ਗੁਰੂ ਸੋਹਣਾਂ, ਗੁਰੂ ਉਜਲਾ, ਗੁਰ ਨਿਰਮਲ ਜਲ ਕਰ ਜਾਂਣ।
ਗੁਰੂ ਸੱਚਾ, ਗੁਰੂ ਸੂਚਾ, ਗੁਰ ਨਿਆਂ ਧਰਮਰਾਜ ਕਰ ਜਾਂਣ।
ਗੁਰੂ ਬੰਧਪ, ਗੁਰੂ ਭਰਾਤਾ ਗੁਰੂ ਹੋ ਸੰਗ ਸਹਾਈ ਕਰ ਜਾਂਣ।
ਗੁਰੂ ਪ੍ਰਮੇਸਰ, ਗੁਰੂ ਸਤਿਗੁਰ, ਗੁਰੂ ਤੂੰ ਵਾਹਿਗੁਰੂ ਕਰ ਜਾਂਣ।
ਗੁਰੂ ਪੂਜਾ, ਗੁਰੂ ਪ੍ਰੇਮ ਪਿਆਰ ਗੁਰੂ ਨੂੰ ਭਗਵਾਨ ਕਰ ਜਾਂਣ।
ਗੁਰੂ ਸੱਤੀ ਕੋ ਪ੍ਰਵਾਨ, ਗੁਰੂ ਕੋ ਤੂੰ ਸਤਵਿੰਦਰ ਕੋਲ ਕਰ ਜਾਂਣ।
5 years ago
ਜੱਥੇਦਾਰੀਆਂ, ਕੁਰਸੀਆਂ ਲਈ ਬੰਦੇ ਨੂੰ ਬੰਦਾ ਮਾਰਦਾ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਜੋ ਧੰਨ ਦੌਲਤ ਤੋਂ ਬਚਣੇ ਦਾ ਉਪਦੇਸ਼ ਦਿੰਦਾ ਹੈ। ਉਹ ਜੇਬਾਂ ਸਟੇਜ਼ ਤੇ ਖਾਲੀ ਕਰਾਂਉਂਦਾ ਹੈ।
ਗੁਰਦੁਆਰੇ ਸਾਹਿਬ ਨੂੰ ਜੰਗ ਦਾ ਮੈਦਾਨ ਬੱਣਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਕਿਹੜਾ ਡਰਦਾ ਹੈ?
ਗਿਆਨ ਵੰਡਣ ਵਾਲਾ ਹੀ ਪਖੰਡ ਵੰਡਦਾ ਹੈ। ਜੱਥੇਦਾਰੀਆਂ, ਕੁਰਸੀਆਂ ਲਈ ਬੰਦੇ ਨੂੰ ਬੰਦਾ ਮਾਰਦਾ ਹੈ।...
See More
5 years ago

ਕਈ ਗੱਲ ਕਰਦੇ ਅੱਖਾਂ ਮਿਲਾ ਕੇ। ਕਈ ਗੱਲ ਕਰਦੇ ਅੱਖਾਂ ਚੁਰਾ, ਅੱਖ ਦੱਬ ਕੇ।
ਮੁਲਕ, ਮੁਹੱਲੇ, ਲੋਕਾਂ ਦੀਆਂ ਗੱਲਾਂ ਕਰਦੇ। ਲੋਕਾਂ ਦੀਆਂ ਮੁਹੱਬਤਾਂ ਯਾਦ ਕਰਦੇ।
