ਮੰਮੀ ਪਾਪਾ ਕਹਿਦੇ ਸੀ, ਬੜੇ ਸੁੱਖੀ ਰਹਿੰਦੇ ਸੀ

- ਸਤਵਿੰਦਰ ਕੌਰ ਸੱਤੀ (ਕੈਲਗਰੀ) -
satwinder_7@hotmail.com

ਜਦੋ ਮੰਮੀ ਪਾਪਾ ਕਹਿਦੇ ਸੀ, ਕਦੇ ਹੱਸਦੇ ਸੀ ਕਦੇ ਰੋਂਦੇ ਸੀ
ਪਾਪਾ ਦੀ ਜੇਬ ਵਿਚੋ ਪੈਸੇ ਕੱਢਕੇ, ਮਰਜ਼ੀ ਨਾਲ ਖੱਰਚਦੇ ਸੀ
ਪਾਪਾ ਜਦੋ ਘਰੋਂ ਬਾਹਰ ਹੁੰਦੇ ਸੀ, ਅੱਡੀ ਛੱੜਪੇ ਲਾਉਂਦੇ ਸੀ
ਪਾਪਾ ਘਰ ਦੇ ਅੰਦਰ ਵੱੜਦੇ ਸੀ, ਅਸੀਂ ਤਾਂ ਡਰਦੇ ਲੁੱਕਦੇ ਸੀ
ਜਦੋ ਕੰਨ ਤੇ ਥੱਪੜ ਵੱਜਦੇ ਸੀ, ਕੰਨ ਟੀਂ ਟੀਂ ਕਰਨ ਲੱਗਦੇ ਸੀ
ਜਦੋ ਬੱਚੇ ਘਰ ਨਾਂ ਦਿਸਦੇ ਸੀ, ਮੰਮੀ-ਪਾਪਾ ਦੇ ਦਿਲ ਨਾਂ ਲੱਗਦੇ ਸੀ
ਜਦੋ ਮੰਮੀ ਪਾਪਾ ਹੱਸਦੇ ਖੇਡਦੇ ਸੀ, ਹਰ ਥਾਂ ਤੇ ਘੁੰਮਉਦੇ ਸੀ
ਮੰਮੀ ਪਾਪਾ ਖੂਬ ਲੜਦੇ ਸੀ, ਘਰ ਦੇ ਭਾਡੇ ਵੇਲਣੇ ਟੁੱਟਦੇ ਸੀ
ਪਾਪਾ ਜਿੰਨੇ ਸੁਭਾਂਅ ਦੇ ਕੋੜੇ, ਉਨ੍ਹੇ ਹੀ ਮਿੱਠੇ ਤੇ ਪਿਆਰੇ ਸੀ
ਅਸੀਂ ਮੰਮੀ ਪਾਪਾ ਕੋਲੋ ਡਰਕੇ, ਸਤਵਿੰਦਰ ਖਿਲਾਰਾ ਚੁਕਦੇ ਸੀ
ਪਾਪਾ ਕੋਲੋ ਰਾਤ ਨੂੰ ਲੁਕ ਕੇ, ਸੱਤੀ ਪਾਪਾ ਤੇ ਗੀਤ ਲਿਖਦੇ ਸੀ
ਅਸੀਂ ਮੰਮੀ ਪਾਪਾ ਕਹਿਦੇ ਸੀ, ਬੜੇ ਸੁੱਖੀ ਰਹਿੰਦੇ ਸੀ
ਮੰਮੀ ਕਹਾ ਲਿਆ, ਜਾਨ ਨੂੰ ਦੁੱਖਾਂ ਵਿੱਚ ਪਾ ਲਿਆ


Comments

Popular Posts