ਮੁੰਡਾ ਹੋਵੇ ਨੀ ਦਿਲਾਂ ਦਾ ਜਾਨੀ ਸੋਹਣੇ ਦਾ ਕੀ ਰੂਪ ਚੱਟਣਾਂ - ਸਤਵਿੰਦਰ ਕੌਰ ਸੱਤੀ ਕੈਲਗਰੀ.
ਅਸੀਂ ਆਮ ਹੀ ਸ਼ਕਲਾਂ ਦੇਖ ਕੇ ਮਰ ਜਾਂਦੇ ਹਾਂ। ਸ਼ਕਲ ਸੋਹਣੀ ਤੋਂ ਕੀ ਕਰਾਉਣਾਂ ਹੈ?ਅਗਰ ਮੁੰਡੇ ਨੂੰ ਕੰਮ-ਧੰਦਾ ਹੀ ਨਾਂ ਆਉਂਦਾ ਹੋਇਆ। ਬੰਦੇ ਦੇ ਗੁਣ ਦੇਖਣ ਦੀ ਲੋੜ ਹੁੰਦੀ ਹੈ। ਜਿੰਦਗੀ ਨੂੰ ਰੂਪ ਸੂਰਤ ਨੇ ਨਹੀਂ ਚਲਾਉਣਾ, ਦਿਮਾਗ ਨੇ ਚਲਾਉਣਾ ਹੈ। ਜਿਸ ਦੀ ਅਕਲ ਵੱਡੀ ਹੈ। ਦਿਲ ਵੱਡਾ ਹੈ। ਉਹ ਪਿਆਰ ਤੇ ਜੀਵਨ ਵਿੱਚ ਸਫ਼ਲਤਾ ਪਾ ਸਕਦਾ ਹੈ। ਮੁੰਡਾ ਹੋਵੇ ਨੀ ਦਿਲਾਂ ਦਾ ਜਾਨੀ ਸੋਹਣੇ ਦਾ ਕੀ ਰੂਪ ਚੱਟਣਾਂ। ਜਿਸ ਤਰਾਂ ਮਾਂ ਦੀ ਲੋੜ ਗਰਭ ਤੋਂ ਲੈ ਕੇ ਜਵਾਨ ਹੋਣ ਤੱਕ ਹੁੰਦੀ ਹੈ। ਮਾਂ ਬੱਚਾ ਇੱਕ ਦੂਜੇ ਦੇ ਦੁਆਲੇ ਹੀ ਘੁੰਮੀ ਜਾਂਦੇ ਹਨ। ਦੋਂਨਾਂ ਵਿੱਚ ਮੋਹ ਵੀ ਹੁੰਦਾ ਹੈ। ਇੱਕ ਦੂਜੇ ਦੀ ਜਰੂਰਤ ਵੀ ਹੁੰਦੀ ਹੈ। ਘਰ ਗ੍ਰਹਿਸਤੀ ਉਹੀ ਚਲਾ ਸਕਦਾ ਹੈ। ਜੋ ਆਪਣੇ ਆਪ ਵਿੱਚ ਪੂਰਾ ਹੋਵੇ। ਜੁਵਾਨੀ ਚੜ੍ਹਦੇ ਹੀ ਜੀਵਨ ਸਾਥੀ ਦੀ ਲੋੜ ਮਹਿਸੂਸ ਹੁੰਦੀ ਹੈ। ਬਹੁਤੇ ਇਸ਼ਕ ਐਸਾ ਕਰਦੇ ਹਨ। ਇੱਕ ਦੂਜੇ ਦਾ ਝਾਕਾ ਲੈ ਕੇ ਅੰਨਦ ਹੋ ਜਾਂਦੇ ਹਨ। ਇਸ ਤੋਂ ਅੱਗੇ ਵੱਧਦੇ ਹੀ ਨਹੀਂ। ਕਈਆਂ ਨੂੰ ਕੁੱਤੇ ਵਾਂਗ ਬਹੁਤੇ ਭੰਡਿਆਂ ਵਿੱਚ ਮੂੰਹ ਮਾਰਨ ਦੀ ਆਦਤ ਪੈ ਜਾਂਦੀ ਹੈ। ਪਰ ਲੋਕਾਂ ਲਈ ਉਹ ਬੀਬੇ ਸਾਊ ਨੌਜਵਾਨ ਮੁੰਡੇ-ਕੁੜੀਆਂ ਹੁੰਦੇ ਹਨ। ਜੋ ਵਿਆਹ ਕਰਾ ਕੇ ਇੱਕ ਥਾਂ ਟਿੱਕ ਜਾਂਦੇ ਹਨ। ਆਪ ਚਾਹੇ ਲੋਕ ਜੋ ਕੁੱਛ ਜੀਅ ਆਇਆ ਕਰੀ ਜਾਣ, ਪਰ ਦੂਜਾ ਬੰਦਾ ਕਿਤੇ ਕੋਈ ਗਲ਼ਤੀ ਨਾਂ ਕਰ ਜਾਵੇ। ਬਹੁਤ ਰਾਖੀ ਕਰਦੇ ਹਨ।
ਕੋਈ ਕੁੜੀ ਜਦੋਂ ਕਿਸੇ ਮੁੰਡੇ ਨਾਲ ਇਸ਼ਕ ਕਰਦੀ ਹੈ। ਉਸ ਨੂੰ ਪੂਰੀ ਉਮੀਦ ਹੁੰਦੀ ਹੈ। ਇਹ ਮੇਰੇ ਜੋਗਾ ਹੀ ਹੈ। ਭਾਵੇ ਇਹ ਮਨ ਦਾ ਭਲੇਖਾ ਹੀ ਹੁੰਦਾ ਹੈ। ਕੋਈ ਪੁੱਛੇ,\" ਭਲਾ ਅਗਲੇ ਨੇ ਐਡੀ ਵੱਡੀ ਬਾਕੀ ਦੁਨੀਆਂ ਨਹੀਂ ਦੇਖਣੀ। \" ਇਸ਼ਕ ਵਿੱਚ ਟੋਬੇ ਦੇ ਡੁੱਡੂ ਵਾਂਗ ਦੁਨੀਆਂ ਆਪਣੇ ਦੈਅਰੇ ਜਿੰਨੀ ਲੱਗਦੀ ਹੈ। ਕਈ ਜੀਵਨ ਸਾਥੀ ਧੋਖਾ ਦੇ ਜਾਂਦੇ ਹਨ। ਜਾਂ ਕਿਸੇ ਕਾਰਨ ਕਰਕੇ ਇੱਕ ਦੂਜੇ ਨੂੰ ਨਹੀਂ ਪਾ ਸਕਦੇ। ਇਸ ਹਾਲਤ ਵਿੱਚ ਕਈ ਮਰ ਜਾਂਦੇ ਹਨ। ਜਿੰਦਗੀ ਇੰਨੀ ਮਨਹੂਸ ਵੀ ਨਹੀਂ ਹੈ। ਬਈ ਇੱਕ ਉਤੇ ਹੀ ਮਰ ਮਿੱਟ ਜਾਵੋ। ਜਿੰਦਗੀ ਵਿੱਚ ਥੋੜਾ ਸਬਰ ਕਰਨ ਦੀ ਲੋੜ ਹੈ। ਸਮੇਂ ਦੇ ਨਾਲ ਪਿਆਰ ਬਾਰ ਬਾਰ ਹੁੰਦਾ ਰਹਿੰਦਾ ਹੈ। ਬਹੁਤੇ ਮਾਂਪੇ ਧੀ-ਪੁੱਤ ਦਾ ਪਿਆਰ ਤੋੜ ਕੇ ਦੂਜੀ ਥਾਂ ਵਿਆਹ ਦਿੰਦੇ ਹਨ। ਪਿਆਰ ਉਸ ਨਾਲ ਵੀ ਹੋ ਜਾਂਦਾ ਹੈ। ਜੇ ਉਨਾਂ ਵਿਚੋਂ ਕੋਈ ਮਰ ਜਾਵੇ। ਖ਼ਾਸ ਕਰ ਬੰਦਾ ਵਿਆਹ ਕਰਾ ਹੀ ਲੈਂਦਾ ਹੈ। ਭਾਵੇ ਪਹਿਲੀ ਪਤਨੀ ਦੀ ਭੈਣ ਭਤੀਜੀ ਕੁਛ ਵੀ ਹੋਵੇ। ਹੈਰਾਨੀ ਹੁੰਦੀ ਹੈ ਐਸੇ ਮਾਪਿਆਂ ਉਤੇ, ਜੋ ਆਪਣੀ ਸਾਰੀ ਉਮਰ ਹੁੰਢਾਂਉਣ ਦੇ ਬਾਅਦ ਵੀ ਇਹ ਅਕਲ ਨਹੀਂ ਸਿੱਖ ਸਕੇ। ਬਰਾਬਰ ਦਾ ਹਾਣ ਚਾਹੀਦਾ ਹੈ। ਕੁੜੀਆਂ ਨੂੰ ਆਪ ਚਾਹੀਦਾ ਹੈ। ਹੰਢੇ ਕਵਾੜ ਖਾਂਨੇ ਨਾਲ ਜੀਜੇ ਫੁਫੜ ਨਾਲ ਵਿਆਹ ਕਰਾਉਣ ਤੋਂ ਆਪ ਹੀ ਇਬਕਾਰ ਕਰ ਦੇਣ। ਉਨੀ ਹੀ ਐਸੀਆਂ ਕੁੜੀਆਂ ਦੀ ਉਮਰ ਹੁੰਦੀ। ਉਡੀ ਹੀ ਉਮਰ ਦੇ ਇਹ ਦਹਾਜੂ ਬਣਨ ਵਾਲੇ ਰੰਡੇ ਹੋਇਆਂ ਦੇ ਬੱਚੇ ਹੁੰਦੇ ਹਨ। ਕਈਆਂ ਵਿੱਚ 20 ਸਾਲ ਦਾ ਵੀ ਫ਼ਰਕ ਹੋਵੇ। ਪਿਆਰ ਉਸ ਨਾਲ ਵੀ ਹੋ ਜਾਂਦਾ ਹੈ। ਇਹ ਪਿਆਰ ਕੀ ਹੈ? ਸਿਰਫ਼ ਜਸਮਾਨੀ ਭੁੱਖ ਹੀ ਤਾਂ ਹੈ। ਇਸ ਵਿੱਚ ਉਮਰ, ਸ਼ਕਲ, ਅਕਲ ਵੀ ਨਹੀਂ ਦੇਖੀ ਜਾਂਦੀ। ਜਿਸ ਨੇ ਪੂਰੀ ਕਰ ਦਿੱਤੀ। ਅਗਲਾ ਉਸ ਦਾ ਆਸ਼ਕ ਬਣ ਕੇ ਰਹਿ ਜਾਂਦਾ ਹੈ। ਮੈਨੂੰ ਲੱਗਦਾ ਹੈ ਜੁਵਾਨ ਕੁੜੀ ਦਾ ਸਾਥ ਬੁੱਢੇ ਨਾਲ ਨਿਭਣਾ ਬਹੁਤ ਮੁਸ਼ਕਲ ਹੈ। ਤੁਸੀਂ ਆਪ ਹੀ ਅੰਨਦਾਜਾ ਲੱਗਾ ਲਵੋਂ। ਕਈ ਹਾਣ ਦੇ ਪਤੀਆਂ ਨੂੰ ਵੀ ਘਰਵਾਲੀ ਹੈਡਕ ਲੱਗਦੀ ਹੈ। ਕੰਮਜ਼ੋਰੀ ਆ ਜਾਂਦੀ ਹੈ। ਕਨੇਡਾ ਵਿੱਚ ਤਾਂ ਪਤੀ ਵੀ ਬਦਲੇ ਜਾਂਦੇ ਹਨ। ਕੀ ਸੱਚ ਮੁੱਚ ਪਤਨੀ ਦੀ ਭਤੀਜੀ ਜਾਂ ਭੈਣ 20 ਸਾਲ ਵੱਡੇ ਆਪਣੇ ਫੂਫੜ ਦੇ ਨਾਲ ਵਿਆਹ ਕਰਾ ਕੇ ਸੰਤਸ਼ਟੀ ਕਰ ਲੈਂਦੀ ਹੋਣੀ ਹੈ। ਬੁੱਢੇ ਦੇ ਧੋਲੇ ਦੇਖ ਕੇ ਹੀ ਸਿਗਨਲ ਡਾਊਨ ਹੋ ਜਾਂਦੇ ਹੋਣੇ ਹਨ। ਜਾਂ ਆਪਣੇ ਹਾਣ ਦਾ ਹੋਰ ਮੁੰਡਾ ਵੀ ਲੱਭ ਲੈਂਦੀ ਹੋਣੀ ਹੈ। ਹਾਣ ਨੂੰ ਹਣਾ ਪਿਆਰਾ ਹੁੰਦਾ ਹੈ। ਪੈਸੇ ਵਾਲਾਂ 45 ਸਾਲ ਦਾ ਬੰਦਾ ਦੂਜਾ ਵਿਆਹ 18 ਸਾਲ ਦੀ ਕੁੜੀ ਨਾਲ ਕਰਦਾ ਹੈ। 