ਢਿੱਡ ਹੋਲਾ ਹੁੰਦਾ ਗੱਲਾਂ ਕਰਕੇ। ਸੁਆਦ ਬੜਾ ਆਉਂਦਾ ਲੋਕਾਂ ਦੀ ਬਾਤ ਕਰਕੇ।
ਫਿਰਨੀ ਤੋਂ ਪਰਲੇ ਪਾਸੇ ਜਿਹੜਾ ਘਰ ਹੈ। ਖੇਤਾਂ ਵਿੱਚ ਉਹਦਾ ਅਬਾਦ ਦਰ ਹੈ।
ਸਤਵਿੰਦਰ ਉਨਾਂ ਦੀ ਕਨੇਡਾ ਆ ਗਈ ਹੈ। ਸਰਪੰਚ ਵੀ ਆਪਣੇ ਘਰ ਦਾ ਹੀ ਬੰਦਾ ਹੈ।
ਗੁਆਢੀਆਂ ਦਾ ਕਾਕਾ ਲੱਗਾ ਠਾਂਣੇਦਾਰ ਹੈ। ਭਾਵੇਂ ਪੜ੍ਹਿਆ ਲਿਖਿਆਂ ਦਾ ਪਿੰਡ ਸਾਰਾ ਹੈ।
ਸੱਤੀ ਨੌਜੁਵਾਨ ਅੱਜੇ ਪਿੰਡਾਂ ਦਾ ਬੇਰੁਜਗਾਰ ਹੈ। ਤਾਂਹੀ ਤਾਂ ਪਿੰਡ ਬੱਣ ਗਿਆ ਪ੍ਰਦੇਸੀ ਹੈ।
ਛੱਡੇ ਕੰਮ ਧੰਦੇ ਬੰਦਾ ਅਰਾਮ ਚਾਹੁੰਦਾ ਹੈ। ਸਾਰਾ ਜੰਣਦਿਆਂ ਦੇ ਸਿਰ ਭਾਂਡਾ ਭੰਨੀ ਜਾਂਦਾ ਹੈ।
ਕਸੂਰ ਦੇਸ਼ ਦੇ ਮੰਤਰੀਆਂ ਉਤੇ ਆਉਂਦਾ ਹੈ। ਪ੍ਰਧਾਂਨ ਮੰਤਰੀ ਵੀ ਨਾਂ ਚੱਜਦੇ ਕੰਮ ਕਰਦਾ ਹੈ।
ਮੇਲਾ ਕੁੰਭ ਦਾ ਵਿਆਹਾਂ ਵਿੱਚ ਲੱਗਦਾ ਹੈ। ਕਰਜ਼ਾ ਸਿਰ ਦੇ ਵਾਲਾਂ ਤੋਂ ਵੀ ਵੱਧ ਚੜ੍ਹਦਾ ਹੈ।
ਇਸੇ ਲਈ ਤਾਂ ਜਿਸਮਾਂ ਦਾ ਖੂਨ ਹੁੰਦਾ ਹੈ। ਸਕੇ ਬਾਪ ਰਾਂਹੀਂ ਮਾਂ ਦਾ ਗਰਭਪਾਤ ਹੁੰਦਾ ਹੈ।
ਉਦੋਂ ਮਮਤਾ, ਪਿਆਰ, ਵਣਸ਼ ਕਿਥੇ ਹੁੰਦਾ ਹੈ? ਹਰ ਕੋਈ ਆਪਦੀ ਜਾਨ ਸੁਖੀ ਚਾਹੁੰਦਾ ਹੈ।
ਜੋ ਧੰਨ ਦੌਲਤ ਤੋਂ ਬਚਣੇ ਦਾ ਉਪਦੇਸ਼ ਦਿੰਦਾ ਹੈ। ਉਹ ਜੇਬਾਂ ਸਟੇਜ਼ ਤੇ ਖਾਲੀ ਕਰਾਂਉਂਦਾ ਹੈ।
ਗੁਰਦੁਆਰੇ ਸਾਹਿਬ ਨੂੰ ਜੰਗ ਦਾ ਮੈਦਾਂਨ ਬੱਣਦਾ ਹੈ। ਗੁਰੂ ਗ੍ਰੰਥ ਸਾਹਿਬ ਤੋਂ ਕਿਹੜਾ ਡਰਦਾ ਹੈ?
