ਭਾਗ 45 ਬਦਲਦੇ ਰਿਸ਼ਤੇ
ਕੀ ਰੈਪਰ ਪੇਪਰ ਵਿੱਚ ਲਪੇਟੇ ਤੋਫ਼ੇ ਨਾਲ ਵਿਆਹ ਕਰਾਂਉਣਾਂ ਹੈ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸੀਬੋ ਬੌਬ ਨੂੰ ਹਰ ਰੋਜ਼ ਕਹਿੰਦੀ ਸੀ, " ਬੌਬ ਤੇਰੀ ਉਮਰ ਲੰਘਦੀ ਜਾਂਦੀ ਹੈ। ਕੁਆਰੇ ਨੇ ਹੀ ਬੁੱਢਾ ਹੋ ਜਾਂਣਾਂ ਹੈ। " " ਵੱਡੀ ਮੰਮੀ ਤੁਸੀਂ ਘਰ ਵਿੱਚ ਬੋਲਣ ਨੂੰ ਬਥੇਰੇ ਹੋ। ਹੋਰ ਤੋਂ ਕੀ ਕਰਾਂਉਣਾਂ ਹੈ? ਘਰ ਵਿੱਚ ਔਰਤ ਤਾਂ ਇੱਕ ਹੀ ਬਥੇਰੀ ਹੁੰਦੀ ਹੈ। ਦੋ ਤੋਂ ਤਿੰਨ ਹੋ ਗਈਆਂ, ਸਾਡਾ ਕੀ ਬੱਣੇਗਾ? " " ਬੌਬ ਤੂੰ ਗੋਰੀਆਂ, ਕਾਲੀਆਂ ਕੁੜੀਆਂ ਨਾਲ ਘੁੰਮਦਾ ਰਹਿੰਦਾ ਹੈ। ਇੰਨਾਂ ਨੂੰ ਘਰ ਲਿਆ ਕੇ ਪਾਰਟੀਆਂ ਕਰਦਾ ਹੈ। ਕੁੜੀਆਂ ਬੀਰਾਂ, ਸ਼ਰਾਬਾਂ, ਸਿਗਰਟਾਂ ਪੀਂਦੀਆਂ ਹਨ। ਤੂੰ ਕੁੜੀਆਂ ਨਾਲ ਨੱਚਾਉਂਦਾ ਹੈ। " " ਦਾਦੀ ਮਾਂ ਜੇ ਮੈਂ ਉਨਾਂ ਨੂੰ ਨੱਚਾਉਂਦਾਂ ਹਾਂ। ਉਨਾਂ ਨੂੰ ਕੋਈ ਤਕਲੀਫ਼ ਨਹੀਂ ਹੈ। ਮੇਰੀ ਲਾਈਫ਼ ਵਿੱਚ ਦਖ਼ਲ ਦੇਣ ਦਾ ਤੁਹਾਡਾ ਬਿਜ਼ਨਸ ਨਹੀ ਹੈ। ਤੁਸੀਂ ਸੀਨੀਅਰ ਹਾਊਸ ਵਿੱਚ ਹੀ ਠੀਕ ਸੀ। ਤੁਸੀਂ ਆਪਦਾ ਖਿਆਲ ਰੱਖੋ। ਮੇਰੇ ਬਾਰੇ ਸੋਚਣ ਦੀ ਲੋੜ ਨਹੀਂ ਹੈ। " " ਹਾਏ-ਹਾਏ ਕੱਲ ਦਾ ਜੁਆਕ ਮੇਰੇ ਅੱਗੇ ਜੁਬਾਨ ਲੜਾ ਰਿਹਾ ਹੈ। ਮੇਰੀ ਉਮਰ ਦਾ ਕੋਈ ਲਿਹਾਜ਼ ਨਹੀਂ ਹੈ। ਗੈਰੀ ਅੱਜ ਤੱਕ ਮੇਰੇ ਮੂਹਰੇ ਨਹੀਂ ਬੋਲਿਆ। ਵੇ ਮੈਂ ਤੇਰੇ ਪਿਉ ਦੀ ਮਾਂ ਹਾਂ। ਪਰ ਇਸ ਨੂੰ ਮਾਂ ਦਾ ਕੀ ਪਤਾ ਹੈ? ਅਸਲ ਖੂਨ ਤਾਂ ਗੋਰੀ ਦਾ ਰਗਾ ਵਿੱਚ ਵਗ ਰਿਹਾ ਹੈ। ਸੁੱਖੀ ਅਖ਼ਬਾਰ ਵਿੱਚ ਕਿਮ ਤੇ ਬੌਬ ਦੀ ਐਡ ਕੱਢਾ ਦੇ। ਦੋਂਨਾਂ ਦਾ ਵਿਆਹ ਕਰ ਦੇਈਏ। " ਸੁੱਖੀ ਜੁਵਾਨ ਬੱਚਿਆਂ ਦੀ ਗੱਲ ਵਿੱਚ ਦਖ਼ਲ ਨਹੀਂ ਦੇਣਾਂ ਚਹੁੰਦੀ ਸੀ। ਉਹ ਰਸੋਈ ਵਿੱਚ ਜਾ ਕੇ, ਖਾਂਣਾਂ ਬੱਣਾਂਉਣ ਲੱਗ ਗਈ ਸੀ।
ਬੌਬ ਖਿਝ ਗਿਆ ਸੀ। ਉਸ ਨੇ ਕਿਹਾ, " ਤੁਸੀਂ ਨਿਊਜ਼-ਪੇਪਰ ਵਿੱਚ ਮੇਰੀ ਪਾਟਨਰ ਲੱਭਣ ਦੀ ਐਡ ਨਹੀਂ ਲਗਾ ਸਕਦੇ। ਐਸੇ ਕੈਸੇ ਮੈਂ ਕਿਸੇ ਨਾਲ ਵੀ ਵਿਆਹ ਕਰਾ ਸਕਦਾਂ ਹਾਂ? ਮੇਰੀਆਂ ਇੰਨਾਂ ਦੋਸਤਾਂ ਵਿੱਚ ਕੀ ਨੁਕਸ ਹੈ? ਮੈਂ ਵਿਆਹ ਕਰਾਂਉਣਾਂ ਹੈ। ਮਨ ਪਸੰਦ ਦੀ ਕੁੜੀ ਨਾਲ ਵਿਆਹ ਕਰਾਂਵਾਂਗਾ। ਅਜੇ ਮੈਨੂੰ ਵਿਆਹ ਕਰਾਂਉਣ ਦੀ ਜਰੂਰਤ ਨਹੀਂ ਹੈ। ਕੁੜੀਆਂ ਮੈਨੂੰ ਉਈਂ ਮਿਲਦੀਆਂ ਹਨ। ਇਕੋ ਕੁੜੀ ਨੂੰ ਗਲ਼ ਨਾਲ ਮੈਂ ਜਰੂਰੀ ਲੱਟਕਾਉਣਾਂ ਹੈ। ਤਿੰਨ ਵਿਆਹ ਕਰਾ ਕੇ, ਕੀ ਮੇਰਾ ਡੈਡੀ ਇੰਨਾਂ ਲੱਛਣਾਂ ਤੋਂ ਹੱਟ ਗਿਆ ਹੈ? ਡੈਡੀ ਤਾਂ ਮੇਰੀਆਂ ਦੋਸਤਾਂ ਨਾਲ ਵੀ ਪੱਪੀਆਂ ਜੱਫ਼ੀਆਂ ਕਰਦਾ ਹੈ। ਉਨਾਂ ਨਾਲ ਸ਼ਰਾਬ ਪੀਂਦਾ ਹੈ। ਕਿਮ ਤੂੰ ਵੀ ਦਾਦੀ ਮਾਂ ਨੂੰ ਜਰਾ ਬਤਾਦੇ। ਤੂੰ ਕੀ ਰੈਪਰ ਪੇਪਰ ਵਿੱਚ ਲਪੇਟੇ ਤੋਫ਼ੇ ਨਾਲ ਵਿਆਹ ਕਰਾਂਉਣਾਂ ਹੈ? ਜੋ ਤੈਨੂੰ ਵਿਆਹ ਦੀ ਫਸਟ ਨਾਈਟ ਨੂੰ ਝਾਤ ਕਹੇ।"
