ਮਿੱਠੀਆਂ ਸੁਗਾਤਾਂ ਸੱਭ ਨੂੰ ਦਿੰਦਾ।
ਜਿਹੜਾ ਉਹਦੀ ਸ਼ਰਨ ਵਿੱਚ ਆਉਂਦਾ।
ਹਰ ਇੱਕ ਨੂੰ ਗਲ਼ ਨਾਲ ਲਾਉਂਦਾ।
ਮਸੀਬਤ ਵਿਚ ਡੋਲਣ ਨਹੀਂ ਦਿੰਦਾ।
ਹਨੇਰੇ ਵਿੱਚ ਰਹਿੱਣ ਨਹੀਂ ਦਿੰਦਾ।
ਸਤਵਿੰਦਰ ਦੁੱਧੋ ਪਾਣੀ ਛਾਣ ਦਿੰਦਾ।
ਰੱਬ ਇੱਜ਼ਤਾਂ ਨੂੰ ਆਪ ਬੱਚਾਉਂਦਾ।
6 years ago
ਸਿੱਖ ਧਰਮ ਸਾਂਝਾਂ ਧਰਮ ਆ।
ਹਿੰਦੂ ਮੁਸਲਮਾਨ ਇਸਾਈਂ ਮੇਰੇ ਭਾਈ ਆ।
ਸੱਤੀ ਨੇ ਤਨ ਮਨ ਗੁਰਾਂ ਅੱਗੇ ਰੱਖਿਆ।
ਮਾਰ ਭਾਵੇ ਚਰਨਾਂ ਵਿੱਚ ਰੱਖਲਾਂ।
6 years ago

ਸਿੰਘਾਂ ਨੂੰ ਹਕੂਮਤ ਨਾਲ ਟੱਕਰਾਇਆ।
ਸਤਵਿੰਦਰ ਹਕੂਮਤ ਦਾ ਤੱਖਤਾਂ ਪੱਲਟਿਆ।
ਕੋਈ ਜੀਂਅ ਨੀਂ ਬੱਚਾਂ ਕੇ ਰੱਖਿਆ।
ਨਿੱਕੇ ਬਾਲਾਂ ਤੱਕ ਲਾਏ ਕੌਮ ਲੇਖੇ ਆ।
ਮਾਤਾ ਵੀ ਕੌਮ ਦੇ ਪਿਆਰ ਅੱਗੇ ਸ਼ਹੀਦ ਕਿਤੇ ਆ।
ਸਿੱਖ ਧਰਮ ਸਾਂਝਾਂ ਧਰਮ ਆ।
ਹਿੰਦੂ ਮੁਸਲਮਾਨ ਇਸਾਈਂ ਮੇਰੇ ਭਾਈ ਆ।
ਸੱਤੀ ਨੇ ਤਨ ਮਨ ਗੁਰਾਂ ਅੱਗੇ ਰੱਖਿਆ।
ਮਾਰ ਭਾਵੇ ਚਰਨਾਂ ਵਿੱਚ ਰੱਖਲਾਂ।
6 years ago

ਜਿਨੇ ਦਰਸ਼ਨ ਕਰਿਆ ਅੰਨਦ ਹੋ ਗਿਆ। ਅੱਖਾਂ ਦੇ ਪਿਆਰ ਵਿੱਚ ਖੋ ਗਿਆ।
ਭੁੱਖ ਨਾਂ ਪਿਆਸ ਹੋਸ਼ ਭੁੱਲ ਗਿਆ।
ਮਿਲਿਆ ਗੁਰੂ ਮੰਗਲ ਹੋ ਗਿਆ।
ਗੁਰੂ ਪਟਨੇ ਦੀ ਰਾਣੀ ਦਾ ਪੁੱਤਰ ਬਣੇਆ।
ਨੋ ਸਾਲ ਦਿਆ ਨੇ ਹਿੰਦੂ ਧਰਮ ਬੱਚਾਲਿਆ।
ਪਿਤਾ ਨੂੰ ਹਿੰਦੂਆਂ ਧਰਮ ਲਈ ਸ਼ਹੀਦ ਕਰਿਆ।
ਮਿੱਠਾ ਅੰਮ੍ਰਿਤ ਛੱਕਾਂ ਸਿੱਖ ਧਰਮ ਚੱਲਿਇਆ।
ਪੰਜ ਪਿਆਰਿਆ ਵਿੱਚ ਆਪ ਵੱਸਦਾ।
ਤਾਂਹੀ ਆਪੇ ਗੁਰੂ ਆਪੇ ਚੇਲਾਂ ਹੋ ਗਿਆ।
ਅੰਮ੍ਰਿਤ ਦੀ ਸ਼ਕਤੀ ਦੀ ਸ਼ਕਤੀ ਮਹਾਨ ਆ।
ਸਿੰਘਾਂ ਨੂੰ ਹਕੂਮਤ ਨਾਲ ਟੱਕਰਾਇਆ।
ਸਤਵਿੰਦਰ ਹਕੂਮਤ ਦਾ ਤੱਖਤਾਂ ਪੱਲਟਿਆ।
ਕੋਈ ਜੀਂਅ ਨੀਂ ਬੱਚਾਂ ਕੇ ਰੱਖਿਆ।
ਨਿੱਕੇ ਬਾਲਾਂ ਤੱਕ ਲਾਏ ਕੌਮ ਲੇਖੇ ਆ।
ਮਾਤਾ ਵੀ ਕੌਮ ਦੇ ਪਿਆਰ ਅੱਗੇ ਸ਼ਹੀਦ ਕਿਤੇ ਆ।
ਸਿੱਖ ਧਰਮ ਸਾਂਝਾਂ ਧਰਮ ਆ।
ਹਿੰਦੂ ਮੁਸਲਮਾਨ ਇਸਾਈਂ ਮੇਰੇ ਭਾਈ ਆ।
ਸੱਤੀ ਨੇ ਤਨ ਮਨ ਗੁਰਾਂ ਅੱਗੇ ਰੱਖਿਆ।
ਮਾਰ ਭਾਵੇ ਚਰਨਾਂ ਵਿੱਚ ਰੱਖਲਾਂ।
6 years ago