ਗਿਆਨ ਵੰਡਣ ਵਾਲਾ ਹੀ ਪਖੰਡ ਵੰਡਦਾ ਹੈ। ਜੱਥਦਾਰੀਆਂ, ਕੁਰਸੀਆਂ ਲਈ ਬੰਦੇ ਨੂੰ ਬੰਦਾ ਮਾਰਦਾ ਹੈ।
ਡੇੜ ਮੀਟਰ ਦਾ ਸਿਰਪਾ ਜਿੱਤਣ ਵਾਲੇ ਨੂੰ ਪੈਦਾ ਹੈ। ਹਰ ਪਾਸੇ ਬੋਲੇ ਸੋ ਨਿਹਾਲ ਦਾ ਜੈਕਾਰਾ ਬੋਲਦਾ ਹੈ।
ਜੋ ਦਿਨ ਦੇ ਚਾਨਣੇ ਵਿੱਚ ਆਸ਼ਰਮ ਨੂੰ ਚੰਦਾ ਦਿੰਦਾ ਹੈ। ਹਨੇਰੇ ਵਿੱਚ ਰਾਤਾਂ ਰੰਗੀਨ ਬਣਾਂਉਂਦਾ ਹੈ।
ਸੱਤੀ ਫੇਸਬੁੱਕ ਖੋਲੀ, ਫੋਨ ਦੀ ਘੰਟੀ ਵੱਜੀ ਹੈ। ਸਾਰੀ ਗੱਲ-ਬਾਤ ਪੜ੍ਹ, ਸੁਣ ਕੇ ਲਿਖੀ ਗਾਈ ਹੈ।
6 years ago
ਕਨੇਡੀਅਨ ਮਾਪਿਆਂ ਤੇ ਬੱਚਿਆਂ ਦੇ ਹਲਾਤ
ਕਨੇਡੀਅਨ ਮਾਪਿਆਂ ਤੇ ਬੱਚਿਆਂ ਦੇ ਹਲਾਤ ਬਹੁਤੇ ਚੰਗੇ ਨਹੀਂ ਹਨ। ਮਾਪਿਆਂ ਤੇ ਬੱਚਿਆਂ ਦਾ ਆਪਸੀ ਤਾਲ ਮੇਲ਼ ਠੀਕ ਨਹੀਂ ਬੈਠ ਰਿਹਾ। ਜਿਆਦਾ ਤਰ ਬੱਚੇ ਮਾਪਿਆਂ ਨੂੰ ਰਸਤੇ ਦਾ ਰੋੜਾ ਹੀ ਸਮਝਦੇ ਹਨ। ਪਹਿਲਾਂ ਤੋਂ ਹੀ ਐਸਾ ਹੈ। ਪੁੱਤਰ ਆਪ ਘਰ ਦਾ ਮਾਲਕ ਬਣਨ ਲਈ ਪਿਉ ਦੀ ਮੌਤ ਉਡੀਕਦਾ ਹੈ। ਵੱਡੇ ਹੋ ਕੇ ਬੱਚਿਆਂ ਨੂੰ ਆਪਣਿਆਂ ਨੂੰ ਛੱਡ ਕੇ, ਬਾਕੀ ਪਰਾਏ ਸਭ ਹਮ ਉਮਰ ਆਪਣੇ ਲੱਗਦੇ ਹਨ। ਘਰ ਸਰਾਂ ਲੱਗਦੀ ਹੈ। ਜਦੋਂ ਵੀ ਵਾਰ ਐਤਵਾਰ ਨਾਲ ਅਗਲੇ ਪਿਛਲੇ ਦਿਨ ਇਕ ਹੋਰ ਛੁੱਟੀ ਮਿਲ ਜਾਂਦੀ ਹੈ। ਕਨੇਡੀਅਨ ਬਾਗੋਂ ਬਾਗ ਹੋ ਜਾਂਦੇ ਹਨ। ਬੜੇ ਖੁਸ਼ ਹੁੰਦੇ ਹਨ। ਬਹੁਤਿਆਂ ਨੂੰ ਇ...
