ਚਲਾਕ ਸੇਵਕ ਅਜੇ ਰੱਬ ਦੇ ਨੇ

 

ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਇਹ ਲੋਕ ਕਈ ਤਰਾਂ ਹੁੰਦੇ ਨੇ। ਕਈ ਰੱਬ-ਰੱਬ ਕਰਦੇ ਨੇ।
ਉਹਤੋਂ ਡਰ ਕੇ ਦਿਨ ਕੱਟਦੇ ਨੇ। ਕਈ ਸੀਸ ਝੁਕਾਉਂਦੇ ਨੇ।
ਕਈ ਰੱਬ ਦੀ ਪੂਜਾ ਕਰਦੇ ਨੇ। ਕਈ ਪ੍ਰਭੂ ਨੂੰ ਚੇਤੇ ਕਰਦੇ ਨੇ।
ਕਈ ਰੱਬ ਦੇ ਪੈਸੇ ਵੱਟਦੇ ਨੇ। ਕਈ ਰੱਬ ਨੂੰ ਖ੍ਰੀਦ ਧਰਦੇ ਨੇ।
ਕਈ ਨਿਮਾਇਸ਼ ਕਰਦੇ ਨੇ। ਕਈ ਰੱਬ ਦੀ ਲਾਲਾਮੀ ਕਰਦੇ ਨੇ।
ਰੱਬ ਦੇ ਨਾਂਮ ਤੇ ਲੜਦੇ ਨੇ। ਸੱਤੀ ਆਪ ਨੂੰ ਸਿਆਣੇ ਦੱਸਦੇ ਨੇ।
ਰੱਬ ਨੂੰ ਚੱਲਣਾਂ ਸਿਖਾਉਂਦੇ ਨੇ। ਸਤਵਿੰਦਰ ਜੋ ਆਗੂ ਬੱਣਦੇ ਨੇ।
ਉਹ ਰੱਬ ਨੂੰ ਲੁੱਟ-ਪੁੱਟਦੇ ਨੇ। ਉਹ ਜੇਬਾਂ ਆਪਣੀਆਂ ਭਰਦੇ ਨੇ।
ਚਲਾਕ ਸੇਵਕ ਅਜੇ ਰੱਬ ਦੇ ਨੇ। ਦੁਨੀਆਂ ਨੂੰ ਠੱਗਦੇ ਫਿਰਦੇ ਨੇ।
ਇਹ ਸੇਵਕ ਪ੍ਰਭੂ ਦੇ ਦਰਦੇ ਨੇ। ਰੱਬ ਦੇ ਅੱਖੀ ਘੱਟਾ ਪਾਉਂਦੇ ਨੇ।

Comments

Popular Posts