ਭਾਗ 47 ਬਦਲਦੇ ਰਿਸ਼ਤੇ

ਮਨ ਤੇ ਸੇਹਿਤ ਤੰਦਰੁਸਤ ਰੱਖਣ ਲਈ ਖੁਸ਼ ਰਹਿੱਣਾਂ ਸਿੱਖਣਾਂ ਚਾਹੀਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਜੋ ਲੋਕ ਕੰਮ ਕਰਦੇ ਹਨ। ਉਹ ਸੇਹਿਤ ਮੰਦ ਰਹਿੰਦੇ ਹਨ। ਥੱਕ ਕੇ ਭੁੱਖ ਲੱਗਦੀ ਹੈ। ਨੀਂਦ ਠੀਕ ਆਉਂਦੀ ਹੈ। ਸੇਹਿਤ ਤੰਦਰੁਸਤ ਰਹਿੰਦੀ ਹੈ। ਜਿੰਮ, ਕਸਰਤ, ਜੋਗਾ-ਸਟਰਿਚ ਕਰਨ ਨਾਲ ਹੱਡੀਆਂ ਤੇ ਮਸਲਜ਼ ਖੁੱਲਦੇ ਹਨ। ਜਿੰਨੀ ਵੀ ਸਰੀਰ ਦੀ ਹਿਲ-ਜੁਲ, ਵਰਜਸ ਕਰਾਂਗੇ। ਸਰੀਰ ਉਨੀ ਵੱਧ ਤਾਕਤ ਭਰੇਗੀ। ਕਸਰਤ, ਜੋਗਾ-ਸਟਰਿਚ ਕਰਨ ਨਾਲ ਸਰੀਰ ਲਚਕੀਲਾ ਬੱਣਦਾ ਹੈ। ਮਾੜੀ-ਮੋਟੀ ਮਚਕੋੜ ਨਾਲ ਹੱਡਾਂ ਨੂੰ ਕੁੱਝ ਨਹੀਂ ਹੁੰਦਾ। ਵੱਡੇ-ਵੱਡੇ ਸਾਹ ਲੈਣ ਨਾਲ ਨਾਲੀਆਂ ਖੁੱਲਦੀਆਂ ਹਨ। ਖੂਨ ਤੇ ਹੋਰ ਸਾਰਾ ਸਰਕਲ ਚੰਗੀ ਤਰਾਂ ਕੰਮ ਕਰਨ ਲੱਗ ਜਾਂਦਾ ਹੈ।

ਮੁਫ਼ਤ ਵਿੱਚ ਕਈ ਕਸਰਤ ਹੋ ਜਾਂਦੀਆਂ ਹਨ। ਹੱਥਾਂ, ਪੈਰਾਂ, ਬਾਂਹਾਂ ਤੇ ਪਿੱਠ ਨਾਲ ਥੋੜਾ ਜਿਹਾ ਕੰਧ ਨੂੰ ਧੱਕਾ ਮਾਰਨ ਨਾਲ ਹੱਡੀਆਂ ਨੂੰ ਖਿੱਚ ਪੈਂਦੀ ਹੈ। ਜਿਸ ਨਾਲ ਹੱਡੀਆਂ ਸਿੱਧੀਆਂ ਤੇ ਮਜ਼ਬੂਤ ਹੁੰਦੀਆਂ ਹਨ। ਇਸੇ ਲਈ ਦਰਦਾਂ ਵਾਲੇ ਮਰੀਜ਼ ਨੂੰ ਡਾਕਟਰ, ਧਰਤੀ ਜਾਂ ਲੱਕੜੀ ਦੇ ਬਿਡ ਤੇ ਪੈਣ ਦੀ ਰਾਏ ਦਿੰਦੇ ਹਨ। ਸੀਬੋ ਵੀ ਘਰ ਵਿੱਚ ਕਸਰਤ ਕਰਨ ਲੱਗ ਗਈ ਸੀ। ਕਨੇਡਾ ਵਿੱਚ ਗੌਰਮਿੰਟ ਵੱਲੋਂ ਸੀਨੀਅਰ ਸਿਟੀਜ਼ਨ ਨੂੰ ਡਾਕਟਰ ਤੋਂ ਲਿਖਾਈ ਦੁਵਾਈ ਮੁਫ਼ਤ ਮਿਲਦੀ ਹੈ। ਸੀਬੋ ਦੇ ਡਾਕਟਰ ਨੇ ਕਸਰਤ ਕਰਨ ਵਾਲੀਆਂ ਕਈ ਚੀਜ਼ਾਂ ਤੇ ਫੜ ਕੇ ਤੁਰਨ ਵਾਲਾ ਵਾਕਰ ਲਿਖ ਦਿੱਤਾ ਸੀ। ਸੀਬੋ ਰੱਬੜ ਦੀ ਲਚਕੀਲੀ ਪਟੀ ਫੜ ਕੇ, ਦੋਂਨੇਂ ਹੱਥਾਂ ਨਾਲ ਤੇ ਪੈਰਾਂ ਵਿੱਚ ਫਸਾ ਕੇ, ਦਿਨ ਵਿੱਚ ਕਈ ਬਾਰ ਖਿਚਦੀ ਸੀ। ਵਾਕਰ ਨਾਲ ਘਰ ਦੇ ਅੰਦਰ ਬਾਹਰ ਵੀ ਤੁਰਨ ਲੱਗ ਗਈ ਸੀ।