ਇਸ ਵਿੱਚ ਵੀ ਪਿਆਰ ਦਾ ਅੰਤ ਨਹੀਂ ਲੱਗਦਾ।
ਫਿਰ ਜੀਂਅ ਕਰੇ ਤੇਰੇ ਪੈਰਾਂ ਵਿੱਚ ਰੁਲਜਾ।
ਦਿਲ ਕਰੇ ਪੱਲਕਾਂ ਵਿੱਚ ਤੈਨੂੰ ਬੰਦ ਕਰਲਾ।
ਮਨ ਕਰੇ ਜੀਭ ਨਾਲ ਤੈਂਨੂੰ ਰੱਟਲਾ।
ਦਿਲ ਕਰੇ ਹਰ ਸਮੇਂ ਮੂਹਰੇ ਰੱਖ ਤੈਨੂੰ ਤੱਕਲਾ।
ਪਰ ਸਤਵਿੰਦਰ ਨੂੰ ਮਿਲਾਪ ਤੋਂ ਡਰ ਬੜਾ ਲੱਗਦਾ।
ਮਿਲਾਪ ਪਿਛੋਂ ਵਿਛੜਨ ਤੋਂ ਮਨ ਡਰਦਾ
ਸੱਤੀ ਨੂੰ ਮਾਰ ਕੇ ਚਰਨਾ ਵਿੱਚ ਰੱਖਲਾ।
ਖਿੱਸਣ ਨਾ ਦੇਈਂ ਰੱਬਾ ਮੁੱਠੀ ਵਿੱਚ ਬੰਦ ਕਰਲਾ।
6 years ago
ਜੇ ਕਿਤੇ ਹਸਪਤਾਲ ਵਿੱਚ ਬਿਮਾਰ ਬੰਦਾ ਹੋਵੇ, ਤਾਂ ਉਥੇ ਵੀ ਲੋਕ ਇਦਾ ਮੇਲਾ ਲਗਾ ਲੈਂਦੇ ਹਨ। ਜਿਵੇ ਬਿਮਾਰ ਨਹੀਂ, ਕੋਈ ਵਿਆਹ ਵਾਲੀ ਦੁਲਹਨ ਹੋਵੇ। ਕਿਸੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਤੋਂ ਪਿਛੇ ਥੋੜੀ ਰਹਿੱਣਾਂ ਹੈ। ਜੇ ਹਸਪਤਾਲ ਵਿੱਚੋਂ ਬਿਮਾਰ ਬੰਦਾ ਜਿਉਂਦਾ ਵਾਪਸ ਆ ਗਿਆ। ਉਸ ਨੇ ਵੀ ਸਾਰੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦਾ ਮੇਹਣੇ ਮਾਰ ਕੇ, ਜਿਉਣਾ ਦੂਬਰ ਕਰ ਦੇਣਾਂ ਹੈ," ਬਈ ਮੇਰੀ ਖ਼ਬਰ ਨੂੰ ਨਹੀਂ ਆਏ। ਜੇ ਮੈਂ ਮਰ ਜਾਂਦਾ। ਯਾਰ ਬੇਲੀ ਆਖਰੀ ਮਿਲਣੀ ਲਈ ਦੇਖਣ ਨਹੀਂ ਆਏ। ਜਾਂ ਮੈਨੂੰ ਮਰਿਆ ਸੋਚ ਲਿਆ ਸੀ। " ਡਾਕਟਰ ਨਰਸਾਂ ਬਥੇਰੇ ਹੱਥ ਬੰਨਦੇ ਹਨ। ਬਈ ਹਸਪਤਾਲ ਵਿੱਚ ਬਿਮਾਰ ਬੰਦੇ ਕੋਲ ਐਨੇ ਲੋਕ ਨਾਂ ਆਵੋ। ਨਾਲ ਵਾਲੇ ਮਰੀਜ਼ਾਂ ਨੂੰ ਰੋਲਾ-ਰੱਪ ਚੰਗਾ ਨਹੀਂ ਲੱਗਦਾ। ਹਸਪਤਾਲ ਵਿੱਚ ਬਿਮਾਰ ਬੰਦੇ ਨੂੰ ਮਿਲਣ ਦਾ, ਸਵੇਰੇ-ਸ਼ਾਮ ਭਾਵੇ ਸਮਾਂ ਵੀ ਰੱਖਿਆ ਹੁੰਦਾ ਹੈ। ਪਰ ਐਸੇ ਕਨੂੰਨਾਂ ਨੂੰ ਕੌਣ ਮੰਨਦਾ ਹੈ? ਅੱਗਲੇ ਜੇ ਖ਼ਬਰ ਨੂੰ ਨਾਂ ਆਏ, ਨੱਕ ਥੋੜੀ ਵੰਡਾਉਣਾਂ ਹੈ।

Comments

Popular Posts