੱਕਾ ਸੀ। ਲਾੜੇ ਨੂੰ ਸਜਾਉਣ ਤੇ ਸਿੰਗਾਰਨ ਦਾ ਸਮਾਨ ਵੀ ਖ੍ਰੀਦਿਆ ਗਿਆ ਸੀ। ਇੰਨਾਂ ਨੇ ਇਸੇ ਦਿਨ ਬਰੀ ਖ੍ਰੀਦੀ ਸੀ। ਉਨਾਂ ਨਾਲ ਗੁਆਂਢਣ ਵਿਚੋਲਣ ਸੀ। ਉਹ ਵੱਹੁਟੀ ਤੋਂ ਪਹਿਲਾਂ ਹੀ ਪੁੱਛ ਆਈ ਸੀ, " ਕਿਹੋ ਜਿਹੇ ਸੂਟ, ਗਹਿੱਣੇ ਬਰੀ ਵਿੱਚ ਖ੍ਰੀਦਣੇ ਹਨ। " ਵਿਚੋਲਣ ਨਾਲ ਨਵੀ ਵੱਹੁਟੀ ਰਾਜੀ ਨੇ, ਫਿਲਮ ਦੇਖ਼ ਕੇ ਕਿਹਾ, " ਅੱਜ ਕੱਲ ਕਿਸੇ ਦੀ ਪਸੰਦ ਦੇ ਬਾਰੇ ਜਾਂਣਨਾਂ ਬਹੁਤ ਸੌਖਾ ਹੈ। ਫਿਲਮਾਂ, ਡਰਾਮਿਆ ਵਿੱਚ, ਹਰ ਤਰਾਂ ਦਾ ਫੈਸ਼ਨ ਗਹਿੱਣੇ ਤੇ ਕੱਪੜੇ ਦਿਸ ਜਾਂਦੇ ਹਨ। ਰਸਾਲਿਆ ਵਿੱਚੋਂ ਪੋਸਟਲ ਮਿਲ ਜਾਂਦੇ ਹਨ। ਜੋ ਕੱਪੜੇ, ਗਹਿੱਣੇ ਫਿਲਮੀ ਸਟਾਰਾਂ ਨੇ ਪਾਏ ਹਨ। ਇਹੋ ਜਿਹੇ ਮੇਰੇ ਲਈ ਲੈ ਲਵੋ। " ਸੌਹੁਰੇ ਘਰ ਵਿੱਚ ਨਵੀਂ-ਨਵੇਲ ਵੱਹੁਟੀ ਦੇ ਸ਼ੁਰੂ ਵਿੱਚ ਬੜੇ ਨਖ਼ਰੇ ਉਠਾਏ ਜਾਂਦੇ ਹਨ। ਕੁੱਝ ਹੀ ਸਮੇਂ ਪਿਛੋਂ ਉਸੇ ਦੀ ਹਰ ਤੋਹੀਨ ਕੀਤੀ ਜਾਂਦੀ ਹੈ।

ਉਨੀ ਪਹਿਚਾਣ ਕੈਲੋ ਤੇ ਪ੍ਰੇਮ ਵਿੱਚ ਨਹੀਂ ਹੋਈ ਸੀ। ਜਿੰਨਾਂ ਪ੍ਰੇਮ ਕੈਲੋ ਦੇ ਪਰਿਵਾਰ ਵਿੱਚ ਘੁੱਲ-ਮਿਲ ਗਿਆ ਸੀ। ਉਸ ਦਾ ਸੁਭਾ ਕੈਲੋ ਦੇ ਡੈਡੀ ਨੂੰ ਬਹੁਤ ਪਸੰਦ ਆਇਆ। ਉਸ ਦੇ ਕੰਮ ਵੀ ਪ੍ਰੇਮ ਕਰ ਰਿਹਾ ਸੀ। ਕੈਲੋ ਦੇ ਵਿਆਹ ਵਿੱਚ ਜੋ ਰਿਸ਼ਤੇਦਾਰ ਨਹੀਂ ਵੀ ਆਏ ਸੀ। ਉਨਾਂ ਨੇ ਪਹਿਲਾਂ ਹੀ ਕੇ, ਡੇਰੇ ਲਾ ਲਏ ਸਨ। ਰਾਤ ਨੂੰ ਸੌਣ ਲਈ ਬੰਦੇ ਤੇ ਔਰਤਾਂ, ਬੱਚੇ ਅੱਲਗ-ਅੱਲਗ ਪੈ ਗਏ ਸਨ। ਪ੍ਰੇਮ ਕੈਲੋ ਦਾ ਡੈਡੀ ਭਰਾ ਇੱਕ ਕੰਮਰੇ ਵਿੱਚ ਸੌ ਗਏ ਸਨ। ਅੱਜ ਕੈਲੋ ਦੇ ਵਿਆਹ ਪਿਛੋਂ ਇੱਕ ਰਾਤ ਹੋਰ ਹੋ ਗਈ ਸੀ। ਸੁਹਾਗਰਾਤ ਅਜੇ ਵੀ ਨਹੀਂ ਮਨਾ ਹੋਈ ਸੀ। ਕੋਈ ਨਾਂ ਕੋਈ ਅੜੀਕਾ ਜਾਂਦਾ ਸੀ। ਅੱਜ ਫਿਰ ਵਿਆਹ ਦਾ ਮੇਲ ਆਇਆ ਕਰਕੇ, ਕੈਲੋ ਤੇ ਪ੍ਰੇਮ ਨੂੰ ਅੱਲਗ ਪੈਣਾਂ ਪੈ ਗਿਆ ਸੀ। ਪ੍ਰੇਮ ਨੂੰ ਅਚਾਨਿਕ ਡੈਡੀ ਕੋਲ ਪੈਣ ਦੇ ਪ੍ਰੋਗ੍ਰਾਮ ਦਾ ਪਤਾ ਲੱਗਾ ਸੀ।

Comments

Popular Posts