ਭਾਗ 26 ਜਿੰਦਗੀ ਜੀਨੇ ਦਾ ਨਾਂਮ ਹੈ
ਮੁੰਡਾ ਬਾਜੀ ਮਾਰ ਗਿਆ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

satwinder_7@hotmail.com

 
ਜਦੋਂ ਕਿਸੇ ਖਾਂਨਦਾਨ ਵਿੱਚ ਵਿਆਹ ਹੁੰਦਾ ਹੈ। ਉਹ ਸਿਰਫ਼ ਵਿਆਹ ਕਰਾਂਉਣ ਵਾਲੇ ਮੁੰਡਾ ਕੁੜੀ ਦਾ ਰਿਸ਼ਤਾ ਹੀ ਨਹੀਂ ਹੁੰਦਾ। ਸਗੋਂ ਪੂਰੇ ਪਰਿਵਾਰ, ਰਿਸ਼ਤੇਦਾਰਾਂ ਤੇ ਆਲੇ-ਦੁਆਲੇ ਦੇ ਸਬ ਲੋਕਾਂ ਨਾਲ ਰਿਸ਼ਤਾ ਬੱਣ ਜਾਂਦਾ ਹੈ। ਉਹ ਸਬ ਦੇ ਨੂੰਹ ਜਮਾਈ ਹੁੰਦੇ ਹਨ। ਜਦੋਂ ਦਾ ਕੈਲੋ ਦੇ ਭਰਾ-ਰਾਜੂ, ਭਰਜਾਈ-ਰਾਜੀ ਦਾ ਵਿਆਹ ਹੋਇਆ ਸੀ। ਸ਼ਗਨ ਹੀ ਨਹੀਂ ਮੁੱਕੇ ਸਨ। ਜਦੋਂ ਕੱਚੇ ਦੁੱਧ ਵਾਲੀ ਪ੍ਰਾਂਤ ਵਿੱਚੋਂ ਰਾਜੂ ਤੇ ਰਾਜੀ ਛਾਂਪ ਲੱਭ ਰਹੇ ਸਨ। ਉਨਾਂ ਦੇ ਹੱਥ ਇੱਕ ਦੂਜੇ ਨੂੰ ਛੂਹ ਰਹੇ ਸਨ। ਇਹ ਕੋਈ ਸ਼ਗਨ ਨਹੀਂ ਹੁੰਦਾ। ਸਗੋਂ ਐਸੇ ਸ਼ਗਨ ਕਰਕੇ, ਇੱਕ ਦੂਜੇ ਨੂੰ ਛੇੜਨ ਦਾ ਮੌਕਾ ਦਿੱਤਾ ਜਾਂਦਾ ਹੈ। ਬਹਾਨਾਂ ਛਾਂਪ ਦਾ ਹੁੰਦਾ ਹੈ। ਉਹ ਵੀ ਵੱਹੁਟੀ ਨੂੰ ਸਬ ਦੇ ਮੂਹਰੇ ਛੇੜ ਰਿਹਾ ਸੀ। ਆਪਦੇ ਘਰ ਵਿੱਚ ਸਭ ਕੋਈ ਸ਼ੇਰ ਹੁੰਦਾ ਹੈ। ਰਾਜੀ ਸ਼ਰਮ ਦੀ ਮਾਰੀ ਕੁੱਝ ਕਹਿ ਨਹੀਂ ਰਹੀ ਸੀ। ਸਾਰਾ ਟੱਬਰ ਤਾਂ ਰਾਜੂ ਵੱਲ ਸੀ। ਰਾਜੀ ਦੀ ਭੈਣ ਜੋ ਵਿਚੋਲਣ ਸੀ। ਉਹ ਦੋਂਨਾਂ ਵੱਲ ਸੀ। ਜਿਹੜਾ ਜ਼ੋਰ ਉਸ ਦਾ ਵਿਆਹ ਵਿੱਚ ਸੀ। ਹੁਣ ਉਹ ਮਾਂਣ ਵੀ ਮੁੱਕ ਗਿਆ ਸੀ। ਵਿਚੋਲਣ ਦਾ ਮਾਂਣ ਘੱਟ ਗਿਆ ਸੀ। ਵਿਚੋਲੇ ਦੀ ਦਾਰੂ ਇੰਨੀ ਪੀਤੀ ਸੀ। ਅਜੇ ਤੱਕ ਧਰਤੀ ਤੇ ਪੈਰ ਨਹੀਂ ਲੱਗੇ ਸਨ। ਰਾਜੂ ਨੇ ਛਾਂਪ ਪਹਿਲਾਂ ਹੀ ਮੂਠੀ ਵਿੱਚ ਕਰ ਲਈ ਸੀ। ਫਿਰ ਤਾਂ ਉਹ ਰਾਜੀ ਦੇ ਹੱਥਾਂ ਨੂੰ ਛੇੜ ਲਈ ਸਮਾਂ ਲੰਬਾ ਕਰ ਰਿਹਾ ਸੀ। ਰਾਜੀ ਨੂੰ ਪਤਾ ਸੀ, ਛਾਂਪ ਪ੍ਰਾਂਤ ਵਿੱਚ ਨਹੀਂ ਹੈ। ਉਸ ਨੇ ਵਿਚੋਲਣ ਵੱਲ ਦੇਖਿਆ। ਉਸ ਨੇ ਕਿਹਾ, " ਪ੍ਰਾਂਤ ਵਿੱਚੋਂ ਕੀ ਲੱਭਣਾਂ ਹੈ? ਇਸ ਵਿੱਚ ਮੈਨੂੰ ਤਾਂ ਕੇੱਝ ਲੱਭਦਾ ਨਹੀਂ ਹੈ। " ਕਿਸੇ ਔਰਤ ਨੇ ਕਿਹਾ, " ਤਾਂ ਫਿਰ ਲੱਗਦਾ ਹੈ, ਮੁੰਡਾ ਬਾਜੀ ਮਾਰ ਗਿਆ। ਹੁਣ ਇਹਦੇ ਥੱਲੇ ਲੱਗ ਕੇ, ਘਰ ਵਿੱਚ ਰਹਿੱਣਾਂ ਪੈਣਾਂ ਹੈ। " ਕਿਸੇ ਹੋਰ ਨੇ ਕਿਹਾ, " ਇਹ ਤਾਂ ਅੱਗੇ ਹੀ ਤੇਜ਼ ਹੈ। ਇਸ ਨੂੰ ਪੁੱਠੇ ਕਾਰੇ ਨਾਂ ਸਿੱਖਾਵੋ। " ਰਾਜੂ ਨੇ ਕੱਚੇ ਦੁੱਧ ਦਾ ਫ਼ੈਇਦੇ ਉਠਾਇਆ। ਝੱਟ ਉਸ ਦਾ ਹੱਥ ਫੜ ਕੇ, ਛਾਂਪ ਰਾਜੀ ਦੀ ਮੁੱਠੀ ਵਿੱਚ ਦੇ ਦਿੱਤੀ। ਰਾਜੀ ਨੂੰ ਬਿੱਜਲੀ ਦਾ ਝੱਟਕਾ ਲੱਗਾ।

ਉਸ ਦੀ ਸੁਰਤ ਡੇਰੇ ਵਾਲੇ ਸਾਧ ਵੱਲ ਗਈ। ਉਸ ਦੇ ਦਿਮਾਗ ਨੇ, ਦੋਂਨਾਂ ਵਿੱਚ ਤੁਲਨਾਂ ਕੀਤੀ। ਰਾਜੂ ਨੇ ਹੱਥ ਨਾਲ ਹੱਥ ਛੇੜ ਕੇ ਛੇੜਖਾਨੀ ਕੀਤੀ ਸੀ। ਸਾਧ ਨੇ ਉਸ ਦੀ ਛਾਤੀ ਆਪਦੀ ਸਖ਼ਤ ਹਿੱਕ ਨਾਲ ਐਡੀ ਜ਼ੋਰ ਦੀ ਮਸਲੀ ਸੀ। ਉਸ ਦੇ ਕੂਲੇ ਅੰਗਾ ਵਿੱਚ ਉਸ ਦੀ ਹਿੱਕ ਖੁਬ ਗਈ ਸੀ। ਉਸ ਦੇ ਸਰੀਰ ਵਿੱਚੋਂ ਸੇਕ ਨਿੱਕਲ ਗਿਆ ਸੀ। ਪਹਿਲੀ ਬਾਰ ਕਿਸੇ ਮਰਦ ਦੇ ਅੰਗ ਉਸ ਨਾਲ ਲੱਗੇ ਸਨ। ਦੋਨਾਂ ਦੀ ਛੂਹ ਵਿੱਚ ਅਲੱਗ ਹੀ ਸੁਆਦ ਸੀ। ਦੋਂਨਾਂ ਦੇ ਹੱਥ ਟੱਕਰਾਂਉਂਦੇ ਹੀ, ਉਸ ਨੂੰ ਸਾਧ ਦੀ ਛੂਹ ਦੀ ਤੱੜਫ਼ਨਾਂ ਜਿਹੀ ਲੱਗ ਗਈ। ਕੈਲੋ ਨੇ ਕਿਹਾ, " ਕੀ ਹੋਇਆ? ਤੁਸੀਂ ਤਾਂ ਦੋਂਨੇਂ ਹੀ ਕਿਤੇ ਗੁਆਚ ਗਏ। ਛਾਪ ਦੇਵੋ ਲੱਭ ਕੇ। " ਰਾਜੂ ਨੇ ਦੋਂਨੇਂ ਹੱਥ ਖ਼ਾਲੀ ਦਿਖਾ ਦਿੱਤੇ। ਰਾਜੀ ਦੀ ਸੁਰਤ ਕਿਤੇ ਹੋਰ ਲੱਗੀ ਹੋਈ ਸੀ। ਵਿਚੋਲਣ ਨੇ, ਉਸ ਨੂੰ ਝੋਜੋੜ ਕੇ ਕਿਹਾ, " ਕਿਤੇ ਜਾਦੂ ਤਾਂ ਨਹੀਂ ਚੱਲ ਗਿਆ। ਇਸ ਪਿੰਡ ਦੇ ਮੁੰਡੇ ਐਸੇ ਹੀ ਚੁਲਬਲੇ ਹਨ। ਮੈਨੂੰ ਅਜੇ ਤੱਕ ਸੁਰਤ ਨਹੀਂ ਆਈ। ਲਿਆ ਛਾਪ, ਤੇਰੇ ਕੋਲ ਹੀ ਹੈ। " ਉਸ ਨੇ ਹੱਥ ਦੁੱਧੀਆਂ ਪਾਣੀ ਵਿੱਚੋਂ ਬਾਹਰ ਕੱਢ ਕੇ ਛਾਪ ਸਬ ਨੂੰ ਦਿਖਾ ਦਿੱਤੀ ਸੀ। ਕੈਲੋ ਨੇ ਕਿਹਾ, " ਜਿਹੜੀ ਉਂਗ਼ਲੀਂ ਵਿੱਚ ਮੇਚ ਆਉਂਦੀ ਹੈ। ਪਾ ਲੈ। ਅੱਜ ਤੋਂ ਵਿਰੇ ਦੀਆਂ ਸਾਰੀਆਂ ਚੀਜ਼ਾਂ ਉਤੇ ਤੇਰਾ ਕਬਜ਼ਾ ਹੈ। ਇਸ ਨੇ ਤੇਰੇ ਮੂਹਰੇ ਵੀ ਬੁੱਧੂ ਬੱਣਿਆਂ ਰਹਿੱਣਾਂ ਹੈ। " ਰਾਜੂ ਨੇ ਕਿਹਾ, " ਅਸਲ ਗੱਲ ਤਾਂ ਇਹ ਹੈ। ਛਾਪ ਮੈਨੂੰ ਹੀ ਲੱਭੀ ਸੀ। ਮੈਂ ਮਹਿਮਾਨ ਬਾਜੀ ਕੀਤੀ ਹੈ। " ਕੈਲੋ ਦੀ ਮੰਮੀ ਨੇ ਕਿਹਾ, " ਇਹ ਤੇਰੀ ਘਰ ਵਾਲੀ ਹੈ। ਮਹਿਮਾਨ ਸਮਝ ਕੇ, ਕਿਤੇ ਸਾਰੀ ਉਮਰ ਖ਼ਾਤਰ ਦਾਰੀ ਵਿੱਚ ਹੀ ਨਾਂ ਲੱਗਿਆ ਰਹੀਂ। "
 
 

Comments

Popular Posts