Continue Reading
6 years ago
ਸੁਮੀਤਾਂ ਨੇ ਆਪਣੀਆਂ ਲਿਖੀਆਂ ਚਿਠੀਆਂ ਤੇ ਹੈਪੀ ਦੀ ਚਿੱਠੀ ਬਲਦੇ ਚੁੱਲੇ ਵਿੱਚ ਵਗਾ ਮਾਰੀਆਂ। ਉਸ ਦੇ ਬੁੱਲ ਹਿਲੇ," ਤੂੰ ਆਪ ਵੀ ਤਾਂ ਮੇਰੇ ਨਾਲ ਉਹੀ ਲੁੱਕਾ-ਛੁਪੀ ਦਾ ਖੇਡ ਖੇਡਣਾਂ ਸੀ। ਜੇ ਡੱਬਈ ਨਾਂ ਜਾਂਦਾ, ਪਤਾ ਨਹੀ ਕੀ ਹੁੰਦਾ? ਸ਼ਇਦ ਮੇਰੀ ਇੱਜ਼ਤ ਤੂੰ ਵੀ ਖ਼ਜ਼ਲ-ਖੁਆਰ ਕਰਦਾ। ਸ਼ਇਦ ਮੈਨੂੰ ਲੈ ਕੇ ਭੱਜ ਜਾਂਦਾ। ਵਿਆਹ ਤਾਂ ਤੂੰ ਮਾਪਿਆਂ ਦੀ ਮਰਜ਼ੀ ਤੇ ਸਮਾਜ ਦੀ ਰਜ਼ਾਂ ਮੰਦੀ ਨਾਲ ਕਰਾਉਣਾ ਸੀ। ਮੇਰੀਆਂ ਚਿੱਠੀਆਂ ਮੋੜਨ ਦੀ ਥਾਂ ਆਪ ਹੀ ਫੂਕ ਦਿੰਦਾ। ਮੈਂ ਕੀ ਇੰਨ੍ਹਾਂ ਦਾ ਹਾਰ ਗੂੰਦਣਾਂ ਸੀ।" ਉਸ ਦੀ ਮਾਂ ਨੇ ਪੁੱਛਿਆ, "ਕੁੜੇ ਚੂਲੇ ਵਿਚੋਂ ਤਾਂ ਆਂਏਂ ਲਾਟਾ ਨਿੱਕਲ ਰਹੀਆਂ ਹਨ। ਜਿਵੇਂ ਸਿਵਾ ਮੱਚਦਾ ਹ...
See More
6 years ago
ਜਦੋਂ ਦੇ ਸਨਮ ਸਾਡੇ ਹੋ ਗਏ। ਦੁਨੀਆਂ ਵਾਲੇ ਸਾਰੇ ਭੁਲ ਗਏ।
ਹੋ ਗਿਆ ਇਸ਼ਕ ਸਨਮ ਕੀ ਕਰੀਏ। ਤੂੰ ਦੱਸ ਕੀ ਦੁਨੀਆਂ ਦੇ ਕੋਲੋ ਡਰੀਏ।
ਜਾਂ ਚੱਲ ਫਿਰ ਜਿੰਦਗੀ ਦੀ ਮੌਜ਼ ਲੁੱਟੀਏ। ਸੱਤੀ ਬਹਿ ਕੇ ਸਨਮ ਦੀ ਸਿਫ਼ਤ ਕਰੀਏ।
ਸਨਮ ਨਾਲ ਜਦੋਂ ਦਾ ਪਿਆਰ ਹੋ ਗਿਆ। ਸਨਮ ਸਾਨੂੰ ਤੁਸੀਂ ਲੱਗਦੇ ਪਿਆਰੇ।
ਦੁਨੀਆਂ ਤੋਂ ਵੱਖਰੇ ਸਨਮ ਹਮਾਰੇ। ਜਿੰਦ ਜਾਨ ਦੋਂਨੋਂ ਤੇਰੇ ਉਤੌਂ ਵਾਰੇ।
ਸਤਵਿੰਦਰ ਸਨਮ ਨੂੰ ਲੋਕ ਪਿਆਰੇ। ਸਨਮ ਤੈਨੂੰ ਦੋਂਨੇ ਨੈਣਾ ਵਿੱਚ ਲੁਕੋਈਏ।

Comments

Popular Posts