ਬਿਮਾਰੀਆਂ ਦੀਆਂ
ਦਵਾਈਆਂ ਤੋਂ ਪਰਹੇਜ਼ ਕਰੋ, ਦਵਾਈਆਂ ਖਾਣ ਨਾਲ
ਸਾਈਡ ਈਫੈਕਿਟ ਹੋਣ ਨਾਲ ਹੋਰ ਬਿਮਾਰੀਆਂ ਤੋਂ ਬਚੋ
ਸਤਵਿੰਦਰ ਕੌਰ
ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਕੋਈ ਵੀ ਦਵਾਈ ਕਿਸੇ
ਬਿਮਾਰੀ ਨੂੰ ਬਹੁਤਾ ਚਿਰ ਕਾਬੂ ਨਹੀਂ ਕਰ ਸਕਦੀ। ਡਾਕਟਰ ਨੂੰ ਬਾਰ-ਬਾਰ ਦਵਾਈ ਦੀ ਪਾਵਰ,ਡੋਜ ਵਧਾਉਣੀ
ਪੈਂਦੀ ਹੈ। ਜਿਸ ਦਿਨ ਕਿਸੇ ਦਵਾਈਆਂ ਦੀ ਇਕੋ ਗੋਲੀ ਖਾਣ ਨਾਲ ਸਾਈਡ ਈਫੈਕਿਟ ਹੋ ਕੇ ਸਰੀਰ ਨਿਕਾਰਾ
ਹੋ ਗਿਆ। ਕਿਸੇ ਡਾਕਟਰ ਦਵਾਈ ਨੇ ਕੰਮ ਨਹੀਂ ਆਉਣਾ। ਦਵਾਈਆਂ ਖਾਣ ਤੋਂ ਪਹਿਲਾਂ ਦਵਾਈਆਂ ਦੇ ਨੁਕਾਸਨ
ਜਾਂਚ ਲਿਆ ਕਰੋ। ਦੇਸੀ, ਅੰਗਰੇਜ਼ੀ ਦਵਾਈਆਂ ਖਾਣ
ਨਾਲ ਕਿੱਡਨੀਆਂ, ਲੀਵਰ, ਹਾਰਟ, ਅੱਖਾਂ ਕੰਨ ਹੋਰ ਬਹੁਤ ਅੰਗ ਖ਼ਰਾਬ ਹੋ ਕੇ ਡੈਮੇਜ
ਹੋ ਜਾਂਦੇ ਹਨ। ਜ਼ਿਆਦਾ ਖਾ-ਖਾ ਕੇ, ਹਾਈ ਬਲੱਡ ਪ੍ਰੈਸ਼ਰ, ਜ਼ਿਆਦਾ ਸ਼ੂਗਰ, ਪੇਟ ਗੈੱਸ, ਬਦ-ਹਾਜ਼ਮਾ ਹੋ ਕੇ ਲੋਕ
ਬੇਚੈਨ ਹੋ ਰਹੇ ਹਨ। ਹਾਈ ਬਲੱਡ ਪ੍ਰੈਸ਼ਰ, ਵੱਧ ਸ਼ੂਗਰ, ਪੇਟ ਗੈੱਸ, ਬਦ-ਹਾਜ਼ਮੇ ਦੀਆਂ ਦਵਾਈਆਂ ਖਾ ਕੇ ਭੋਜਨ ਨੂੰ ਹਜ਼ਮ ਕਰਨ ਵਾਲਾ ਐਸਿਡ ਵਧਣ
ਘਟਣ ਨਾਲ ਹੱਥੂ ਆਉਣਾ, ਚੱਕਰ ਆਉਣੇ ਤੇ ਪੇਟ
ਗੈੱਸ, ਉਲਟੀ, ਹੋਰ-ਹੋਰ ਹਾਈ ਬਲੱਡ ਪ੍ਰੈਸ਼ਰ, ਵੱਧ ਸ਼ੂਗਰ, ਹਾਜ਼ਮਾ ਖ਼ਰਾਬ, ਕਬਜ਼, ਸਰੀਰ ਦੀ ਕਮਜ਼ੋਰੀ ਚਮੜੀ ਦੇ ਰੋਗ ਤੇ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਸਰੀਰ
ਲੰਗੜਾ ਹੋ ਜਾਂਦਾ ਹੈ। ਦਵਾਈਆਂ ਤੋਂ ਪਰਹੇਜ਼ ਕਰੋ, ਹੋਰ ਬਿਮਾਰੀਆਂ ਤੋਂ ਬਚੋ। ਡਾਕਟਰ ਦਵਾਈਆਂ ਵੇਚਣ, ਬਣਾਉਣ ਵਾਲੇ ਬਿਜ਼ਨਸ ਕਰ ਰਹੇ ਹਨ। ਜਿੰਨੀ ਵਿੱਕਰੀ ਹੋਵੇਗੀ। ਉੱਨੀ ਵੱਧ ਆਮਦਨ ਹੋਵੇਗੀ।
