ਭਾਗ 2 ਜਾਨੋਂ ਮਹਿੰਗੇ ਯਾਰ
ਆਪਣਾਂ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਨਿਰਮਲ ਇਸ ਮੂੰਹ ਬੋਲੀ ਮਾਮੀ ਬਲਵਿੰਦਰ ਨੂੰ, ਇੱਕ ਵਿਆਹ ਵਿੱਚ ਮਿਲਿਆ ਸੀ। ਉਹ ਵਿਆਹ ਵੀ ਨਿਰਮਲ ਦੀ, ਕਿਸੇ ਇੱਕੀ-ਦੂਕੀ ਮਾਸੀ ਦੀ ਕੁੜੀ ਦਾ ਸੀ। ਉਸ ਦੀ ਮਾਸੀ ਦੇ ਪੇਕੇ, ਬਲਵਿੰਦਰ ਦੇ ਸੌਹਰੇ ਇੱਕੋਂ ਪਿੰਡ ਸਨ। ਦੋਂਨੇਂ ਸਹੇਲੀਆਂ ਬੱਣ ਗਈਆਂ ਸਨ। ਵਿਆਹ ਵਿੱਚ ਬਲਵਿੰਦਰ ਦੀ ਪਠਰਾਣੀਆਂ ਵਾਂਗ ਟੌਹਰ ਕੱਢੀ ਹੋਈ ਸੀ। ਫੇਰਿਆਂ ਵੇਲੇ, ਨਿਰਮਲ ਦੀ ਨਿਗਾ ਵਿੱਚ ਬਲਵਿੰਦਰ ਚੜ੍ਹ ਗਈ ਸੀ। ਜਦੋਂ ਉਸ ਨੇ ਬਲਵਿੰਦਰ ਨੂੰ ਵਿਆਹ ਵਾਲੀ ਕੁੜੀ ਦੇ ਦੁਆਲੇ ਦੇਖਿਆ ਸੀ। ਉਹ 5 ਕੁ ਫੁੱਟ ਦੀ ਔਰਤ ਠੁੰਮਕ-ਠੁੰਮਕ ਕਰਦੀ ਫਿਰਦੀ ਸੀ। ਉਸ ਦੀ ਅੱਡੀ ਨਿਰਮਲ ਦੇ ਸੀਨੇ ਉਤੇ ਵੱਜਦੀ ਸੀ। ਨਿਰਮਲ ਨੇ, ਉਸ ਦੇ ਨਜ਼ਦੀਕ ਆਨੀ-ਬਹਾਨੀ ਗੇੜੇ ਮਾਰਨੇ, ਸ਼ੁਰੂ ਕਰ ਦਿੱਤੇ ਸੀ। ਉਹ ਕਬੂਤਰ ਵਾਂਗ, ਉਸ ਦੇ ਦੁਆਲੇ ਉਡਾਰੀਆਂ ਮਾਰਦਾ ਫਿਰਦਾ ਸੀ। ਬਲਵਿੰਦਰ ਨੂੰ ਵੀ ਵਿੜਕ ਲੱਗ ਗਈ ਸੀ। ਉਸ ਵੱਲ ਚੋਰ ਅੱਖ ਨਾਲ ਦੇਖ ਰਹੀ ਸੀ। ਨਿਰਮਲ ਉਸ ਨੂੰ ਅੱਖ ਦੇ ਇਸ਼ਾਰੇ ਨਾਲ, ਹਾਲ ਵੀ ਪੁੱਛ ਗਿਆ ਸੀ। ਨਿਰਮਲ ਦੀਆਂ ਮੋਟੀਆਂ ਅੱਖਾਂ ਦਾ ਤੀਰ, ਬਲਵਿੰਦਰ ਦੇ ਟਿਕਾਣੇ ਉਤੇ ਵੱਜ ਗਿਆ ਸੀ। ਉਹ ਬਦੌਲ ਜਿਹੀ ਗਈ ਸੀ। ਉਸ ਨੇ ਕਈ ਬਾਰ ਨਿਰਮਲ ਵੱਲ ਦੇਖਿਆ। ਉਹ ਉਸੇ ਨੂੰ ਹੀ ਦੇਖ ਰਿਹਾ ਸੀ। ਉਹ ਜਿਉਂ ਹੀ ਕੰਮਰੇ ਵਿੱਚੋਂ ਕੁੱਝ ਲੈਣ ਗਈ। ਨਿਰਮਲ ਉਸ ਦੇ ਮਗਰੇ, ਕੰਮਰੇ ਵਿੱਚ ਚਲਾ ਗਿਆ ਸੀ। ਉਹ ਇਸ ਘਰ ਦਾ ਭੇਤੀ ਸੀ। ਉਸ ਨੇ ਬਲਵਿੰਦਰ ਦਾ ਰਸਤਾ ਰੋਕ ਲਿਆ। ਉਸ ਨੇ ਨੇੜੇ ਨੂੰ ਹੋ ਕੇ ਕਿਹਾ, " ਮੈਂ ਤੁਹਾਨੂੰ ਕਿਤੇ ਦੇਖਿਆ ਲੱਗਦਾ ਹੈ। ਮੈਨੂੰ ਮਹਿਸੂਸ ਹੁੰਦਾ ਹੈ। ਆਪਾਂ ਪਹਿਲਾਂ ਵੀ ਕਿਤੇ ਮਿਲੇ ਹਾਂ। " " ਮੈਂ ਬਲਵਿੰਦਰ, ਜੀ ਤੁਹਾਡੀ ਸੁਖਵਿੰਦਰ ਮਾਸੀ ਦੇ ਪਿੰਡ ਵਿਆਹੀ ਹਾਂ। ਜਰੂਰ ਜਾਂਣਦੇ ਹੋਵੋਗੇ। " " ਤੁਸੀਂ ਤਾਂ ਘਰ ਦੇ ਹੀ ਨਿਕਲੇ, ਮੇਰੀ ਮਾਮੀ ਲੱਗੇ। ਮੇਰਾ ਮਨ ਸੋਚ-ਸੋਚ ਕੇ, ਉਸਲ-ਵੱਟੇ ਲਈ ਜਾਂਦਾ ਸੀ। ਹੁਣ ਤੁਸੀਂ ਹੀ ਦੇਖ ਲਵੋ। ਮਨਾ ਨੂੰ ਮਨਾ ਦੇ ਰਾਹ ਹੁੰਦੇ ਹਨ। ਦਿਲ ਨੇ, ਤੁਹਾਨੂੰ ਕਿੰਨੇ ਲੋਕਾਂ ਵਿਚੋਂ ਪਛਾਂਣ ਲਿਆ ਹੈ? ਆਪਣਾਂ ਤਾਂ ਲੱਖਾਂ ਵਿਚੋਂ ਲੱਭ ਜਾਂਦਾ ਹੈ। ਸੱਚੀਂ ਤੁਸੀਂ ਬਹੁਤ ਖੂਬਸੂਰਤ ਹੋ। "
"
ਸਾਰੇ ਮਰਦ ਇਹੀ ਕਹਿੰਦੇ ਹੁੰਦੇ ਹਨ। ਵੈਸੇ ਮੈਂ ਸੁੰਦਰ ਹੀ ਹਾਂ। " ਆਪਦੀ ਪ੍ਰਸੰਸਾ ਜੁਵਾਨ ਮਰਦ ਦੇ ਮੂਹੋਂ ਸੁਣ ਕੇ, ਉਹ ਮਨ ਵਿੱਚ ਬਹੁਤ ਖੁਸ਼ ਹੋਈ। ਉਹ ਹਵਾ ਵਿੱਚ ਉਡੀ ਫਿਰਦੀ ਸੀ। ਉਸ ਨੂੰ ਜਾਂਣੀਦੀ, ਖੰਬ ਲੱਗ ਗਏ ਸਨ। ਉਸ ਮੁਛ ਫੁੱਟ ਗਬਰੂ ਵੱਲ ਦੇਖ ਕੇ, ਉਸ ਨੂੰ ਸਰੂਰ ਜਿਹਾ ਚੜ੍ਹ ਗਿਆ ਸੀ। ਬਲਵਿੰਦਰ ਦੀ ਅੱਖ ਵੀ, ਉਸੇ ਉਤੇ ਟਿੱਕੀ ਹੋਈ ਸੀ। ਹੁਣ ਉਹ ਆਪ ਜਾਂਣ ਬੁੱਝ ਕੇ, ਉਸ ਦੇ ਦੁਆਲੇ, ਮਹਿਮਾਨ ਬਾਜੀ ਕਰਦੀ ਹੋਈ, ਘੁੰਮ ਰਹੀ ਸੀ। ਦੋਂਨੇਂ ਇੱਕ ਦੂਜੇ ਦੇ ਹੋਰ ਨੇੜੇ ਹੋ ਰਹੇ ਸਨ। ਓਪਰੀ ਜ਼ਨਾਨੀ ਦਾਣਾਂ ਪਾਵੇ ਤਾਂ, ਕੋਈ ਵੀ ਖੈਰ ਨਹੀਂ ਕਰਦਾ। ਲੋੜ ਬੰਦ ਜ਼ਨਾਨੀਆਂ ਵੀ ਮੌਕਾ ਹੱਥੋਂ ਨਹੀਂ ਜਾਂਣ ਦਿੰਦੀਆਂ। ਦੋਂਨਾਂ ਨੂੰ ਇੱਕ ਦੂਜੇ ਤੋਂ ਬਗੈਰ, ਕੋਈ ਹੋਰ ਨਹੀਂਂ ਦਿੱਸਦਾ ਸੀ। ਨਿਰਮਲ ਉਸ ਤੋਂ ਵੀ ਵੱਧ ਮਚਲਿਆ ਫਿਰਦਾ ਸੀ। ਖੇਡ ਮਗੀ ਦੇਖ ਕੇ, ਕਈ ਬਾਰ ਉਸ ਵਿੱਚ ਮੋਢਾ ਮਾਰ ਕੇ, ਖਹਿ ਗਿਆ ਸੀ। ਨੱਚਣ ਦੇ ਵੇਲੇ ਤੱਕ ਨਿਰਮਲ ਸ਼ਰਾਬ ਦੇ ਸਰੂਰ ਵਿੱਚ ਹੋ ਗਿਆ ਸੀ। ਮਾਮੀ ਨੱਚਦੀ ਦੇ ਨਾਲ, ਨਿਰਮਲ ਨਾਲ ਨਾਲ ਗੇੜਾ ਦੇ ਜਾਂਦਾ ਸੀ। ਜਦੋਂ ਉਹ ਨੱਚਦੀ ਸੀ। ਜਾਂਣ ਕੇ ਨਾਲ ਨੱਚਦਾ ਸੀ। ਬਾਕੀ ਔਰਤਾਂ ਨਾਲ ਮਸ਼ਕਰੀਆਂ ਕਰੀ ਜਾਂਦਾ ਸੀ। ਉਹ ਵੀ ਇਸ ਨਾਲ ਘੁੱਲ-ਮਿਲ ਗਈਆਂ ਸਨ। ਇਸ ਨੂੰ ਟਿੱਚਰਾਂ ਕਰ ਰਹੀਆਂ ਸਨ। ਉਨਾਂ ਨੂੰ ਲੱਗਦਾ ਸੀ। ਇਹ ਵਿਆਹ ਵਿੱਚ ਕੋਈ ਖ਼ਾਸ ਬੰਦਾ ਹੈ। ਹਰ ਇੱਕ ਨੂੰ ਬੀਬੀ, ਭੈਣ ਕਹਿਕੇ ਗੱਲ ਕਰਦਾ ਸੀ।
ਚੜ੍ਹਦੀ ਉਮਰ ਦੇ ਨੌਜੁਵਾਨਾਂ ਦੇ, ਇਸ਼ਕ ਮੋੜਾਂ ਉਤੇ ਜਾਂ ਕਾਲਜ਼ ਦੇ ਅੰਦਰ, ਗੇਟ ਦੇ ਬਾਹਰ ਹੁੰਦੇ ਹਨ। ਅੱਜ ਕੱਲ ਇਸ਼ਕ ਫੇਸਬੁੱਕ, ਸਕਾਈਬ, ਫੋਨ ਉਤੇ ਹੁੰਦੇ ਹਨ। ਕਈਆਂ ਪੱਕੜ ਉਮਰਾਂ ਵਾਲਿਆਂ ਦੀ ਕਹਾਣੀ ਵੀ, ਕਿਸੇ ਦੇ ਵਿਆਹ, ਸ਼ਾਂਦੀ ਵਿੱਚ ਲੋਟ ਆ ਜਾਂਦੀ ਹੈ। ਦੂਜੇ ਦਾ ਵਿਆਹ ਦੇਖ ਕੇ, ਲੂਰੀਆਂ ਉਠਣ ਲੱਗ ਜਾਂਦੀਆਂ ਹਨ। ਐਸੇ ਹਲਾਤ ਵਿੱਚ ਹਰ ਕੋਈ ਗਰਮ ਹੋ ਕੇ, ਚਾਰਜ਼ ਹੋ ਜਾਂਦਾ ਹੈ। ਵਿਆਹ ਵਾਲਿਆਂ ਤੋਂ ਪਹਿਲਾਂ ਬਾਜੀ ਮਾਰਨ ਨੂੰ ਫਿਰਦੇ ਹੁੰਦੇ ਹਨ।