60 ਸਾਲਾਂ ਵਿੱਚ ਪ੍ਰਲੋਕ ਸੁਧਾਰ ਜਾਂਦਾ ਹੈ। ਹੁਣ ਉਸ ਦੀ ਔਰਤ ਦੀ ਉਮਰ 43 ਸਾਲਾਂ ਦੀ ਹੈ। ਅਗਰ ਉਸ ਨੂੰ 45 ਸਾਲਾਂ ਦੀ ਉਮਰ ਵਿੱਚ ਔਰਤ ਦੀ ਜਰੂਰਤ ਸੀ। ਤਾਂ ਤੁਸੀਂ ਦੱਸੋਂ 43 ਸਾਲਾਂ ਦੀ ਔਰਤ ਨੂੰ ਆਪਣੇ ਲਈ ਜੀਵਨ ਸਾਥੀ ਦੀ ਲੋੜ ਹੈ ਜਾਂ ਨਹੀਂ? ਸਮਾਜ ਐਸਾ ਹੀ ਕਿਉਂ ਸਮਝਦਾ ਹੈ। ਮਰਦ ਹੀ ਇੱਕ ਤੋਂ ਵੱਧ ਵਿਆਹ ਕਰਾ ਸਕਦੇ ਹਨ। ਕਿਉਂਕਿ ਮਰਦ ਦੀ ਜਾਇਦਾਦ ਨੂੰ ਇੱਕ ਤੋਂ ਵੱਧ ਰਿਸ਼ਤੇ ਹੁੰਦੇ ਹਨ। ਕਈ ਤਾਂ ਇਹ ਵੀ ਕਹਿ ਦਿੰਦੇ ਹਨ। ਗੁਰੂਆਂ ਦੇ ਵੀ ਤਾਂ ਇੱਕ ਤੋਂ ਵੱਧ ਵਿਆਹ ਸਨ। ਅੱਜ ਕੱਲ ਔਰਤਾਂ ਵੀ 50 ਸਾਲਾਂ ਉਮਰ ਵਿੱਚ ਵਿਆਹ ਲਈ ਪੇਪਰ ਉਤੇ ਐਡ ਲਗਾਉਦੀਆਂ ਹਨ।
ਪੰਜਾਬ ਦੀਆਂ ਸ਼ਰਮਕਲ ਕੁੜੀਆਂ ਇਸ ਤਰਾਂ ਕਰ ਰਹੀਆ ਹਨ। ਆਪਣੇ ਜੀਵਨ ਸਾਥੀ, ਦੋਸਤ ਹੋਣ ਦੇ ਵਾਜੂਦ ਵੀ ਕਈ ਕੁੜੀਆਂ ਕਿਸੇ ਹੋਰ ਨਾਲ ਵਿਆਹ ਕਰਾ ਲੈਂਦੀਆਂ ਹਨ। ਮਾਂ-ਬਾਪ ਨੂੰ ਦੱਸ ਨਹੀਂ ਸਕਦੀਆਂ। ਉਨਾਂ ਕੋਲ ਆਪਣਾਂ ਯਾਰ ਲੱਭਿਆ ਹੈ। ਕਨੇਡੀਅਨ ਮੁੰਡੇ ਨਾਲ ਵਿਆਹ ਕਰਾ ਲੈਂਦੀਆਂ ਹਨ। ਕਨੇਡਾ ਆ ਕੇ, ਉਸ ਨੂੰ ਦੋ ਚਾਰ ਮਹੀਨੇ ਹੰਢਾਂ ਕੇ ਪਤੀ ਨੂੰ ਦੱਸਦੀਆਂ ਹਨ। ਉਨਾਂ ਕੋਲ ਹੋਰ ਵੀ ਮਰਦ ਹੈ। ਕਨੇਡਾ ਵਰਗੇ ਦੇਸ਼ ਵਿੱਚ ਆਉਣ ਲਈ ਕੁੱਝ ਸਮਾਂ ਪਤੀ ਬਣਾਂ ਕੇ, ਉਸ ਨਾਲ ਸੌਂ ਵੀ ਲੈਦੀਆਂ ਹਨ। ਇੱਜ਼ਤ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਹ ਹੁੰਦਾ ਹੀ ਤਾਂ ਹੈ। ਅਕਲ, ਖਾਨਦਾਨ, ਦੇਖਣ ਦੀ ਥਾਂ, ਜਦੋਂ ਪੈਸਾ, ਸ਼ਕਲ, ਸੂਰਤ ਦੇਖ ਕੇ ਕਿਸੇ ਔਬੜ ਥਾਂ ਉਤੇ ਵਿਆਹ ਕਰਾਏ ਜਾਂਦੇ ਹਨ। ਅਣਜਾਣ ਬੰਦੇ ਨੂੰ ਸ਼ਰਮ ਨਹੀਂ ਹੁੰਦੀ, ਪਿਆਰ ਤਾ ਕੀ ਹੋਣਾਂ ਹੈ? ਜਵਾਨਾਂ ਐਸਾ ਆ ਗਿਆ। ਅਗਰ ਸਮਾਜ ਦੇ ਲੋਕ ਮਾਂਪੇ ਧੀਆਂ ਦੇ ਵਿਆਹ ਮਰਜ਼ੀ ਦੇ ਮੁਤਾਬਕ ਨਹੀਂ ਕਰਨਗੇ। ਬਗਾਵਤ ਜਰੂਰ ਹੋਵੇਗੀ। ਬੇਹਤਰ ਇਸੀ ਵਿੱਚ ਹੈ, ਮੁੰਡੇ ਆਪ ਹੀ ਆਪਣੀ ਮਰਜ਼ੀ ਦੀ ਕੁੜੀ ਨਾਲ ਵਿਆਹ ਕਰਾਉਣ। ਜੇ ਬਚੋਲਿਆਂ ਰਿਸ਼ਤੇਦਾਰਾ ਤੇ ਮਾਪਿਆਂ ਦੀ ਮਰਜ਼ੀ ਦੀ ਕੁਂੜੀ ਨਾਲ ਵਿਆਹ ਕਰਾਵੋਂਗੇ। ਅਗਲੀ ਇੱਜ਼ਤ ਲੁੱਟ ਕੇ, ਮਤਲਬ ਕੱਢ ਕੇ, ਆਪਣੇ ਯਾਰ ਨਾਲ ਭੱਜ ਜਾਣਗੀ। ਮੁੜ ਕੇ ਵਿਚਾਰਾ ਆਤਮ ਹੱਤਿਆ ਕਰ ਲਵੇਗਾ।
ਉਹ ਦਿਨ ਗਏ। ਵਿਆਹ ਕੇ ਲਿਆਦੀ ਔਰਤ ਨੂੰ ਕੁੱਟ-ਮਾਰ ਕੇ ਕਬਜ਼ਾ ਸਮਝ ਅੰਦਰ ਚਾਰ ਦੀਵਾਰੀ ਵਿੱਚ ਰੱਖਿਆ ਜਾਂਦਾ ਸੀ। ਬੱਚੇ ਜੰਮਣ ਵਾਲੀ ਮਸ਼ੀਨ ਸਮਝਿਆ ਜਾਂਦਾ ਸੀ। ਉਸ ਤੋਂ ਨੌਕਰਾਣੀਆਂ ਵਾਂਗ ਗਲਾਬ ਬਣਾ ਕੇ ਕੰਮ ਕਰਾਇਆ ਜਾਂਦਾ ਸੀ। ਅੱਜ ਦੀ ਔਰਤ ਨੂੰ ਵੀ ਰਿਸ਼ਟ-ਪੁਸ਼ਟ ਮਰਦ ਚਾਹੀਦਾ ਹੈ। ਔਰਤਾਂ ਵੀ ਮਰਦਾ ਵਾਂਗ ਅਜ਼ਾਦੀ ਅੰਨਦ ਨਾਲ ਜਿਉਣਾਂ ਚਹੁੰਦੀਆਂ ਹਨ।

Comments

Popular Posts