ਜਿਵੇਂ ਤੁਸੀਂ ਅੰਨ੍ਹੇ ਦੀ ਧੁੱਸ ਆਪਣਾ ਕੰਮ ਨੌਕਰੀ ਕਰਦੇ ਹੋ। ਆਪਣਾ ਹੀ ਫ਼ਾਇਦਾ ਦੇਖਦੇ ਹੋ। ਕਦੇ
ਆਪਣੇ ਕੰਮ ਤੋਂ ਦੂਜੇ ਬੰਦੇ ਨੂੰ ਹੋਣ ਵਾਲਾ ਨੁਕਸਾਨ ਨਹੀਂ ਦੇਖਦੇ। ਡਾਕਟਰ ਦਵਾਈਆਂ ਲਿਖਣ, ਵੇਚਣ, ਬਣਾਉਣ ਵਾਲੇ ਵੀ ਤੁਹਾਡੇ ਵਰਗੇ ਹੀ ਹਨ। ਕਿਸੇ ਦੇ ਢਿੱਡ ਵਿੱਚ ਦਰਦ ਸੀ। ਹਾਜ਼ਮਾ ਖ਼ਰਾਬ ਤੇ
ਕਬਜ਼ ਸੀ। ਡਾਕਟਰ ਨੇ ਉਸ ਨੇ ਉਸ ਨੂੰ ਉਲਟੀਆਂ, ਦਰਦ ਤੇ ਕਬਜ਼ ਖੋਲਣ ਦੀ ਦਵਾਈ ਦੇ ਦਿੱਤੀ। ਆਰਾਮ ਨਾ ਹੋਣ ‘ਤੇ ਦੋ ਬਾਰ ਫਿਰ ਉਸੇ ਡਾਕਟਰ ਕੋਲ ਗਏ। ਡਾਕਟਰ ਹਰ
ਬਾਰ ਨਵੀਂ ਦਵਾਈ ਦੇ ਦਿੰਦਾ ਸੀ। ਜ਼ਿਆਦਾ ਦਿਨ ਹਾਲਤ ਖ਼ਰਾਬ ਰਹਿਣ ਨਾਲ ਡਾਕਟਰ ਨੇ ਸਪੈਸ਼ਲਿਸਟ
ਡਾਕਟਰ ਕੋਲ ਭੇਜ ਦਿੱਤਾ। ਉਸ ਨੇ ਹੋਰ ਨਵੀਆਂ ਦਵਾਈਆਂ ਦੇ ਦਿੱਤੀਆਂ। ਖਾਣਾ ਬੰਦ ਹੋਣ ਕਾਰਨ
ਦਵਾਈਆਂ ਬਹੁਤ ਖਾਣ ਨਾਲ ਹਾਲਤ ਕਾਬੂ ਵਿੱਚ ਆਉਣ ਦੀ ਥਾਂ ਉਸ ਨੂੰ ਹਸਪਤਾਲ ਜਾਣਾ ਪਿਆ। ਹਸਪਤਾਲ ਦੇ
ਡਾਕਟਰ ਨੇ ਪਹਿਲਾਂ ਤੋਂ ਵੀ ਤੇਜ਼ ਦਵਾਈਆਂ ਦੇ ਦਿੱਤੀਆਂ। ਰਲੀਆਂ ਮਿਲੀਆਂ ਦਵਾਈਆਂ ਖਾਣ ਨਾਲ ਇੰਨਾ
ਸਾਈਡ ਅਫੈਕਿਟ ਨਾਲ ਨੁਕਸਾਨ ਹੋਇਆ ਕਿ ਸੱਜਾ ਪਾਸਾ ਖੜ੍ਹ ਗਿਆ। ਕਿੱਡਨੀਆਂ, ਲੀਵਰ ਖ਼ਰਾਬ ਹੋ ਗਏ। ਸੱਤਵੇਂ ‘ਤੇ ਭੋਗ ਵੀ ਪੈ ਗਿਆ। ਹੁਣ ਆਪੇ ਦੇਖੋ ਹਾਈ ਬਲੱਡ
ਪ੍ਰੈਸ਼ਰ, ਵੱਧ ਸ਼ੂਗਰ, ਪੇਟ ਗੈੱਸ, ਬਦ-ਹਾਜ਼ਮੇ ਦੀਆ
ਦਵਾਈਆਂ ਖਾਣ ਨਾਲ ਸਾਈਡ ਅਫੈਕਿਟ ਹੋਣ ਨਾਲ ਐਸਿਡ ਵਧਣ ਘਟਣ ਨਾਲ ਹੱਥੂ ਆਉਣਾ, ਚੱਕਰ ਆਉਣੇ ਤੇ ਪੇਟ ਗੈੱਸ, ਉਲਟੀ, ਹੋਰ-ਹੋਰ ਵੱਧ-ਘੱਟ ਬਲੱਡ ਪ੍ਰੈਸ਼ਰ-ਵੱਧ, ਘੱਟ ਸ਼ੂਗਰ, ਹਾਜ਼ਮਾ ਖ਼ਰਾਬ, ਕਬਜ਼, ਸਰੀਰ ਦੀ ਕਮਜ਼ੋਰੀ ਚਮੜੀ ਦੇ ਰੋਗ ਤੇ ਸਾਰੀਆਂ ਹੀ