ਖਾਂਣਾਂ ਖਾਂਣ ਪਿਛੋਂ, ਨਿਰਮਲ ਦੀ ਮਾਸੀ ਨੂੰ ਆਏ ਹੋਏ, ਮਹਿਮਾਨਾਂ ਦੇ ਮੰਜੇ ਬਿਸਤਰੇ ਦਾ ਫ਼ਿਕਰ ਹੋਣ ਲਗਾ ਸੀ। ਉਹ ਸਬ ਨੂੰ ਸੌਣ ਦੇ ਟਿਕਾਂਣੇ ਦੱਸ ਰਹੀ ਸੀ। ਬਲਵਿੰਦਰ ਦਾ ਘਰ, ਉਸ ਦੇ ਘਰ ਨਾਲ ਹੀ ਸੀ। ਬਲਵੰਿਦਰ ਦੇ ਇਸ਼ਾਰੇ ਉਤੇ, ਨਿਰਮਲ ਆਪ ਹੀ ਉਸ ਦੇ ਮਗਰ ਤੁਰ ਪਿਆ ਸੀ। ਉਸ ਦੇ ਦੋਸਤਾਂ ਨੇ ਵੀ, ਉਥੇ ਹੀ ਟਿਕਾਣਾਂ ਕਰ ਲਿਆ ਸੀ। ਨਿਰਮਲ ਕੋਲ, ਬਲਵਿੰਦਰ ਬਹੁਤ ਚਿਰ ਬੈਠੀ ਰਹੀ। ਬਲਵਿੰਦਰ ਤੇ ਉਹ ਇਧਰ-ਉਧਰ ਤੇ ਵਿਆਹ ਦੀਆ ਗੱਲਾਂ ਕਰਦੇ ਰਹੇ। ਜਦੋਂ ਸੌਂਣ ਦਾ ਸਮਾਂ ਹੋਇਆ। ਬਲਵਿੰਦਰ ਸਿਰਹਾਣਾਂ ਤੇ ਰਜਾਈ ਚੱਕ ਕੇ, ਕੰਮਰੇ ਵਿਚੋਂਂ ਜਾਂਣ ਹੀ ਲੱਗੀ ਸੀ। ਨਿਰਮਲ ਨੇ ਝੱਟ ਉਸ ਦੀ ਬਾਂਹ ਫੜ ਲਈ। ਉਸ ਨੂੰ ਕਿਹਾ, " ਮੈਨੂੰ ਇਕੱਲੇ ਨੂੰ ਛੱਡ ਕੇ, ਕਿਥੇ ਚੱਲੀ ਹੈ? " " ਮੈਂ ਸੋਫ਼ੇ ਉਤੇ ਸੌਣ ਚੱਲੀ ਹਾਂ। ਸੋਫ਼ੇ ਉਤੇ ਸੌਣ ਦੀ ਆਦਤ ਹੈ। ਤੁਸੀਂ ਅਰਾਮ ਕਰੋ। ਥੱਕੇ ਹੋਏ ਹੋ। "
"
ਤੈਨੂੰ ਦੇਖ ਕੇ, ਥੱਕੇਵਾਂ ਸਾਰਾ ਲਹਿ ਗਿਆ ਹੈ। ਹੁਣ ਅਰਾਮ ਕਿਥੇ ਹੋਣਾਂ ਹੈ? ਤੂੰ ਮੈਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਹੁਣ ਕਿਥੇ ਅੱਖ ਲੱਗਣੀ ਹੈ? " ਜਿਉਂ ਉਸ ਨੇ ਜ਼ੋਰ ਦੀ ਬਾਂਹ ਖਿੱਚੀ, ਉਹ ਉਸ ਉਤੇ ਜਾ ਡਿੱਗੀ। ਨਿਰਮਲ ਨੇ, ਭਾਂਵੇਂ ਉਸ ਦੀ ਬਾਂਹ ਛੱਡ ਦਿੱਤੀ ਸੀ। ਉਹ ਚੁੰਬਕ ਵਾਂਗ ਉਸ ਦੀ ਹਿਕ ਉਤੇ ਪਈ ਸੀ। ਸਾæਇਦ ਉਠਣਾ ਨਹੀਂ ਚਹੁੰਦੀ ਸੀ। ਨਿਰਮਲ ਨੇ ਦੋਂਨੇ ਮਜ਼ਬੂਤ ਬਾਂਹਾਂ, ਉਸ ਦੇ ਦੁਆਲੇ ਵਗਲ ਕੇ ਕਸ ਦਿੱਤੀਆਂ ਸਨ। ਬਲਵਿੰਦਰ ਕਿਸੇ ਸੁਖ ਵਿੱਚ ਗੁਆਚ ਗਈ ਸੀ। ਉਸ ਦੀਆਂ ਅੱਖਾਂ ਮਿਚ ਗਈਆਂ ਸਨ। ਉਸ ਨੂੰ ਇਸ ਤਰਾਂ ਦੇਖ ਕੇ, ਨਿਰਮਲ ਨੂੰ ਹੋਰ ਬੜਾਵਾ ਮਿਲ ਗਿਆ ਸੀ। ਉਸ ਨੇ, ਜਿਥੇ ਤੱਕ ਸੋਚਿਆ ਸੀ। ਅੱਖ ਝੱਪਕੇ ਨਾਲ ਉਥੇ ਤੱਕ ਪਹੁੰਚ ਗਿਆ ਸੀ। ਨਿਰਮਲ ਨੇ ਕਿਹਾ, " ਮੈਂ ਸਵੇਰ ਦਾ ਅੱਗ ਵਾਂਗ ਮੱਚਦਾ ਫਿਰਦਾ ਸੀ। ਤੇਰੇ ਬਦਨ ਨਾਲ ਲੱਗ ਕੇ, ਅੰਨਦ ਆ ਗਿਆ। " " ਇਹ ਗੱਲ ਕਿਸੇ ਹੋਰ ਨੂੰ ਨਾਂ ਦੱਸ ਦੇਵੀ। ਮੈਂ ਤੇਰੀ ਮਾਮੀ ਲੱਗਦੀ ਹਾਂ। ਤੂੰ ਤਾਂ ਹੌਕਣ ਲੱਗ ਗਿਆ। ਮੇਰਾ ਬਹੁਤ ਛੇਤੀ ਸਾਥ ਛੱਡ ਗਿਆ। ਬਿੰਦ ਵਿੱਚ ਦੀ ਪਾਸਾ ਪਰਤ ਲਿਆ।" ਉਹ ਊਚੀ ਹੱਸਿਆ। ਉਸ ਨੇ ਕਿਹਾ, " ਫ਼ਿਕਰ ਨਾਂ ਕਰ, ਉਹ ਦੋ ਦੋਸਤ ਨਾਲ, ਕਿਹੜੇ ਕੰਮ ਨੂੰ ਲਈ ਫਿਰਦਾਂ ਹਾਂ? ਦੇਖੀ ਮੇਰਾ ਹਾਸਾ ਸੁਣ ਕੇ, ਉਨਾਂ ਨੇ ਆਪ ਹੀ ਆ ਜਾਂਣਾਂ ਹੈ। ਦੋਂਨੇ ਮੱਧਰੇ ਤੇ ਦਰਮਿਆਨੇ ਕੱਦ ਦੇ ਬੰਦੇ ਅੰਦਰ ਆ ਗਏ। ਇੱਕ ਨੇ ਕਿਹਾ, " ਬਾਈ ਘੁੱਟ ਬਚਦੀ ਹੈ। ਸਾਨੂੰ ਵੀ ਦੇਦੇ। ਨਸ਼ਾ ਟੁੱਟਣ ਲੱਗ ਗਿਆ ਹੈ। " " ਮੈਂ ਤਾਂ ਇਕੋ ਘੁੱਟ ਲਾਈ ਹੈ। ਸਵੇਰ ਦਾ ਬੁਰਾ ਹਾਲ ਸੀ। ਹੁਣ ਬਸ ਹੋ ਗਈ ਹੈ। ਸਾਰੀ ਹੀ ਥੋਡੀ ਦੋਨਾਂ ਦੀ ਹੈ। " ਬਲਵਿੰਦਰ ਉਤੇ ਦੋਂਨੇ ਟੁੱਟ ਕੇ ਪੈ ਗਏ। ਕੰਮਰੇ ਦੀ ਬੱਤੀ ਸਾਰੀ ਰਾਤ ਜਗਦੀ ਰਹੀ। ਉਹ ਸਬ ਦੀ ਮਾਮੀ ਬੱਣ ਗਈ ਸੀ। ਤਿੰਨੇ ਉਸ ਨੂੰ ਪਿਆਰ ਵਿੱਚ ਚੂੰਮ ਰਹੇ ਸਨ। ਮਾਮੀ ਸਹਿਮਤੀ ਨਾਲ, ਸਬ ਕੁੱਝ ਬਰਦਾਸਤ ਕਰ ਰਹੀ ਸੀ।

Comments

Popular Posts