ਬੌਬ ਤੇ ਸੀਬੋ ਦੀਆਂ ਗੱਲਾਂ ਕਿਮ ਮਜ਼ੇ ਲੈ ਕੇ ਸੁਣ ਰਹੀ ਸੀ। ਬੌਬ ਦੀ ਗੱਲ ਸੁਣ ਕੇ, ਉਸ ਨੇ ਕਿਹਾ, " ਤੁਸੀਂ ਵੱਡੀ ਮੰਮੀ ਘਰ ਵਿੱਚ ਬਣੇ ਰਹੋ। ਮੇਰੀ ਲਾਈਫ਼ ਵਿੱਚ ਦਖ਼ਲ ਦੇਣ ਦੀ ਲੋੜ ਨਹੀਂ ਹੈ। ਮੇਰੇ ਲਈ ਪਾਟਨਰ ਲੱਭਣ ਦੀ ਐਡ ਨਿਊਜ਼-ਪੇਪਰ ਵਿੱਚ ਬਿਲਕੁਲ ਨਾਂ ਲਗਾਉਣਾਂ। ਐਡ ਦੇਖ਼ ਕੇ, ਹੋਰ ਮੁੰਡੇ ਤੇ ਉਨਾਂ ਦੇ ਮਾਂਪੇ ਘਰ ਆਉਣ ਲੱਗ ਜਾਂਣਗੇ। ਮੇਰੇ ਕੋਲ ਦੋ ਬੋਆਏ ਫ੍ਰਇੰਡ ਹਨ। ਇੱਕ ਹੋਰ ਮੇਰੇ ਪਿਛੇ ਫਿਰਦਾ ਹੈ। ਮੈਂ ਉਨਾਂ ਨਾਲ ਪਿਕਨਿਕ ਤੇ ਜਾ ਕੇ, ਦੇਖ਼ ਰਹੀ ਹਾਂ। ਜੇ ਉਹ ਗੁਡ ਲੱਗੇ। ਫਿਰ ਵਿਆਹ ਲਈ ਸੋਚਾਂਗੀ। ਜੇ ਨਾਂ ਪਸੰਦ ਆਏ, ਹੋਰ ਮੁੰਡੇ ਟਰਾਈ ਕਰਾਂਗੀ। ਮੈਨੂੰ ਪਤਾ ਹੈ। ਮੈਂ ਲਾਈਫ਼ ਨੂੰ ਕਿਵੇਂ ਹੈਂਡਲ ਕਰਨਾਂ ਹੈ?" ਸੀਬੋ ਨੂੰ ਕਿਮ ਦਾ ਮੂਹਰੇ ਬੋਲਣਾਂ ਚੰਗਾ ਨਹੀਂ ਲੱਗਾ। ਉਸ ਨੇ ਕਿਹਾ, " ਮੈਨੂੰ ਤੁਹਾਡੀਆਂ ਦੋਂਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਅਸੀਂ ਤਾਂ ਇਹੋ ਜਿਹਾ ਕੁੱਝ ਕਦੇ ਨਹੀਂ ਕੀਤਾ। ਨਾਂ ਹੀ ਸਾਡੇ ਘਰਦੇ ਐਸਾ ਕੁੱਝ ਕਰਨ ਦਿੰਦੇ ਸਨ। " " ਕੀ ਤੁਸੀਂ ਸੱਚੀ-ਮੂਚੀ ਐਸਾ ਕੁੱਝ ਨਹੀਂ ਕੀਤਾ। ਮੈਂ ਜਕੀਨ ਨਹੀਂ ਕਰਦੀ। ਤੁਸੀਂ ਤਾਂ ਹੁਣ ਵੀ ਸਾਡੀ ਗੱਲ ਨਹੀਂ ਸੁਣਦੇ। ਮਨ ਮਰਜ਼ੀ ਥੋਪਣ ਨੂੰ ਤਿਆਰ ਰਹਿੰਦੇ ਹੋ॥ ਦਾਦੀ ਮਾਂ ਜੇ ਤੁਹਾਡੇ ਘਰਦੇ ਇੰਝ ਨਹੀਂ ਕਰਨ ਦਿੰਦੇ ਸਨ। ਮੇਰਾ ਕੀ ਕਸੂਰ ਹੈ? ਜੇ ਤੁਹਾਨੂੰ ਮੇਰੀ ਤਕਲੀਫ਼ ਹੁੰਦੀ ਹੈ। ਮੈਂ ਜੀਨਸ ਨਾਲ ਮੂਵ ਹੋ ਜਾਂਦੀ ਹਾਂ। " " ਤੂੰ ਬਗੈਰ ਵਿਆਹ ਕਰਾਂਉਣ ਤੋਂ ਕਿਸੇ ਮੁੰਡੇ ਨਾਲ ਨਹੀਂ ਰਹਿ ਸਕਦੀ। ਤੇਰਾ ਵਿਆਹ ਪੰਜਾਬੀ ਮੁੰਡੇ ਨਾਲ ਕਰਨਾਂ ਹੈ। ਕੰਨ ਖੋਲ ਕੇ ਸੁਣ ਲੈ। ਤੇਰਾ ਪਿਉ ਪੰਜਾਬੀ ਹੈ। ਘਰੋਂ ਨਿੱਕਲ ਕੇ, ਉਧਲਣ ਵਾਲੀਆਂ ਕੁੜੀਆਂ ਨੂੰ ਅਸੀਂ ਜਾਨੋਂ ਮਾਰ ਦਿੰਦੇ ਹਾਂ। " " ਮੈਂ ਕੋਈ ਬੇਬੀ ਨਹੀਂ ਹਾਂ। ਮੈਨੂੰ ਦੱਸਣ ਦੀ ਲੋੜ ਨਹੀਂ ਹੈ। ਜੇ ਮੈਨੂੰ ਹੋਰ ਕੋਈ ਧੱਮਕੀ ਦਿੱਤੀ। ਮੈਂ ਪੁਲੀਸ ਸੱਦ ਲੈਣੀ ਹੈ। ਮੈਂ ਘਰੋਂ ਬਾਹਰ ਹੋ ਜਾਂਣਾਂ ਹੈ। " ਬੌਬ ਨੇ ਕਿਹਾ, " ਕਿਮ ਦਾਦੀ ਮਾਂ ਦੀਆਂ ਗੱਲਾਂ ਦਾ ਗੁੱਸਾ ਨਾਂ ਕਰ। ਦਾਦੀ ਦੀ ਉਮਰ ਹੋ ਗਈ ਹੈ। ਜੋ ਕੰਮ ਇਹ ਆਪ ਨਹੀਂ ਕਰ ਸਕਦੀ। ਤੈਨੂੰ ਮੈਨੂੰ ਵੀ ਨਹੀਂ ਕਰਨ ਦੇਣਾਂ ਚਾਹੁੰਦੀ। ਇਹ ਆਪ ਇਕੱਲਾ-ਪਨ ਮਹਿਸੂਸ ਕਰਦੀ ਹੈ। ਕਿਮ ਤੂੰ ਜੋ ਕਰਨਾਂ ਹੈ। ਕਰੀ ਚੱਲ। ਤੂੰ ਆਪਦੇ ਬੋਆਏ ਫ੍ਰਇੰਡ ਘਰ ਲੈ ਕੇ ਆਇਆ ਕਰ। ਦਾਦੀ ਦਾ ਵੀ ਜੀਅ ਲੱਗ ਜਾਵੇਗੇ। ਆਪੇ ਤੇਰਾ ਵਿਆਹ ਕਿਸੇ ਇੱਕ ਨਾਲ ਕਰ ਦੇਵੇਗੀ। "

Comments
Post a Comment