ਬੁੱਢਿਆਂ ਦੀ ਪੋਤਿਆਂ-ਪੋਤੀਆਂ ਜੁਵਾਨ ਹੋ ਰਹੇ ਬੱਚਿਆਂ ਨਾਲ ਵੱਧ ਬੱਣਦੀ ਹੈ। ਉਨਾਂ ਵਿਚੋਂ ਉਹ ਆਪਣੇ-ਆਪ ਤੇ ਆਪਦੇ ਧੀ-ਪੁੱਤਰਾਂ ਨੂੰ ਦੇਖ਼ਦੇ ਹਨ। ਉਹੋ-ਜਿਹੇ ਬੱਣਨ ਦੇ ਫੁਰਨੇਂ-ਫੁਰਦੇ ਹਨ। ਰਮਨ ਤੇ ਨੀਨਾਂ ਨੂੰ ਕਸਰਤ, ਜੋਗਾ-ਸਟਰਿਚ ਕਰਦਿਆਂ ਸੀਬੋ, ਸੁੱਖੀ ਤੇ ਗੈਰੀ ਦੇਖ਼ਦੇ ਰਹਿੰਦੇ ਸੀ। ਉਹ ਵੀ ਕਸਰਤ, ਜੋਗਾ-ਸਟਰਿਚ ਕਰਨ ਲੱਗ ਗਏ ਸਨ। ਬੱਚਿਆਂ ਦੀ ਰੀਸ ਨਾਲ ਉਵੇਂ ਕਰਦੇ ਸੀ। ਫਿਰ ਆਦਤ ਬੱਣ ਗਈ ਸੀ। ਸੀਬੋ ਦੇ ਸਰੀਰ ਦੇ ਤੱਕੜੇ ਤੰਦਰੁਸਤ ਹੋਣ ਦਾ ਇਹ ਵੀ ਕਾਰਨ ਸੀ। ਕਿਮ ਤੇ ਬੌਬ ਵਿਆਹ ਕਰਾਂਉਣ ਨੂੰ ਮੰਨ ਗਏ ਸਨ। ਜੈਸਾ ਘਰ ਦਾ ਮਹੌਲ ਹੁੰਦਾ ਹੈ। ਵੈਸਾ ਹੀ ਪਰਿਵਾਰ ਦੀ ਸੇਹਿਤ ਉਤੇ ਅਸਰ ਹੁੰਦਾ ਹੈ। ਮਨ ਤੇ ਸੇਹਿਤ ਤੰਦਰੁਸਤ ਰੱਖਣ ਲਈ ਖੁਸ਼ ਰਹਿੱਣਾਂ ਸਿੱਖਣਾਂ ਚਾਹੀਦਾ ਹੈ। ਸੁੱਖ ਤੇ ਖੁਸ਼ੀਆਂ ਆਪਣੇ-ਆਪ ਵਿਚੋਂ ਲੱਭਣੇ ਹਨ। ਆਪਣੇ ਆਪ ਵਿੱਚ ਬੰਦਾ ਮਸਤ ਹੁੰਦਾ ਹੈ। ਜਿੰਨੇ ਲੋਕ ਦੁਆਲੇ ਹੋਣਗੇ। ਉਨੀਆਂ ਉਲਝਣਾਂ, ਦੁੱਖ, ਕਲੇਸ਼ ਵੱਧਦੇ ਜਾਂਦੇ ਹਨ। ਦੁੱਖ, ਕਲੇਸ਼ ਭੁੱਲਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।

Comments

Popular Posts