ਬਿਮਾਰੀਆਂ ਲੱਗ ਜਾਂਦੀਆਂ ਹਨ। ਕਿੱਡਨੀਆਂ, ਲੀਵਰ, ਹਾਰਟ ਫ਼ੇਲ੍ਹ ਹੋ ਕੇ ਅਟੈਕ ਹੁੰਦੇ ਹਨ। ਨਸ਼ਿਆਂ, ਮਰੇ ਜਾਨਵਰਾਂ ਦਾ ਮੀਟ, ਆਂਡੇ, ਚਾਹ, ਕਾਫ਼ੀ, ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਦਿਨ
ਵਿੱਚ 8 ਗਲਾਸ ਉੱਬਲਿਆ ਗਰਮ-ਗਰਮ ਪਾਣੀ ਪੀਣਾ
ਚਾਹੀਦਾ ਹੈ। ਸਰੀਰ ਤੋਂ ਵੱਧ ਤੋਂ ਵੱਧ ਕੰਮ ਲਿਆ ਜਾਵੇ। ਧੁੱਪ ਵਿੱਚ ਵੱਧ ਤੋਂ ਵੱਧ ਰਿਹਾ ਜਾਵੇ।
ਤਾਜ਼ੀ ਹਵਾ ਵਿੱਚ ਕਸਰਤ ਕੀਤੀ ਜਾਵੇ। ਸਮੇਂ ਸਿਰ ਸੌਂ ਕਿ 8 ਘੰਟੇ ਨੀਂਦ ਲਈ ਜਾਵੇ। ਲੋਕਾਂ ਦੇ
ਘਰੇਲੂ ਮਾਮਲਿਆਂ ਤੋਂ ਦੂਰ ਰਿਹਾ ਜਾਵੇ। ਕੱਚੀਆਂ ਸਬਜ਼ੀਆਂ, ਫਲ ਵਿਟਾਮਨਾਂ ਨਾਲ ਭਰਪੂਰ ਹੁੰਦੇ ਹਨ। ਘੱਟ ਤੋਂ ਘੱਟ ਡੇਢ ਕਿੱਲੋਗਰਾਮ
ਹਰ ਰੋਜ਼ ਸਬਜ਼ੀਆਂ, ਫਲ ਖਾਣੇ ਚਾਹੀਦੇ ਹਨ। ਜ਼ਿਆਦਾ ਸ਼ੂਗਰ ਵਾਲੇ ਲੋਕ
ਬਹੁਤੇ ਪੱਕੇ ਹੋਏ ਮਿੱਠੇ ਫਲ ਨਾ ਖਾਣ। ਕੱਚੀਆਂ ਬਗੈਰ ਰਿੰਨ੍ਹੇ ਸਬਜ਼ੀਆਂ, ਫਲਾਂ ਵਿੱਚ ਫੈਟ 0 ਹੈ। ਕੱਚੀਆਂ ਸਬਜ਼ੀਆਂ, ਕੱਚੇ ਫਲ ਸਰੀਰ ਨੂੰ ਹਲਕਾ ਰੱਖਦੇ ਹਨ। ਸਬਜ਼ੀਆਂ, ਫਲਾਂ ਵਿੱਚ ਸ਼ੂਗਰ ਵੀ ਨਹੀਂ ਹੈ। ਪੇਟ ਵੀ ਭਰ
ਜਾਂਦਾ ਹੈ। ਸ਼ੁਰੂ ਵਿੱਚ ਬਹੁਤ ਜ਼ਿਆਦਾ ਭੁੱਖ ਲੱਗਦੀ ਹੈ। ਚਾਰ ਹਫ਼ਤਿਆਂ ਵਿੱਚ ਭੁੱਖ ਤੇ ਬਹੁਤ
ਬਿਮਾਰੀਆਂ ਬਿਲਕੁਲ ਠੀਕ ਹੋ ਜਾਂਦੇ ਹਨ। ਜਿੰਨਾ ਲੋਕਾਂ ਤੋਂ ਮਰੇ ਜਾਨਵਰਾਂ ਦਾ ਮੀਟ, ਆਂਡੇ, ਮਿਠਾਈਆਂ, ਅੱਗ ਤੇ ਪੱਕੀਆਂ ਚੀਜ਼ਾਂ, ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਬਗੈਰ
ਨਹੀਂ ਰਿਹਾ ਜਾਂਦਾ। ਉਹ ਮਹੀਨੇ ਵਿੱਚ ਇੱਕ ਬਾਰ ਆਪਣੀ ਜੀਭ ਦਾ ਸੁਆਦ ਪੂਰਾ ਕਰ ਸਕਦੇ ਹਨ। ਦੇਖਣਾ
ਇਹ ਹੈ। ਜਿਉਣ ਲਈ ਖਾਣਾ ਹੈ, ਕਿ ਖਾਣ ਲਈ ਦਵਾਈਆਂ
ਖਾ ਕੇ ਆਪ ਨੂੰ ਦੋਜ਼ਖ਼ ਵਿੱਚ ਪਾਉਣਾ ਹੈ।
Comments
Post a Comment